ਕਾਨਪੁਰ ਦੀਆਂ ਹਿੰਦੀ ਅਖਬਾਰਾਂ ਦੀਆਂ
ਖਬਰਾਂ ਅਨੁਸਾਰ ਇਹ ਗਲਤ ਸੁਨੇਹਾ ਜਾ ਰਿਹਾ ਹੈ, ਕਿ ਪ੍ਰਸਾਸ਼ਨ ਸਾਨੂੰ ਅੱਜ ਜਾਂ ਕਲ ਇਜਾਜ਼ਤ
ਦੇਵੇਗਾ। ਗਲ ਇਸ ਦੇ ਉਲਟ ਹੈ, ਕਿ ਕਿਸੇ ਧਾਰਮਿਕ ਸਮਾਗਮ ਨੂੰ ਪ੍ਰਸਾਸ਼ਨ ਰੋਕ ਹੀ ਨਹੀਂ
ਸਕਦਾ। ਪ੍ਰਸਾਸ਼ਨ ਨੇ ਗੁਰਮਤਿ ਸਮਾਗਮ 'ਤੇ ਕੋਈ ਵੀ ਪਾਬੰਦੀ ਅੱਜ ਤਕ ਨਹੀਂ ਲਾਈ ਹੈ।
ਪ੍ਰਸਾਸ਼ਨ ਕੋਲੋਂ ਗੁਰਮਤਿ ਸਮਾਗਮ ਕਰਵਾਉਣ ਦੀ ਅਸੀ ਕੋਈ "ਇਜਾਜ਼ਤ" ਅੱਜ ਤਕ ਨਹੀਂ ਮੰਗੀ
ਹੈ, ਕੀਰਤਨ ਕਰਨ ਦੀ ਇਜਾਜ਼ਤ ਨਹੀਂ ਮੰਗੀ ਜਾਂਦੀ। ਅਸੀਂ ਤਾਂ ਉਸ ਨੂੰ ਗੁਰਬਚਨ ਸਿੰਘ ਵਲੋਂ
ਭੇਜੇ ਗਏ ਧੂਤੇ ਕੁਲਦੀਪ ਸਿੰਘ ਤੋਂ ਸਿਰਫ ਪ੍ਰਸਾਸ਼ਨ ਕੋਲੋਂ
Protection ਮੰਗਿਆ ਹੈ। ਇਹ ਸਾਡਾ ਫੰਡਾਮੇਂਟਲ ਰਾਈਟ
Fundamental Right ਹੈ। ਕਿਸੇ ਵੀ ਗੁੰਡੇ ਦੀ
ਧਮਕੀ ਤੋਂ ਬਾਅਦ Protection ਦੇਣਾ ਪ੍ਰਸਾਸ਼ਨ
ਦਾ ਫਰਜ ਬਣ ਜਾਂਦਾ ਹੈ।
ਪ੍ਰਸਾਸ਼ਨ ਨੇ ਵੀ ਸਾਡੇ 'ਤੇ ਅੱਜ ਤਕ ਕੋਈ ਬੰਦਿਸ਼ ਨਹੀਂ ਲਾਈ ਹੈ,
ਸਿਰਫ ਸਾਡੇ 12 ਵੀਰਾਂ ਨੂੰ ਅਤੇ ਕੁਲਦੀਪ ਸਿੰਘ ਸਮੇਤ ਤਿੰਨ ਬੰਦਿਆਂ ਨੂੰ ਦੱਫਾ 107/111
ਦਾ ਨੋਟਿਸ ਦਿਤਾ ਹੈ, ਜਿਨ੍ਹਾਂ ਦੀ ਜਮਾਨਤ ਅਸੀਂ ਅੱਜ ਕਰਵਾ ਕੇ,
ਅਪਣੇ ਪ੍ਰੋਗ੍ਰਾਮ ਦੀ ਤਿਆਰੀ ਚੜ੍ਹਦੀਕਲਾ ਨਾਲ ਕਰ ਰਹੇ ਹਾਂ।
ਆਪ ਸਾਰੇ ਵੀਰਾਂ ਵਲੋਂ ਹੌਸਲਾ ਅਫਜਾਈ ਲਈ ਅਕਾਲੀ ਜੱਥਾ, ਕਾਨਪੁਰ
ਦੇ ਸਾਰੇ ਵੀਰ ਬਹੁਤ ਬਹੁਤ ਧੰਨਵਾਦੀ ਹਨ।