ਜਿੱਤ
ਗਿਆ ਜੀ, ਜਿੱਤ ਗਿਆ
1970 ਤੋਂ ਲੈਕੇ ਅੱਜ ਤੱਕ ਪੰਜਾਬੀਆਂ ਦੀਆਂ
ਲਾਸ਼ਾਂ ਤੇ, ਕੁਰਸੀ ਡਾਹਣ ਵਾਲਾ, ਜਿੱਤ ਗਿਆ।
ਅਨੰਦਪੁਰ ਸਾਹਿਬ ਦਾ ਆਪ ਹੀ ਮਤਾ ਲਿਕੇ, ਸਿੱਖਾਂ ਨੂੰ ਭੜਕਾਉਣ ਵਾਲਾ, ਜਿੱਤ ਗਿਆ।
ਗੁਰੂ ਨਿੰਦਕਾਂ ਦਾ ਸ਼ਾਤਮਈ ਰੋਸ ਕਰਨ ਵਾਲੇ
ਸਿੰਘਾ ਨੂੰ, ਸ਼ਹੀਦ ਕਰਵਾਣ ਵਾਲਾ, ਜਿੱਤ ਗਿਆ।
ਆਪ ਹੀ ਸੈਂਟਰ ਨੂੰ ਚਿਠੀਆਂ ਲਿਖ ਲਿਖ ਕੇ, ਅਕਾਲ ਤਖਤ ਢੁਹਾਣ ਵਾਲਾ, ਜਿੱਤ ਗਿਆ।
ਅਨੰਦਪੁਰ ਦੇ ਮਤੇ ਲਈ ਆਪ ਹੀ ਮੋਰਚੇ ਲਾਕੇ,
ਆਪ ਹੀ ਫਿਰ ਭੁਲਾਣ ਵਾਲਾ, ਜਿੱਤ ਗਿਆ।
ਸਿੱਖਾਂ ਦੇ ਕਾਤਲ ਪੂਹਲੇ ਦੇ ਬਾਪ ਦਾ ਅਫਸੋ ਪੂਹਲੇ ਕੋਲ ਜਾਕੇ, ਜਿਤਾਣ ਵਾਲਾ, ਜਿੱਤ
ਗਿਆ।
ਭੁਲਰ ਨੂੰ ਫਾਂਸੀ ਦੇ ਤਖਤੇ ਤੱਕ ਪੁਹਚਾਂਣ
ਵਾਲੇ ਸੈਣੀਂ ਨੂੰ, ਡੀ ਜੀ ਪੀ ਬਣਾਉਂਣ ਵਾਲਾ, ਜਿੱਤ ਗਿਆ।
ਮੁਕਦੀ ਗੱਲ ਸਿਖੀ ਦਾ, ਨਾਮੋਂ ਨਿਸ਼ਾਂਨ ਮਿਟਾਣ ਵਾਲਾ, ਜਿੱਤ ਗਿਆ।
ਵਧਾਈਆਂ ਜੀ
ਵਧਾਈਆਂ। |
ਹੁਣ
ਕੀ ਹੋਵੇਗਾ ?
ਭਾਈ ਪਿੰਦਰਪਾਲ ਸੰਗਤਾਂ ਨੂੰ, ਕਥਾ
ਸੁਣਾਉਂਣਗੇ।
ਠਾਕਰ ਸਿੰਘ 20-20 ਫੁਟੇ, ਸ਼ਹੀਦ ਦਿਖਉਂਣਗੇ।
ਹਰੀਏ ਦੇ ਸ਼ਹੀਦ ਸੁਰੰਗਾਂ ਵਿਚੋ, ਖਾਲਿਸਤਾਨ
ਬਣਾਉਂਣਗੇ।
ਚਿਮਟਾ ਕਲਚੱਰ ਆਪਣਾਂ, ਚਿਮਟਾ ਖਵਕਾਉਂਣਗੇ।
ਹਿੰਦੂ ਮਿਤਰ ਅਤੇ ਮੁਸਲਮਾਨ, ਦੁਸ਼ਮਣ
ਜਿਤਾਉਂਣਗੇ
ਸ਼ਿਵਜੀ ਪਾਰਵਤੀ ਬ੍ਰਹੰਮਾਂ ਦੀ, ਜੈ ਜੈਕਾਰ ਬਲਾਉਂਣਗੇ।
ਜੋ ਸਿੱਖਾਂ ਨੇ ਲਾਹਿਆ, ਸਿਖਾ ਦੇ ਗ੍ਹਲ ਉਹੀ
ਪਾਣਉਂਣਗੇ
ਗੁਰੂ ਦੀ ਗੱਲ ਇਕ ਪ੍ਰਸੈਂਟ, 99% ਝੂਠ ਹੀ ਸੁਣਾਉਂਗੇ।
ਮੁਕਦੀ ਗੱਲ ਗੁਰੂ ਦੇ ਸਿਧਾਂਤ, ਮਿਟੀ ਵਿਚ
ਮਿਲਾਉਂਣਗੇ।
ਜਿੱਤ ਗਿਆ ਜੀ ਜਿੱਤ ਗਿਆ, ਨਿਕਰ ਵਾਲਾ ਜਿੱਤ ਗਿਆ,
ਵਧਾਈਆਂ ਜੀ
ਵਧਾਈਆਂ। |