Share on Facebook

Main News Page

ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਹੂੰਝਾ ਫੇਰ ਜਿੱਤ
-
ਜਸਬੀਰ ਸਿੰਘ ਪੱਟੀ

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਈਆਂ 27 ਜਨਵਰੀ ਨੂੰ ਵੋਟਾਂ ਦੀ ਅੱਜ ਹੋਈ ਗਿਣਤੀ ਉਪਰੰਤ ਸ੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣੇ ਨਿਕਟ ਵਿਰੋਧੀ ਸ੍ਰੋਮਣੀ ਅਕਾਲੀ ਦਲ (ਦਿੱਲੀ) ਤੇ ਹੋਈ ਹੁੰਝਾ ਫੇਰ ਜਿੱਤ ਪ੍ਰਾਪਤ ਕਰਕੇ ਕੁਲ 46 ਸੀਟਾਂ ਵਿੱਚੋਂ 37 ਸੀਟਾਂ ‘ਤੇ ਕਬਜਾ ਜਮਾ ਲਿਆ ਹੈ, ਜਦ ਕਿ ਦਿੱਲੀ ਅਕਾਲੀ ਦਲ ਨੂੰ ਸਿਰਫ 8 ਅਤੇ ਇੱਕ ਸੀਟ ਅਜਾਦ ( ਕੇਦਰੀਯ ਸਿੰਘ ਸਭਾ) ਮਿਲੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਨੌ ਵਜੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਸਮੇਂ ਹੀ ਬਾਦਲ ਦਲ ਦੇ ਕਰੀਬ 20 ਉਮੀਦਵਾਰ ਲੀਡ ਕਰਦੇ ਇੱਕ ਪੰਜਾਬੀ ਚੈਨਲ ਵੱਲੋਂ ਵਿਖਾਏ ਗਏ ਜਦ ਕਿ ਸ੍ਰੀ ਪਰਮਜੀਤ ਸਿੰਘ ਸਰਨਾ ਦੇ ਦਿੱਲੀ ਅਕਾਲੀ ਦਲ ਨੂੰ ਕੇਵਲ ਸੱਤ ਸੀਟਾਂ ਤੇ ਲੀਡ ਕਰਕੇ ਦੱਸਿਆ ਗਿਆ। ਬਾਦਲ ਦਲ ਦੇ ਹੱਕ ਵਿੱਚ ਸ਼ੁਰੂ ਹੋਈ ਇਸ ਲੀਡ ਨੇ ਆਪਣਾ ਲੀਡ ਬਣਾਈ ਰੱਖੀ ਤੇ ਅਖੀਰ 37 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਸਰਨੇ ਦੇ ਖਾਤੇ ਵਿੱਚ ਸਿਰਫ ਅੱਠ ਸੀਟਾਂ ਹੀ ਪਈਆਂ।

16 ਸੀਟਾਂ ਅਜਿਹੀਆਂ ਸਨ ਜਿਹੜੀਆਂ 300 ਤੋਂ ਲੈ ਕੇ ਪੰਜ ਸੌ ਵੋਟਾਂ ਨਾਲ ਹਾਰੀਆਂ ਗਈਆਂ ਜਦ ਕਿ ਸੱਤ ਸੀਟਾਂ ਅਜਿਹੀਆਂ ਸਨ ਜਿਹੜੀਆਂ ਸਰਨਾ ਦੇ ਉਮਦੀਵਾਰ 50 ਤੋਂ ਲੈ ਕੇ 100 ਵੋਟਾਂ ਦੇ ਫਰਕ ਨਾਲ ਬੜੇ ਨਿਕਟ ਮੁਕਾਬਲੇ ਵਿੱਚ ਹਾਰੇ ਹਨ। ਸ੍ਰੀ ਪਰਮਜੀਤ ਸਿੰਘ ਸਰਨਾ ਖੁਦ ਵੀ ਆਪਣੀ ਵਾਰਡ ਨੰਬਰ 25 ਪੰਜਾਬੀ ਬਾਗ ਤੋਂ ਸੀਟ ਨਹੀਂ ਬਚਾ ਸਕੇ ਤੇ ਉਹਨਾਂ ਨੂੰ ਨੌਜਵਾਨ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਯੂਥ ਇਕਾਈ ਦੀ ਦਿੱਲੀ ਐਸਟੇਟ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਕੋਲ ਕਰਬੀ 4000 ਦੀਆ ਵੋਟਾਂ ਦੇ ਫਰਕ ਨਾਲ ਹਾਰ ਦਾ ਮੂੰਹ ਵੇਖਣਾ ਪਿਆ।

ਪਿਛਲੇ ਕਰੀਬ ਚਾਰ ਵਾਰੀਆ ਸ੍ਰੀ ਸਰਨਾ ਇਸ ਵਾਰਡ ਤੋਂ ਚੋਣ ਜਿੱਤਦੇ ਆ ਰਹੇ ਹਨ। ਇਸੇ ਤਰਾ ਵਾਰਡ ਨੰਬਰ ਇੱਕ ਤੋਂ ਬਾਦਲ ਅਕਾਲੀ ਦਲ ਦੇ ਸੁਰਜੀਤ ਸਿੰਘ, ਵਾਰਡ ਨੂੰ ਦੋ ਤੋ ਕੇਦਰੀਯ ਸਿੰਘ ਸਭਾ ਦੇ ਉਮੀਦਵਾਰ ਤੇ ਕਾਂਗਰਸੀ ਵਿਧਾਇਕ ਤਰਵਿੰਤਰ ਸਿੰਘ ਮਰਵਾਹਾ, ਵਾਰਡ ਨੰਬਰ ਤਿੰਨ ਤੋਂ ਹਰਦੇਵ ਸਿੰਘ ਧਨੋਅ (ਬ), 4 ਤੋ ਕੁਲੀਦਪ ਸਿੰਘ ਸਾਹਨੀ (ਬ), 5 ਤੋਂ ਬੀਬੀ ਦਲਜੀਤ ਕੌਰ (ਬ), ਜਾਤਿੰਦਰ ਸਿੰਘ ਸਾਹਨੀ (ਦਿੱ), 8 ਤੋਂ ਮਨਜੀਤ ਸਿੰਘ ਜੀ.ਕੇ (ਬ), 9 ਤੋਂ ਹਰਮੀਤ ਸਿੰਘ ਕਾਲਕਾ (ਬ),11 ਉਕਾਰ ਸਿੰਘ ਥਾਪਰ (ਬ), 12 ਸਤਨਾਮ ਸਿੰਘ (ਬ), 13 ਗੁਰਲਾਡ ਸਿੰਘ ਕਾਹਲੋਂ (ਬ), 16 ਤੋਂ ਅਮਰਜੀਤ ਸਿੰਘ ਪੱਪੂ (ਬ), 19 ਤੋਂ ਗੁਰਬਖਸ਼ ਸਿੰਘ ਮੌਂਟੂ (ਬ), 20 ਤੋਂ ਚਮਨ ਸਿੰਘ (ਬ), 23 ਤੋਂ ਤਨਵੰਤ ਸਿੰਘ (ਬ), 25 ਤੋਂ ਮਨਜਿੰਦਰ ਸਿੰਘ ਸਿਰਸਾ (ਬ), 26ਤੋ ਸੱਤਪਾਲ ਸਿੰਘ ਨਾਮਧਾਰੀ (ਬ), 28 ਤੋਂ ਕੁਲਵੰਤ ਸਿੰਘ ਬਾਠ (ਬ), 33, ਤੋਂ ਗੁਰਦੇਵ ਸਿੰਘ ਭੋਲਾ (ਬ), 35 ਤੋਂ ਜਸਬੀਰ ਸਿੰਘ ਜੱਸੀ (ਬ) , 36 ਤੋਂ ਪਰਭਜੀਤ ਸਿੰਘ ਜੀਤੀ (ਦ), 40 ਤੋਂ ਗੁਰਮੀਤ ਸਿੰਘ ਸ਼ੰਟੀ (ਬ), 42 ਤੋਂ ਦਿੱਲੀ ਕਮੇਟੀ ਦੇ ਸਾਬਕਾ ਪਰਧਾਨ ਤੇ ਬਾਦਲ ਅਕਾਲੀ ਦਲ ਦੇ ਟਕਸਾਲੀ ਆਗੂ ਅਵਤਾਰ ਸਿੰਘ (ਬ), 44 ਤੋਂ ਮਨਜਿੰਦਰ ਸਿੰਘ ਨਾਰੰਗ (ਬ), 45 ਤੋ ਇੰਦਰਜੀਤ ਸਿੰਘ ਮੌਟੀ (ਬ) ਨੇ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰਾ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਇਕਾਈ ਦੇ ਚੇਅਰਮੈਨ ਸ੍ਰੀ ਤਰਸੇਮ ਸਿੰਘ ਖਾਲਸਾ ਆਪਣੇ ਬਾਦਲ ਦਲ ਦੇ ਉਮੀਦਵਾਰ ਤੋ 1500 ਤੋ ਵੀ ਵਧੇਰੇ ਵੋਟਾਂ ਨਾਲ ਚੋਣ ਹਾਰ ਗਏ ਹਨ।

ਇਸੇ ਤਰਾ ਦਿੱਲੀ ਕਮੇਟੀ ਵਿੱਚ ਚੰਗੀ ਤੇ ਸਾਫ ਸੁਥਰੀ ਛਵੀ ਰੱਖਣ ਵਾਲੇ ਕਰਤਾਰ ਸਿੰਘ ਕੋਛੜ ਵੀ ਚੋਣ ਹਾਰ ਗਏ ਹਨ। ਦਿੱਲੀ ਅਕਾਲੀ ਦਲ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪਰਧਾਨ ਸ੍ਰੀ ਭਜਨ ਸਿੰਘ ਵਾਲੀਆ ਵੀ ਚੋਣ ਹਾਰ ਗਏ ਹਨ ਜਿਹਨਾਂ ਨੂੰ ਦਿੱਲੀ ਕਮੇਟੀ ਤੇ ਦਿੱਲੀ ਅਕਾਲੀ ਦਲ ਵਿੱਚ ਜੋੜ ਤੋੜ ਦੇ ਬਾਦਸ਼ਾਹ ਵੀ ਕਿਹਾ ਜਾਂਦਾ ਸੀ। ਦਿੱਲੀ ਕਮੇਟੀ ਦੇ ਆਗੂ ਤੇ ਹਿੱਕ ਦੇ ਜ਼ੋਰ ਨਾਲ ਕੰਮ ਕਰਾਉਣ ਵਾਲੇ ਦਿੱਲੀ ਅਕਾਲੀ ਦਲ ਦੇ ਬਲਦੇਵ ਸਿੰਘ ਰਾਣੀ ਬਾਗ ਤੇ ਸਮਸ਼ੇਰ ਸਿੰਘ ਸੰਧੂ ਵੀ ਚੋਣ ਹਾਰ ਗਏ ਹਨ। ਦਿੱਲੀ ਅਕਾਲੀ ਦਲ ਦੇ ਭਾਪਾ ਕੁਲਦੀਪ ਸਿੰਘ ਕਰੋਲ ਬਾਗ, ਬਲਬੀਰ ਸਿੰਘ ਵਿਵੇਕ ਵਿਹਾਰ, ਜਤਿੰਦਰ ਸਿੰਘ ਸਾਹਨੀ, ਪਰਭਜੀਤ ਸਿੰਘ ਜੀਤੀ, ਹਰਪਾਲ ਸਿੰਘ ਕੋਛੜ ਰਾਜੌਰੀ ਗਾਡਰਨ ਜਦ ਕਿ ਭੁਪਿੰਦਰ ਸਿੰਘ ਸਭਰਵਾਲ ( ਬਿਨਾਂ ਮੁਕਾਬਲਾ) ਤੋ ਇਲਾਵਾ ਅੱਠ ਉਮਦੀਵਾਰ ਚੋਣ ਜਿੱਤ ਗਏ ਸਨ।

ਦਿੱਲੀ ਕਮੇਟੀ ਦੇ ਨਤੀਜਿਆ ਨੇ ਜਿਥੇ ਸਿਆਸੀ ਪੰਡਤਾਂ ਦੀਆ ਕਿਆਸ ਅਰਾਈਆ ਨੂੰ ਅਚੰਭੇ ਵਿੱਚ ਪਾ ਦਿੱਤਾ ਹੈ ਉਥੇ ਸ੍ਰੀ ਸਰਨਾ ਦੀ ਹਾਰ ਲਈ ਦਿੱਲੀ ਕਮੇਟੀ ਦੇ ਮੁਲਾਜਮਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ ਜਿਹੜੇ ਤਨਖਾਹਾਂ ਨਾ ਵਧਾਏ ਜਾਣ ਕਾਰਨ ਕਾਫੀ ਦੁੱਖੀ ਤੇ ਸ੍ਰੀ ਸਰਨਾ ਨਾਲ ਨਾਰਾਜ ਵੀ ਸਨ। ਇਸੇ ਤਰਾ ਦਿੱਲੀ ਅਕਾਲੀ ਦਲ ਕੋਲ ਵਰਕਰਾਂ ਦੀ ਭਾਰੀ ਘਾਟ ਤੇ ਚੋਣ ਮੁਹਿੰਮ ਦੀ ਵਿਉਤਬੰਦੀ ਨਾ ਕਰਨਾ ਵੀ ਹਾਰ ਦੇ ਮੁੱਖ ਕਾਰਨਾਂ ਵਿੱਚੋ ਇੱਕ ਹੈ। ਸ੍ਰੀ ਸਰਨਾ ਭਾਂਵੇ ਖੁਦ ਇਮਾਨਦਾਰ ਸਨ ਪਰ ਉਹਨਾਂ ਦੀ ਹੇਠਲੀ ਫੌਜ ਜਿਹੜੀ ਉਹਨਾਂ ਨੂੰ ਗੁੰੱਲ ਖਿਲਾਉਦੀ ਰਹੀ ਤੇ ਬਾਲਾ ਸਹਿਬ ਗੁਰੂਦੁਆਰੇ ਦੇ ਝਗੜੇ ਤੋਂ ਇਲਾਵਾ ਦਿੱਲੀ ਕਮੇਟੀ ਦੇ ਦਫਤਰ ਦੇ ਬਾਹਰ ਝਗੜਾ ਹੋਣਾ ਵੀ ਸ੍ਰੀ ਸਰਨਾ ਨੂੰ ਕਾਫੀ ਮਹਿੰਗਾ ਪਿਆ ਹੈ। ਇਸ ਤੋਂ ਬਾਅਦ ਹੁਣ ਚੋਣਾਂ 2017 ਵਿੱਚ ਹੋਣਗੀਆ ਅਤੇ ਇਹ ਚਾਰ ਸਾਲ ਨਵੀ ਟੀਮ ਲਈ ਕਈ ਨਵੇਂ ਨਵੇਂ ਇਮਤਿਹਾਨਾ ਦੇ ਹੋਣਗੇ। ਦਿੱਲੀ ਸਿਆਸਤ ਦੇ ਮੁਤਾਬਕ ਚੋਣਾਂ ਤੋਂ ਬਾਅਦ ਪ੍ਰਸਥਿਤੀਆ ਕਾਫੀ ਬਦਲ ਜਾਂਦੀਆ ਹਨ ਪਰ ਸ੍ਰੀ ਸਰਨਾ ਦੇ ਖੁਦ ਹਾਰ ਜਾਣ ਨਾਲ ਇੱਕ ਤਰਾ ਨਾਲ ਦਿੱਲੀ ਕਮੇਟੀ ਵਿੱਚ ਵਿਰੋਧੀ ਧਿਰ ਦਾ ਲੱਗਪੱਗ ਪੂਰੀ ਤਰਾ ਸਫਾਇਆ ਹੋ ਗਿਆ ਹੈ। ਹੁਣ ਦਿੱਲੀ ਅਕਾਲੀ ਦਲ ਲਈ ਇਹ ਚੈਲਿੰਜ ਹੈ ਕਿ ਉਹ ਆਪਣੇ ਸੱਤ ਮੈਂਬਰਾਂ ਨੂੰ ਆਪਣੇ ਨਾਲ ਜੋੜ ਕੇ ਰੱਖ ਸਕਦਾ ਹੈ ਜਾਂ ਫਿਰ ਉਸ ਵਿੱਚੋਂ ਕਈ ਸੁਆਰਥੀ ਲੋਕ ਹਾਕਮ ਧਿਰ ਨਾਲ ਜਾ ਰਲਦੇ ਹਨ ਕਿਉਕਿ 2007 ਵਿੱਚ ਵੀ ਸ੍ਰੀ ਸਰਨਾ ਨੇ ਜਦੋਂ 28 ਸੀਟਾਂ ਜਿੱਤੀਆ ਸਨ ਤਾਂ ਉਸ ਵੇਲੇ ਉਹਨਾਂ ਦੇ ਨਾਲ ਅਗਲੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ (ਪੰਥਕ) ਦੇ ਚੁਣੇ ਗਏ ਛੇ ਮੈਬਰਾਂ ਵਿੱਚੋਂ ਦੋ ਰਾਤੋ ਰਾਤ ਹੀ ਆਪਣਾ ਧੜਾ ਬਦਲ ਕੇ ਦਿੱਲੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ।

ਭਾਂਵੇ ਹਾਕਮ ਧਿਰ ਨੂੰ ਇਸ ਵਾਰੀ ਕੋਈ ਲੋੜ ਨਹੀਂ ਫਿਰ ਵੀਅਜਿਹੀ ‘‘ਹੋਰਸ ਟਰੇਡਿੰਗ’’ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ। ਬਾਦਲ ਦਲ ਲਈ ਵੀ ਸਾਰੇ ਮੈਬਰਾਂ ਨੂੰ ਇਕੱਠੇ ਰੱਖ ਸਕਣਾ ਚੁਨੌਤੀ ਭਰਪੂਰ ਹੋਵੇਗਾ ਕਿਉਕਿ ਇਸ ਵੇਲੇ ਪ੍ਰਧਾਨਗੀ ਪਦ ਲਈ ਅਕਾਲੀ ਦਲ ਬਾਦਲ ਦੇ ਚਾਰ ਉਮੀਦਵਾਰ ਮੈਦਾਨ ਵਿੱਚ ਹਨ ਜਿਹਨਾਂ ਵਿੱਚ ਸ੍ਰੀ ਪਰਮਜੀਤ ਸਿੰਘ ਸਰਨਾ ਨੂੰ ਹਰਾਉਣ ਵਾਲੇ ਮਨਜਿੰਦਰ ਸਿੰਘ ਸਿਰਸਾ, ਸ੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਪਰਧਾਨ ਸ਼੍ਰੀ ਮਨਜੀਤ ਸਿੰਘ ਜੀ.ਕੇ, ਬਾਦਲ ਦੇ ਸਮਕਾਲੀ ਤੇ ਸਾਬਕਾ ਪਰਧਾਨ ਸ੍ਰੀ ਅਵਤਾਰ ਸਿੰਘ ਹਿੱਤ ਤੇ ਸਰਨਆਿ ਨੂੰ ਬੇਦਾਵਾ ਦੇ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਵਾਲੇ ਗੁਰਮੀਤ ਸਿੰਘ ਸ਼ੰਟੀ ਸ਼ਾਮਲ ਹਨ ਜਿਹਨਾਂ ਨੂੰ ਭਾਜਪਾ ਦਾ ਪੂਰਾ ਪੂਰਾ ਥਾਪੜਾ ਸ਼ਾਮਲ ਹਨ ਕਿਉਕਿ ਉਹਨਾਂ ਪਤਨੀ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਦੀ ਕੌਸਲਰ ਹੈ। ਸ੍ਰੀ ਸ਼ੰਟੀ ਸਰਨਿਆ ਨਾਲ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।

ਅੱਜ ਕੁੱਲ 265 ਉਮਦੀਵਾਰਾਂ ਦੀ ਕਿਸਮਤ ਦਾ ਫੈਸਲਾ ਹੋਇਆ ਹੈ ਅਤੇ ਸ੍ਰੋਮਣੀ ਅਕਾਲੀ ਦਲ (ਯੂ.ਕੇ) ਤੇ ਦਸਮੇਸ਼ ਸੇਵਾ ਸੁਸਾਇਟੀ ਦੇ ਉਮੀਦਵਾਰਾਂ ਨੂੰ ਕੋਈ ਸੀਟ ਨਹੀਂ ਮਿਲੀ ਜਦ ਕਿ ਕੇਦਰੀਯ ਸਿੰਘ ਸਭਾ ਨੂੰ ਸਿਰਫ ਇੱਕ ਸੀਟ ਹੀ ਮਿਲ ਪਾਈ ਹੈ। ਪ੍ਰਧਾਨਗੀ ਨੂੰ ਲੈ ਕੇ ਅਕਾਲੀ ਦਲ ਬਾਦਲ ਦਾ ਊਠ ਕਿਸ ਕਰਵੱਟ ਬੈਠਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਤਾਂ ਅਕਾਲੀ ਦਲ ਬਾਦਲ ਵੱਲੋਂ ਪੂਰੇ ਢੋਲ ਢਮੱਕਿਆ ਖੁਸ਼ੀਆ ਮਨਾਈਆ ਜਾ ਰਹੀਆ ਹਨ।

ਸ੍ਰੀ ਪਰਮਜੀਤ ਸਿੰਘ ਸਰਨਾ ਨੇ ਆਪਣੀ ਹਾਰ ਨੂੰ ਸੰਗਤਾਂ ਦਾ ਫਤਵਾ ਕਹਿ ਕੇ ਕਬੂਲਦਿਆਂ ਕਿਹਾ ਕਿ ਉਹ ਸੰਗਤਾਂ ਨੂੰ ਦਰਪੇਸ਼ ਮਸਲਿਆਂ ਨੂੰ ਪਹਿਲਾਂ ਦੀ ਤਰਾ ਹੀ ਸੁਣ ਕੇ ਹੱਲ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਉਹ ਆਪਣੇ ਅਕਾਲੀ ਦਲ ਦੀ ਮੀਟਿੰਗ ਬੁਲਾ ਕੇ ਹੋਈ ਹਾਰ ਦਾ ਰੀਵਿਉ ਵੀ ਕਰਨਗੇ ਅਤੇ ਲੋਕਾਂ ਦੀ ਮਦਦ ਪਹਿਲਾਂ ਦੀ ਤਰਾ ਹੀ ਕਰਦੇ ਰਹਿਣਗੇ। ਉਹਨਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਨਾਲ ਹੀ ਦਿੱਲੀ ਦੀਆਂ ਸੰਗਤਾਂ ਨੂੰ ਸੁਚੇਤ ਵੀ ਕੀਤਾ, ਕਿ ਉਹ ਪੰਜਾਬ ਵਰਗੇ ਪਤਿਤਪੁਣੇ ਅਤੇ ਨਸ਼ਿਆਂ ਤੋਂ ਆਪਣੇ ਬੱਚਿਆਂ ਨੂੰ ਬਚਾ ਕੇ ਜਰੂਰ ਰੱਖਣ। ਉਹਨਾਂ ਵੋਟਰਾਂ ਦਾ ਧੰਨਵਾਦ ਵੀ ਕੀਤਾ। ਇਸੇ ਤਰਾ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਪਾਰਟੀ ਦੀ ਵੱਡੀ ਜਿੱਤ ਦੱਸਦਿਆਂ ਕਿਹਾ ਕਿ ਜਿਹੜਾ ਟੀਚਾ ਲੈ ਕੇ ਉਹਨਾਂ ਨੇ ਦਿੱਲੀ ਵਿੱਚ ਚੋਣਾਂ ਲੜੀਆਂ ਹਨ ਉਸ ਨੂੰ ਪੂਰਾ ਕਰਨ ਵਿੱਚ ਉਹ ਕਾਮਯਾਬ ਹੋਏ ਹਨ, ਭਾਂਵੇ ਕਿ ਦਿੱਲੀ ਸਰਕਾਰ ਨੇ ਉਹਨਾਂ ਵਰਕਰਾਂ ਤੇ ਸਮੱਰਥਕਾਂ ਨੂੰ ਕਈ ਪ੍ਰਕਾਰ ਦੀਆ ਧਮਕੀਆਂ ਵੀ ਦਿੱਤੀਆ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top