Share on Facebook

Main News Page

ਪ੍ਰੋ. ਦਰਸ਼ਨ ਸਿੰਘ ਕਾਨਪੁਰ ਪਹੁੰਚੇ, ਜੋਰਦਾਰ ਸਵਾਗਤ ਕੀਤਾ ਗਿਆ, ਪੁਲਿਸ ਤੈਨਾਤ, ਅੱਜ ਗੋਵਿੰਦਨਗਰ 'ਚ ਕੀਰਤਨ ਕਰਨਗੇ

ਕਾਨਪੁਰ, ਇੱਕ ਪ੍ਰਤੀਨਿਧੀ: ਉਨ੍ਹਾਂ ਦਾ ਜੋ ਫਰਜ਼ ਹੈ ਉਹ ਅਹਲੇ ਸਿਆਸਤ ਜਾਨਣ, ਮੇਰਾ ਤਾਂ ਪੈਗਾਮ ਮੁਹੱਬਤ ਹੈ, ਜਿੱਥੇ ਤੱਕ ਵੀ ਪਹੁੰਚ ਸਕੇ। ਇਹ ਪੈਗਾਮ ਲੈਕੇ ਕਾਨਪੁਰ ਸ਼ਹਿਰ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ, ਜਿਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ।

ਸ਼ਨਿੱਚਰਵਾਰ ਰਾਤ ਅੱਠ ਵਜੇ ਪ੍ਰੋ. ਦਰਸ਼ਨ ਸਿੰਘ ਜੀ ਦਾ ਕਾਫਿਲਾ ਗੋਵਿੰਦ ਨਗਰ ਸਥਿਤ ਬਲਾਕ ਗਿਆਰਹ ਪਹੁੰਚਿਆ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹ ਤਾਂ ਗੁਰੂ ਦੀ ਬਾਣੀ ਸੁਨਾਉਣ ਆਤੇ ਹਨ। ਇਬਾਦਤ ਜਾਂ ਪ੍ਰਾਰਥਨਾ ਦੀ ਆਜ਼ਾਦੀ ਦਾ ਹੱਕ ਸਭ ਨੂੰ ਹੈ, ਇਸ 'ਤੇ ਕੋਈ ਕਿਵੇਂ ਪਾਬੰਦੀ ਲਗਾ ਸਕਦਾ ਹੈ। ਐਤਵਾਰ ਨੂੰ ਉਹ ਗਵਿੰਦ ਨਗਰ ਸਥਿਤ ਖ਼ਾਲਸਾ ਹਾਲ 'ਚ ਸ਼ਬਦ ਕੀਰਤਨ ਕਰਨਗੇ। ਉਨ੍ਹਾਂ ਦੀ ਸੁਰੱਖਿਆ ਲਈ ਪੁਲਿਸ ਤੈਨਾਤ ਕਰ ਦੀ ਗਈ ਹੈ। ਸਮਾਗਮ ਦੇ ਸੰਯੋਜਕ ਅਕਾਲੀ ਜਥਾ ਦੇ ਸ. ਹਰਚਰਨ ਸਿੰਘ, ਸ. ਇੰਦਰਜੀਤ ਸਿੰਘ, ਸ. ਹਰਪਾਲ ਸਿੰਘ, ਸੋਨੂ ਰੇਖੀ, ਸ. ਲੱਕੀ ਸਿੰਘ, ਸ. ਬਲਬੀਰ ਸਿੰਘ ਹੋਰਾਂ ਨੇ ਪ੍ਰੋ. ਦਰਸ਼ਨ ਸਿੰਘ ਦਾ ਸਵਾਗਤ ਕੀਤਾ।

ਉਧਰ ਸ਼ਨਿਚਰਵਾਰ ਨੂੰ ਪ੍ਰੋ. ਦਰਸ਼ਨ ਸਿੰਘ ਦੇ ਕਾਨਪੁਰ 'ਚ ਆਉਣ ਨੂੰ ਲੈ ਕੇ ਤਨਾਅ ਦੀ ਸਥਿਤੀ ਬਣੀ ਰਹੀ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪ੍ਰੋ. ਦਰਸ਼ਨ ਸਿੰਘ ਨੂੰ ਰੋਕਣ ਲਈ ਐਸ.ਐਸ.ਪੀ. ਯਸ਼ਸਵੀ ਯਾਦਵ ਅਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮਾਗਮ ਰੁਕਵਾਉਣ ਲਈ ਫੈਕਸ ਭੇਜੀਆਂ। ਪ੍ਰੋ. ਦਰਸ਼ਨ ਸਿੰਘ ਦਾ ਵਿਰੋਧ ਕਰ ਰਹੇ ਸ਼੍ਰੀ ਗੁਰੂ ਸਿੰਘ ਸਭਾ ਕਾਨਪੁਰ ਦੇ ਚੇਅਰਮੈਨ ਸ. ਕੁਲਦੀਪ ਸਿੰਘ ਅਤੇ ਸਮਾਗਮ ਦੇ ਆਯੋਜਕ ਸ. ਹਰਚਰਨ ਸਿੰਘ ਨਾਲ ਗਲਬਾਤ ਵੀ ਕੀਤੀ। ....  News Translated by Khalsa News


ਕਾਨਪੁਰ ਪਹੁੰਚਣ 'ਤੇ ਪ੍ਰੋ. ਦਰਸ਼ਨ ਸਿੰਘ ਜੀ ਦਾ ਜੋਰਦਾਰ ਸਵਾਗਤ ਕੀਤਾ ਗਿਆ, ਮੀਂਹ ਪੈਣ ਦੇ ਬਾਵਜੂਦ ਜਾਗਰੂਕ ਸਿੱਖ ਸੰਗਤਾਂ ਵੱਡੀ ਗਿਣਤੀ 'ਚ ਸਵਾਗਤ ਕਰਨ ਪਹੁੰਚੀਆਂ। ਉਨ੍ਹਾਂ ਦੇ ਨਾਲ ਵੀਰ ਸਤਪਾਲ ਸਿੰਘ ਦੁੱਗਰੀ ਵੀ ਪਹੁੰਚੇ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਵਾਸਤੇ ਪੁਲਿਸ ਤੈਨਾਤ ਕੀਤੀ ਗਈ ਹੈ, ਕਿਉਂਕਿ ਕੁਲਦੀਪ ਸਿੰਘ ਨਾਮ ਦਾ ਇੱਕ ਬਦਮਾਸ਼, ਜਿਸ ਨੂੰ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਹੈ, ਕਿ ਇਹ ਗੁਰਮਤਿ ਸਮਾਗਮ ਕਿਸੇ ਹਾਲਤ 'ਚ ਨਹੀਂ ਹੋਣਾ ਚਾਹੀਦਾ। ਪਰ ਜਾਗਰੂਕ ਸਿੱਖਾਂ ਨੇ ਇਸਦੀ ਪਰਵਾਹ ਨਾ ਕਰਦੇ ਹੋਏ, ਗੁਰਮਤਿ ਸਮਾਗਮ ਕਰਵਾਉਣ ਲਈ ਦ੍ਰਿੜ ਹਨ। ਖਬਰ ਲਿਖੇ ਜਾਣ ਤੱਕ ਗੁਰਮਤਿ ਸਮਾਗਮ ਸ਼ੁਰੂ ਹੋ ਚੁਕਿਆ ਸੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top