Share on Facebook

Main News Page

ਜ਼ਮਹੂਰੀਅਤ ਬੁਲੰਦ ਹੈ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸਭ ਬੋਲਣੇ ਦੇ ਹੱਕ ਖੋਹੇ, ਮੂੰਹ ਕਰਨਾ ਹਰ ਬੰਦ ਹੈ |
ਬਸ ਘੁੱਟ ਰੱਖ ਸਾਹਾਂ ਨੂੰ, ਜ਼ਮਹੂਰੀਅਤ ਬੁਲੰਦ ਹੈ |

ਲਾਸ਼ਾਂ ਤੇ ਡਾਹ ਕੁਰਸੀਆਂ, ਚੋਇਆ ਜੋ ਖੂਨ ਪਾਵਿਆਂ,
ਲਹੂ ਲਿੱਬੜੇ ਨੇ ਬੋਲਦੇ, ਜ਼ਮਹੂਰੀਅਤ ਬੁਲੰਦ ਹੈ

ਰਾਖਿਆਂ ਦੀ ਮੌਜ-ਭੇਟ ਨੇ, ਕੂੰਜਾਂ ਮਲੂਕ ਸੁੱਟ ਨੋਚੀਆਂ,
ਹੁਣ ਚੀਥੜੇ ਪੁਕਾਰਦੇ
, ਜ਼ਮਹੂਰੀਅਤ ਬੁਲੰਦ ਹੈ |

ਹੰਝੂਆਂ ਗੜੁੱਚ ਅੱਖੀਆਂ, ਘਰ ਵਾਪਸੀ ਨੂੰ ਲੋਚਦੀਆਂ,
ਅਣਪਛਾਤ ਲੋਥ ਕੂਕੇ, ਜ਼ਮਹੂਰੀਅਤ ਬੁਲੰਦ ਹੈ |

ਵਤਨ ਪ੍ਰਸਤੀ ਢਾਲ ਆ, ਬਣੇ ਮਨੁੱਖਤਾ ਦੇ ਘਾਣ ਦੀ,
ਕੁਸਕਿਆ ਗੱਦਾਰ ਬਣੇ, ਜ਼ਮਹੂਰੀਅਤ ਬੁਲੰਦ ਹੈ |

ਹੁਣ ਫਾਂਸੀਆਂ ਤੇ ਗੋਲੀਆਂ, ਹਾਸਿਲ ਨੇ ਹਰ ਆਵਾਜ਼ ਦੇ,
ਜ਼ਮਾਨਾ ਕੱਟ ਦੜ੍ਹ ਵੱਟ, ਜ਼ਮਹੂਰੀਅਤ ਬੁਲੰਦ ਹੈ |

ਨਪੁੰਸਕਾਂ ਦੀ ਭੀੜ੍ਹ ਸਭ, ਸਿਰ ਝੁਕਾ ਹੈ ਜੀਣਾ ਧਾਰਿਆ,
ਜਾ ਇਜ਼ਤਾਂ ਪਰੋਸ ਰੱਖ, ਜ਼ਮਹੂਰੀਅਤ ਬੁਲੰਦ ਹੈ
|

زمہوریئت بلند ہے

- پروفیسر کولدیپ سنگھ کنول 

سبھ بولنے دے حق کھوہے، منہ کرنا ہر بند ہے
بس گھٹّ رکھ ساہاں نوں، زمہوریئت بلند ہے

لاشاں ‘تے ڈاہ کرسیاں، چویا جو خون پاویاں،
لہو لبڑے نے بولدے، زمہوریئت بلند ہے

راکھیاں دی موج-بھیٹ نے، کونجاں ملوک سٹّ نوچیاں،
ہن چیتھڑے پکاردے، زمہوریئت بلند ہے

ہنجھوآں گڑچّ اکھیاں، گھر واپسی نوں لوچدیاں،
انپچھات لوتھ کوکے، زمہوریئت بلند ہے

وطن پرستی ڈھال آ، بنے منکھتا دے گھان دی،
کسکیا غدار بنے، زمہوریئت بلند ہے

ہن پھانسیاں تے گولیاں، حاصل نے ہر آواز دے،
زمانہ کٹّ دڑھ وٹّ، زمہوریئت بلند ہے

نپنسکاں دی بھیڑھ سبھ، سر جھکا ہے جینا دھاریا،
جا ازتاں پروس رکھ، زمہوریئت بلند ہے


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top