Share on Facebook

Main News Page

ਆਰ ਐਸ ਐਸ ਵਲੋਂ ਸਿੱਖਾਂ ਨੂੰ ਕਰਮਕਾਡਾਂ ਵਿੱਚ ਫਸਾਉਣ ਦੀ ਕੋਝੀ ਸਾਜਿਸ਼
- ਭਾਈ ਹਰਸਿਮਰਨ ਸਿੰਘ

* ਭਾਰਤ ਸਰਕਾਰ ਨੇ ਸੂਰਜ ਨਮਸ਼ਕਾਰ ਮਹਾਂਯੱਗ ਵਿਚ ਸ਼ਾਮਲ ਹੋਣ ਦੀ ਕੀਤੀ ਵਿਵਾਦਤ ਹਿਦਾਇਤ

ਅਨੰਦਪੁਰ ਸਾਹਿਬ, 16 ਫਰਵਰੀ (ਸੁਰਿੰਦਰ ਸਿੰਘ ਸੋਨੀ): ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨਵੀਂ ਦਿੱਲੀ ਵਲੋ ਸਮੂੰਹ ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਲਈ ਪੱਤਰ ਨੰਬਰ:ਪਸਸਬ-ਐਫੀ:2013 ਰਾਹੀਂ ਇਹ ਹਿਦਾਇਤ ਜਾਰੀ ਕੀਤੀ ਗਈ ਹੈ, ਕਿ ਦਿੱਲੀ ਵਿੱਚ ਮਨਾਈ ਜਾ ਰਹੀ ਸਵਾਮੀ ਵਿਵੇਕਾਨੰਦ ਦੀ 150 ਵੀ ਵਰੇਗੰਢ ਮਨਾਉਣ ਲਈ ਸੂਰਜ ਨਮਸ਼ਕਾਰ ਮਹਾਂਯੱਗ ਵਿਚ ਸ਼ਾਮਲ ਹੋਇਆ ਜਾਵੇ।

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤੇ ਵਧੀਕ ਸਕੱਤਰ ਪੰਜਾਬ ਸਕੂਲ ਸਿਖਿਆ ਬੋਰਡ ਵਲੋ ਜਾਰੀ ਕੀਤੇ ਗਏ ਇਸ ਪੱਤਰ ਵਿਚ ਲਿਖੀਆਂ ਹਿਦਾਇਤਾਂ ਮੁਤਾਬਕ ਸਵਾਮੀ ਵਿਵੇਕਾਨੰਦ ਜੀ ਦੀ ਜੀਵਨੀ ਸਬੰਧੀ ਕੈਲੰਡਰ ਤਿਆਰ ਕੀਤਾ ਜਾਵੇ,ਸਭਿਆਚਾਰਕ ਪ੍ਰੋਗਰਾਮ ਡਾਂਸ, ਡਰਾਮਾ, ਸਕਿਟ ਆਦਿ ਕਰਵਾਏ ਜਾਣ, ਸਵਾਮੀ ਵਿਵੇਕਾਨੰਦ ਜੀ ਦੀ ਵਿਚਾਰਧਾਰਾ ਨਾਲ ਸਬੰਧਿਤ ਸੈਮੀਨਾਰ ਤੇ ਲੈਕਚਰ ਕਰਵਾਏ ਜਾਣ, ਪ੍ਰਦਰਸ਼ਨੀਆਂ ਦਾ ਅਯੋਜਨ ਕੀਤਾ ਜਾਵੇ, ਜੀਵਨੀ ਤੇ ਫਿਲਮ ਸ਼ੋ ਅਤੇ ਅੱਜ ਦੇ ਸਮੇਂ ਉਨ੍ਹਾਂ ਦੇ ਉਪਦੇਸ਼ਾਂ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਜਾਵੇ ਅਤੇ 18 ਫਰਵਰੀ ਨੂੰ ਸਵੇਰੇ 9 ਵਜੇ ਹੋ ਰਹੇ ਸੂਰਜ ਨਮਸ਼ਕਾਰ ਮਹਾਂਯੱਗ ਵਿਚ ਸ਼ਾਮਲ ਹੋਣਾ ਯਕੀਨੀ ਬਣਾਇਆ ਜਾਵੇ। ਇਨ੍ਹਾਂ ਹਿਦਾਇਤਾਂ ਦਾ ਆਮ ਸਕੂਲਾਂ ਅਤੇ ਖਾਸ ਕਰ ਸਿੱਖ ਸਕੂਲਾਂ ਵਲੋ ਸਖਤ ਵਿਰੋਧ ਕੀਤਾ ਜਾ ਰਿਹਾ ਹੈ।

ਇਲਾਕੇ ਦੇ ਮਸ਼ਹੂਰ ਸਕੂਲ ਦੇ ਪ੍ਰਿੰਸੀਪਲ ਅਤੇ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਨੇ ਇਸ ਬਾਰੇ ਕਿਹਾ ਕਿ ਭਾਰਤ ਇਕ ਅਜਾਦ ਦੇਸ਼ ਹੈ ਤੇ ਸਟੇਟ ਸਰਕਾਰ ਦਾ ਕੋਈ ਧਰਮ ਨਹੀਂ ਹੁੰਦਾ, ਇਸ ਲਈ ਇਹ ਹਿਦਾਇਤਾਂ ਸਰਾਸਰ ਧੱਕਾ ਤੇ ਬੇਇਨਸਾਫੀ ਹੈ, ਜੋ ਕਿਸੇ ਵੀ ਹਾਲਤ ਵਿਚ ਬ੍ਰਦਾਸ਼ਿਤ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ, ਕਿ ਇਸ ਮਹਿਕਮੇ ਵਲੋਂ ਇਕ ਵਿਸ਼ੇਸ਼ ਧਰਮ ਦਾ ਦਿਨ ਮਨਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਦੋਂ ਕਿ ਸਿੱਖ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਹੋਲਾ ਮਹੱਲਾ ਜਾਂ ਹੋਰ ਸਬੰਧਿਤ ਦਿਹਾੜੇ ਮਨਾਉਣ ਲਈ ਕਿਸੇ ਵੀ ਤਰਾਂ ਦੀ ਕੋਈ ਹਿਦਾਇਤ ਜਾਰੀ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਅਸਲ ਵਿਚ ਭਾਜਪਾ ਤੇ ਆਰ ਐਸ ਐਸ ਵਰਗੀਆਂ ਸਿੱਖ ਵਿਰੋਧੀ ਸ਼ਕਤੀਆਂ ਸਿੱਖਾਂ ਦੀ ਨਿਆਰੀ ਹਸਤੀ ਖਤਮ ਕਰਨ ਤੇ ਤੁਲੀਆਂ ਹੋਈਆਂ ਹਨ, ਜਿਸ ਕਰਕੇ ਅਜਿਹੀਆਂ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top