Share on Facebook

Main News Page

ਕਾਮਰੇਡੀ ਅਖੌਤੀ ਵਿਦਵਾਨੋ ਅੱਖਾਂ ਖੋਲ ਕੇ ਵੇਖੋ

ਪਿਛਲੇ ਦਿਨੀਂ ਇਕ ਕਾਮਰੇਡੀ ਸੋਚ ਵਾਲੇ ਅਖੌਤੀ ਵਿਦਵਾਨ ਵਲੋਂ ਇਹ ਲਿਖਿਆ ਗਿਆ ਕਿ ਪ੍ਰੋ. ਦਰਸ਼ਨ ਸਿੰਘ ਹੁਣ ਸਮਝੌਤਾ ਕਰਨਾ ਚਾਹੁੰਦੇ ਨੇ, ਕਿਉਂਕਿ ਇਕ ਪ੍ਰਚਾਰਕ ਨੂੰ ਲੋਕ ਹੜਾਂ ਦੇ ਰੂਪ ਵਿਚ ਸੁਣਨ ਆਉਂਦੇ ਹਨ ਤਾਂ ਹੁਣ ਤੁਸੀਂ ਸਮਝੌਤਾ ਕਰਨ ਲਈ ਤਿਆਰ ਹੋ ਗਏ। ਉਹ ਭਾਈ, ਟਰੱਕ ਦੀ ਬਾਰੀ ਖੋਲ ਕੇ ਥੋੜੀ ਜਿਹੀ ਠੰਡੀ ਹਵਾ ਲੈ ਲਉ, ਅੱਖਾਂ ਵੀ ਖੁੱਲ ਜਾਣ ਤਾਂ ਇਹ ਵੀਡੀਓ ਵੀ ਦੇਖ ਲਓ, ਕਿ ਕਿਸ ਤਰ੍ਹਾਂ ਅੱਜ ਵੀ ਸਿਧਾਂਤ ਨਾਲ ਸਮਝੌਤਾ ਕਿਤੇ ਬਗੈਰ, ਉਸੇ ਤਰ੍ਹਾਂ ਗੁਰਮਤਿ ਸਮਾਗਮ ਹੋ ਰਹੇ ਨੇ ਅਤੇ ਕਾਮਰੇਡੀ ਵਿਦਵਾਨ ਦੇ ਕਹਿਣੇ ਵਾਂਗ ਲੋਕਾਂ ਦਾ ਹੱੜ ਹਾਲੇ ਵੀ ਬਰਕਾਰ ਹੈ। ਇਹ ਸਿਰਫ ਇਸ ਬੌਂਦਲੇ ਹੋਏ ਕਾਮਰੇਡੀ ਅਖੌਤੀ ਵਿਦਵਾਨ ਦੀਆਂ ਅੱਖਾਂ ਖੋਲਣ ਲਈ ਸੀ।

ਪਰ ਇੱਕ ਗੱਲ ਸਭ ਨੂੰ ਯਾਦ ਰੱਖਣੀ ਚਾਹੀਦੀ ਹੈ, ਜਿਤਿਆ ਹੋਇਆ ਭਲਵਾਨ ਉਹੀ ਹੁੰਦਾ ਹੈ ਜਿਹੜਾ ਫਾਈਨਲ 'ਚ ਜਿੱਤੇ, ਅਤੇ ਸਭ ਤੋਂ ਤਗੜੇ ਵੈਰੀ ਅੱਗੇ ਵੀ ਸੀਨਾ ਤਾਣ ਕੇ, ਖੜੋ ਕੇ ਲਲਕਾਰ ਕੇ ਜਿੱਤੇ।

 

ਜੇ ਭੀੜਾਂ ਨਾਲ ਹੀ ਮੇਲ ਕਰਨਾ ਹੈ ਤਾਂ ਅਖੌਤੀ ਸਭਿਯਾਚਾਰਕ ਮੇਲਿਆਂ 'ਤੇ ਗਾਉਣ ਵਾਲਿਆਂ ਨੂੰ ਸੁਣਨ ਲਈ ਵੀ ਵਹੀਰਾਂ ਘੱਤ ਕੇ ਲੋਕ ਆਉਂਦੇ ਨੇ। ਭੀੜ ਤਾਂ 1699 ਦੀ ਵਿਸਾਖੀ ਨੂੰ ਵੀ ਬਥੇਰੀ ਸੀ, ਪਰ ਨਿਤਰੇ ਕਿੰਨੇ, ਸਿਰਫ ਪੰਜ!!! ਗੁਰੂ ਸਾਹਿਬ ਨੇ Quality ਦੀ ਗਲ ਕੀਤੀ, ਨਾ ਕਿ Quantity ਦੀ।

ਦੋ ਵਿਦਵਾਨਾਂ ਨੂੰ ਸਾਂਝੇ ਤੌਰ 'ਤੇ ਵੇਖਣਾ ਕੋਈ ਮਾੜੀ ਗੱਲ ਨਹੀਂ, ਇਸ ਵਿੱਚ ਸਭ ਦਾ ਫਾਇਦਾ ਹੈ, ਪਰ ਕੁੱਝ ਲੋਕ ਚਾਹੁੰਦੇ ਨੇ ਕਿ ਇਹ ਕੁੱਕੜ ਖੇਹ ਉਡਦੀ ਰਹੇ, ਉਨ੍ਹਾਂ ਦਾ ਤੋਰੀ ਫੁਲਕਾ ਚਲਦਾ ਰਹੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top