Share on Facebook

Main News Page

ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੇ ਜਨਮ ਦਿਵਸਾਂ 'ਤੇ
ਧੀਆਂ-ਭੈਣਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਣ ਵਾਲਾ ਟਕਸਾਲੀ ਕਥਾਵਾਚਕ ਬਲਬੀਰ ਸਿੰਘ, ਗੁਰਦਵਾਰਾ ਯਾਦਗਾਰ ਬਾਬਾ ਦੀਪ ਸਿੰਘ ਜੀ ਸਹੀਦ, ਬਰਮਿੰਘਮ ਯੂ.ਕੇ. ਵਿਖੇ ੨੪ ਫਰਵਰੀ ੨੦੧੩ ਨੂੰ ਕਥਾ ਕਰੇਗਾ
- ਦਲਜੀਤ ਸਿੰਘ ਨਿਰਮਲਾ

ਸਿੱਖੋ ਜਾਗਦੇ ਰਹੋ !!!!! ਜਾਗੋ ਸਿੱਖੋ, ਜਾਗੋ !!! ਜ਼ਮੀਰ ਦੀ ਮੌਤ ਨਾ ਮਰੋ, ਇਸ ਕਾਮ ਦੇ ਹਵਸੀ ਦੇ ਪਰਚਾਰ ਨੂੰ ਰੋਕੋ!!!

ਸਾਧ ਸੰਗਤ ਜੀ,

ਸਿੱਖ ਕੌਮ ਦੇ ਮਹਾਨ ਸਹੀਦ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਜਨਮ ਦਿਨ ਬਾਬਾ ਦੀਪ ਸਿੰਘ ਸਹੀਦ ਗੁਰਦੁਆਰਾ ਬਰਮਿੰਘਮ ਵਿਖੇ ਯੂਥ ਅਕਾਲੀ ਦਲ ਅਮ੍ਰਿਤਸਰ ਵੱਲੋ ੨੪ ਫਰਵਰੀ ੨੦੧੩ ਨੂੰ ਮਨਾਇਆ ਜਾ ਰਿਹਾ ਹੈ।

ਪਰ ਅਫਸੋਸ ਦੀ ਗੱਲ ਹੈ ਕਿ ਜਿਸ ਬਾਬਾ ਦੀਪ ਸਿੰਘ ਜੀ ਨੇ ਹਿੰਦੂਆਂ ਦੀਆਂ ਧੀਆਂ-ਭੈਣਾਂ ਦੀ ਅਨੇਕਾਂ ਵਾਰ ਇਜੱਤ ਬਚਾਈ ਅਤੇ ਸਿੱਖੀ ਦੇ ਸੁਨਿਹਰੀ ਅਸੂਲਾਂ ਤੇ ਚਲਦਿਆਂ ਸ਼ਹੀਦੀ ਦਿੱਤੀ, ਉਨ੍ਹਾਂ ਦੇ ਜਨਮ 'ਤੇ ਕਥਾ ਕਰਨ ਵਾਸਤੇ ਇੱਕ ਵਿਭਚਾਰੀ, ਰਾਤ ਨੂੰ ਗੁਰੂ ਘਰ ਵਿਚ ਬੈਠ ਕੇ ਬਲਿਊ ਫਿਲਮਾਂ ਦੇਖਣ ਵਾਲੇ ਅਤੇ ਧੀਆਂ ਭੈਣਾਂ ਦੀਆਂ ਇੱਜਤਾਂ ਨੂੰ ਹੱਥ ਪਾਉਣ ਵਾਲੇ ਟਕਸਾਲੀ ਕਥਾਵਾਚਕ ਬਲਬੀਰ ਸਿੰਘ ਨੂੰ ਇਸ ਅਖੌਤੀ ਜਥੇਬੰਦੀ ਵੱਲੋ ਪੂਰੇ ਢਾਈ ਸਾਲ ਬਾਅਦ ਇੰਗਲੈਂਡ ਦੇ ਗੁਰਦੁਆਰੇ ਦੀ ਸਟੇਜ ਤੇ ਸੱਦ ਕੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ।

ਇੰਗਲੈਂਡ ਦੇ ਤਕਰੀਬਨ ਸਾਰੇ ਗੁਰਦੁਆਰੇ ਇਸ ਬੇਗੈਰਤ ਬੰਦੇ ਨੂੰ ਗੁਰਦਵਾਰੇ ਦੀ ਸਟੇਜ ਦੇ ਨੇੜੇ ਭੀ ਨਹੀਂ ਫਟਕਣ ਦਿੰਦੇ ।

ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਐਸੇ ਚਰਿੱਤਰਹੀਨ ਬੰਦਿਆਂ ਨੂੰ ਸਟੇਜਾਂ ਤੇ ਬੁਲਾ ਕੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਨਾ ਖੇਡੋ।

ਇਸ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਲੈਣ ਲਈ ਮੈਨੂੰ ਹੇਠਾ ਦਿੱਤੇ ਨੰਬਰ 'ਤੇ ਕਿਸੇ ਵੇਲੇ ਭੀ ਰਾਬਤਾ ਕਰ ਸਕਦੇ ਹੋ-

0 787 768 1305

 

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top