Share on Facebook

Main News Page

 ਤਰਨ ਤਾਰਨ ਪੁਲੀਸ ਨੇ ਦਿੱਲੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੂੰ ਸਿਆਸੀ ਕਿੜ ਕੱਢਣ ਲਈ ਘਰੋਂ ਚੁੱਕਿਆ
- ਪਰਮਜੀਤ ਸਿੰਘ ਸਰਨਾ

ਅੰਮ੍ਰਿਤਸਰ 3 ਫਰਵਰੀ (ਜਸਬੀਰ ਸਿੰਘ) ਤਰਨ ਤਾਰਨ ਪੁਲੀਸ ਦੇ ਥਾਣਾ ਸਦਰ ਦੀ ਪੁਲੀਸ ਨੇ ਡੀ.ਐਸ.ਪੀ ਦੀ ਅਗਵਾਈ ਹੇਠ ਅੱਜ ਕਰੀਬ ਦੁਪਿਹਰ ਬਾਰਾਂ ਵਜੇ ਦਿੱਲੀ ਪੁਲੀਸ ਨੂੰ ਜਾਣਕਾਰੀ ਦਿੱਤੇ ਬਗੈਰ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਦੇ ਪ੍ਰਧਾਨ ਰਾਜਾ ਹਰਪ੍ਰੀਤ ਸਿੰਘ ਦੀ ਉਸ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਛਾਪਾ ਮਾਰ ਕੇ ਉਸ ਨੂੰ ਨਿਰਵੈਰ ਸਿੰਘ ਨਾਮੀ ਇੱਕ ਵਿਅਕਤੀ ਦੇ ਜਾਅਲੀ ਪਾਸਪੋਰਟ ਦੇ ਸਬੰਧ ਵਿੱਚ ਘਰੋ ਚੁੱਕ ਲਿਆ ਗਿਆ ਜਿਸ ਕਾਰਨ ਦਿੱਲੀ ਦੇ ਸਿੱਖ ਕਾਫੀ ਭੈਭੀਤ ਹੋਏ ਪਏ ਹਨ।

ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੋਛੇ ਹਥਿਆਰਾਂ ਤੇ ਆ ਗਿਆ ਹੈ ਅਤੇ ਦਿੱਲੀ ਵਿੱਚੋਂ ਉਹਨਾਂ ਦੇ ਦਲ ਨਾਲ ਸਬੰਧਿਤ ਵਰਕਰਾਂ ਨੂੰ ਘਰਾਂ ਤੋਂ ਝੂਠੇ ਕੇਸ ਦਰਜ ਕਰਕੇ ਪੰਜਾਬ ਪੁਲੀਸ ਵੱਲੋ ਚੁੱਕਿਆ ਜਾ ਰਿਹਾ ਹੈ। ਉਹਨਾਂ ਦੱਸਿਆ ਹਰਪ੍ਰੀਤ ਸਿੰਘ ਰਾਜਾ ਜੋ ਕਿ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਦ ਦਾ ਪ੍ਰਧਾਨ ਹੈ ਨੂੰ ਅੱਜ ਉਸ ਦੇ ਤਿਲਕ ਨਗਰ ਨਿਵਾਸ ਸਥਾਨ ਤੋਂ ਤਰਨ ਤਾਰਨ ਪੁਲੀਸ ਦੇ ਇੱਕ ਡੀ.ਐਸ.ਪੀ ਦੀ ਅਗਵਾਈ ਹੇਠ ਆਈ ਪੁਲੀਸ ਪਾਰਟੀ ਘਰੋ ਚੁੱਕ ਕੇ ਲੈ ਗਈ ਕਿਉਕਿ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਉਸ ਨੇ ਵੱਧ ਚੜ ਪਾਰਟੀ ਲਈ ਕੰਮ ਕੀਤਾ ਸੀ। ਉਹਨਾਂ ਕਿਹਾ ਕਿ ਇਹ ਪੰਜਾਬ ਪੁਲੀਸ ਤੇ ਪੰਜਾਬ ਸਰਕਾਰ ਦੀ ਨਾਦਰਸ਼ਾਹੀ ਹੈ ਅਤੇ ਉਹ ਜਲਦੀ ਹੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਪਣੀ ਸ਼ਕਾਇਤ ਦਰਜ ਕਰਾਉਣਗੇ ਅਤੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਬਾਦਲਾ ਨੇ ਜਿਥੇ ਰੱਜ ਕੇ ਗੁੰਡਾਗਰਦੀ ਕੀਤੀ ਉਥੇ ਦਿੱਲੀ ਵਿੱਚ ਜਿਹੜਾ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦਾ ਗੰਦ ਇਹ ਪਾ ਕੇ ਗਏ ਹਨ ਉਸ ਨੂੰ ਹੂੰਝਣ ਲਈ ਕਈ ਸਾਲ ਲੱਗ ਜਾਣੇ ਹਨ। ਉਹਨਾਂ ਕਿਹਾ ਕਿ ਦਿੱਲੀ ਦੇ ਗੁਰੂਦੁਆਰੇ ਵੀ ਹੁਣ ਸਿੱਖ ਪੰਥ ਲਈ ਆਸਥਾ ਦਾ ਕੇਂਦਰ ਨਹੀ ਸਗੋ ਬਾਦਲ ਦਲੀਆ ਦੇ ਨਸ਼ੀਲੇ ਪਦਾਰਥਾਂ ਦੇ ਅੱਡੇ ਬਣ ਜਾਣਗੇ। ਉਹਨਾਂ ਕਿਹਾ ਕਿ ਉਹ ਅਜਿਹਾ ਕੁਝ ਕਦੇ ਵੀ ਬਰਦਾਸ਼ਤ ਨਹੀ ਕਰਨਗੇ ਜਿਹੜਾ ਪੰਥਕ ਮਰਿਆਦਾ ਤੇ ਪਰੰਪਰਾਵਾਂ ਦੇ ਖਿਲਾਫ ਹੋੇਵੇਗਾ ਅਤੇ ਲੋੜ ਪਈ ਤਾਂ ਸ਼ੰਘਰਸ਼ ਵਿੱਢ ਦੇਣਗੇ। ਉਹਨਾਂ ਕਿਹਾ ਕਿ ਇਸ ਤਰਾ ਦੀ ਸਿਆਸੀ ਕਿੜ ਕੱਢਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ ਅਤੇ ਲੋੜ ਪਈ ਤਾਂ ਪੰਜਾਬ ਪੁਲੀਸ ਤੇ ਪੰਜਾਬ ਸਰਕਾਰ ਨੂੰ ਵੀ ਸੁਪਰੀਮ ਕੋਰਟ ਦੇ ਕਟਿਹਰੇ ਵਿੱਚ ਖੜਾ ਕੀਤਾ ਜਾਵੇਗਾ।

ਇਸੇ ਤਰਾ ਹਰਪ੍ਰੀਤ ਸਿੰਘ ਰਾਜਾ ਦੇ ਵਕੀਲ ਨੇ ਦੱਸਿਆ ਕਿ ਪੁਲੀਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਨਿਰਵੈਰ ਸਿੰਘ ਨਾਮੀ ਇੱਕ ਵਿਅਕਤੀ ਦੇ ਜਾਅਲੀ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਤਰਨ ਤਾਰਨ ਨੂੰ ਲੋੜੀਦਾ ਸੀ ਤੇ ਅਦਾਲਤ ਕੋਲੋ ਪੁਲੀਸ ਨੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੇ ਨਹੀ ਸਗੋਂ ਤਲਾਸ਼ੀ ਲੈਣ ਦੇ ਹੁਕਮ ਲੈ ਹਨ ਪਰ ਗ੍ਰਿਫਤਾਰੀ ਦੀ ਕੋਈ ਤੁਕ ਨਹੀ ਬਣਦੀ। ਉਹਨਾਂ ਕਿਹਾ ਕਿ ਹਰਪ੍ਰੀਤ ਸਿੰਘ ਰਾਜਾ ਨੂੰ ਪੰਜਾਬ ਪੁਲੀਸ ਇਸ ਕਰਕੇ ਝੂਠੇ ਕੇਸ ਵਿੱਚ ਫਸਾ ਰਹੀ ਹੈ ਕਿਉਕਿ ਉਸ ਨੇ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਸ੍ਰੀ ਪਰਮਜੀਤ ਸਿੰਘ ਸਰਨਾ ਦੇ ਗਰੁੱਪ ਦੀ ਮਦਦ ਕੀਤੀ ਸੀ। ਉਹਨਾਂ ਕਿਹਾ ਕਿ ਨਿਰਵੈਰ ਸਿੰਘ ਨਾਮੀ ਵਿਅਕਤੀ ਨੂੰ ਨਾ ਤਾਂ ਹਰਪ੍ਰੀਤ ਸਿੰਘ ਜਾਣਦਾ ਹੈ ਅਤੇ ਨਾ ਹੀ ਉਸ ਨਾਲ ਹਰਪ੍ਰੀਤ ਦਾ ਕੋਈ ਵਾਸਤਾ ਹੈ ਸਗੋਂ ਜਿਸ ਕਾਗਜ ਦੀ ਇੱਕ ਫੋਟੋ ਸਟੈਂਡ ਕਾਪੀ ਡੀ.ਐਸ.ਪੀ ਚੌਕੀ ਵਿੱਚ ਸੁੱਟ ਗਿਆ ਹੈ ਉਸ ਉਪਰ ਸਿਰਫ ਇੰਨਾ ਹੀ ਲਿਖਿਆ ਪਾਇਆ ਗਿਆ ਹੈ ਕਿ ਨਿਰਵੈਰ ਸਿੰਘ ਦਾ ਜਾਅਲੀ ਪਾਸਪੋਰਟ ਬਣਿਆ ਹੈ ਅਤੇ ਉਸ ਨੂੰ ਤਸਦੀਕ ਵੀ ਪਿੰਡ ਦੀ ਸਰਪੰਚ ਗੁਰਮੀਤ ਕੌਰ ਨੇ ਕੀਤਾ ਹੈ।

ਉਹਨਾਂ ਕਿਹਾ ਕਿ ਅੱਜ ਐਤਵਾਰ ਦਾ ਦਿਨ ਹੋਣ ਕਾਰਨ ਉਹ ਕੋਈ ਵੀ ਕਾਰਵਾਈ ਨਹੀ ਕਰ ਸਕੇ ਭਲਕੇ ਉਹ ਅਦਾਲਤ ਵਿੱਚ ਵੀ ਕੇਸ ਨੂੰ ਲੈ ਕੇ ਜਾਣਗੇ ਅਤੇ ਮੰਗ ਕਰਨਗੇ ਕਿ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਪੁਲੀਸ ਤੋਂ ਬਗੈਰ ਪੰਜਾਬ ਪੁਲੀਸ ਨੂੰ ਰੇਡ ਕਰਨ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਜਿਹੜੀ ਐਫ.ਆਈ ਆਰ ਨੰਬਰ 320/ 12 ਧਾਰਾ 420 ਦੇ ਤਹਿਤ ਹਰਪਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਨਵੰਬਰ 2012 ਵਿੱਚ ਦਰਜ ਕੀਤੀ ਗਈ ਹੈ ਅਤੇ ਦਿੱਲੀ ਚੋਣ ਤੋਂ ਬਾਅਦ ਕਰੀਬ ਤਿੰਨ ਮਹੀਨੇ ਦੇ ਵਕਫੇ ਬਾਅਦ ਧਾਰਾ 120 ਬੀ ਤਹਿਤ ਗ੍ਰਿਫਤਾਰ ਕਰਨਾ ਕਦਾਚਿੱਤ ਵੀ ਜਾਇਜ ਨਹੀ ਹੈ। ਉਹਨਾਂ ਕਿਹਾ ਕਿ ਗੁੰਡਾਗਰਦੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਇਸ ਦਾ ਜਵਾਬ ਤਰਨ ਤਾਰਨ ਪੁਲੀਸ ਨੂੰ ਦੇਣਾ ਹੀ ਪਵੇਗਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top