Share on Facebook

Main News Page

ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਛੇ ਹਫਤਿਆਂ ਦੀ ਹੋਰ ਆਕਸੀਜਨ, ਮੱਕੜ ਦੀ ਗੱਦੀ ਕਾਇਮ

ਅੰਮ੍ਰਿਤਸਰ 28 ਜਨਵਰੀ (ਜਸਬੀਰ ਸਿੰਘ) ਸਹਿਜਧਾਰੀ ਸਿੱਖ ਫੈਡਰੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਉਹਨਾਂ ਦਾ ਵੋਟ ਅਧਿਕਾਰ ਖੋਹੇ ਜਾਣ ਨੂੰ ਲੈ ਕੇ ਕੀਤੀ ਗਈ ਰਿੱਟ ਪਟੀਸ਼ਨ 'ਤੇ ਸੁਣਵਾਈ ਕਰਦਿਆਂ, ਦੇਸ ਦੀ ਸਰਵ ਉਚ ਅਦਾਲਤ ਨੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਛੇ ਹਫਤਿਆਂ ਦੀ ਹੋਰ ਆਕਸੀਜਨ ਦਿੰਦਿਆਂ, ਆਪਣੇ ਅਮਲੇ ਫੈਲੇ ਨੂੰ ਆਦੇਸ਼ ਜਾਰੀ ਕੀਤੇ ਹਨ ਜਿਹੜੀਆਂ ਪਾਰਟੀਆਂ ਪੇਸ਼ ਨਹੀਂ ਹੋਈਆਂ ਉਹਨਾਂ ਨੂੰ ਛੇ ਹਫਤਿਆਂ ਦੇ ਅੰਦਰ ਅੰਦਰ ਸੰਮਨ ਜਾਰੀ ਕਰਕੇ ਉਹਨਾਂ ਦੀ ਹਾਜਰੀ ਨੂੰ ਅਗਲੀ ਤਰੀਕ ਤੇ ਯਕੀਨੀ ਬਣਾਇਆ ਜਾਵੇ।

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਾਂ ਦੀ ਅਜਾਦ ਸੰਸਥਾ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗੁਲਾਮ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਨੂੰ ਸੁਪਰੀਮ ਕੋਰਟ ਛੇ ਹਫਤਿਆਂ ਦੀ ਹੋਰ ਆਕਸੀਜਨ ਦੇ ਦਿੱਤੀ ਹੈ, ਕਿਉਕਿ ਕੁਝ ਧਿਰਾਂ ਇਸ ਵਾਰੀ ਤਰੀਕ ਤੇ ਪੇਸ਼ ਨਹੀਂ ਹੋਈਆਂ ਅਤੇ ਉਹਨਾਂ ਨੂੰ ਛੇ ਹਫਤਿਆਂ ਦੇ ਅੰਦਰ ਅੰਦਰ ਪੁਲੀਸ ਰਾਹੀ ਨੋਟਿਸ ਦੇਣ ਦੇ ਹੁਕਮ ਜਾਰੀ ਕੀਤੇ ਹਨ।

ਸਹਿਜਧਾਰੀ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਰਾਣੂੰ ਨੇ ਕਿਹਾ ਕਿ ਬੱਕਰੇ ਦੀ ਮਾਂ ਕਬ ਤੱਕ ਖੈਰ ਮਨਾਏਗੀ ਅਖੀਰ ਤੇ ਸਿਰ ਦੇਣਾ ਹੀ ਪਵੇਗਾ। ਉਹਨਾਂ ਕਿਹਾ ਕਿ ਇਸ ਵਾਰੀ ਅਦਾਲਤ ਨੇ ਕੁਝ ਸਖਤੀ ਵਰਤੀ ਹੈ ਅਤੇ ਉਮੀਦ ਹੈ ਕਿ ਅਗਲੀ ਤਰੀਕ ਤੋਂ ਕੇਸ ਬਕਾਇਦਾ ਸ਼ੁਰੂ ਹੋ ਜਾਵੇਗਾ ਤੇ ਜਲਦੀ ਹੀ ਇਸ ਦਾ ਫੈਸਲਾ ਵੀ ਆ ਜਾਵੇਗਾ। ਉਹਨਾਂ ਕਿਹਾ ਕਿ ਸਹਿਜਧਾਰੀ ਗੁਰੂ ਸਾਹਿਬ ਦੇ ਸਮੇਂ ਤੋ ਹੀ ਪੰਥ ਦਾ ਹਿੱਸਾ ਰਹੇ ਹਨ, ਪਰ ਹੁਣ ਜਿਹੜੀ ਨੀਤੀ ਬਾਦਲ ਦਲੀਆਂ ਨੇ ਅਪਨਾਈ ਹੈ, ਉਹ ਸਿੱਖ ਪੰਥ ਨੂੰ ਧੜਿਆਂ ਵਿੱਚ ਵੰਡ ਕੇ ਸਹਿਜਧਾਰੀਆਂ ਨੂੰ ਸਿੱਖ ਪੰਥ ਨਾਲੋਂ ਵੱਖ ਕਰਨ ਦਾ ਮਨਸੂਬਾ ਹੈ, ਜਿਸ ਨੂੰ ਕਾਮਯਾਬ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੱਕੜ ਦੀ ਅਗਵਾਈ ਹੇਠ ਸੁਪਰੀਮ ਕੋਰਟ ਨੇ ਇੱਕ ਕੰਮ ਚਲਾਊ ਕਮੇਟੀ ਬਣਾਈ ਹੈ, ਪਰ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ ਜਲਦੀ ਹੀ ਉਹਨਾਂ ਦਾ ਹਿਸਾਬ ਕਿਤਾਬ ਅਦਾਲਤ ਵਿੱਚ ਕੇਸ ਕਰਕੇ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕਮੇਟੀ ਦੇ ਸਾਰੇ ਮੈਂਬਰ ਪਾਰਟੀ ਬਣਾਏ ਜਾਣਗੇ ਅਤੇ ਜਦੋ ਤੱਕ ਇਹਨਾਂ ਵਿਰੁੱਧ ਕਨੂੰਨੀ ਕਾਰਵਾਈ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ ਉਨ੍ਹਾਂ ਚਿਰ ਤੱਕ ਸੰਘਰਸ਼ ਜਾਰੀ ਰਹੇਗਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top