Share on Facebook

Main News Page

ਓਸ਼ੋ, ਸੈਕਸ, ਡਰੱਗਸ ਅਤੇ ਗੁਜਰਾਤੀ ਸ਼ੀਲਾ ਦੀ ਕਹਾਣੀ !

ਪੱਛਮੀ ਦੁਨੀਆਂ ਵਿੱਚ ਅਧਿਆਤਮ ਦਾ ਪ੍ਰਚਾਰ/ ਵਪਾਰ ਕਰਨ ਵਾਲੇ ਰਜ਼ਨੀਸ ਉਰਫ ਓਸ਼ੋ ਡਰੱਗਸ ਅਤੇ ਸੈਕਸ ਦੇ ਆਦੀ ਸੀ। ਇਹ ਖੁਲਾਸਾ ਇੱਕ ਸਮੇਂ ਉਸਦੀ ਸਭ ਤੋਂ ਨਜ਼ਦੀਕੀ ਸੰਨਿਆਸਨ ਅਤੇ ਵਿਸ਼ਵਾਸ਼ਪਾਤਰ ਪੀਏ ਮਾਂ ਆਨੰਦ ਸ਼ੀਲਾ ਨੇ ਕੀਤਾ ਹੈ। ਓਸ਼ੋ ਉਪਰ ਇਸ ਤਰ੍ਹਾਂ ਦੇ ਦੋਸ਼ ਪਹਿਲਾਂ ਵੀ ਕਈ ਵਾਰ ਲੱਗ ਚੁੱਕੇ ਹਨ। ਰਜ਼ਨੀਸ਼ ਨੇ ਇਹ ਸੰਨਿਆਸੀ ਵਡੋਦਰਾ ਦੇ ਪਿੰਡ ਭਾਈਲੀ ਦੀ ਹੈ ਅਤੇ ਹੁਣ ਸਵਿਟਰਜ਼ਰਲੈਂਡ ਵਿੱਚ ਹੈ।

ਓਸ਼ੋ ਆਸ਼ਰਾਮ ਦੇ 55 ਮਿਲੀਅਨ ਡਾਲਰ ਦਾ ਘਪਲਾ ਕਰਨ ਦੇ ਦੋਸ਼ ਵਿੱਚ ਸ਼ੀਲਾ 39 ਮਹੀਨੇ ਤੱਕ ਜੇਲ੍ਹ ਵਿੱਚ ਰਹੀ। ਜੇਲ੍ਹ ਤੋਂ ਬਾਹਰ ਆਉਣ ਦੇ ਲਗਭਗ 20 ਸਾਲ ਬਾਅਦ ਮਾਂ ਆਨੰਦ ਸ਼ੀਲਾ ਨੇ ( ਸ਼ੀਲਾ ਅੰਬਾਲਾਲ ਪਟੇਲ ) ਹੁਣੇ ਰਿਲੀਜ਼ ਹਈ ਆਪਣੀ ਕਿਤਾਬ ‘ਡੋਂਟ ਕਿੱਲ ਹਿਮ ! ਏ ਮੇਵਰ ਬਾਈ ਮਾਂ ਆਨੰਦ ਸ਼ੀਲਾ ’ ਵਿੱਚ ਓਸ਼ੋ ਅਤੇ ਆਸ਼ਰਮ ਨਾਲ ਜੁੜੇ ਕਈ ਰਹੱਸਾਂ ਤੋਂ ਪਰਦਾ ਚੁੱਕਿਆ ਹੈ।

ਆਪਣੀ ਕਿਤਾਬ ਵਿੱਚ ਉਹਨਾਂ ਕਈ ਥਾਵਾਂ ਉਪਰ ਓਸ਼ੋ ਦੀ ਧਨ ਅਤੇ ਭੌਤਿਕ ਸੁਖ- ਸੁਵਿਧਾਵਾਂ ਦੀ ਲਾਲਸਾ ਦਾ ਜਿਕਰ ਕੀਤਾ ਹੈ। ਹਾਲਾਂਕਿ,ਓਸ਼ੋ ਦੇ ਸਮਰਥਕ ਸ਼ੀਲਾ ਉਪਰ ਇਹ ਦੋਸ਼ ਲਗਾਉਂਦੇ ਹਨ ਕਿ ਉਸਨੇ ਪ੍ਰਚਾਰ ਹਾਸਲ ਕਰਨ ਦੇ ਲਈ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਹਨ।

ਭਗਵਾਨ ਨਾਲ ਮੁਲਾਕਾਤ :

ਮੁੰਬਈ ਸਥਿਤੀ ਮੇਰੇ ਚਾਚਾ ਦੇ ਬੰਗਲੇ ਦੇ ਠੀਕ ਸਾਹਮਣੇ ਹੀ ਰਜ਼ਨੀਕ ਦੀ ਰਿਹਾਇਸ਼ ਸੀ। ਇਸ ਲਈ ਮੇਰੀ ਉਹਨਾਂ ਨਾਲ ਮੁਲਾਕਾਤ ਦੀ ਇੱਛਾ ਜਲਦੀ ਹੀ ਪੂਰੀ ਹੋ ਗਈ। ਉਹ ਰਾਤ ਮੇਰੇ ਜੀਵਨ ਦੀ ਸਭ ਤੋਂ ਲੰਬੀ ਰਾਤ ਸੀ। ਮੇਰੇ ਲਈ ਦੂਸਰੇ ਦਿਨ ਦੁਪਹਿਰ ਤੱਕ ਦਾ ਇੰਤਜਾਰ ਕਰਨ ਮੁਸ਼ਕਿਲ ਹੋ ਰਿਹਾ ਸੀ। ਮੇਰੇ ਲਈ ਤਾਂ ਉਸ ਸਮੇਂ ਹੀ ਜਿਵੇਂ ਦੁਨੀਆਂ ਦੀਆਂ ਸਾਰੀਆਂ ਘੜੀਆਂ ਰੁੱਕ ਗਈਆਂ ਸੀ। ਆਖਿਰਕਾਰ ਉਹ ਸਮਾਂ ਆਇਆ ਤੇ ਮੈਂ ਉਹਨਾਂ ਨੂੰ ਮਿਲੀ।

ਦਰਅਸਲ, ਇਹ ਮੁਲਾਕਾਤ ਮੇਰੇ ਲਈ ਅੰਤ ਸੀ। ਹਾਲਾਂਕਿ, ਇਹ ਮੁਲਾਕਾਤ ਮੇਰੇ ਜੀਵਨ ਦਾ ਯਾਦਗਾਰ ਪਲ ਵੀ ਸਾਬਿਤ ਹੋਇਆ। ਮੈਂ ਉਹਨਾਂ ਨੰ ਮਿਲ ਦੇ ਐਨੀ ਬੇਤਾਬ ਸੀ ਕਿ ਬਿਨਾ ਅੰਪਾਇਟਮੈਂਟ ਦੇ ਹੀ ਉਹਨਾਂ ਨੂੰ ਮਿਲਣ ਪਹੁੰਚ ਗਈ ਸੀ। ਇਸ ਬਹੁਮੰਜਿ਼ਲਾ ਇਮਾਰਤ ਸਥਿਤ ਉਹਨਾਂ ਦੇ ਫਲੈਟ ਵਿੱਚ ਤਿੰਨ ਕਮਰੇ ਸਨ। ਉਨ੍ਹਾਂ ਦੀ ਸੈਕਟਰੀ ਮਾਂ ਯੋਗੀ ਲਕਸ਼ਮੀ (ਓਸੋਂ ਦੇ ਚੇਲਿਆਂ ਨੂੰ ਸਵਾਮੀ ਅਤੇ ਕੁੜੀਆਂ/ ਔਰਤਾਂ ਨੂੰ ‘ ਮਾਂ ’ ਕਿਹਾ ਜਾਂਦਾ) ਨੇ ਅਪਾਰਟਮੈਂਟ ਵਿੱਚ ਪ੍ਰਵੇਸ਼ ਕਰਦੇ ਹੀ ਰਿਸ਼ੈਪਸ਼ਨ ਡੈਸਕ ਤੇ ਮੇਰਾ ਸਵਾਗਤ ਕੀਤਾ।

ਮਾਂ ਲਕਸ਼ਮੀ ਨੇ ਰਜਨੀਸ਼ ਦੇ ਕੋਲ ਜਾ ਕੇ ਮੇਰੇ ਬਾਰੇ ਦੱਸਿਆ। ਥੋੜੀ ਦੇਰ ਬਾਅਦ ਮੈਨੂੰ ਤੇ ਮੇਰੇ ਪਿਤਾ ਨੂੰ ਅੰਦਰ ਜਾਣ ਦੀ ਇਜ਼ਾਜਤ ਮਿਲ ਗਈ। ਉਸ ਸਮੇਂ ਰਜਨੀਸ਼ ਕਮਰੇ ਦੇ ਇੱਕ ਕੋਨੇ ਤੇ ਇੱਕ ਕੁਰਸੀ ਉਪਰ ਬੈਠੇ ਹੋਏ ਸਨ। ਉਹ ਸਫੈਦ ਕੱਪੜਿਆਂ ਵਿੱਚ ਸੀ। ਇੱਕ ਛੋਟੀ ਜਿਹੀ ਟੇਬਲ ਸੀ, ਜਿਸ ਉਪਰ ਕਈ ਕਿਤਾਬਾਂ ਪਈਆਂ ਸਨ। ਉਹਨਾਂ ਦੀ ਕੁਰਸੀ ਦੇ ਸਾਹਮਣੇ ਦੋ ਪਲੰਗ ਸਨ। ਬੱਸ ਇਹਨਾਂ ਚੀਜ਼ਾਂ ਤੋਂ ਇਲਾਵਾ ਕਮਰਾ ਪੂਰਾ ਖਾਲੀ ਸੀ।

ਸੰਨਿਆਸੀਆਂ ਦਾ ਸ਼ੋਸ਼ਣ:

ਸ਼ੀਲਾ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਓਸ਼ੋ ਇੱਕ ਬਹੁਤ ਅਦਭੁੱਤ ਬਿਜਨੈਸਮੈਨ ਸੀ। ਉਹ ਆਪਣੇ ਪ੍ਰੋਡਕਟ, ਉਸਦੀ ਕੀਮਤ ਅਤੇ ਮਾਰਕੀਟ ਦੀ ਚੰਗੀ ਜਾਣਕਾਰੀ ਸੀ। ਉਹ ਆਸ਼ਰਮ ਨੂੰ ਇਸ ਤਰ੍ਹਾਂ ਚਲਾਉਣਾ ਚਾਹੁੰਦੇ ਸੀ ਕਿ ਸਾਰਾ ਖਰਚ ਪੂਰਾ ਹੁੰਦਾ ਰਹੇ। ਇਸ ਕਾਰਨ ਆਸ਼ਰਮ ਦੇ ਪ੍ਰਵੇਸ਼ ਦੇ ਲਈ ਫੀਸ ਵੀ ਵਸੂਲੀ ਜਾਂਦੀ ਸੀ। ਉਹਨਾਂ ਦੇ ਥੈਰੇਪਿਸਟ ਗਰੁੱਪ ਵੀ ਆਸ਼ਰਮ ਵਿੱਚ ਥੈਰੇਪੀ ਦੇ ਲਈ ਪੈਸੇ ਲਿਆ ਕਰਦੇ ਸਨ। ਆਸ਼ਰਮ ਵਿੱਚ ਆਉਣ ਵਾਲੇ ਲੋਕਾਂ ਨੂੰ ਉਹਨਾ ਦਾ ਮਨਪਸੰਦ ਭੋਜਨ ਮੁਹੱਈਆ ਕਰਵਾਇਆ ਜਾਂਦਾ ਸੀ ਅਤੇ ਇਸਦੇ ਲਈ ਭਰਪੂਰ ਪੈਸੇ ਵਸੂਲੇ ਜਾਂਦੇ ਸਨ। ਆਸ਼ਰਮ ਵਿੱਚ ਆਉਣ ਵਾਲੇ ਲੋਕਾਂ ਵਿੱਚ ਐਂਟਰੀ ਫਰੀ, ਗਰੁੱਪ ਐਂਟਰੀ ਫਰੀ ਸਾਹਿਤ ਪੈਸੇ ਕਮਾਉਣ ਦੇ ਕਈ ਵਿਕਲਪ ਮੌਜੂਦ ਸਨ, ਜਿਸਦੇ ਕੁਝ ਹੀ ਸਮੇਂ ਬਾਅਦ ਪਾਣੀ ਦੀ ਤਰ੍ਹਾਂ ਆਉਣ ਲੱਗਾ।

ਉਹਨਾਂ ਦੇ ਆਸ਼ਰਮ ਵਿੱਚ ਥੈਰੇਪੀ ਦਾ ਪ੍ਰਮੁੱਖ ਭਾਗ ਸੈਕਸ ਸੀ। ਇੱਥੇ ਕਾਮੁਕਤਾ ਨੂੰ ਕਿਸੇ ਵੀ ਨਿਰਣੇ ਦੇ ਬਗੈਰ ਸਵੀਕਾਰ ਕੀਤਾ ਜਾਂਦਾ ਸੀ। ਸੈਕਸ ਦੇ ਸਬੰਦ ਵਿੱਚ ਮੰਨਿਆ ਜਾਂਦਾ ਸੀ ਕਿ ਇਸਦਾ ਨੈਤਿਕਤਾ ਨਾਲ ਸਬੰਧ ਨਹੀਂ। ਓਸ਼ੋ ਚਾਹੁੰਦੇ ਸਨ ਕਿ ਨੌਜਵਾਨ ਕਿਸੇ ਵੀ ਚਿੰਤਾ ਦੇ ਬਗੈਰ ਸੰਭੋਗ ਕਰਨ। ਹੌਲੀ – ਹੌਲੀ ਆਸ਼ਰਮ ਵਿੱਚ ਸੈਕਸ ਚਰਮ ਸੀਮਾ ਤੱਕ ਪਹੁੰਚ ਗਿਆ। ਕਈ ਵਾਰ ਤਾਂ ਅਤਿ ਉਤਸ਼ਾਹ ਅਤੇ ਬੌਧਿਕਤਾ ਦੀ ਪੌੜੀ ਛੇਤੀ ਚੜਨ ਦੇ ਚੱਕਰ ਵਿੱਚ ਕਈ ਗਰੁੱਪਾਂ ਵਿੱਚ ਹਿੰਸਾ ਵੀ ਹੋ ਜਾਂਦੀ ਸੀ।

ਪੁਣੇ ਸਥਿਤ ਆਸ਼ਰਮ ਹੌਲੀ ਹੌਲੀ ਵਿਕਸਿਤ ਹੋ ਰਿਹਾ ਸੀ। ਓਸ਼ੋ ਦਾ ਨਾਂਮ ਹੁਣ ਦੁਨੀਆਂ ਭਰ ਵਿੱਚ ਪ੍ਰਸਿੱਧ ਹੋ ਰਿਹਾ ਸੀ। ਪ੍ਰਤੀਦਿਨ ਹਜ਼ਾਰਾਂ ਦੀ ਸੰਖਿਆ ਵਿੱਚ ਸਾਧਕ ਇੱਥੇ ਆ ਪਹੁੰਚ ਰਹੇ ਸਨ। ਇੱਥੇ ਥੋੜੇ ਸਮੇਂ ਵਿੱਚ ਹੀ ਸਾਧਕਾਂ ਦੀ ਗਿਣਤੀ ਬਹੁਤ ਜਿਆਦਾ ਹੋ ਗਈ ਜਿਸ ਕਾਰਨ ਆਪਣੀ ਵਿਵਾਦ ਵੱਧਣ ਲੱਗੇ।

ਓਸ਼ੋ ਇਸ ਸਥਿਤ ਤੋਂ ਜਾਣੂ ਸਨ। ਉਹਨਾਂ ਨੇ ਮਾਂ ਲਕਸ਼ਮੀ ਨੰ ਕੋਰੇਗਾਂਵ ਆਸ਼ਰਮ, ਪੁਣੇ ਦੇ ਆਸਪਾਸ ਦੇ ਸਾਰੇ ਘਰਾਂ ਨੂੰ ਘਰੀਦਣ ਦੀ ਇੱਛਾ ਦੱਸੀ। ਹਾਲਾਂਕਿ, ਇਹ ਸਮਾਂ ਜ਼ਮੀਨ ਖਰੀਦਣ ਦੇ ਲਈ ਅਨੁਕੂਲ ਨਹੀਂ ਸੀ। ਇਸਦੇ ਇਲਾਵਾ ਇਹ ਜ਼ਮੀਨ ਖਰੀਦਣ ਦੇ ਸਮਰੱਥ ਵੀ ਨਹੀਂ ਸੀ, ਜਦਕਿ ਲੋਕ ਅਜਿਹਾ ਮੰਨਦੇ ਸਨ ਕਿ ਓਸ਼ੋ ਬਹੁਤ ਧੰਨਵਾਨ ਹੈ ਅਤੇ ਉਸਦੇ ਸਾਥੀ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਨ।

ਆਸ਼ਰਮ ਬਣ ਚੁੱਕਿਆ ਸੀ ਸੈਕਸ ਮੰਡੀ :

ਸ਼ੀਲਾ ਨੇ ਲਿਖਿਆ ਹੈ ਕਿ ਓਸ਼ੋ ਦੇ ਆਸ਼ਰਮ ਵਿੱਚ ਅਧਿਆਤਮ ਦੇ ਨਾਂਮ ਉਪਰ ਸੈਕਸ ਦੀ ਮੰਡੀ ਸੱਜਦੀ ਸੀ। ਆਸ਼ਰਮ ਦੇ ਕੈਂਪਾਂ ਵਿੱਚ ਸਭ ਤੋਂ ਜਿ਼ਆਦਾ ਚਰਚਾ ਵੀ ਸੈਕਸ ਉਪਰ ਹੀ ਹੁੰਦੀ ਸੀ। ਭਗਵਾਨ ( ਓਸ਼ੋ ਨੂੰ ਉਸਦੇ ਭਗਤ ‘ ਭਗਵਾਨ’ ਕਹਿੰਦੇ ਸਨ ) ਆਪਣੇ ਭਗਤਾਂ ਨੂੰ ਦੱਸਦੇ ਸਨ ਕਿ ਸੈਕਸ ਦੀ ਇੱਛਾ ਨੂੰ ਦਬਾਉਣਾ ਨਹੀਂ ਚਾਹੀਦਾ ਕਿਉਂਕਿ ਇਹ ਕਈ ਕਸ਼ਟਾਂ ਦਾ ਕਾਰਨ ਹੈ। ਇਹ ਸੈਕਸ ਨੂੰ ਬਿਨਾ ਕਿਸੇ ਨਿਰਣੇ ਦੇ ਸਵੀਕਾਰ ਕਰਨ ਲਈ ਕਹਿੰਦੇ ਸਨ। ਭਗਵਾਨ ਦੇ ਉਪਦੇਸ਼ਾਂ ਦੇ ਚੱਲਦੇ ਹੋਏ ਉਹਨਾਂ ਸਾਰੇ ਚੇਲੇ ਬਿਨਾ ਕਿਸੇ ਹਿਚਕਿਚਾਹਟ ਅਤੇ ਨੈਤਿਕ ਦਬਾਅ ਦੇ ਆਸ਼ਰਮ ਵਿੱਚ ਖੁੱਲ੍ਹੇਆਮ ਸੈਕਸ ਕਰਦੇ ਸਨ। ਸ਼ੀਲਾ ਦੇ ਅਨੁਸਾਰ ਆਸ਼ਰਮ ਦਾ ਹਰ ਸੰਨਿਆਸੀ ਇੱਕ ਮਹੀਨੇ ਵਿੱਚ ਲਗਭਗ 90 ਲੋਕਾਂ ਦੇ ਨਾਲ ਸੈਕਸ ਕਰਦਾ ਸੀ।

ਕਿਤਾਬ ਵਿੱਚ ਸ਼ੀਲਾ ਨੇ ਲਿਖਿਆ ਹੈ ਕਿ, ‘ ਮੈਨੂੰ ਇਹ ਦੇਖ ਕੇ ਬਹੁਤ ਅਸਚਰਜ਼ ਹੋਇਆ ਕਿ ਪੂਰੇ ਦਿਨ ਕੰਮ ਵਿੱਚ ਲੱਗੇ ਰਹਿਣ ਤੋਂ ਬਾਵਜੂਦ ਸੰਨਿਆਸੀ ਸੈਕਸ ਦੇ ਲਈ ਸਮਾਂ ਅਤੇ ਊਰਜਾ ਕੱਢਦੇ ਸਨ। ਇੱਕ ਦਿਨ ਮੈਂ ਇੱਕ ਸੰਨਿਆਸੀ ਤੋਂ ਇਸ ਬਾਰੇ ਪੁੱਛਿਆ ਉਸਨੇ ਮੈਨੰ ਦੱਸਿਆ ਕਿ ਉਹ ਹਰ ਤਿੰਨ ਅਲੱਗ- ਅਲੱਗ ਮਹਿਲਾਵਾਂ ਨਾਲ ਸੈਕਸ ਕਰਦਾ ਹੈ। ਗੰਦਗੀ ਵਿੱਚ ਰਹਿਣ ਕਾਰਨ ਸੰਨਿਆਸੀਆਂ ਦੀ ਹਾਲਤ ਜਿਆਦਾ ਖਰਾਬ ਹੋਣ ਲੱਗੀ ਅਤੇ ਹੌਲੀ – ਹੌਲੀ ਆਸ਼ਰਮ ਦੇ ਹਸਪਤਾਲ ਦੇ ਸਾਰੇ ਬੈਡ ਭਰ ਗਏ।’

ਬੀਮਾਰੀ ਦੇ ਬਾਵਜੂਦ ਸੈਕਸ ਨੂੰ ਪਹਿਲ :

ਆਸ਼ਰਮ ਵਿੱਚ ਸੰਨਿਆਸੀਆਂ ਨੂੰ ਸਿਫਟ ਵਿੱਚ ਕੰਮ ਕਰਨਾ ਪੈਦਾ ਸੀ। ਆਸ਼ਰਮ ਵਿੱਚ ਸੰਨਿਆਸੀ ਭਗਵਾਨ ਓਸ਼ੋ ਤੋਂ ਐਨੇ ਪ੍ਰਭਾਵਿਤ ਸਨ ਕਿ ਉਹ ਆਪਣੀ ਪ੍ਰਵਾਹ ਕੀਤੇ ਬਗੈਰ ਕੰਮ ਕਰਦੇ ਸਨ। ਇੱਥੋਂ ਤੱਕ ਕਿ ਉਨ੍ਹਾਂ ਨੂੰ ਰਾਤ ਨੂੰ ਸੌਣ ਲਈ ਚੰਗੀ ਥਾਂ ਨਹੀਂ ਮਿਲਦੀ। ਹੌਲੀ –ਹੌਲੀ ਕੁਝ ਸੰਨਿਆਸੀਆਂ ਨੂੰ ਬਿਮਾਰੀਆਂ ਨੇ ਜਕੜ ਲਿਆ। ਆਸ਼ਰਮ ਦੇ ਸੰਨਿਆਸੀ ਬੁਖਾਰ, ਸਰਦੀ ਅਤੇ ਇਨਫੈਕਸ਼ਨ ਵਿੱਚ ਪੀੜਤ ਰਹਿੰਦੇ ਸਨ। ਇਸਦੇ ਬਾਵਜੂਦ ਭਗਵਾਨ ਲਗਾਤਾਰ ਆਪਣੇ ਭਗਤਾਂ ਨੂੰ ਸੈਕਸ ਦੀ ਇੱਛਾ ਦਬਾਉਣ ਦੇ ਵਿਰੁੱਧ ਉਪਦੇਸ਼ ਦਿੰਦੇ ਸਨ।ਇਸ ਲਈ ਉਪਦੇਸ਼ ਦੇ ਸੰਨਿਆਸੀ ਬੇਫਿਕਰ ਹੋ ਕੇ ਸੈਕਸ ਕਰਦੇ ਸਨ।

ਰਾਲਜ ਰਾਇਸ ਗੱਡੀਆਂ ਦੀ ਮੰਗ :

ਅਮਰੀਕਾ ਵਿੱਚ ਓਸ਼ੋ ਦੀ ਉਹ ਲਹਿਰ ਚੱਲੀ, ਜਿਸ ਨਾਲ ਪੈਸੇ ਦੀ ਬਰਸਾਤ ਹੋ ਰਹੀ ਸੀ। ਉਸਦਾ ਦਰਸ਼ਨ ਵੀ ਵਿਲਾਸਤਾ ਦਾ ਸਮਰਥਨ ਕਰਦਾ ਸੀ।ਉਸਦੇ ਕੋਲ 93 ਰੋਲਸ ਰਾਇਸ ਕਾਰਾਂ ਦਾ ਇੱਕ ਵੱਡਾ ਕਾਫਿਲਾ ਸੀ। ਉਹ ਦੁਨੀਆਂ ਦੇ ਇਕੱਲੇ ਅਜਿਹੇ ਵਿਅਕਤੀ ਸੀ, ਜਿਸਦੇ ਕੋਲ ਐਨੀ ਤਾਦਾਦ ਵਿੱਚ ਅਜਿਹੀਆਂ ਮਹਿੰਗੀਆਂ ਕਾਰਾਂ ਸਨ। ਉਸਦੇ ਭਗਤਾਂ ਦਾ ਇਰਾਦਾ 365 ਰੋਲਸ ਰਾਇਸ ਕਾਰਾਂ ਖਰੀਦਣ ਦਾ ਸੀ, ਜਿਸ ਨਾਲ ਹਰ ਦਿਨ ਉਹ ਇੱਕ ਨਵੀਂ ਰੋਲਸ ਰਾਇਸ ਦਾ ਉਪਯੋਗ ਕਰ ਸਕੇ। ਇਹਨਾਂ 30 ਨਵੀਆਂ ਕਾਰਾਂ ਦਾ ਮਤਲਬ ਸੀ ਕਰੀਬ 3 ਤੋਂ 4 ਮਿਲੀਅਨ ਡਾਲਰ। ਐਨੀ ਵੱਡੀ ਰਕਮ ਸਿਰਫ਼ ਆਸ਼ਰਮ ਦੇ ਬਜਟ ਵਿੱਚ ਕਟੌਤੀ ਕਰਕੇ ਹੀ ਜੁਟਾਈ ਜਾ ਸਕਦੀ ਸੀ। ਭਗਵਾਨ ਨੇ ਓਸ਼ੋ ਨੇ ਇਹ ਰਕਮ ਪ੍ਰਾਪਤ ਕਰਨ ਦੇ ਲਈ ਮੈਨੂੰ 50-60 ਲੋਕਾਂ ਦੇ ਨਾਂਮ ਦੀ ਲਿਸਟ ਦਿੱਤੀ ਜੋ ਕਾਫੀ ਧਨੀ ਸਨ।
ਭਗਵਾਨ ਦੀ ਸ਼ਿਸ਼ ਹੀ ਬਣੀ ਕਮਿਊਨ ਟੁੱਟਣ ਦਾ ਕਾਰਨ : ਓਸ਼ੋ ਨੇ ਆਪਣੀ ਸ਼ਿਸ਼ ਸ਼ੀਲਾ ਨੂੰ ਕੁਝ ਸੀਮਤ ਅਟਾਰਨੀ ਪਾਵਰ ਦੇ ਦਿੱਤੇ। 1993 ਵਿੱਚ ਸ਼ੀਲਾ ਨੇ ਐਲਾਨ ਕੀਤਾ ਕਿ ਓਸ਼ੋ ਸਿਰਫ ਉਸ ਨਾਲ ਹੀ ਗੱਲ ਕਰਨਗੇ। ਉਹ ਆਸ਼ਰਮ ਦੀ ਹਰ ਗਤੀਵਿਧੀ ਨੂੰ ਕਾਬੂ ਵਿੱਚ ਕਰਨਾ ਅਤੇ ਚਲਾਉਣਾ ਚਾਹੁੰਦੀ ਸੀ। ਜਿਸ ਕਾਰਨ ਆਸ਼ਰਮ ਵਿੱਚ ਰਹਿਣ ਵਾਲੇ ਭਗਤਾਂ ਵਿੱਚ ਅਸੰਤੋਸ਼ ਵੱਧਦਾ ਗਿਆ। ਉਸਨੇ ਇਹ ਵੀ ਐਲਾਨ ਕਰ ਦਿੱਤਾ ਕਿ ਓਸ਼ੋ ਦਾ ਸਹੀ ਅਰਥਾਂ ਵਿੱਚ ਉਹ ਪ੍ਰਤੀਨਿਧਤਵ ਕਰਦੀ ਹੈ। ਇਸ ਕਾਰਨ ਬਹੁਤ ਸਾਰੇ ਭਗਤ ਔਰੇਗਨ ਦੇ ਆਸ਼ਰਮ ਨੂੰ ਛੱਡ ਕੇ ਚਲੇ ਗਏ। ਰਜ਼ਨੀਸ਼ਪੁਰਮ ਵਿੱਚ ਆਏ ਬਹੁਤ ਸਾਰੇ ਵਿਦੇਸ਼ੀ ਭਗਤਾਂ ਨੂੰ ਵੀਜਾ ਸਬੰਧੀ ਜਲਿਟ ਸਮੱਸਿਆਵਾਂ ਨੂੰ ਲੈ ਕੇ ਪਰੇਸ਼ਾਨ ਹੋਣ ਸਨ।

ਓਸ਼ੋ ਦੇ ਆਸ਼ਰਮ ਦਾ ਸੰਚਾਲਨ ਅਤੇ ਫੰਡ ਦੀ ਦੇਖਰੇਖ ਦਾ ਜਿੰਮਾ ਸੰਭਾਲਣ ਵਾਲੀ ਓਸ਼ੋ ਦੀ ਪੀਏ ਮਾਂ ਆਨੰਦ ਸ਼ੀਲਾ ਦਾ ਜਨਮ ਗੁਜਰਾਤ ਦੇ ਵਢੋਦਰਾ ਸ਼ਹਿਰ ਦੇ ਨਜ਼ਦੀਕ ਭਾਈਲੀ ਪਿੰਡ ਵਿੱਚ 23 ਦਿਸੰਬਰ ਨੂੰ 1949 ਵਿੱਚ ਹੋਇਆ। ਸ਼ੀਲਾ ਦੇ ਪਿਤਾ ਅੰਬਾਲਾਲ ਅਤੇ ਮਾਤਾ ਦਾ ਨਾਂਮ ਮਣਿਬੇਨ ਸੀ। 18 ਸਾਲ ਦੀ ਉਮਰ ਵਿੱਚ ਸ਼ੀਲਾ ਪੜ੍ਹਾਈ ਕਰਨ ਲਈ ਅਮਰੀਕਾ ਚਲੀ ਗਈ ਸੀ। ਉਸਦੀ ਸ਼ਾਦੀ ਅਮਰੀਕਾ ਦੇ ਇਲਯੋਨਾਈਆ ਸ਼ਹਿਰ ਦੇ ਰਹਿਣਾ ਵਾਲੇ ਧਨਾਢ ਵਿਅਕਤੀ ਮਾਰਕ ਸਿਲਵਰਸੇਨ ਨਾਲ ਹੋਈ ਸੀ। ਸ਼ੀਲਾ ਅਤੇ ਉਸਦਾ ਪਤੀ 1972 ਵਿੱਚ ਭਾਰਤ ਆਏ ਅਤੇ ਓਸ਼ੋ ਦੇ ਭਗਤ ਬਣ ਗਏ। ਇੱਥੇ ਤੱਕ ਦੋਵਾਂ ਨੇ ਆਪਣਾ ਨਾਂਮ ਬਦਲ ਲਿਆ। ਸ਼ੀਲਾ, ਮਾਂ ਆਨੰਦ ਸ਼ੀਲਾ ਦੇ ਨਾਂਮ ਅਤੇ ਮਾਰਕ ਸਵਾਮੀ ਪਰੇਮ ਚਿਤਮਿਆ ਨਾਂਮ ਨਾਲ ਜਾਣੇ ਜਾਣ ਲੱਗੇ। ਕੁਝ ਸਮੇਂ ਬਾਅਦ ਹੀ ਮਾਰਕ ਦੀ ਮੌਤ ਹੋ ਗਈ ਅਤੇ ਸ਼ੀਲਾ ਨੇ ਜਾਨ ਸੈਲਫਰ (ਸਵਾਮੀ ਜਯਾਨੰਦ ) ਨਾਲ ਦੂਸਰਾ ਵਿਆਹ ਕਰਾ ਲਿਆ।

ਓਸ਼ੋ ਦੇ ਅਮਰੀਕਾ ਵਿੱਚ ਔਰੇਗਾਨ ਸ਼ਹਿਰ ਸਥਿਤ ਰਜ਼ਨੀਸਪੁਰਮ ਆਸ਼ਰਮ ਦਾ ਸਾਮਰਾਜ ਸਥਾਪਤ ਕਰਨ ਵਿੱਚ ਮਾਂ ਸ਼ੀਲਾ ਆਨੰਦ ਦੀ ਮਹੱਤਵਪੂਰਨ ਭੂਮਿਕਾ ਰਹੀ ਸੀ। ਉਹ ਆਪਣੇ ਕੋਲ .358 ਮੈਗਨਮ ਹੈਂਡਗਨ ਵੀ ਰੱਖਦੀ ਸੀ। ਸ਼ੀਲਾ ਦੇ ਕਹਿਣ ਤੇ ਹੀ ਓਸ਼ੋ ਨੇ ਮੈਡੀਕਲ ਚੈੱਕਅਪ ਦੇ ਲਈ ਟੂਰਿਸਟ ਵੀਜਾ ਲੈ ਕੇ ਅਮਰੀਕਾ ਵਿੱਚ ਪਹਿਲੀ ਵਾਰ ਪ੍ਰਵੇਸ਼ ਕੀਤਾ ਸੀ। ਅਮਰੀਕਾ ਦੇ ਔਰੇਗਨ ਸ਼ਹਿਰ ਵਿੱਚ ਆਸ਼ਰਮ ਕਰਨ ਦੇ ਲਈ ਸ਼ੀਲਾ ਦੇ ਪਹਿਲੇ ਪਤੀ ਮਾਰਕ ਨੇ ਉੱਥੇ 64 ਹਜ਼ਾਰ ਏਕੜ ਜ਼ਮੀਨ ਖਰੀਦੀ ਸੀ, ਜਿਸ ਉਪਰ ਓਸ਼ੋ ਦੇ ਸਾਮਰਾਜ ਦੀ ਸਥਾਪਨਾ ਹੋਈ। 1984 ਵਿੱਚ ਸ਼ੀਲਾ ਉਪਰ ਬਾਇਓਟੇਰਰ ਅਟੈਕ ਦਾ ਕਥਿਤ ਤੌਰ ਦੇ ਦੋਸ਼ ਲੱਗਿਆ ਸੀ। ਇਸ ਇਲਾਵਾ ਟੈਲੀਫੋਨ ਟੈਪਿੰਗ ਸਹਿਤ ਕੁਝ ਹੋਰ ਮਾਮਲਿਆਂ ਵਿੱਚ ਉਸਦਾ ਨਾਂਮ ਜੁੜਿਆ ਸੀ। ਹੁਣ ਉਸਦਾ ਨਾਂਮ ਸ਼ੀਲਾ ਬਿਨਸਟੇੲਲ ਹੈ। ਇਹ ਨਾਂਮ ਉਸਨੂੰ ਉਰਸ ਬਿਨਸਟੇਣਲ ਦੇ ਨਾਲ ਵਿਆਹ ਕਰਨ ਤੋਂ ਬਾਅਦ ਮਿਲਿਆ। ਉਰਸ ਦੀ ਮੌਤ ਹੋ ਚੁੱਕੀ ਹੈ। ਸ਼ੀਲਾ ਸਵਿਟਜਰਲੈਂਡ ਵਿੱਚ ਮਾਨਸਿਕ ਰੋਗੀਆਂ ਦੇ ਲਈ ਹਸਪਤਾਲ ਅਤੇ ਓਲਡ ਏਜ ਹੋਮ ਦਾ ਸੰਚਾਲਨ ਕਰ ਰਹੀ ਹੈ। ਇਸ ਸਮੇਂ ਓਸ਼ੋ ਦੀ ਸਭ ਤੋਂ ਨਜ਼ਦੀਕੀ ਰਹੀ ਭਗਤਣੀ ਸ਼ੀਲਾ ਹੁਣ ਓਸ਼ੋ ਦੀ ਦੁਨੀਆਂ ਤੋਂ ਦੂਰ ਹੋ ਚੁੱਕੀ ਹੈ।

Source: http://www.punjabinewsonline.com/share.php?a=6373#.URW6yWPZ3s4.facebook


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top