Share on Facebook

Main News Page

ਲੱਚਰ ਗਾਇਕੀ ਦੇ ਖਿਲਾਫ ਮੈਦਾਨ 'ਚ ਉਤਰੇ ਕ੍ਰਿਕੇਟਰ ਹਰਭਜਨ ਸਿੰਘ

 

ਪੰਜਾਬੀ ਸੱਭਿਆਚਾਰ ਨੂੰ ਢਾਅ ਲਾ ਰਹੇ ਲੱਚਰ ਗਾਇਕੀ ਅਤੇ ਗੀਤਕਾਰੀ ਦੇ ਵਿਰੋਧ 'ਚ ਹੁਣ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਮੈਦਾਨ 'ਚ ਉੱਤਰ ਆਏ ਹਨ। ਦਿਨੋਂ ਦਿਨ ਨਿਘਾਰ ਵੱਲ ਜਾ ਰਹੇ ਗਾਇਕਾਂ ਅਤੇ ਗੀਤਕਾਰਾਂ ਨੂੰ ਸੁਨੇਹਾ ਦੇਣ ਲਈ ਹਰਭਜਨ ਸਿੰਘ ਨੇ ਖੁਦ ਇਕ ਗੀਤ ਗਾਇਆ ਹੈ, ਇਸ ਗੀਤ 'ਚ ਹਰਭਜਨ ਸਿੰਘ ਨੇ ਗੀਤਕਾਰਾਂ ਅਤੇ ਗਾਇਕਾਂ ਨੂੰ ਕਿਹਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਦੇ ਉਸਾਰੂ ਪੱਖ ਨੂੰ ਵੀ ਆਪਣੇ ਗੀਤਾਂ ਅਤੇ ਰਚਨਾਵਾਂ ਰਾਹੀ ਪੇਸ਼ ਕਰਨ।

ਉਨ੍ਹਾਂ ਕਿਹਾ ਕਿ ਜਦੋਂ ਇਸ ਤਰ੍ਹਾਂ ਗਾਇਕੀ ਅਤੇ ਗੀਤਾਂ ਰਾਹੀਂ ਪੰਜਾਬ ਦਾ ਵਿਗੜਿਆ ਹੋਇਆ ਅਕਸ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਨਾਲ ਪੂਰੇ ਸੰਸਾਰ ਵਿਚ ਇਕ ਗਲਤ ਸੰਦੇਸ਼ ਜਾਂਦਾ ਹੈ। ਸਾਨੂੰ ਆਪਣੇ ਹੱਥੀਂ ਆਪਣੇ ਦੇਸ਼ ਜਾਂ ਇੱਥੋਂ ਦੇ ਲੋਕਾਂ ਦਾ ਅਕਸ ਵਿਗਾੜਨ ਦਾ ਕੋਈ ਹੱਕ ਨਹੀਂ ਹੈ।

Source: http://www.jagbani.com/news/jagbani_169109/

ਟਿੱਪਣੀ:
ਖ਼ਾਲਸਾ ਨਿਊਜ਼ ਕ੍ਰਿਕੇਟਰ ਹਰਭਜਨ ਸਿੰਘ ਦੇ ਇਸ ਕਦਮ ਦਾ ਸਵਾਗਤ ਕਰਦੀ ਹੈ। ਗੁਰੂ ਬਖਸ਼ਿਸ਼ ਕਰੇ ਇਹ ਸਿੱਖੀ ਸਰੂਪ 'ਚ ਛੇੜਛਾੜ ਨਾ ਕਰਨ ਅਤੇ ਨੌਜਵਾਨ ਪੀੜ੍ਹੀ ਦੇ ਮਾਰਗ ਦਰਸ਼ਕ ਬਣਨ।

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top