Share on Facebook

Main News Page

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਹੋਣ ਤਾਂ ਇਸ ਤਰ੍ਹਾਂ ਦੇ
-
ਟਾਈਗਰ ਜਥਾ ਯੂ.ਕੇ.

Source: Associated Press

AMRITSAR, India (AP) The head of the moderate state government in Punjab state was excommunicated from the Sikh religious sect Wednesday because he refused a demand that he resign from the government.

The excommunication of Surjit Singh Barnala was ordered by five high priests backed by radicals, and further deepened the political crisis in this strife-torn state.

''This is all being done to save the Sikh faith. We are not against any individual,'' said Darshan Singh, one of the priests. ''Barnala has shown great disrespect to the faith and the Akal Takht (seat of temporal power) by defying the order.''

Barnala, a devout Sikh, said he was saddened by the decision. But he told party workers who thronged his residence in Chandigarh that the party and government would remain stable.

He and all other Sikh politicians had been ordered by the high priests to resign and form a new, united Akali Dal party.

On Tuesday, he was declared guilty of religious misconduct and asked to appear in the Golden Temple on Wednesday to explain why he did not resign. He was excommunicated when he did not appear.

In an eight-page letter explaining his reasons for continuing in government, Barnala questioned how unity could be forged without consulting various Sikh leaders. He also said that he did not appear personally because of death threats by Sikh extremists.

Religion and politics have traditionally been intermixed in Punjab and Barnala's excommunication would discredit him in the eyes of religious Sikhs.

Sikh analysts here said there was no precedent in Sikhism of excommunication being revoked.

President Zail Singh was declared a traitor to the faith following the June 1984 army raid on the Golden Temple but he later was exonerated after he personally apologized.

Home Minister Buta Singh was excommunicated after the army attack and has not been welcomed back into the fold.

The high priests on Wednesday also ordered all elected Akali Dal legislators and members of national Parliament to appear in the Golden Temple before Feb. 14 and pledge their loyalty to the new, reorganized party.

The order, read by Darshan Singh before 2,000 Sikhs assembled at the Golden Temple, calls on the Sikhs to shun Barnala.

The Akali Dal party has been split between moderates and militants. Barnala, who won the state elections in 1985, had to rely on the backing of Prime Minister Rajiv Gandhi's Congress Party after a group of legislators left him and formed a militant faction last year.

Gurcharan Singh Tohra, a militant opponent of Barnala, won elections to the powerful Sikh Temple Management Committee late last year. This led to the appointment of more militant high priests who excommunicated Barnala.

The Sikh agitation for greater political and religious autonomy has been increasingly taken over by militants who demand an independent homeland.

At least 113 people have been killed in Punjab state this year in attacks blamed on Sikh terrorists. Last year, more than 700 died.

ਸਿੱਖ ਪੰਥ 'ਚ ਦੋ ਹੀ ਐਸੇ ਸ਼ਖਸ ਹੋਏ ਹਨ, ਜਿਨ੍ਹਾਂ ਨੇ ਬਿਨਾਂ ਕਿਸੇ ਡਰੋਂ ਮੌਜੂਦਾ ਸਰਕਾਰ ਦੇ ਹਾਕਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ। ਇਤਿਹਾਸ ਗਵਾਹ ਹੈ, ਜਦੋਂ ਸਿੱਖਾਂ ਵਲੋਂ ਅਕਾਲੀ ਫੂਲਾ ਸਿੰਘ ਨੂੰ ਸਿੱਖਾਂ ਦੀ ਅਗਵਾਈ ਕਰਨ ਲਈ ਪੇਸ਼ਕਸ਼ ਕੀਤੀ ਗਈ ਤਾਂ ਉਸ ਦਿਨ ਅਕਾਲੀ ਫੂਲਾ ਸਿੰਘ ਨੇ ਮੌਜੂਦਾ ਸਰਕਾਰ ਦੇ ਆਗੂ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਰਵਾਇਤਾਂ ਅਨੁਸਾਰ ਸਜ਼ਾ ਸੁਣਾਈ।

11 ਫ਼ਰਵਰੀ ਦਾ ਦਿਨ ਇਤਿਹਾਸ 'ਚ ਖ਼ਾਸ ਮਹੱਤਤਾ ਰੱਖਦਾ ਹੈ। ਉਸੀ ਇਤਿਹਾਸ ਨੂੰ ਮੁੜ ਦੁਹਰਾਇਆ ਗਿਆ 1987 ਵਿੱਚ, ਜਦੋਂ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ, ਮੌਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਨੂੰ ਪੰਥ ਵਿੱਚੋਂ ਖ਼ਾਰਜ ਕੀਤਾ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜਦੋਂ ਜਥੇਦਾਰ ਸਨ, ਉਹ ਸ਼ੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਨਹੀਂ ਸਨ। ਉਹ ਨੇ ਜਿਨਾਂ ਚਿਰ ਜਥੇਦਾਰ ਰਹੇ, ਸੇਵਾ ਕੀਤੀ ਹੈ, ਕੋਈ ਤਨਖਾਹ ਨਹੀਂ ਲਈ। ਉਨ੍ਹਾਂ ਦਾ ਜਥੇਦਾਰ ਵਜੋਂ ਅਸਤੀਫਾ ਦੇਣਾ, ਸਾਫ਼-ਸੁਥਰਾ ਨਿਕਲ ਆਉਣਾ, ਸ਼੍ਰੋਮਣੀ ਕਮੇਟੀ 'ਚ ਵਾਪਰ ਰਿਹਾ ਭ੍ਰਿਸ਼ਟਾਚਾਰ ਅਤੇ ਰਾਜਨੀਤੀ ਦੇ ਕਾਰਣ ਸੀ।

11 ਫ਼ਰਵਰੀ 1987 ਨੂੰ ਸ. ਸੁਰਜੀਤ ਸਿੰਘ ਬਰਨਾਲਾ ਨੂੰ ਪੰਥ ਵਿੱਚੋਂ ਖ਼ਾਰਜ ਕੀਤਾ ਗਿਆ, ਜਦੋਂ ਪੰਜਾਬ ਸਰਕਾਰ ਬਰਖ਼ਾਸਤ ਕਤੀ ਗਈ ਤਾਂ 5 ਦਿਸੰਬਰ 1988 ਸੁਰਜੀਤ ਸਿੰਘ ਬਰਨਾਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਜਿਥੇ ਉਨ੍ਹਾਂ ਨੂੰ ਤਨਖਾਹ ਨੂੰ ਲਗਾਈ ਗਈ, ਜਿਸਦਾ ਕਾਰਣ ਸੀ, ਪੰਥਕ ਏਕਤਾ। 

ਇਹ ਕੰਮ ਗਿਆਨੀ ਕਿਰਪਾਲ ਸਿੰਘ ਨੇ ਸ਼ੁਰੂ ਕੀਤਾ ਸੀ। ਉਹਨਾਂ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਬਣੇ। ਉਹਨਾਂ ਨੇ ਵੀ ਏਕਤਾ ਦੀ ਇਸ ਕੋਸ਼ਿਸ ਨੂੰ ਜਾਰੀ ਰੱਖਿਆ। ਸਾਰੀ ਸਿੱਖ ਲਿਡਰਸ਼ੀਪ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਬਰਨਾਲਾ ਤੇ ਰਛਪਾਲ ਸਿੰਘ ਦਿੱਲੀ ਸ਼ਾਮਿਲ ਨਹੀਂ ਹੋਏ। ਇਹ ਦੋਨੋਂ ਦਿੱਲੀ ਦੀ ਕਾਂਗਰਸ ਸਰਕਾਰ ਦੇ ਦਬਾਅ ਥਲੇ ਸ਼ਾਮਿਲ ਨਹੀਂ ਹੋਏ। ਇਸ ਕਰਕੇ ਹੀ ਦੋਵਾਂ ਨੂੰ ਅਕਾਲ ਤਖ਼ਤ 'ਤੇ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਸਨ।

ਸ. ਸੁਰਜੀਤ ਸਿੰਘ ਬਰਨਾਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪ੍ਰੋ. ਦਰਸ਼ਨ ਸਿੰਘ ਅਤੇ ਸੰਗਤ ਸਾਹਮਣੇ ਪੇਸ਼ ਹੋਏ, ਜਦਕਿ ਰਛਪਾਲ ਸਿੰਘ ਕਾਫ਼ੀ ਚਿਰ ਮਗਰੋਂ, ਪ੍ਰੋ. ਮਨਜੀਤ ਸਿੰਘ ਸਾਹਮਣੇ ਪੇਸ਼ ਹੋਇਆ।

ਪ੍ਰੋ. ਦਰਸ਼ਨ ਸਿੰਘ ਨੇ ਸਮੇਂ ਦੇ ਹਾਕਮ ਨੂੰ ਸੱਦਿਆ ਅਤੇ ਸਜ਼ਾ ਸੁਣਾਈ, ਜਦਕਿ ਅੱਜ ਦੇ ਵਿਕਾਊ ਅਖੌਤੀ ਜਥੇਦਾਰ, ਸਮੇਂ ਦੇ ਹਾਕਮ ਦੇ ਸਾਹਮਣੇ ਲੇਲੜੀਆਂ ਕੱਢਦੇ ਹਨ, ਕਿਓਂਕਿ ਇੱਕ ਤਾਂ ਉਹ ਲਿਫ਼ਾਫ਼ੇ 'ਚੋਂ ਨਿਕਲੇ ਹੋਏ ਹਨ, ਹੋਰ, ਨਾ ਉਹਨਾਂ ਕੋਲ਼ ਕਾਬਲੀਅਤ ਹੈ, ਨਾ ਸੋਚ ਸ਼ਕਤੀ, ਨਾ ਗ਼ੈਰਤ, ਵਿਚਾਰੇ ਕਰਨ ਤਾਂ ਕੀ ਕਰਨ.. ਇਸ ਤੋਂ ਬਿਨਾਂ ਉਹਨਾਂ ਕੋਲ਼ ਕੋਈ ਚਾਰਾ ਵੀ ਤੇ ਨਹੀਂ... ਖੈਰ...

ਪ੍ਰੋ. ਦਰਸ਼ਨ ਸਿੰਘ ਨੇ ਜੱਦ ਸ. ਸੁਰਜੀਤ ਸਿੰਘ ਬਰਨਾਲਾ ਨੂੰ ਪੇਸ਼ ਹੋਣ ਲਈ ਆਖਿਆ ਤਾਂ, ਇਥੋਂ ਤੱਕ ਛੋਟ ਦਿੱਤੀ ਕਿ, ਜੇ ਉਹ ਸਰਕਾਰੀ ਕੰਮ ਕਰਕੇ ਅਜੇ ਆਪ ਨਾ ਸਕਣ, ਤਾਂ ਅਪਣੇ ਕਿਸੇ ਏਲਚੀ ਕੋਲ਼ ਆਪਣੀ ਸਫ਼ਾਈ ਭੇਜ ਸਕਦੇ ਹਨ। ਬਿਨਾਂ ਇਲਜ਼ਾਮ ਸਾਬਿਤ ਹੋਇਆਂ ਹੀ ਸਜ਼ਾ ਨਹੀਂ ਸੁਣਾ ਦਿੱਤੀ, ਜਿਸ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਨਾਲ ਹੋਇਆ ਹੈ, ਪੇਸ਼ ਹੋਣ ਤੋਂ ਪਹਿਲਾਂ ਹੀ ਕੀਰਤਨ 'ਤੇ ਰੋਕ ਲਗਾ ਦਿੱਤੀ।

ਸ. ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਸੰਗਤ ਸਾਹਮਣੇ ਹੋਈ, ਕਿਸੇ ਬੰਦ ਕਮਰੇ ਵਿੱਚ ਨਹੀਂ। ਸ. ਸੁਰਜੀਤ ਸਿੰਘ ਬਰਨਾਲਾ ਨੂੰ ਆਪਣਾ ਪੱਖ ਸੰਗਤ ਸਾਹਮਣੇ ਰੱਖਣ ਦੀ ਇਜਾਜ਼ਤ ਵੀ ਦਿੱਤੀ ਗਈ। ਇਲਜ਼ਾਮ ਸਾਬਿਤ ਹੋਣ 'ਤੇ ਸੰਗਤ ਸਾਹਮਣੇ ਹੀ ਸ. ਸੁਰਜੀਤ ਸਿੰਘ ਬਰਨਾਲਾ ਨੂੰ ਰਸਮੀ ਤੌਰ 'ਤੇ ਥਮਲੇ ਨਾਲ ਗਿਆਨੀ ਕੇਵਲ ਸਿੰਘ ਨੇ ਬੰਨਿਆ।

ਪ੍ਰੋ. ਦਰਸ਼ਨ ਸਿੰਘ ਖਾਲਸਾ 5 ਦਿਸੰਬਰ 1988 ਨੂੰ ਸ. ਸੁਰਜੀਤ ਸਿੰਘ ਬਰਨਾਲਾ ਨੂੰ ਭਰੀ ਸੰਗਤ ਦੇ ਸਾਹਮਣੇ ਸੰਬੋਧਿਤ ਹੁੰਦੇ ਹੋਏ, ਨਾਲ ਬੈਠੇ ਹਨ ਗਿਆਨੀ ਮੋਹਣ ਸਿੰਘ, ਗਿਆਨੀ ਕੇਵਲ ਸਿੰਘ

ਸੰਗਤ ਸਾਹਮਣੇ ਸ. ਸੁਰਜੀਤ ਸਿੰਘ ਬਰਨਾਲਾ ਨੂੰ ਰਸਮੀ ਤੌਰ 'ਤੇ ਥਮਲੇ ਨਾਲ ਗਿਆਨੀ ਕੇਵਲ ਸਿੰਘ ਨੇ ਬੰਨਿਆ

ਜਿਸ ਫ਼ੋਟੋ ਦੀ ਅਕਸਰ ਚਰਚਾ ਅਖਬਾਰਾਂ / ਟੀ.ਵੀ 'ਤੇ ਹੁੰਦੀ ਹੈ, ਕਿ ਪ੍ਰੋ. ਦਰਸ਼ਨ ਸਿੰਘ ਨੇ ਵੀ ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਕਮਰੇ ਵਿੱਚ ਕੀਤੀ ਸੀ। ਸੱਚਾਈ ਇਹ ਹੈ ਕਿ ਉਹ ਤਸਵੀਰ ਪੇਸ਼ੀ ਅਤੇ ਸਜ਼ਾ ਤੋਂ ਬਾਅਦ ਜਦੋਂ ਸ. ਸੁਰਜੀਤ ਸਿੰਘ ਬਰਨਾਲਾ ਵਾਪਿਸ ਜਾਣ ਲਗਦੇ ਹਨ, ਉਸ ਸਮੇਂ ਦੀ ਹੈ। ਉਹ ਕਮਰਾ ਹੈ ਝੰਡੇ ਬੁੰਗਿਆਂ ਦੇ ਨਾਲ ਲਗਦਾ ਕਮਰਾ, ਜਿਸ ਵਿੱਚ ਨਿਰੰਤਰ ਅਖੰਡ ਪਾਠ ਚਲਦਾ ਰਹਿੰਦਾ ਹੈ। ਉਥੇ ਵੀ ਇਸ ਕਰਕੇ ਕਿਓਂਕਿ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਬਣਦੀ ਪਈ ਸੀ।

ਸ. ਸੁਰਜੀਤ ਸਿੰਘ ਬਰਨਾਲਾ ਵਾਪਿਸ ਜਾਣ ਸਮੇਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਫਤਹਿ ਬੁਲਾਉਂਦੇ ਹੋਏ, ਨਾਲ ਬੈਠੇ ਹਨ, ਗਿਆਨੀ ਜਗਤਾਰ ਸਿੰਘ ਜਾਚਕ, ਗਿਆਨੀ ਕੇਵਲ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਜਿਹੜੀ ਉਸ ਸਮੇਂ ਬਣਦੀ ਪਈ ਸੀ

ਝੰਡੇ ਬੁੰਗਿਆਂ ਦੇ ਨਾਲ ਲਗਦਾ ਕਮਰਾ, ਜਿਸ ਵਿੱਚ ਨਿਰੰਤਰ ਅਖੰਡ ਪਾਠ ਚਲਦਾ ਰਹਿੰਦਾ ਹੈ। ਇਹ ਓਹੀ ਅਸਥਾਨ ਹੈ, ਜਿਥੇ ਪੀਰੀ ਮੀਰੀ ਦੇ ਪ੍ਰਤੀਕ ਦੋ ਵੱਡੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਅਤੇ ਬਰਾਂਡੇ ਵਿੱਚ ਜਿਥੇ ਸ੍ਰੀ ਦਰਬਾਰ ਸਾਹਿਬ ਜੀ ਦਾ ਮੁਖਵਾਕ ਲਿਖਿਆ ਹੁੰਦਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top