Share on Facebook

Main News Page

ਮਿਸ਼ਨਰੀ ਲਹਿਰ ਦੇ ਮੋਢੀ ਸ੍ਰ. ਗਿਆਨ ਸਿੰਘ ਮਿਸ਼ਨਰੀ ਅਕਾਲ ਚਲਾਣਾ ਕਰ ਗਏ

(ਅਵਤਾਰ ਸਿੰਘ ਮਿਸ਼ਨਰੀ) ਸਿੱਖ ਜਗਤ ਵਿੱਚ ਇਹ ਖਬਰ ਬੜੇ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਮਿਸ਼ਨਰੀ ਲਹਿਰ ਦੇ ਮੋਢੀਆਂ ਚੋਂ ਸਤਿਕਾਰਯੋਗ ਵਿਦਵਾਂਨ ਬਜੁਰਗ ਸ੍ਰ. ਗਿਆਨ ਸਿੰਘ ਮਿਸ਼ਨਰੀ ਸ਼ੁਭਾ 7 ਵਜੇ ਸੁਵਾਸਾਂ ਦੀ ਪੂੰਜੀ ਖਤਮ ਕਰਕੇ ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਨੇ ਮਿਸ਼ਨਰੀ ਕਾਲਜ ਨਾਲ ਸੇਵਾ ਕਰਦੇ ਬਹੁਤ ਸਾਰੇ ਪ੍ਰਾਣੀਆਂ ਨੂੰ ਖੰਡੇ ਦੀ ਪਾਹੁਲ ਦਿੱਤੀ, ਪ੍ਰਚਾਰ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਮਿਸ਼ਨਰੀ ਮੈਗਜ਼ੀਨ ਬੁੱਕ ਕੀਤੇ, ਲਿਟ੍ਰੇਚਰ ਵੰਡਿਆ, ਗੁਰਮਤਿ ਦੀਆਂ ਕਲਾਸਾਂ ਲਾਈਆਂ ਅਤੇ ਗੁਰਬਾਣੀ ਕਥਾ ਵਿਚਾਰ ਨਾਲ ਵੀ ਗੁਰਮਤਿ ਦਾ ਪ੍ਰਚਾਰ ਕੀਤਾ।

ਇਨ੍ਹਾਂ ਨੂੰ ਗੁਰਮਤਿ ਦਾ ਗੂੜ ਗਿਆਨ ਸੀ, ਜਦ ਵੀ ਕਦੇ ਕੋਈ ਗੁਰਬਾਣੀ, ਫਿਲੌਸਫੀ ਜਾਂ ਇਤਿਹਾਸ ਬਾਰੇ ਕੋਈ ਸਵਾਲ ਪੁੱਛਣਾਂ ਤਾਂ ਬੜੇ ਠਰੰਮੇ ਨਾਲ ਢੁਕਵਾਂ ਅਤੇ ਜਚਦਾ ਜਵਾਬ ਦਿੰਦੇ ਸਨ। ਅੱਜ ਕੱਲ ਆਪ ਜੀ ਸੈਕਰਾਮੈਂਟੋ ਸ਼ਹਿਰ ਵਿਖੇ ਰਹਿ ਰਹੇ ਸਨ। ਆਪ ਜੀ ਜਿੱਥੇ ਮਿਸ਼ਨਰੀ ਪੰਚਾਇਤ ਦੇ ਪ੍ਰਬੰਧ ਵਿੱਚ ਵੀ ਰਹੇ ਓਥੇ ਸੁਲਝੇ ਹੋਏ ਪ੍ਰਬੰਧਕ ਵੀ ਸਨ। ਇਥੇ ਸੈਕਰਾਮੈਂਟੋ ਦੇ ਗੁਰਦੁਆਰਾ ਬਰਾਡਸ਼ਾਹ ਦੇ ਵੀ ਪ੍ਰਧਾਨ ਰਹੇ ਹਨ। ਬੜੇ ਹਸਮੁੱਖ ਸੁਭਾ ਦੇ ਮਾਲਕ ਅਤੇ ਗੁਰਮੁਖ ਵਿਦਵਾਂਨ ਮਿਸ਼ਨਰੀ ਪ੍ਰਚਾਰਕ ਸਨ। ਅੱਜ ਕੱਲ੍ਹ ਗਾਹੇ ਬਿਗਾਹੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵਿਖੇ ਵੀ ਗੁਰਬਾਣੀ ਦੀ ਕਥਾ ਵਿਚਾਰ ਕਰਿਆ ਕਰਦੇ ਸਨ। ਗੁਰਮਤਿ ਪ੍ਰਚਾਰ ਵਾਸਤੇ ਜਦੋਂ ਵੀ ਕਿਸੇ ਸਭਾ ਸੁਸਾਇਟੀ ਨੇ ਕਹਿਣਾ ਬੜੀ ਖੁਸ਼ੀ ਨਾਲ ਜਾਂਦੇ ਸਨ। ਮਿਸ਼ਨਰੀਆਂ ਤੋਂ ਇਲਾਵਾ ਬਾਕੀ ਪੰਥਕ ਜਥੇਬੰਦੀਆਂ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਸਨ। ਅਜਿਹੇ ਗੁਰਮੁਖ ਮਿਸ਼ਨਰੀ ਵਿਦਵਾਨ ਅਕਾਲ ਚਲਾਣਾਂ ਜਿੱਥੇ ਉਨ੍ਹਾਂ ਦੇ ਪ੍ਰਵਾਰ ਲਈ ਅਸਹਿ ਹੈ ਓਥੇ ਪੰਥਕ ਪ੍ਰਵਾਰ ਲਈ ਵੀ ਬੜਾ ਦੁੱਖਦਾਈ ਹੈ। ਖਾਸ ਕਰਕੇ ਸਿੱਖ ਮਿਸ਼ਨਰੀ ਕਾਲਜ ਲੁਧਿਆਨਾਂ ਅਤੇ ਸਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ ਲਈ ਤਾਂ ਅਤਿਅੰਤ ਦੁਖਦਾਈ ਹੈ।

ਉਨ੍ਹਾਂ ਦੇ ਪ੍ਰਵਾਰ ਨਾਲ ਦੁਖ ਸੁਖ ਸਾਂਝਾ ਕਰਨ ਲਈ ਆਪ ਸਭ ਸਾਕ ਸਬੰਧੀ ਜਾਂ ਦੋਸਤ ਮਿਤਰ ਇਸ ਨੰਬਰ 916-429-9892 ਤੇ ਫਨ ਕਰ ਸਕਦੇ ਹੋ।

ਗੁਰੂ ਗ੍ਰੰਥ ਮਿਸ਼ਨ ਆਫ ਯੂ. ਐੱਸ. ਏ., ਮਿਸ਼ਨਰੀ ਸਰਕਲਾਂ, ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ, ਸਿੰਘ ਸਭਾ ਇੰਟ੍ਰਨੈਸ਼ਨਲ ਅਮਰੀਕਾ, ਸਿੱਖ ਵਿਰਸਾ ਅਦਾਰਾ ਕਨੇਡਾ, ਅਦਾਰਾ ਸਿੰਘ ਸਭਾ ਯੂ.ਐੱਸ. ਏ. ਡਾਟ ਕਾਮ ਅਤੇ ਵਰਲਡ ਸਿੱਖ ਫੈਡਰੇਸ਼ਨ ਜਥੇਬੰਦੀ ਵੱਲੋਂ ਅਕਾਲ ਪੁਰਖ ਪਾਸ ਅਰਦਾਸ ਹੈ ਕਿ ਵਿਛੁੜੀ ਆਤਮਾਂ ਨੂੰ ਚਰਨ ਨਿਵਾਸ ਬਖਸ਼ਦੇ ਹੋਏ ਪਿੱਛੇ ਉਨ੍ਹਾਂ ਦੇ ਪ੍ਰਵਾਰ ਅਤੇ ਪੰਥਕ ਮਿਸ਼ਨਰੀ ਪ੍ਰਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top