Share on Facebook

Main News Page

ਮਸੰਦ ਅਤੇ ਸਿੱਖੀ
- ਪ੍ਰੋ.
ਦਰਸ਼ਨ ਸਿੰਘ ਖਾਲਸਾ

ਪਹਿਲੇ ਮਸੰਦ

ਸਿੱਖੀ ਵਿਚ ਗੁਰੂ ਸ਼ਬਦ ਦੇ ਗੁਰਮਤਿ ਪ੍ਰਚਾਰ ਲਈ ਕਦੀ ਗੁਰੂ ਨੇ ਆਪ ਖੁਦ ਕੁਝ ਸਿੱਖਾਂ ਦੀ ਚੋਣ ਕਰਕੇ ਵੱਖ ਵੱਖ ਥਾਂਈ ਪ੍ਰਚਾਰਕ ਮੰਜੀਆਂ ਕਾਇਮ ਕੀਤੀਆਂ ਸਨ ਕਿਉਂਕਿ ਦੂਰ ਦੁਰਾਡੇ ਤੋਂ ਆਉਣ ਜਾਣ ਦੇ ਸਾਧਨ ਨਾ ਹੋਣ ਕਰਕੇ ਸਿੱਖੀ ਅਪਣੇ ਖੇਤਰ ਵਿਚ ਹੀ ਉਸ ਮਸੰਦ ਰਾਹੀਂ ਗੁਰਮਤਿ ਪ੍ਰਚਾਰ ਨਾਲ ਜੁੜੀ ਰਹੇ ਅਤੇ ਗੁਰੂ ਘਰ ਲਈ ਕੱਢੀ ਸੇਵਾ ਭੀ ਗੁਰੂ ਘਰ ਤੱਕ ਪਹੁੰਚਦੀ ਰਹੇ ਇਹ ਮਸੰਦ ਕਿਉਕੇ ਗੁਰੂ ਨੇ ਆਪ ਨਿਸਚਤ ਕੀਤੇ ਸਨ ਇਸ ਲਈ ਸਿੱਖ ਸੰਗਤਾਂ ਦੀ ਅੰਧੀ ਸ਼ਰਧਾ ਦਾ ਕੇਂਦਰ ਬਣ ਗਏ ਸਧਾਰਣ ਅੰਧ ਵਿਸ਼ਵਾਸ਼ੀ ਸਿੱਖ ਇਹ ਸਮਝਣ ਲੱਗ ਪਿਆ ਕੇ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਤਾਂ ਹਰ ਕੀਮਤ ਤੇ ਇਸ ਮਸੰਦ ਨੂੰ ਪ੍ਰਸੰਨ ਰੱਖਨਾ ਜਰੂਰੀ ਹੈ ਇਓਂ ਜਿਥੇ ਇਹ ਮਸੰਦ ਅਪਣੇ ਆਪ ਵਿਚ ਗੁਰੂ ਬਣ ਬੈਠੇ, ਓਥੇ ਗੁਰੂ ਘਰ ਲਈ ਭੇਜੀ ਜਾਣ ਵਾਲੀ ਭੇਟਾ ਦੇ ਰੂਪ ਵਿਚ ਦੌਲਤ ਨੇ ਅਤੇ ਹਰ ਤਰਾਂ ਨਾਲ ਗੁਰੂ ਖੁਸ਼ੀ ਲਈ ਸ਼ਰਧਾ ਅਧੀਨ ਹੱਥ ਜੋੜ ਖੜੀ ਅਬੋਲ ਸਿੱਖੀ ਦੇ ਭੋਲੇਪਨ ਨੇ ਏਹਨਾ ਮਸੰਦਾਂ ਦਾ ਦਿਮਾਗ ਖਰਾਬ ਕਰਕੇ ਐਸ਼ ਪ੍ਰਸਤ ਅਤੇ ਵਿਭਚਾਰੀ ਬਣਾ ਦਿਤਾ ਇਉਂ ਸਿੱਖੀ ਦਾ ਸੋਸ਼ਣ ਹੋਨ ਲੱਗਾ ਸਿੱਖੀ ਦੀ ਦੌਲਤ ਅਤੇ ਇਜ਼ਤ ਮਸੰਦਾਂ ਰਾਹੀ ਲੁਟੀ ਜਾਂਦੀ ਰਹੀ ਪਰ ਅਗਿਆਣਤਾ ਵੱਸ ਗੁਰੂ ਦੀ ਪਛਾਣ ਨਾ ਹੋਨ ਕਰਕੇ ਸਿੱਖੀ ਗੁਰੂ ਕਰੋਪੀ ਦੇ ਡਰੋਂ ਅਬੋਲ ਹੋਕੇ ਰਹਿ ਗਈ ਸੀ, ਕਿਉਂ ਕੇ ਸਿੱਖ ਨੂੰ ਇਹ ਭੁਲੇਖਾਂ ਖਾਈ ਜਾ ਰਿਹਾ ਸੀ ਕੇ ਮਸੰਦ ਦੀ ਕਰੋਪੀ ਗੁਰੂ ਦੀ ਕਰੋਪੀ ਹੈ ਆਖਰ ਸੁਚੇਤ ਲੋਕਾਂ ਵਲੋਂ ਗੁਰੂ ਤੱਕ ਇਹ ਸਭ ਕੁਛ ਪਹੁਚਾਣ ਤੇ ਜਿਸ ਤਰਾਂ ਸਤਿਗੁਰੂ ਜੀ ਨੇ ਜ਼ਾਲਮ ਅਤੇ ਵਿਭਚਾਰੀ ਮਸੰਦਾਂ ਦੀ ਹੋਂਦ ਨੂੰ ਸਖਤ ਸਜਾ ਦੇ ਕੇ ਖਤਮ ਕੀਤਾ ਅਤੇ ਸਿੱਖੀ ਨੂੰ ਸਿਧਾ ਅਪਣੇ ਨਾਲ ਜੋੜ ਲਿਆ ਸਿੱਖ ਇਤਹਾਸ ਦਾ ਪੰਨਾ ਬਣ ਚੁਕਾ ਹੈ ਪਰ ਕਦੀ ਇਉਂ ਅਗਿਆਨੀ ਸਿੱਖੀ, ਵਿਭਚਾਰੀ ਮਸੰਦਾਂ ਨੂੰ ਭੀ ਗੁਰੂ ਮੰਨ ਕੇ ਜ਼ਲੀਲ ਹੋਂਦੀ ਰਹੀ ਸੀ ਇਹ ਭੀ ਇਤਹਾਸ ਦੀ ਕੌੜੀ ਸਚਾਈ ਹੈ।

ਦੂਜਾ ਮਸੰਦ

ਗੁਰੂ ਦਸਮ ਪਾਤਸ਼ਾਹ ਜੀ ਵਲੋਂ ਅਪਣੇ ਸਰੀਰਕ ਅੰਤ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਮੂਚੀ ਸਿੱਖ ਸੰਗਤ ਖਾਲਸੇ ਨੂੰ ਹੁਕਮ ਕਰਨਾ ਕੇ ਅੱਜ ਤੋਂ ਸਿੱਖ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਪਰ ਸਿੱਖ ਦੋਖੀ ਸੋਚ ਵਲੋਂ ਬ੍ਰਾਹਮਣਵਾਦ ਦੇ ਗਰਭ ਵਿਚੋਂ ਜਨਮ ਲੈਣ ਵਾਲੇ, ਹਿੰਦੂ ਮਿਥਿਹਾਸ ਅਨੁਸਾਰ ਲਹੂ ਪੀਣੇ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਅਤੇ ਵਿਭਚਾਰੀ ਜਲਾਲਤ ਦੇ ਸਰੂਪ ਵਾਲੇ ਬਚਿਤਰ ਨਾਟਕ ਗ੍ਰੰਥ ਨੂੰ ਮਸੰਦਾਂ ਵਾਗੂਂ ਸਿੱਖੀ ਦੇ ਵੇਹੜੇ ਵਿਚ ਗੁਰੂ ਬਣਾ ਕੇ ਬਿਠਾ ਦਿਤਾ ਗਿਆ । "ਦਸਮ" ਨਾਮ ਨਾਲ ਜੋੜ ਦਿਤਾ ਗਿਆ ਇਓਂ ਇਹ ਵਿਭਚਾਰੀ ਮਸੰਦ ਰੂਪ ਗ੍ਰੰਥ ਗੁਰੂ ਬਣ ਬੈਠਾ, ਸਿੱਖੀ ਦੁਬਾਰਾ ਭੁਲ ਗਈ ਇਸਦੇ ਅਖੰਡ ਪਾਠ ਹੋਣ ਲੱਗੇ ਮੱਥੇ ਟੇਕੇ ਜਾਣ ਲੱਗੇ ਇਸਦੇ ਪ੍ਰਸ਼ਾਦ ਭੰਗ ਦੇ ਨਸ਼ੇ ਅਤੇ ਰਚਨਾਵਾਂ ਦੀ ਜਹਿਰ ਮਨੁਖੀ ਸਰੀਰ ਅਤੇ ਆਤਮਾ ਵਿਚ ਘੁਲਨ ਲੱਗੀ, ਪਰ ਬਹੁਤ ਸਾਰੀ ਭੋਲੀ ਅਤੇ ਅਗਿਆਨੀ ਸਿੱਖੀ ਅਜੇ ਭੀ ਇਸ ਦੀਆਂ ਅਸ਼ਲੀਲ ਰਚਨਾਵਾਂ ਅੱਗੇ ਮੱਥੇ ਟੇਕ ਰਹੀ ਹੈ, ਅਤੇ ਉਨ੍ਹਾਂ ਮਸੰਦਾਂ ਦੀ ਤਰਾਂ ਏਹਨਾ ਭੋਲੇ ਸਿੱਖਾਂ ਨੂੰ ਆਖਿਆ ਜਾ ਰਿਹਾ ਹੈ ਕੇ ਇਸ ਗ੍ਰੰਥ ਦਾ ਤਿਆਗ ਕਰਨਾ ਦਸਮ ਗੁਰੂ ਵਲੋਂ ਮੂਹ ਮੋੜਨਾ ਹੈ ਅਤੇ ਅਕਾਲੀ ਕਹਿੰਦੇ ਹਨ ਅਕਾਲੀ ਦਲ ਵਲੋਂ ਮੂਹ ਮੋੜਨਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਮੂਹ ਮੋੜਨ ਦੇ ਤੁਲ ਹੈ ਇਓਂ ਗੁਰੂ ਦੀ ਕਰੋਪੀ ਹੋ ਜਾਵੇਗੀ ਅਤੇ ਇਸ ਗ੍ਰੰਥ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਭੀ ਨਹੀ ਬਣਿਆਂ ਜਾ ਸਕਦਾ ਇਓਂ ਇਹ ਬਚਿਤਰ ਨਾਟਕ ਗ੍ਰੰਥ ਅਤੇ ਗੁਰੂ ਪੰਥ ਅਖਵਾਨ ਵਾਲੇ ਅਕਾਲੀ ਦੂਜੀ ਵਾਰ ਮਸੰਦਾਂ ਦੀ ਤਰਾਂ ਗੁਰੂ ਅਤੇ ਸਾਡੇ ਦਰਮਿਆਨ ਆ ਖੜੇ ਹੋਇ ਹਨ।

ਪਰ ਅੱਜ ਬਹੁਤ ਸਾਰੀ ਸਿੱਖੀ ਜਾਗ ਪਈ ਹੈ, ਆਸ ਅਤੇ ਅਰਦਾਸ ਹੈ, ਗੁਰ ਕਿਰਪਾ ਕਰੇਗਾ ਆਪ ਖਾਲਸੇ ਵਿਚ ਬੈਠਕੇ ਫੈਸਲਾ ਕਰੇਗਾ ਕੇ ਇਸ ਮਸੰਦ ਨੂੰ ਵਿਚੋਂ ਹਟਾਕੇ ਖਾਲਸੇ ਨੂੰ ਕਿਵੇਂ ਸਿਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਉਜਾਗਰ ਕਰਨਾ ਹੈ।

ਤੀਜੇ ਮਸੰਦ

ਕਦੀ ਸਮੇਂ ਸਮੇਂ ਨਾਲ ਖਾਲਸਾ ਪੰਥ ਦੇ ਪੰਥਕਾਂ ਨੇ ਅਸਥਾਨਾਂ ਦੀ ਸੇਵਾ ਸੰਭਾਲ ਅਤੇ ਸਿੱਖ ਦੇ ਹਿਰਦੇ ਤੇ ਰਾਜ ਕਰਨ ਵਾਲੇ, ਮੀਰੀ ਪੀਰੀ ਦੀ ਸੁਮੇਲ ਸ਼ਕਤੀ ਗੁਰਬਾਣੀ ਗੁਰਮਤਿ ਸਿਧਾਂਤ ਰੂਪ ਤਖਤ ਦੇ ਪ੍ਰਚਾਰਕ ਦੇ ਰੂਪ ਵਿਚ ਕੁਝ ਸੇਵਾਦਾਰਾਂ ਦੀ ਸੇਵਾ ਲਾਈ ਸੀ ਜਿਹਨਾ ਨੂੰ ਅਕਾਲੀ ਅਤੇ ਜੱਥੇਦਾਰਾਂ ਦਾ ਨਾਮ ਦਿਤਾ ਗਿਆ ਤਾਂ ਕਿ ਇਹ ਸੇਵਾਦਾਰ ਸਿੱਖੀ ਦੀ ਅਜ਼ਾਦ ਹਸਤੀ ਖਾਲਸਾ ਜੀ ਦੇ ਬੋਲ ਬਾਲੇ ਦੇ ਪ੍ਰਤੀਕ ਬਣ ਕੇ ਸੰਗਤ ਨੂੰ ਗੁਰਬਾਣੀ ਗੁਰਮਤਿ ਨਾਲ ਜੋੜਨਗੇ, ਪਰ ਇਹ ਲੋਕ ਅੱਜ ਦੌਲਤ ਸ਼ੋਹਰਤ ਦੇ ਨਸ਼ੇ ਵਿਚ ਇਕਬਾਲ ਸਿੰਘ ਪਟਨੇ ਵਾਲੇ ਵਰਗੇ ਤਿਨ ਤਿਨ ਔਰਤਾਂ ਰੱਖਨ ਵਾਲੇ ਵਿਭਚਾਰੀ ਜਾਂ ਵਿਭਚਾਰੀ ਲੋਕਾਂ ਨੂੰ ਕਲੀਨ ਚਿਟਾਂ ਦੇਣ ਵਾਲੇ ਉਨ੍ਹਾਂ ਦੇ ਸਾਥੀ ਸਾਬਤ ਹੋ ਚੁਕੇ ਹਨ ਅਤੇ ਸਿਆਸੀ ਖੇਤਰ ਵਿਚ ‘ਮੱਥੇ ਟਿਕਾ ਤੇੜ ਧੋਤੀ ਕਖਾਈ’ ਦੇ ਭਾਈਵਾਲ ਬਣ ਕੇ ਗੁਰੂ ਅਤੇ ਸਿੱਖੀ ਸਿਧਾਂਤ ਨੂੰ ਤਿਲਾਂਜਲੀ ਦੇ ਚੁਕੇ ਹਨ ਅਤੇ ਅੱਜ ਭੋਲੀ ਸਿੱਖੀ ਦੀ ਅਗਿਆਣਤਾ ਅਤੇ ਅੰਧ ਵਿਸ਼ਵਾਸ਼ ਦਾ ਨਜਾਇਜ਼ ਫਾਇਦਾ ਉਠਾਂਦਿਆਂ, ਉਨ੍ਹਾਂ ਮਸੰਦਾਂ ਦੀ ਤਰਾਂ ਅੱਜ ਇਹ ਮਸੰਦ ਭੀ ਅਕਾਲੀ ਗੁਰੂ ਪੰਥ ਅਤੇ ਜੱਥੇਦਾਰ ਅਕਾਲ ਤਖਤ ਬਣਕੇ, ਅਕਾਲ ਪੁਰਖ ਹੀ ਬਣ ਬੈਠੇ ਹਨ ਇਓਂ ਸਿੱਖੀ ਦਾ ਸੋਸ਼ਣ ਹੋ ਰਿਹਾ ਹੈ ਅਕਾਲੀ ਮਸੰਦ ਅਤੇ ਜਥੇਦਾਰ ਮਸੰਦ ਇਕੱਠੇ ਹੋ ਗਏ ਹਨ।

ਇਓਂ ਦੁਸ਼ਟ ਸਭਾ ਮਿਲ ਮੰਤਰ ਪਕਾ ਕੇ ਹੁਕਮਨਾਮੇ ਜਾਰੀ ਕਰਦੇ ਹਨ ਅਤੇ ਪ੍ਰਚਾਰ ਇਹ ਕੀਤਾ ਜਾਂਦਾ ਹੈ, ਇਨ੍ਹਾਂ ਦਾ ਹੁਕਮਨਾਮਾ ਗੁਰੂ ਹਰ ਗੋਬਿੰਦ ਸਾਹਿਬ ਜਾਂ ਸ੍ਰੀ ਅਕਾਲ ਤਖਤ ਦਾ ਹੁਕਮ ਨਾਮਾ ਹੈ, ਏਹਨਾ ਦਾ ਹੁਕਮ ਭਾਵੇਂ ਝੂਠ ਜਾਂ ਸਿਆਸਤ ਤੇ ਅਧਰਤ ਹੋਵੇ ਮੰਨਣਾ ਹੀ ਪਵੇਗਾ ਜੇਹੜਾ ਨਾ ਮੰਨੇ ਉਸਤੇ ਗੁਰੂ ਹਰ ਗੋਬਿੰਦ ਸਾਹਿਬ ਅਤੇ ਅਕਾਲ ਤਖਤ ਦੀ ਕਰੋਪੀ ਹੋ ਜਾਵੇਗੀ ਜੇਹੜਾ ਇਨ੍ਹਾਂ ਦਾ ਸਿੱਖ ਨਹੀਂ ਉਹ ਗੁਰੂ ਦਾ ਸਿੱਖ ਨਹੀਂ ਆਦਿ ਆਦਿ ਮਸੰਦਾਂ ਵਾਲੇ ਹਰਬੇ ਵਰਤ ਕੇ, ਅੱਜ ਫਿਰ ਸਿੱਖੀ ਦਾ ਸੋਸ਼ਣ ਕੀਤਾ ਜਾ ਰਿਹਾ ਹੈ, ਅਤੇ ਅੱਜ ਭੀ ਕੁਝ ਭੋਲੇ ਅਗਿਆਨੀ ਲੋਕ ਜਾਂ ਕੁਛ ਇਨ੍ਹਾਂ ਦੇ ਭਾਈਵਾਲ ਮਤਲਬ ਪ੍ਰਸਤ ਲੋਕ ਉਨ੍ਹਾਂ ਮਸੰਦਾਂ ਦੀ ਤਰਾਂ ਇਨ੍ਹਾਂ ਮਸੰਦਾਂ ਦੇ ਸਾਹਮਣੇ ਅਨੇਕਾਂ ਵਾਰ ਜ਼ਲੀਲ ਹੋਕੇ ਭੀ ਹੱਥ ਜੋੜੀ ਖੜੇ ਹਨ, ਇਓਂ ਭੁਲੇਖੇ ਵਿਚ ਇਨ੍ਹਾਂ ਮਸੰਦਾਂ ਨੂੰ ਅਕਾਲ ਤਖਤ ਦਾ ਨਾਮ ਦੇਣ ਦੀ ਵੱਡੀ ਭੁਲ ਅਤੇ ਗੁਰੂ ਬੇਅਦਬੀ ਕੀਤੀ ਜਾ ਰਹੀ ਹੈ।

ਪਰ ਦੁਜੇ ਪਾਸੇ ਗੁਰੂ ਗ੍ਰੰਥ ਦੇ ਪੰਥ ਦਾ ਬਹੁਤ ਵੱਡਾ ਵਰਗ ਗੁਰਮਤਿ ਦੀ ਰੋਸ਼ਨੀ ਵਿਚ ਜਾਗ ਚੁਕਾ ਹੈ, ਜਿਸਨੇ ਇਨ੍ਹਾਂ ਅਕਾਲੀਆਂ ਅਤੇ ਜੱਥੇਦਾਰਾਂ ਦੇ ਨਕਲੀ ਚੇਹਰੇ ਵਿਚੋਂ ਸਿਅਸੀ ਗੁਲਾਮ ਬਿਰਤੀ ਨੂੰ ਪਛਾਣ ਲਿਆ ਹੈ। ਹੁਣ ਗੁਰੂ ਗ੍ਰੰਥ ਦੇ ਪੰਥ ਨੇ ਫੈਸਲਾ ਕਰਨਾ ਹੈ ਕੇ ਇਨ੍ਹਾਂ ਮਸੰਦਾਂ ਨੂੰ ਕਿਹੜੀ ਸਜਾ ਦੇਕੇ ਗੁਰੂ, ਗੁਰੂ ਅਸਥਾਨਾਂ, ਅਤੇ ਖਾਲਸੇ ਦੇ ਦਰਮਿਆਨੋਂ ਇਕ ਪਾਸੇ ਕਰਨਾ ਹੈ ਅਤੇ ਕਿਵੇਂ ਸਿੱਖੀ ਨੇ ਸਿਧਾ ਗੁਰੂ ਗ੍ਰੰਥ ਦੇ ਪੰਥ ਦਾ ਪੰਥਕ ਬਨਣਾ ਹੈ।

ਗੁਰੂ ਗ੍ਰੰਥ ਦੇ ਪੰਥ ਦਾ ਕੂਕਰ

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top