Share on Facebook

Main News Page

ਭਾਂਤ ਭਾਂਤ ਦੇ ਲੰਗਰਾਂ ਤੇ ਕੰਨ ਪਾੜਵੀਆਂ ਅਵਾਜਾਂ ਵਿੱਚ ਸਮਾਪਤ ਹੋਇਆ ਬਸੰਤ ਪੰਚਮੀ ਦਾਜੋੜ ਮੇਲਾ

* ਇਸ ਵਾਰ ਵੀ ਇਹ ਦਿਨ ਸ਼੍ਰੋਮਣੀ ਕਮੇਟੀ ਤੇ ਪ੍ਰਸ਼ਾਸ਼ਨ ਦੀ ਮਾੜੇ ਪ੍ਰਬੰਧਾਂ ਦੀ ਭੇਂਟ ਚੜਿਆ

ਅਨੰਦਪੁਰ ਸਾਹਿਬ, 15 ਫਰਵਰੀ (ਸੁਰਿੰਦਰ ਸਿੰਘ ਸੋਨੀ) - ਸਿੱਖ ਧਰਮ ਵਿਚ ਮਨਾਏ ਜਾਂਦੇ ਦਿਨ ਤਿਉਹਾਰ ਸਿੱਖਾਂ ਦੇ ‘ਜੋੜ ਮੇਲੇ’ ਹੁੰਦੇ ਹਨ ਜਿਨਾਂ ਦਾ ਮਕਸਦ ਕੌਮ ਦੀ ਚੜਦੀ ਕਲਾ ਤੇ ਸਿੱਖਾਂ ਲਈ ਪ੍ਰੇਰਨਾ ਸਰੋਤ ਅਗਵਾਈ ਹੁੰਦਾ ਹੈ ਪਰ ਗੁਰੂ ਕਾ ਲਾਹੋਰ ਵਿਖੇ ਮਨਾਇਆ ਗਿਆ। ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਦੀ ਤਰਾਂ ਇਸ ਵਾਰ ਵੀ ਭਾਂਤ ਭਾਂਤ ਦੇ ਲੰਗਰਾਂ, ਕੰਨ ਪਾੜਵੀਆਂ ਅਵਾਜਾਂ, ਭੰਗ ਦੀਆਂ ਟਿੱਕੀਆਂ, ਪ੍ਰਸ਼ਾਸ਼ਨ ਤੇ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧਾਂ ਦੀ ਭੇਂਟ ਚੜ ਗਿਆ। ਪ੍ਰਬੰਧਕਾਂ ਮੁਤਾਬਿਕ ਇਸ ਵਾਰ 2 ਤੋ 3 ਲੱਖ ਦੇ ਕਰੀਬ ਸੰਗਤਾਂ ਨੇ ਇਸ ਮੇਲੇ ਵਿਚ ਸ਼ਮੂਲੀਅਤ ਕੀਤੀ। ਸੰਗਤਾਂ ਦੀ ਆਵਾਜਾਈ ਲਈ ਭਾਂਵੇ ਤਖਤ ਸ਼੍ਰੀ ਕੇਸਗੜ ਸਾਹਿਬ ਤੇ ਕਿਲਾ ਅਨੰਦਗੜ ਸਾਹਿਬ ਵਲੋ ਬੱਸਾਂ ਤੇ ਟਰੱਕਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਪਰ ਅਨੁਸ਼ਾਸ਼ਨ ਦੀ ਭਾਰੀ ਕਮੀ ਹੋਣ ਕਾਰਨ ਸੰਗਤਾਂ ਨੂੰ ਭਾਰੀ ਧੱਕਾ ਮੁੱਕੀ ਸਹਿਣੀ ਪਈ। ਹਿਮਾਚਲ ਪ੍ਰਦੇਸ਼ ਪੁਲਿਸ ਵਲੋ ਆਵਾਜਾਈ ਤੇ ਚੰਗੀ ਤਰਾਂ ਕੰਟਰੋਲ ਨਾ ਹੋਣ ਕਾਰਨ ਲੋਕ ਟਰਾਲੀਆਂ,ਟ੍ਰੈਕਟਰਾਂ,ਟਰੱਕਾਂ,ਕਾਰਾਂ ਤੇ ਹੋਰ ਵਾਹਨਾਂ ਨੂੰ ਅੱਗੇ ਤੱਕ ਲੈ ਆਏ ਜਿਸ ਕਰਕੇ ਥਾਂ ਥਾਂ ਜਾਮ ਲੱਗਾ ਸੀ ਤੇ ਲੋਕਾਂ ਨੂੰ ਕਈ ਕਈ ਘੰਟੇ ਸੜਕ ਤੇ ਹੀ ਰੁਕਣਾ ਪਿਆ।

ਨਗਰ ਕੀਰਤਨ ਮੋਕੇ ਖਾਸ ਕਰ ਬੀਬੀਆਂ,ਬਜੁਰਗਾਂ ਤੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ ਤੇ ਕਈ ਬੁਰੀ ਤਰਾਂ ਗਿਰ ਵੀ ਗਏ। ਸੰਗਤਾਂ ਲਈ ਪੀਣ ਵਾਲੇ ਪਾਣੀ ਦਾ ਕੋਈ ਇੰਤਜਾਮ ਨਹੀ ਸੀ, ਜੋੜੇ ਰੱਖਣ ਲਈ ਕੋਈ ਥਾਂ ਮੁਕੱਰਰ ਨਹੀ ਸੀ। ਮੱਥਾਂ ਟੇਕਣ ਮੋਕੇ ਬਹੁਤ ਸਾਰੇ ਲੋਕਾਂ ਦੀਆਂ ਸੋਨੇ ਦੀਆਂ ਚੈਨੀਆਂ, ਵਾਲੀਆਂ, ਕਾਂਟੇ, ਚੂੜੀਆਂ ਆਦਿ ਲਹਿ ਗਈਆਂ ਤੇ ਪੈਸੇ ਚੋਰੀ ਹੋਏ। ਸ਼ਰੇਆਮ ਭੰਗ ਦੀਆਂ ਟਿੱਕੀਆਂ ਤੇ ਸੁੱਖੇ ਦੀ ਵਿਕਰੀ ਹੋਈ। ਸੰਗਤਾਂ ਲਈ ਚਾਹ ਪਕੋੜੇ, ਜਲੇਬੀਆਂ, ਲੱਡੂਆਂ, ਗੰਨੇ ਦੇ ਰਸ, ਗਜਰੇਲਾ, ਟਿੱਕੀਆਂ ਛੋਲੇ, ਖੀਰ, ਭਾਂਤ ਭਾਂਤ ਦੀਆਂ ਮਠਿਆਈਆਂ ਆਦਿ ਦੇ ਲੰਗਰ ਵੱਡੀ ਗਿਣਤੀ ਵਿਚ ਸਨ ਪਰ ਸਭ ਤੋ ਜਰੂਰੀ ਸ਼ਬਦ ਦਾ ਲੰਗਰ ਕਿਤੇ ਵੀ ਦਿਖਾਈ ਨਹੀ ਦਿਤਾ। ਜੇਕਰ ਪੰਡਾਲ ਵਿਚ ਸੰਗਤਾਂ ਬੈਠੀਆਂ ਹੋਈਆਂ ਸਨ ਤਾਂ ਪ੍ਰਚਾਰਕ ਉਨਾਂ ਲਈ ਵਿਆਹ ਹੋਣ ਦੀਆਂ, ਮੁੰਡੇ ਹੋਣ ਦੀਆਂ, ਦੁਧ ਪੁੱਤ ਦੀਆਂ,ਕਚਿਹਰੀਆਂ ਵਿਚ ਪਏ ਕੇਸ ਜਿੱਤਣ ਦੀਆਂ, ਘਰ ਵਿਚ ਪੈਸਾ ਧੇਲਾ ਆਉਣ ਦੀਆਂ ਅਰਦਾਸਾਂ ਕਰਕੇ ਸਮਾਂ ਪਾਸ ਕਰ ਰਹੇ ਸਨ।

ਤਕਰੀਬਨ 100 ਤਰਾਂ ਦੇ ਲੱਗੇ ਸਪੀਕਰਾਂ ਤੋ ਕੇਵਲ ਲੰਗਰਾਂ ਦੀਆਂ ਅਨਾਊਂਸਮੈਂਟਾਂ ਹੀ ਸੁਣਾਈ ਦੇ ਰਹੀਆਂ ਸਨ ਤੇ ਲੋਕਾਂ ਨੂੰ ਗੁਰਬਾਣੀ ਕੀਰਤਨ ਜਾਂ ਗੁਰੂ ਦੇ ਸਿਧਾਂਤ ਦੀ ਕੋਈ ਵੀ ਗੱਲ ਸੁਨਣ ਨੂੰ ਨਹੀ ਮਿਲ ਰਹੀ ਸੀ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਆਗੂਆਂ ਨਾਲ ਗੱਲ ਕਰਨ ਤੇ ਉਨਾਂ ਬੇ ਦਲਲੀ ਗੱਲ ਕਰਦਿਆਂ ਕਿਹਾ ਕਿ ਇਹ ਖੁਸ਼ੀ ਦਾ ਮੇਲਾ ਹੈ ਇਸੇ ਤਰਾਂ ਹੀ ਚੱਲਣ ਦਿਉ। ਜਦੋ ਉਨਾਂ ਨੂੰ ਪੁਛਿਆ ਗਿਆ ਕਿ ਸਿੱਖੀ ਸਿਧਾਂਤ ਅਜਿਹੀਆਂ ਗੱਲਾਂ ਦੀ ਇਜਾਜਤ ਦਿੰਦੇ ਹਨ? ਤਾਂ ਉਨਾਂ ਚੁੱਪ ਵਟ ਲਈ ਤੇ ਟਾਲ ਮਟੋਲ ਕਰਨ ਲਗ ਪਏ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top