ਅੱਜ
ਦਾ ਸਿੱਖ ਜੋ ਗੁਰੂ ਨੂੰ ਛੱਡ ਕੇ, ਗੁਰੂ ਦੀ ਸਿੱਖਿਆ ਨੂੰ ਛੱਡ ਕੇ ਅਖੌਤੀ ਜਥੇਦਾਰਾਂ ਦੀ
ਰਹਿਨੁਮਾਈ ਭਾਲਣ ਲੱਗ ਪਿਆ ਹੈ। ਬੀਬੀ ਬਾਦਲ ਦੇ ਚਮਚੇ ਪਿੰਦਰਪਾਲ ਸਿੰਘ ਅਤੇ ਹਰਜਿੰਦਰ ਸਿੰਘ
ਨੂੰ "ਭਾਈ ਸਾਹਿਬ" ਅਤੇ "ਸ਼੍ਰੋਮਣੀ ਰਾਗੀ" ਦਾ ਅਵਾਰਡ ਦੇਣ ਲਈ ਵਧਾਈਆਂ ਦੇਣ ਲਈ ਬਾਦਲ ਦੇ
ਚਹੇਤੇ ਅਖਬਾਰ ਅਜੀਤ ਜਲੰਧਰ 'ਚ ਪੂਰੇ ਪੰਨੇ ਦਾ ਸਪਲੀਮੈਂਟ ਲਗਾਇਆ ਗਿਆ ਹੈ,
ਜੋ ਥੱਲੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ, ਉਸ ਵਿੱਚ ਯੂਕੇ ਦੇ
ਗੁਰਦੁਆਰੇ ਅਤੇ ਸੁਸਾਇਟੀਆਂ ਵੀ ਹਨ।
http://newspaper.ajitjalandhar.com/index.php?edid=50&dtid=20130125
ਇਨ੍ਹਾਂ ਸੁਸਾਇਟੀਆਂ ਨੂੰ ਉਦੋਂ ਸੱਪ ਸੁੰਘ ਜਾਂਦਾ ਹੈ ਜਦੋਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੇ
ਬਰਾਬਰ ਅਸ਼ਲੀਲਤਾ ਭਰਪੂਰ ਗ੍ਰੰਥ ਅਖੌਤੀ ਦਸਮ ਗ੍ਰੰਥ ਦਾ ਹਨੇਰਾ ਕੀਤਾ ਹੋਵੇ, ਕੋਈ ਸਹਿਜ ਪਾਠ
ਦਾ ਭੋਗ ਪਾਉਂਦਾ ਹੈ, ਕਦੇ ਨਾਰੀਯਲ ਭੰਨੇ ਜਾਂਦੇ ਹਨ, ਕਦੇ ਭੰਗ ਦੀ ਸ਼ਰਦਾਈ ਘੋਟੀ ਜਾਂਦੀ
ਹੈ, ਉਦੋਂ ਇਨ੍ਹਾਂ ਦੇ ਮੂੰਹ ਨੂੰ ਤਾਲ਼ੇ ਲੱਗ ਜਾਂਦੇ ਹੈ। ਕੋਈ ਨੀ ਕੁਸਕਿਆ ਜਦੋਂ ਟੀਵੀਡੇਲ
ਗੁਰਦੁਆਰੇ ਵਿਖੇ ਅਖੌਤੀ ਦਸਮ ਗ੍ਰੰਥ ਦਾ ਸਹਿਜ ਪਾਠ ਕੀਤਾ ਗਿਆ, ਤੇ ਉਸਦਾ ਸਿੱਧਾ ਪ੍ਰਸਾਰਣ
ਅਖੌਤੀ ਸਿੱਖ ਚੈਨਲ ਨੇ ਕਰਨਾ ਸੀ।
ਟਾਈਗਰ ਜਥਾ ਯੂ.ਕੇ. ਨੇ ਅਖੌਤੀ ਸਿੱਖ ਚੈਨਲ ਦਾ ਪਰਦਾਫਾਸ਼ ਕੀਤਾ, ਤੇ
ਉਨ੍ਹਾਂ ਦਾ ਸਾਥ ਕਈ ਜਾਗਰੂਕ ਜਥੇਬੰਦੀਆਂ, ਜਰਮਨੀ ਦੇ ਗੁਰਦੁਆਰਿਆਂ, ਵੈਬਸਾਈਟਾਂ, ਫੇਸਬੱਕ
ਗਰੁਪ ਅਤੇ ਸਿੱਖਾਂ ਨੇ ਦਿੱਤਾ। ਯੂ.ਕੇ. ਦੇ ਕਿਸੇ ਗੁਰਦੁਆਰੇ, ਸੁਸਾਇਟੀਆਂ ਜਿਨ੍ਹਾਂ ਦਾ
ਨਾਮ ਇਸ ਪੋਸਟਰ ਵਿੱਚ ਹੈ, ਕਿਸੇ ਦੀ ਆਵਾਜ਼ ਨਹੀਂ ਨਿਕਲੀ।
ਤੇ ਹੁਣ ਜਦੋਂ ਇਨ੍ਹਾਂ ਬਾਦਲ ਦੇ ਪਾਲਤੂਆਂ ਨੂੰ ਬਾਦਲ ਦੇ ਹੀ ਮੁੱਖ ਤੱਲਵੇਚੱਟਦਾਰ ਨੇ ਇਹ
ਉਪਾਧੀਆਂ ਦੇਣੀਆਂ ਹਨ, ਉਦੋਂ ਇਹ ਅਖੌਤੀ ਸਿੱਖ ਖੁੰਬਾਂ ਵਾਂਗ ਉੱਗ ਆਏ ਨੇ।
ਹੋਰ ਦੇਖੋ, ਇਸ ਪੋਸਟਰ ਦੀ ਸ਼ਬਦਾਵਲੀ ਕਿ "ਸਿੱਖ ਪੰਥ ਦੇ ਸਰਵਉੱਚ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਦੀ
ਰਹਿਨੁਮਾਈ ਹੇਠ..."
ਉਹ ਭਲਿਓ (ਮੂਰਖੋ), ਕੋਈ ਸ਼ਬਦਾਵਲੀ ਲਿਖਣ ਲੱਗਿਆਂ ਸੋਚ ਤਾਂ ਲਿਆ ਕਰੋ ਕਿ ਕਿਸ ਲਈ ਵਰਤੀ ਜਾ
ਰਹੀ ਹੈ। ਕਿ ਹੁਣ ਇਹ ਅਖੌਤੀ ਜਥੇਦਾਰ, ਸਿੱਖ ਪੰਥ ਦਾ ਸਰਵਉੱਚ
ਹੋ ਗਿਆ ਹੈ, ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਛੱਡ ਕੇ, ਹੁਣ ਇਸ
ਟੁੱਕੜਬੋਚ ਦੀ ਰਹਿਨੁਮਾਈ ਲੈਣੀ ਪਵੇਗੀ?
ਰਹਿਨੁਮਾਈ ਉਸਦੀ ਹੁੰਦੀ ਹੈ, ਜੋ ਰਹਿਨੁਮਾ ਹੋਵੇ, ਜਿਹੜਾ ਰਾਹ ਦਸਦਾ ਹੋਵੇ। ਤੇ ਇਹ ਅਖੌਤੀ
ਜਥੇਦਾਰ, ਜਿਹੜਾ ਆਪ ਹੀ ਰਾਹ ਭੁਲਿਆ ਹੋਇਆ ਹੈ, ਉਹ ਕੀ ਰਾਹ ਦੱਸੇਗਾ, ਤੇ ਕੀ ਰਹਿਨੁਮਾ
ਬਣੇਗਾ?
ਸਿੱਖੋ, ਸੋਚੋ, ਅਖੌਤੀ ਜਥੇਦਾਰ ਜਿਹੜਾ ਆਪ ਹੀ ਕਿਸੇ ਦੇ ਦਰ ਦਾ ਭਿਖਾਰੀ ਹੈ, ਨੂੰ ਗਿਆਰ੍ਹਵਾਂ
ਗੁਰੂ ਨਾ ਬਣਾਓ!!! ਜਾਗੋ, ਜਾਗੋ ...
ਸਿੱਖ ਦੀ ਰਹਿਨੁਮਾਈ ਸਿਰਫ
ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਕਰ ਸਕਦੇ ਹਨ। ਹੋਰ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ...