Share on Facebook

Main News Page

ਬਾਦਲ ਦਿੱਲੀ ਕਮੇਟੀ ਦਾ ਬੇੜਾ ਗਰਕ ਕਰ ਦੇਵੇਗਾ, ਪਰ ਸਿੱਖ ਸੰਗਤ ਦੇ ਫੈਸਲੇ ਦਾ ਅਸੀਂ ਸਤਿਕਾਰ ਕਰਦੇ ਹਾਂ
-
ਪਰਮਜੀਤ ਸਿੰਘ ਸਰਨਾ

ਨਵੀਂ ਦਿੱਲੀ - ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਬਾਦਲ ਗਰੁੱਪ ਨੇ ਸਰਨਾ ਗਰੁੱਪ ਨੂੰ ਹਰਾ ਕੇ ਦਿੱਲੀ ਗੁਰੁਦਆਰਾ ਪ੍ਰਬੰਧਕ ਕਮੇਟੀ ‘ਤੇ ਆਪਣਾ ਕਬਜ਼ਾ ਕਰ ਲਿਆ ਹੈ। ਵਾਰਡ ਨੰਬਰ 25 ਤੋਂ ਚੋਣ ਲੜ ਰਹੇ ਪਰਮਜੀਤ ਸਿੰਘ ਸਰਨਾ ਖੁਦ ਆਪਣੇ ਵਿਰੋਧੀ ਮਨਜਿੰਦਰ ਸਿੰਘ ਸਿਰਸਾ ਤੋਂ ਹਾਰ ਗਿਆ। ਇਹ ਪਹਿਲਾ ਮੌਕਾ ਹੈ, ਜਦੋਂ ਇਨ੍ਹਾਂ ਚੋਣਾਂ ਵਿਚ ਸਰਨਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।

ਆਪਣੀ ਹਾਰ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਤਾਂ ਦਾ ਹੁਕਮ ਉਨ੍ਹਾਂ ਨੂੰ ਪਰਵਾਨ ਹੈ। ਉਨ੍ਹਾਂ ਕਿਹਾ ਕਿ ਪੂਰਾ ਦਮ-ਖਮ ਦਿਖਾਉਣ ਤੋਂ ਬਾਅਦ ਵੀ ਸੰਗਤਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਅਤੇ ਹੁਣ ਸਾਫ ਹੋ ਗਿਆ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਸ਼੍ਰੋਮਣੀ ਅਕਾਲੀ ਦਲ ਸੰਭਾਲੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਸਰਨਾ ਦੇ ਚੇਹਰੇ ‘ਤੇ ਮਾਯੂਸੀ ਸਾਫ ਝਲਕ ਰਹੀ ਸੀ। ਉਨ੍ਹਾਂ ਨੇ ਖੁਦ ਬਾਦਲ ਗਰੁੱਪ ਦੇ ਹਮਾਇਤੀਆਂ ਨੂੰ ਜਿੱਤ ਦੀ ਖੁਸ਼ਖਬਰੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਬਾਦਲ ਨੂੰ ਸਤਿਗੁਰੂ ਕਾਬਲ ਬੁੱਧੀ ਦੇਵੇ। ਉਨ੍ਹਾਂ ਕਿਹਾ ਕਿ ਡੀ. ਜੀ. ਐਮ. ਸੀ. ‘ਤੇ ਬਾਦਲ ਦਲ ਦਾ ਕਬਜ਼ਾ ਸਿੱਖੀ ਦਾ ਬੇੜਾ ਗਰਕ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਦੁੱਖ ਹੈ ਕਿ ਅਸੀਂ ਜੋ ਚਾਹੁੰਦੇ ਸੀ ਉਹ ਨਹੀਂ ਹੋਇਆ ਪਰ ਸਿੱਖ ਸੰਗਤ ਦੇ ਫੈਸਲੇ ਦਾ ਅਸੀਂ ਸਤਿਕਾਰ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top