Share on Facebook

Main News Page

ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਸਰਨਾ ਦਾ ਪੱਲੜਾ ਭਾਰੀ ਰਹਿਣ ਦੀਆਂ ਕਿਆਸ ਅਰਾਈਆਂ
- ਜਸਬੀਰ ਸਿੰਘ ਪੱਟੀ 093560 24684

* ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ 42.2 ਫੀਸਦੀ ਵੋਟਾਂ ਪਈਆਂ
* ਸਰਨਾ ਨੇ ਸ਼ਾਤਮਈ ਢੰਗ ਨਾਲ ਵੋਟਾਂ ਪਾਉਣ ਦਾ ਵੋਟਰਾਂ ਦਾ ਕੀਤਾ ਧੰਨਵਾਦ

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਸ਼ਾਤਮਈ ਢੰਗ ਨਾਲ ਹੋਣ ਦਾ ਸਮਾਚਾਰ ਮਿਲਿਆ ਹੈ, ਅਤੇ ਇਸ ਵਾਰੀ ਸਵੇਰੇ ਤਾਂ ਭਾਂਵੇ ਵੋਟਾਂ ਪੈਣ ਦਾ ਕੰਮ ਮੱਧਮ ਰਿਹਾ ਪਰ ਦੁਪਿਹਰ ਤੱਕ ਜੰਗੀ ਪੱਧਰ ਤੇ ਵੋਚਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ। ਵੋਟਾਂ ਸਵੇਰੇ ਸੱਤ ਵਜੋ ਤੋ ਲੈ ਕੇ ਸ਼ਾਮੀ ਪੰਜ ਵਜੇ ਤੱਕ ਪੈਦੀਆਂ ਰਹੀਆਂ, ਪਰ ਕੋਈ ਵੀ ਘਟਨਾ ਨਹੀਂ ਵਾਪਰੀ ਸਗੋਂ ਵੋਟਾਂ ਪੂਰੇ ਸਾਂਤਮਈ ਢੰਗ ਨਾਲ ਪਈਆਂ, ਪਰ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਜਰੂਰ ਮਿਲਿਆ ਹੈ।

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਹੋਈਆਂ ਚੋਣਾਂ ਦੌਰਾਨ ਕਰੀਬ 42.2 ਫੀਸਦੀ ਵੋਟਾਂ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਅਤੇ ਵੋਟਾਂ ਦੌਰਾਨ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰੀ। ਜਾਣਕਾਰੀ ਮੁਤਾਬਕ ਦਿੱਲੀ ਕਮੇਟੀ ਦੀਆਂ ਕੁਲ ਵੋਟਾਂ 4,15.621 ਵਿੱਚੋਂ 2,12,756 ਮਰਦ ਤੇ 2,02, 856 ਔਰਤਾਂ ਸ਼ਾਮਲ ਹਨ। 46 ਹਲਕਿਆਂ ਲਈ ਕੁਲ 265 ਉਮੀਦਾਵਾਰ ਚੋਣ ਮੈਦਾਨ ਵਿੱਚ ਹਨ, ਜਦ ਕਿ ਇੱਕ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਉਮੀਦਾਵਰ ਭੁਪਿੰਦਰ ਸਿੰਘ ਸਭਰਵਾਲ ਬਿਨਾਂ ਮੁਕਾਬਲਾ ਹੀ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ।

1971 ਵਿੱਚ ਬਣੀ ਦਿੱਲੀ ਕਮੇਟੀ ਦੀ ਚੋਣਾਂ ਦੀ ਇਹ ਛੇਵੀ ਪਾਰੀ ਹੈ, ਜਦ ਕਿ ਪਹਿਲੀਆ ਚੋਣਾਂ 1975 ਵਿੱਚ ਹੋਈਆਂ ਸਨ। ਉਸ ਤੋ ਬਾਅਦ 1979, 1995, 2002 ਅਤੇ 2007 ਵਿੱਚ ਚੋਣਾਂ ਹੋਈਆ । ਭਾਂਵੇ ਚਾਰ ਸਾਲ ਬਾਅਦ ਚੋਣਾਂ ਹੋਣੀਆ ਜਰੂਰੀ ਹੁੰਦੀਆ ਹਨ, ਪਰ ਇਸ ਵਾਰੀ ਚੋਣਾਂ ਸੱਤ ਸਾਲ ਬਾਅਦ ਅਦਾਲਤ ਦੇ ਹੁਕਮਾਂ ਤੇ ਹੀ ਹੋਈਆਂ ਹਨ, ਕਿਉਕਿ ਬਾਦਲ ਦਲ ਵਾਲੇ ਕੋਈ ਨਾ ਕੋਈ ਕੇਸ ਅਦਾਲਤ ਵਿੱਚ ਕਰ ਦਿੰਦੇ ਸਨ ਜਿਸ ਕਰਕੇ ਵੋਟਾਂ ਦਿਨ ਪ੍ਰਤੀ ਦਿਨ ਲੇਟ ਹੁੰਦੀਆਂ ਰਹੀਆਂ।

ਦਿੱਲੀ ਕਮੇਟੀ ਦੀਆਂ 2007 ਵਿੱਚ ਵੋਟਰਾਂ ਦੀ ਗਿਣਤੀ 3,89.00 ਸੀ ਜਿਹਨਾਂ ਵਿੱਚੋਂ ਸਿਰਫ 1,75,000 ਹੀ ਪੋਲ ਹੋ ਸਕੀਆ ਸਨ। ਇਸ ਵਾਰੀ ਮੈਦਾਨ ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਦੇ 45, ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਵੀ 45, ਕੇਂਦਰੀਯ ਸਿੰਘ ਸਭਾ ਦੇ 16, ਦਸਮੇਸ਼ ਸੇਵਾ ਸੁਸਾਇਟੀ ਤੇ ਸ੍ਰੋਮਣੀ ਅਕਾਲੀ ਦਲ (ਯੂ.ਕੇ) ਦੇ ਸਾਂਝੇ ਤੌਰ ਤੇ 18 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸੇ ਤਰਾ 144 ਅਜਾਦ ਉਮੀਦਵਾਰ ਵੀ ਆਪਣੀ ਕਿਸਮਤ ਅਜਮਾ ਰਹੇ ਹਨ। ਚਾਰ ਬੀਬੀਆਂ ਵੀ ਚੋਣ ਮੈਦਾਨ ਵਿੱਚ ਹਨ, ਜਿਹਨਾਂ ਵਿੱਚੋਂ ਦੋ ਸ਼੍ਰੋਮਣੀ ਅਕਾਲੀ ਦਲ ਬਾਦਲ, ਇੱਕ ਦਸਮੇਸ਼ ਸੇਵਾ ਸੁਸਾਇਟੀ ਤੇ ਇੱਕ ਅਜਾਦ ਚੋਣ ਲੜ ਰਹੀ ਹੈ।

ਬੁੱਧਵਾਰ 30 ਜਨਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਜੋੜ ਤੋੜ ਦਾ ਸਿਲਸਿਲਾ ਵੀ 30 ਜਨਵਰੀ ਨੂੰ ਹੀ ਆਰੰਭ ਹੋਵੇਗਾ। ਪਰਮਜੀਤ ਸਿੰਘ ਧੜੇ ਦਾ ਦਿੱਲੀ ਕਮੇਟੀ ਤੇ ਪਿਛਲੇ ਕਰੀਬ 12 ਸਾਲਾ ਤੋ ਕਬਜਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਵਾਰੀ ਵੀ ਸਰਨਾ ਧੜਾ ਬਾਜੀ ਮਾਰਨ ਵਿੱਚ ਕਾਮਯਾਬ ਹੋ ਜਾਵੇਗਾ। ਭਾਂਵੇ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਕਮੇਟੀ ਤੇ ਕਬਜ਼ਾ ਕਰਨ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ ਅਤੇ ਉਹਨਾਂ ਨੇ ਸਿਰਫ ਇੱਕ ਨੁਕਾਤੀ ਪ੍ਰੋਗਰਾਮ ਹੀ ਉਲੀਕਿਆ ਸੀ ਕਿ ਦਿੱਲੀ ਕਮੇਟੀ ਤੇ ਹਰ ਹਾਲਤ ਵਿੱਚ ਕਬਜਾ ਕਰਨਾ ਹੈ, ਜਿਸ ਵਾਸਤੇ ਉਹਨਾਂ ਨੇ ਪੰਜਾਬ ਦੀ ਤਰਾ ਵੋਟਰਾਂ ਲਈ ਹਰ ਪ੍ਰਕਾਰ ਦੀ ਵਿਵਸਥਾ ਕੀਤੀ । ਇਸ ਕਾਰਜ ਨੂੰ ਨੇਪਰੇ ਚਾੜਣ ਲਈ ਉਹਨਾਂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋ ਵੀ ਸ੍ਰੀ ਸਰਨਾ ਨੂੰ ਪੰਥ ਦੋਖੀ ਗਰਦਾਨ ਕੇ ਵਿਰੋਧੀ ਬਿਆਨ ਦਿਵਾਏ ਜੋ ਅਕਾਲ ਤਖਤ ਸਾਹਿਬ ਸੱਤਾ ਦੀ ਸਿੱਧੇ ਰੂਪ ਦੁਰਵਰਤੋਂ ਹੈ, ਅਤੇ ਅਕਾਲ ਤਖਤ ਦੀ ਮਾਣ ਮਰਿਆਦਾ ਦਾ ਘਾਣ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਧਰਮ ਪਤਨੀ ਬੀਬੀ ਪਰਨੀਤ ਕੌਰ ਕੇਂਦਰੀ ਵਿਦੇਸ਼ ਮੰਤਰੀ ਨੇ ਚੋਣਾਂ ਵਿੱਚ ਬਾਖੂਬੀ ਭੂਮਿਕਾ ਨਿਭਾਈ ਅਤੇ ਸ਼੍ਰੀ ਸਰਨਾ ਦੇ ਹੱਕ ਵਿੱਚ ਧੂੰਆ ਧਾਰ ਪਰਚਾਰ ਕੀਤਾ। ਇਸ ਤੋਂ ਇਲਾਵਾ ਦਿੱਲੀ ਦੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਦਾ ਸਰਨਾ ਨੂੰ ਪਹਿਲਾਂ ਹੀ ਪੂਰਾ ਪੂਰਾ ਅਸ਼ੀਰਵਾਦ ਹਾਸਲ ਹੈ ਦਿੱਲੀ ਦੇ ਕਾਂਗਰਸੀ ਸਿੱਖ ਸ੍ਰੀ ਸਰਨਾ ਧੜੇ ਦੀ ਸਿਰ ਡਾਹ ਕੇ ਮਦਦ ਕਰਦੇ ਰਹੇ ਹਨ।

ਦਿੱਲੀ ਕਮੇਟੀ ਦੀਆ ਚੋਣਾਂ ਬਾਰੇ ਅੰਗਰੇਜੀ ਦੀ ਅਖਬਾਰ ਡੇਲੀ ਪੋਸਟ ਵੱਲੋਂ ਕੀਤੇ ਸਰਵੇ ਮੁਤਾਬਕ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 23 ਤੋਂ 27 ਸੀਟਾਂ ਮਿਲਣ ਦੀ ਉਮੀਦ ਕੀਤੀ ਜਾਂਦੀ ਹੈ ਜਦ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਇਸ ਵਾਰੀ ਫਿਰ 13 ਤੋਂ 17 ਤੱਕ ਹੀ ਸਿਮਟ ਕੇ ਰਹਿ ਜਾਵੇਗਾ ਜਦ ਕਿ ਦੋ ਤੋ ਚਾਰ ਸੀਟਾਂ ਅਜਾਦ ਉਮੀਦਵਾਰਾਂ ਦੇ ਹੱਕ ਵਿੱਚ ਜਾਣ ਦੀ ਉਮੀਦ ਕੀਤੀ ਜਾਂਦੀ ਹੈ। ਦਿੱਲੀ ਵਿੱਚ 65 ਤੋਂ 75 ਫੀਸਦੀ ਗੈਰ ਸਿੱਖ ਵੋਟਰ ਹਨ ਜਦ ਕਿ 25 ਤੋਂ 35 ਫੀਸਦੀ ਹੀ ਜੱਟ ਸਿੱਖ ਵੋਟ ਹਨ। ਸਰਨਾ ਦੀ ਬਰਾਦਰੀ ਭਾਪਾ ਤੇ ਪਿਸ਼ੋਰੀ ਭਾਈਚਾਰੇ ਦੀਆ ਵੋਟਾਂ ਸਭ ਤੋਂ ਜਿਆਦਾ ਹਨ ਜਿਹੜੀਆਂ ਲੱਗਪੱਗ ਸ੍ਰੀ ਸਰਨਾ ਗਰੁੱਪ ਨੂੰ ਹੀ ਵਧੇਰੇ ਕਰਕੇ ਮਿਲਣ ਦੀ ਆਸ ਹੈ। ਇਸੇ ਤਰਾ ਰਾਮਗੜੀਆ ਭਾਈਚਾਰਾ ਵੀ ਦਿੱਲੀ ਵਿੱਚ ਭਾਪਾ ਭਾਈਚਾਰੇ ਦੇ ਬਰਾਬਰ ਹੀ ਆਪਣਾ ਵੋਟ ਬੈਂਕ ਰੱਖਦਾ ਹੈ ਅਤੇ ਇਸ ਵਾਰੀ ਜਿੱਤ ਹਾਰ ਦਾ ਫੈਸਲਾ ਵੀ ਰਾਮਗੜੀਆ ਭਾਈਚਾਰਾ ਹੀ ਕਰੇਗਾ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਭ ਤੋ ਵੱਧ ਨੁਕਸਾਨ ਮਹਿਲਾ ਵੋਟਰਾਂ ਦਾ ਹੋ ਰਿਹਾ ਹੈ ਕਿਉਕਿ ਦਿੱਲੀ ਜਾ ਕੇ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿਹੜਾ ਸ਼ਰਾਬ ਤੇ ਨਸ਼ਿਆ ਦੇ ਦੌਰ ਚਲਾਉਣ ਦੇ ਚਰਚੇ ਪਾਏ ਜਾ ਰਹੇ ਹਨ ਉਸ ਤੋਂ ਦਿੱਲੀ ਦੀਆਂ ਮਹਿਲਾਵਾਂ ਕਾਫੀ ਨਰਾਜ਼ ਹਨ ਅਤੇ ਉਹ ਵੀ ਸ਼੍ਰੋਮਣੀ ਆਕਾਲੀ ਦਲ ਦਾ ਵੱਡਾ ਨੁਕਸਾਨ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਦਿੱਲੀ ਵਿੱਚ ਬਾਦਲ ਵੱਲੋਂ ਆਪਣੀ ਸਾਰੀ ਫੋਰਸ ਝੋਕ ਦੇਣੀ ਵੀ ਉਥੋਂ ਦੇ ਸਿੱਖਾਂ ਦੇ ਗਲੇ ਤੋਂ ਥੱਲੇ ਨਹੀਂ ਉਤਰ ਰਹੀ। ਕੁਲ ਮਿਲਾ ਕੇ ਜੇਕਰ ਲੇਖਾ ਜੋਖਾ ਕੀਤਾ ਜਾਵੇ ਤਾਂ ਲੜਾਈ ਅਸਲ ਵਿੱਚ ਕਾਂਗਰਸ ਤੇ ਬੀ.ਜੇ.ਪੀ ਦੇ ਵਿਚਕਾਰ ਚੱਲ ਰਹੀ ਸੀ, ਕਿਉਕਿ ਦਿੱਲੀ ਦੀ ਹਾਕਮ ਧਿਰ ਕਾਂਗਰਸ ਸਰਨਿਆਂ ਦੀ ਮਦਦ ਕਰ ਰਹੀ ਹੈ, ਜਦ ਕਿ ਭਾਜਪਾ ਬਾਦਲਾਂ ਨਾਲ ਸੁਰੇਸ਼ ਵਾਂਗ ਚੰਬੜੀ ਹੋਈ ਹੈ। ਵਕਾਰ ਦਾ ਸਵਾਲ ਬਣੀ ਇਸ ਚੋਣ ਦਾ ਨਤੀਜਾ 30 ਜਨਵਰੀ ਨੂੰ ਆਵੇਗਾ ਤੇ ਉਸ ਸਮੇਂ ਤੱਕ ਉਮੀਦਾਰਾਂ ਦੇ ਸਾਹ ਸੂਤੇ ਰਹਿਣਗੇ ਪਰ ਅੰਦਰੋ ਅੰਦਰੀ ਜੋੜ ਤੋੜ ਦੀਆ ਸਰਗਰਮੀਆਂ ਚੱਲਦੀਆਂ ਰਹਿਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ।

ਸ੍ਰੀ ਪਰਮਜੀਤ ਸਿੰਘ ਸਰਨਾ ਨੇ ਵੋਟਰਾਂ ਵੱਲੋ ਸ਼ਾਤਮਈ ਢੰਗ ਨਾਲ ਵੋਟਾਂ ਪਾਉਣ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਗੁਰੂ ਪਾਤਸ਼ਾਹ ਉਹਨਾਂ ਕੋਲੋ ਸੇਵਾ ਜਰੂਰ ਲੈਣਗੇ ਅਤੇ ਉਹ ਵਾਅਦਾ ਕਰਦੇ ਹਨ ਕਿ ਇਸ ਵਾਰੀ ਉਹ ਪਹਿਲਾਂ ਨਾਲੋਂ ਵੀ ਨਿਮਾਣੇ ਸਿੱਖ ਬਣ ਕੇ ਗੁਰੂ ਘਰ ਦੀ ਸੇਵਾ ਕਰਨਗੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top