Share on Facebook

Main News Page

ਸ਼੍ਰੋਮਣੀ ਕਮੇਟੀ ਨੇ ਹੀ ਉਡਾਈਆਂ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸਿਹਰੇ ਬੰਨ ਕੇ ਕੱਢਿਆ ਨਗਰ ਕੀਰਤਨ

ਅਨੰਦਪੁਰ ਸਾਹਿਬ, 14 ਫਰਵਰੀ (ਸੁਰਿੰਦਰ ਸਿੰਘ ਸੋਨੀ) ਅੱਜ ਬਸੰਤ ਪੰਚਮੀ ਦੇ ਮੋਕੇ ਗੁਰੂ ਕਾ ਲਾਹੌਰ ਵਿਖੇ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਕੱਢਿਆ ਗਿਆ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀਆਂ, ਢਾਡੀਆਂ ਤੇ ਪ੍ਰਚਾਰਕਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਗੁਰਦੁਆਰਾ ਸਿਹਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਕੱਢਿਆ ਗਿਆ। ਕਮਾਲ ਦੀ ਗੱਲ ਇਹ ਸੀ ਕਿ ਭਾਂਵੇ ਇਸ ਨਗਰ ਕੀਰਤਨ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਸੀ, ਪਰ ਫਿਰ ਵੀ ਇਸ ਮੌਕੇ ਸਿੱਖੀ ਸਿਧਾਤਾਂ ਤੇ ਸਿੱਖ ਰਹਿਤ ਮਰਯਾਦਾ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ। ਸ਼੍ਰੀ ਗੁਰੂ ਗੰ੍ਰਥ ਸਾਹਿਬ ਨੂੰ ਭਾਂਤ ਭਾਂਤ ਦੇ ਸਿਹਰੇ ਬੰਨੇ ਗਏ, ਨਗਰ ਕੀਰਤਨ ਤੋਂ ਅੱਗੇ ਇਕ ਸਾਧ ਦੀ ਗੱਡੀ ਸੀ, ਜਿਸ ਉਤੇ ਪੈਸੇ ਸੁੱਟੇ ਗਏ ਤੇ ਲੋਕ ਇਕ ਦੂਜੇ ਤੋਂ ਅੱਗੇ ਹੋ ਕੇ ਪੈਸੇ ਚੁਕਦੇ ਦੇਖੇ ਗਏ। ਕੁੱਝ ਲੋਕ ਭੰਗੜੇ ਪਾਉਂਦੇ ਹੋਏ ਕਹਿ ਰਹੇ ਸਨ ਕਿ ਅਸੀਂ ਆਪਣੇ ਬਾਪੂ ਦੇ ਵਿਆਹ ਵਿਚ ਆਏ ਹਾਂ ਤੇ ਖੁਸ਼ੀਆਂ ਮਨਾ ਰਹੇ ਹਾਂ।

ਇਸ ਬਾਰੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿ. ਸੁਰਿੰਦਰ ਸਿੰਘ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਸਿੱਖ ਧਰਮ ਵਿਚ ਸਿਹਰੇ ਬੰਨਣ ਦੀ ਕੋਈ ਮਰਯਾਦਾ ਨਹੀਂ ਤੇ ਨਾ ਹੀ ਨਗਰ ਕੀਰਤਨ ਦੌਰਾਨ ਸਿਹਰੇ ਬੰਨਣੇ ਚਾਹੀਦੇ ਹਨ। ਉਨਾਂ ਕਿਹਾ ਕਿ ਸਿੱਖ ਰਹਿਤ ਮਰਯਾਦਾ ਵਿਚ ਵੀ ਸਪੱਸ਼ਟ ਲਿਖਿਆ ਹੈ ਕਿ ਸਿਹਰੇ ਮੁਕਟ ਆਦਿ ਬੰਨਣੇ ਮਨਮਤ ਹੈ। ਸ਼੍ਰੋਮਣੀ ਕਮੇਟੀ ਵਲੋ ਸੰਗਤਾਂ ਲਈ ਲੰਗਰ ਤੇ ਧਾਰਮਿਕ ਦੀਵਾਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸੀ।

ਇਸ ਮੌਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਤਰਲੋਚਨ ਸਿੰਘ,ਕਾਰ ਸੇਵਾ ਮੁਖੀ ਬਾਬਾ ਲਾਭ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਬਾਬਾ ਜਰਨੈਲ ਸਿੰਘ, ਹੈਡ ਗ੍ਰੰਥੀ ਗਿ:ਸੁਖਵਿੰਦਰ ਸਿੰਘ, ਮਾ:ਜਗੀਰ ਸਿੰਘ, ਮੈਨੇਜਰ ਸੁਖਵਿੰਦਰ ਸਿੰਘ, ਐਡੀਸ਼ਨਲ ਮੈਨੇਜਰ ਰਣਬੀਰ ਸਿੰਘ, ਮੇਲਾ ਇੰਚਾਰਜ ਭੁਪਿੰਦਰ ਸਿੰਘ, ਜਥੇ:ਰਾਮ ਸਿੰਘ, ਜਥੇ:ਸੰਤੋਖ ਸਿੰਘ, ਇੰਦਰਜੀਤ ਸਿੰਘ ਅਰੋੜਾ, ਡਾ:ਆਤਮਾ ਸਿੰਘ ਰਾਣਾ, ਮਾਤਾ ਗੁਰਚਰਨ ਕੋਰ, ਤੇਜਿੰਦਰ ਕੋਰ, ਮਨਜੀਤ ਕੋਰ, ਸੁਰਿੰਦਰ ਪਾਲ ਕੋਰ, ਹਰਜੀਤ ਕੋਰ ਆਦਿ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top