Share on Facebook

Main News Page

ਬੀਬੀ ਹਰਸਿਮਰਤ ਕੌਰ ਜੀ ਸੰਗਰਾਦ ਤੇ ਪੂਰਨਮਾਸ਼ੀ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ
-
ਸ. ਉਪਕਾਰ ਸਿੰਘ ਫਰੀਦਾਬਾਦ

* ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੁਕਮ ਹੀ ਅਕਾਲ ਤਖ਼ਤ ਦਾ ਹੁਕਮ
(2 ਫਰਵਰੀ 2013 : ਸਤਨਾਮ ਕੌਰ ਫਰੀਦਾਬਾਦ) : ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦਿੱਲੀ ਦੇ ਗੁਰਦੁਆਰਿਆਂ ਉਤੇ ਹੁੰਝਾਂ ਫੇਰ ਜਿੱਤ ਹਾਸਲ ਕਰਨ ਤੋਂ ਬਾਦ ਬੀਬੀ ਬਾਦਲ ਵੱਲੋਂ ਇਕ ਨਿਜ ਚੈਨਲ ਪੀ.ਟੀ.ਸੀ ’ਤੇ ਦਿੱਤੇ ਬਿਆਨ ਕਿ ਹੁਣ ਅਕਾਲ ਤਖ਼ਤ ਦੇ ਹੁਕਮ ਅਨੁਸਾਰ ਇਕੋ ਸਮੇਂ ਸੰਗਰਾਦ, ਪੂਰਨਮਾਸ਼ੀ ਅਤੇ ਗੁਰਪੁਰਬ ਮਨਾਏ ਜਾਣਗੇ’ ਦੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਗੁਰਪੁਰਬ, ਸੰਗਰਾਦ ਤੇ ਪੂਰਨਮਾਸ਼ੀ ਤਾਂ ਇਕ ਹੋ ਗਏ ਪਰ ਕੀ ਸਾਡਾ ਗੁਰੂ ਵੀ ਇਕ ਹੋਵੇਗਾ ?

ਉਨ੍ਹਾਂ ਕਿਹਾ ਕਿ ਜਿੰਨ੍ਹਾਂ ਸਥਾਨਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੂਜੇ ਗ੍ਰੰਥ ਦਾ ਪ੍ਰਕਾਸ਼ ਕਰਕੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਕੀ ਸ਼੍ਰੌਮਣੀ ਅਕਾਲੀ ਦਲ ਬਾਦਲ ਹੁਣ ਉਨ੍ਹਾਂ ਖਿਲਾਫ ਵੀ ਕੋਈ ਕਾਰਵਾਈ ਕਰੇਗਾ ? ਉਨ੍ਹਾਂ ਕਿਹਾ ਕਿ ਜਿਸ ਅਕਾਲ ਤਖ਼ਤ ਦਾ ਨਾਂ ਵਰਤ ਕੇ ਬੀਬੀ ਬਾਦਲ ਸੰਗਰਾਦ ਤੇ ਪੂਰਨਮਾਸ਼ੀ ਮਨਾਉਣ ਦੀ ਗੱਲ ਕਰ ਰਹੇ ਸਨ ਉਸ ਅਕਾਲ ਤਖ਼ਤ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿਚ ਗੁਰਮਤਿ ਰਹਿਣੀ ਸਿਰਲੇਖ ਹੇਠ ਪੂਰਨਮਾਸ਼ੀ, ਇਕਾਦਸ਼ੀ ਵਰਗੇ ਭਰਮ ਰੂਪੀ ਕਰਮਾਂ ਉਪਰ ਨਿਸ਼ਚਾ ਨਹੀਂ ਕਰਨਾ ਲਿਖਿਆ ਹੈ ਅਨੰਦ ਕਾਰਜ ਸਿਰਲੇਖ ਹੇਠ ਥਿਤਿ ਵਾਰ ਅਤੇ ਚੰਗੇ ਮੰਦੇ ਦਿਨਾਂ ਦੀ ਖੋਜ ਕਰਣ ਨੂੰ ਮਨਮਤ ਦਸਿਆ ਹੈ । ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਵੀ ਸਾਰੇ ਦਿਨ ਮਹੀਨੇ ਚੰਗੇ ਹਨ ਅਤੇ ਥਿਤਾਂ ਵਾਰਾਂ, ਚੰਦ-ਸੂਰਜ ਕੇਵਲ ਮੂਰਖ ਤੇ ਬੁੱਧੂ ਕਿਸਮ ਦੇ ਲੋਕ ਹੀ ਵਿਚਾਰਦੇ ਹਨ (ਸਤਿਗੁਰ ਬਾਝਹੁ ਅੰਧ ਗੁਬਾਰ ਥਿਤੀ ਵਾਰ ਸੇਵਹਿ ਮੂਗਧ ਗਵਾਰ॥ ਗੁਰੂ ਗ੍ਰੰਥ ਸਾਹਿਬ ਅੰਕ 843)

ਸ. ਉਪਕਾਰ ਸਿੰਘ ਨੇ ਕਿਹਾ ਕਿ ਬੀਬੀ ਬਾਦਲ ਦਿੱਲੀ ਕਮੇਟੀ ਦੀ ਚੌਣਾਂ ਵਿਚ ਜਿੱਤ ਹਾਸਲ ਕਰਨ ਲਈ ਜਿਸ ਸੰਤ ਸਮਾਜ ਦਾ ਧੰਨਵਾਦ ਕਰ ਰਹੇ ਸਨ ਉਨ੍ਹਾਂ ਨੇ ਤਾਂ ਕਦੇ ਅਕਾਲ ਤਖ਼ਤ ਦੀ ਮਰਿਯਾਦਾ ਨੂੰ ਮੰਨਿਆ ਹੀ ਨਹੀਂ । ਸੰਤ ਸਮਾਜ ਨੂੰ ਧੰਨਵਾਦ ਕਰਨ ਦਾ ਅਰਥ ਅਸਲ ਵਿਚ ਦਿੱਲੀ ਵਿਚ ਵੀ ਪੰਜਾਬ ਵਾਂਗ ਡੇਰਾਵਾਦ ਨੂੰ ਲਾਇਸੇਂਸ ਦੇ ਕੇ ਅਕਾਲ ਤਖ਼ਤ ਦੀ ਮਰਿਆਦਾ ਦੀ ਧੱਜੀਆਂ ਉਡਾਉਣਾ ਤਾਂ ਨਹੀਂ ? ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਇਕ ਸਿਧਾਂਤ ਦਾ ਨਾਂ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਹੀ ਆਉਂਦੀਆਂ ਹਨ ਪਰ ਕਿਉਂਕਿ ਬੀਬੀ ਬਾਦਲ ਅੰਮ੍ਰਿਤਸਰ ਵਿਚ ਬਣੇ ਅਕਾਲ ਤਖ਼ਤ ਦੀ ਗੱਲ ਕਰ ਰਹੇ ਸਨ ਜਿੱਥੇ ਕੇਵਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੁਕਮ ਹੀ ਅਕਾਲ ਤਖ਼ਤ ਦਾ ਹੁਕਮ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਬਾਦਲ ਸਚਮੁਚ ਪੂਰਨ ਏਕਤਾ ਨੂੰ ਲਾਗੂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵੀਚਾਰਿ ਨੂੰ ਆਧਾਰ ਬਨਾ ਕੇ ਸੇਵਾ ਕਰਨੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top