ਸਾਰੇ ਫੇਸਬੁਕ ਦੇ ਦੋਸਤਾਂ, ਮਿਤਰਾਂ ਨੂੰ ਅਪੀਲ ਹੈ,
ਕਿ ਆਓ ਇਸ ਗਰੁਪ ਦੇ ਮੈਂਬਰ ਬਣ ਕੇ ਇਕ ਕਦਮ ਕਿਸੇ ਦੀ ਜਿੰਦਗੀ ਬਚਾਉਣ ਵੱਲ ਵਧਾਈਏ। ਕੁਛ
ਸਮੇਂ ਪਹਿਲਾਂ ਹੀ ਇਹ ਗਰੁਪ ਤਿਆਰ ਕੀਤਾ ਗਿਆ ਹੈ ਅਤੇ ਹੁਣ ਤੱਕ ਜਿੰਨੀ ਵੀ ਸੇਵਾ ਅਕਾਲ
ਪੁਰਖ ਨੇ ਲਈ ਹੈ, ਉਸ ਲਈ ਅਸੀਂ ਧੰਨਵਾਦੀ ਹਾਂ। ਤੇ ਹਕੀਕਤ ਵਿਚ ਖੁਸ਼ੀ ਵੀ ਮਹਿਸੂਸ ਹੁੰਦੀ
ਹੈ, ਜੱਦ ਕਿਸੇ ਲੋੜਵੰਦ ਦੀ ਜਰੂਰਤ ਮੌਕੇ 'ਤੇ ਪੂਰੀ ਕੀਤੀ ਜਾਂਦੀ ਹੈ।
(ਬਲੱਡ ਡੋਨਰ ਪੰਜਾਬ)
ਦੀਨ ਦੁਨੀਆ ਤੇਰੀ ਟੇਕ ॥ ਸਭ ਮਹਿ
ਰਵਿਆ ਸਾਹਿਬੁ ਏਕ ॥
ਇਸ ਗਰੁਪ ਨੂੰ ਬਣਾਉਣ ਦਾ ਮਕਸਦ, ਇਸਦੇ ਨਾਮ ਨਾਲ ਹੀ
ਸਾਫ਼ ਹੋ ਜਾਂਦਾ ਹੈ, ਤੇ ਜੋ ਰਹਿ ਜਾਂਦਾ ਹੈ ਉਹ ਸ਼ਪਸ਼ਟ ਕਰ ਦੇਣਾ ਚਾਹੁੰਦੇ ਹਾਂ।
ਇਸ਼ਤਿਹਾਰ ਬਾਜੀ ਕਰਨਾ ਕਿਸੇ ਲੀਡਰ ਨੂੰ ਬੁਲਾ ਕੇ ਫੰਡ ਲੈ ਲੈਣੇ, ਇਹ ਜਿਆਦਾਤਰ
ਬਲੱਡ
ਡੋਨੇਸ਼ਨ ਕੈਂਪਾਂ 'ਚ ਆਮ ਹੀ ਦੇਖਣ ਨੂੰ ਮਿਲਦਾ ਹੀ ਹੈ, ਤੇ ਜੋ
ਬਲੱਡ ਦੇਂਦੇ ਹਨ, ਉਨਾਂ
ਨੂੰ ਵੀ ਨਹੀਂ ਪਤਾ ਹੁੰਦਾ ਕਿ ਤੁਹਾਡਾ
ਬਲੱਡ ਅੱਗੇ ਕਿਸੇ ਦੇ ਕੰਮ ਆ ਵੀ ਰਿਹਾ ਕੇ ਨਹੀਂ।ਤੇ
ਜੇ ਮੁੜ ਕੇ ਖੁਦ ਨੂੰ ਵੀ ਲੋੜ ਪੈ ਜਾਵੇ, ਤਾਂ ਆਪਣਾ ਦਿਤਾ ਹੋਇਆ
ਬਲੱਡ ਵੀ ਨਹੀਂ ਮਿਲਦਾ।
ਇਸ ਲਈ ਹੁਣ ਤੱਕ ਗਰੁਪ ਵਲੋਂ ਨਾ ਤੇ ਕੋਈ
ਬਲੱਡ
ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਤੇ ਨਾਂ ਹੀ ਭਵਿਖ 'ਚ ਲਗਾਇਆ ਜਾਵੇਗਾ। ਪਰ ਗਰੁਪ ਵਲੋਂ ਹਰ
ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਸ ਕਿਸੇ ਨੂੰ ਵੀ
ਬਲੱਡ ਦੀ ਜਰੂਰਤ ਹੈ, ਉਸਨੂੰ ਮੌਕੇ
'ਤੇ ਇੰਤਜਾਮ ਕਰ ਕੇ ਦਿਤਾ ਜਾ ਸਕੇ ਤੇ ਦੇਣ ਵਾਲੇ ਨੂੰ ਵੀ ਪਤਾ ਹੋਵੇ ਕਿ ਮੇਰੇ ਦਿਤੇ
ਹੋਏ ਬਲੱਡ ਨਾਲ ਕਿਸੇ ਦੀ ਜਾਨ ਬਚੀ ਹੈ। ਇਹ ਸੇਵਾ ਗਰੁਪ ਬਣਾਉਣ ਤੋਂ ਪਹਿਲਾਂ ਵੀ ਲਗਾਤਾਰ
ਕੀਤੀ ਹੀ ਜਾ ਰਹੀ ਹੈ। ਗਰੁਪ ਬਣਾਉਣ ਦਾ ਵਾਧਾ ਇਹ ਹੋਵੇਗਾ ਕਿ ਜਿਸ ਕਿਸੇ ਨੂੰ ਕੋਈ
ਐਮਰਜੇਂਸੀ ਜਰੂਰਤ ਹੋਵੇ, ਉਹ
-
ਆਪਣਾ ਨਾਮ,
- ਲੋੜਵੰਦ ਦਾ ਨਾਮ,
- ਉਮਰ,
- ਹਸਪਤਾਲ ਦਾ ਨਾਮ,
- ਬਲੱਡ ਗਰੁਪ,
- ਤੇ ਘਟੋ ਘਟ 2 ਮੋਬਾਇਲ ਨੰ.
ਜ਼ਰੂਰ ਪੋਸਟ 'ਚ ਪਾਵੇ, ਤਾਂ ਜੋ ਉਨ੍ਹਾਂ ਨਾਲ ਸੰਪਰਕ
ਕੀਤਾ ਜਾ ਸਕੇ।