Share on Facebook

Main News Page

ਬਾਬਰ ਅਤੇ ਬਾਦਲ
- ਸ੍ਰ.
ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ.

ਜਿਉਂ -ਜਿਉਂ ਦਿੱਲੀ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ, ਤਿਉਂ-ਤਿਉਂ ਬਾਦਲ ਦੇ ਦੁਆਰਪਾਲ ਰੂਪੀ ਪੰਜਾਬ ਪੁਲਿਸ ਦੇ ਕਰਿੰਦੇ, ਆਪਣੀਆਂ ਨੀਚਤਾਈਆਂ 'ਤੇ ਉੱਤਰ ਆਏ ਹਨ। ਹੁਣ ਤਾਂ ਇਹ ਇੰਨਾਂ ਗਿਰ ਚੁੱਕੇ ਹਨ, ਕਿ ਇਨ੍ਹਾਂ ਨੇ ਦਿੱਲੀ ਕਮੇਟੀ ਦੀ ਟਾਸਕ ਫੋਰਸ ਦੇ ਮੁਲਾਜਮ, ਜਿਹੜੇ-ਜਿਹੜੇ ਭੀ ਪੰਜਾਬ ਦੇ ਵਸਨੀਕ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਹੀ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤਰੀਕੇ ਨਾਲ ਇਹ ਬਾਦਲ ਦਲੀਏ ਜ਼ੋਰਾ-ਜੋਰੀ ਵੋਟਾਂ ਮੰਗ ਰਹੇ ਹਨ, ਮੈਨੂੰ ਤਾਂ ਇਉ ਮਹਿਸੂਸ ਹੁੰਦਾ ਹੈ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਬਾਬਰ ਦੇ ਸੰਬੰਧ ਜੋ ਸ਼ਬਦ ਉਚਾਰੇ ਗਏ ਸਨ, ਇਸ ਸਥਿਤੀ ਤੇ ਬਹੁਤ ਢੁਕਦੇ ਹਨ ਕਿ -

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥

 

ਜਿਵੇਂ ਐਮਨਾਬਾਦ ਵਿਚ ਬਾਬਰ ਨੇ ਪਾਪ ਕੀ ਜੰਞ (ਮੁਗਲ ਸਿਪਾਹੀਆਂ) ਦੁਆਰਾ ਲੁੱਟ ਖੋਹ ਕੀਤੀ, ਇੰਨ-ਬਿੰਨ ਬਾਬਰ ਦਾ ਬਦਲਵਾਂ ਰੂਪ ਬਾਦਲ, ਪੰਜਾਬ ਵਿਚ ਪੰਜਾਬ ਪੁਲਿਸ ਰੂਪੀ (ਪਾਪ ਕੀ ਜੰਞ) ਲੈ ਕੇ ਵੋਟਾਂ ਦੀ ਲੁੱਟ ਖੋਹ ਕਰ ਰਿਹਾ ਹੈ। ਜਿਸਦੀ ਕਿ ਮੂੰਹ ਬੋਲਦੀ ਤਸਵੀਰ ਤੁਸੀਂ ਨਾਲ ਦਿੱਤੀ ਹੋਈ ਵਿਡੀਉ ਦੇਖ ਕੇ ਅੰਦਾਜਾ ਲਗਾ ਸਕਦੇ ਹੋ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top