Share on Facebook

Main News Page

ਭਾਈ ਹਵਾਰਾ ਤੇ ਹਮਲਾ ਕਰਾਉਣ ਵਾਲੀ ਹਿੰਦੂ ਅੱਤਵਾਦੀ ਜਥੇਬੰਦੀ ਦੇ ਮੁਖੀ 'ਤੇ ਲੱਗੇ ਬਲਾਤਕਾਰ ਦੇ ਦੋਸ਼

* ਹਿੰਦੂ ਸੁਰਖਿਆ ਸੰਮਤੀ ਦੇ ਪ੍ਰਧਾਨ ਸੰਜੀਵ ਭਾਰਦਵਾਜ ’ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਦੇ ਦੋਸ਼
* ਜੇ ਤਿੰਨ ਦਿਨਾਂ ਵਿਚ ਪੰਚਾਨੰਦ ਗਿਰੀ ਖਿਲਾਫ ਕਾਰਵਾਈ ਨਾ ਕੀਤੀ ਤਾ ਆਤਮ ਹਤਿਆ ਕਰ ਲਵਾਂਗੀ : ਪੀੜਤ ਔਰਤ

ਪਟਿਆਲਾ 18 ਫਰਵਰੀ (ਗੁਰਨਾਮ ਸਿੰਘ ਅਕੀਦਾ): ਆਲ ਇੰਡੀਆ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਧਾਨ ਸੰਜੀਵ ਭਾਰਦਵਾਜ ਉਰਫ ਪੰਚਾਨੰਦ ਗਿਰੀ ਵੀ ਸੰਕਟ ਵਿਚ ਆ ਗਏ ਹਨ, terrorist ਜਿਨ੍ਹਾਂ ਤੇ ਇਕ ਔਰਤ ਸਾੜਸਤੀ ਬਣ ਕੇ ਆਈ ਹੈ ਜਿਸ ’ਤੇ ਇਸ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਉਕਤ ਔਰਤ ਵਲੋਂ ਇੰਸਪੈਕਟਰ ਜਨਰਲ ਪੁਲਸ ਜੋਨ ਪਟਿਆਲਾ ਨੂੰ ਸ਼ਿਕਾਇਤ ਪੱਤਰ ਲਿਖਦਿਆਂ ਪ੍ਰਧਾਨ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਔਰਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਗਲੇ ਤਿੰਨ ਦਿਨਾਂ ’ਚ ਪੁਲਸ ਵਲੋਂ ਉਕਤ ਪ੍ਰਧਾਨ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸ਼੍ਰੀ ਕਾਲੀ ਮਾਤਾ ਮੰਦਰ ਦੇ ਸਾਹਮਣੇ ਆਤਮਹੱਤਿਆ ਕਰਕੇ ਆਪਣੀ ਜੀਵਨ ਲੀਲ ਸਮਾਪਤ ਕਰਨ ਲਵੇਗੀ। ਪਟਿਆਲਾ ਦੇ ਸੂਈ ਗਰਾਂ ਮੁਹੱਲਾ ਨਿਵਾਸੀ ਮਨੂੰ ਸ਼ਰਮਾ ਨੇ ਆਈਜੀ ਪਟਿਆਲਾ ਨੂੰ ਲਿਖੇ ਸ਼ਿਕਾਇਤ ਵਿਚ ਪੱਤਰ ਵਿਚ ਦੋਸ਼ ਲਗਾਏ ਹਨ ਕਿ ਆਲ ਇੰਡੀਆ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਧਾਨ ਜਗਤ ਗੁਰੂ ਪੰਚਾਨੰਦੀ ਗਿਰੀ (ਸੰਜੀਵ ਭਾਰਦਾਵ) ਨਾਲ ਸਾਲ 2001 ਵਿਚ ਮੁਲਾਕਾਤ ਹੋਈ ਅਤੇ ਸੰਮਤੀ ਵਿਚ ਸ਼ਾਮਲ ਹੋ ਗਈ। ਇਸੇ ਸਿਲਸਿਲੇ ਵਿਚ ਸੰਮਤੀ ਦੇ ਮੁੱਖ ਦਫਤਰ ਵਿਖੇ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਮਨੂੰ ਸ਼ਰਮਾ ਨੇ ਦੋਸ਼ ਲਾਇਆ ਕਿ ਇਕ ਦਿਨ ਸੰਜੀਵ ਭਾਰਦਵਾਜ ਤੇ ਰਮੇਸ਼ ਗੋਇਲ ਉਸਨੂੰ ਕਿਸੇ ਮੀਟਿੰਗ ਲਈ ਆਪਣੇ ਨਾਲ ਕਾਰ ਵਿਚ ਲੈ ਗਏ ਅਤੇ ਰਸਤੇ ਵਿਚ ਕੋਲਡ ਡਰਿੰਕ ਵਿਚ ਕੋਈ ਚੀਜ਼ ਮਿਲਾ ਕੇ ਪਿਆ ਦਿੱਤਾ ਤੇ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਹੋਸ਼ ਵਿਚ ਆਉਣ ’ਤੇ ਪਤਾ ਲੱਗਾ ਕਿ ਉਸ ਨਾਲ ਬਲਾਤਕਾਰ ਹੋਇਆ ਹੈ। ਮਨੂੰ ਅਨੁਸਾਰ ਰੌਲਾ ਪਾਉਣ ’ਤੇ ਸੰਜੀਵ ਭਾਰਦਵਾਜ ਨੇ ਰਮੇਸ਼ ਗੋਇਲ ਦੀ ਹਾਜ਼ਰੀ ਵਿਚ ਉਸਦੇ ਸੰਦੂਰ ਭਰ ਦਿੱਤਾ ਤੇ ਵਿਆਹ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਇਹ ਮਿਲਣ ਦਾ ਸਿਲਸਿਲਾ ਜਾਰੀ ਰਿਹਾ ਤੇ ਕਾਨੂੰਨੀ ਤੌਰ ’ਤੇ ਵਿਆਹ ਦਾ ਕਹਿਣ ’ਤੇ ਟਾਲ ਦਿੱਤਾ ਜਾਂਦਾ। ਮਨੂੰ ਦਾ ਕਹਿਣਾ ਹੈ ਕਿ ਪੰਜ-ਛੇ ਮਹੀਨੇ ਪਹਿਲਾਂ ਜਦੋਂ ਵਿਆਹ ਦੀ ਜਿੱਦ ਨਾ ਛੱਡੀ ਤਾਂ ਸੰਜੀਵ ਭਾਰਦਵਾਜ ਨੇ ਉਸਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।

ਇਸ ਸਬੰਧੀ 31 ਅਕਤੂਬਰ 2012 ਨੂੰ ਉਪ ਮੁੱਖ ਮੰਤਰੀ ਪੰਜਾਬ ਤੇ ਆਈਜੀ ਪਟਿਆਲਾ ਨੂੰ ਸ਼ਿਕਾਇਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸਦੇ ਨਾਲ ਹੀ ਮਨੂੰ ਸ਼ਰਮਾ ਨੇ ਦੋਸ਼ ਲਾਏ ਹਨ ਕਿ ਸੰਜੀਵ ਭਾਰਦਵਾਜ ਕੋਲ ਆਉਂਦੇ ਧਮਕੀ ਭਰੇ ਖਤ ਵੀ ਉਸਦੀ ਮੌਜੂਦਗੀ ਵਿਚ ਆਪਣੇ ਹੀ ਸਾਥੀਆਂ ਤੋਂ ਲਿਖਵਾਏ ਜਾਂਦੇ ਸਨ ਤੇ ਬਾਹਰੇ ਸਟੇਸ਼ਨਾਂ ਤੋਂ ਪੋਸਟ ਕਰਵਾਏ ਜਾਂਦੇ ਸਨ। ਮਨੂੰ ਸ਼ਰਮਾ ਨੇ ਸੰਜੀਵ ਭਾਰਦਵਾਜ ’ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਦੋਸ਼ ਲਗਾਉਂਦਿਆਂ ਆਈਜੀ ਜੋਨ ਪਟਿਆਲਾ ਨੂੰ ਤਿੰਨ ਦਿਨਾ ਦੇ ਅੰਦਰ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਹੈ ਤੇ ਇਸ ’ਤੇ ਕਾਰਵਾਈ ਨਾ ਹੋਣ ’ਤੇ ਆਤਮਹੱਤਿਆ ਕਰਨ ਦੀ ਚੇਤਾਵਨੀ ਦਿੱਤੀ ਹੈ।

ਇਸ ਸਬੰਧੀ ਆਲ ਇੰਡੀਆ ਹਿੰਦੂ ਸੁਰੱਖਿਆ ਸੰਮਤੀ ਪ੍ਰਧਾਨ ਜਗਤ ਗੁਰੂ ਪੰਚਾਨੰਦ ਗਿਰੀ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਜਦੋਂ ਕਿ ਉਕਤ ਲੜਕੀ ਦਾ ਵਿਆਹ ਉਨ੍ਹਾਂ ਨੇ ਖੁਦ ਆਪਣੇ ਹੱਥੀ ਚੰਡੀਗੜ੍ਹ ਦੇ ਲੜਕੇ ਨਾਲ ਕਰਵਾਇਆ ਸੀ। ਪਰ ਅੱਜ ਉਸ ਲੜਕੀ ਵਲੋਂ ਇਸਤਰ੍ਹਾ ਦੇ ਦੋਸ਼ ਲਾਉਣਾ ਸਮਝ ਤੋਂ ਬਾਹਰ ਹਨ। ਪੰਚਾਨੰਦ ਗਿਰੀ ਨੇ ਕਿਹਾ ਕਿ ਇਹ ਕਿਸੇ ਵਿਰੋਧੀ ਧਿਰ ਦੀ ਕੋਝੀ ਸਾਜਿਸ਼ ਹੈ। ਧਮਕੀ ਵਾਲੇ ਖਤਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪ੍ਰਸਾਸ਼ਨ ਵਲੋਂ ਜਾਂਚ ਕਰ ਸਕਦਾ ਹੈ। ਜਿਕਰਯੋਗ ਹੈ ਕਿ ਸੰਜੀਵ ਭਾਰਦਵਾਜ ਉਰਫ ਪੰਚਾਨੰਦ ਗਿਰੀ ਪਿਛਲੇ ਸਮੇਂ ਕਾਫੀ ਚਰਚਾ ਵਿਚ ਰਿਹਾ ਹੈ ਉਸ ਦਾ ਠਿਕਾਣਾ ਕਾਲੀ ਮਾਤਾ ਦੇ ਮੰਦਰ ਵਿਚ ਹੈ ਉਸ ਨੂੰ ਖਾੜਕੂਆਂ ਦੀਆਂ ਕਾਫੀ ਧਮਕੀਆਂ ਵੀ ਆਉਦੀਆਂ ਰਹੀਆਂ ਹਨ, ਉਨ੍ਹਾਂ ਧਮਕੀਆਂ ਵਿਚ ਕਈ ਸਾਰੇ ਅਹਿਮ ਠਿਕਾਣਿਆਂ ਤੇ ਬੰਬ ਸੁੱਟਣ ਦੀ ਧਮਕੀ ਵੀ ਹੁੰਦੀ ਸੀ, ਇਸ ਕੋਲ ਸੁਰਖਿਆ ਹੈ ਅਤੇ ਇਸ ਨੇ ਮੁਸਲਮਾਨ ਇਮਾਮ ਨੂੰ ਮਾਰਨ ਲਈ ਇਨਾਮ ਵੀ ਰੱਖਿਆ ਸੀ, ਇਸ ਨੇ ਸਿੱਖਾਂ ਤੇ ਵੀ ਕਾਫੀ ਟਿਪਣੀਆਂ ਕੀਤੀਆਂ ਹਨ, ਪਹਿਲਾਂ ਇਸ ਬਾਬੇ ਤੇ ਕਈ ਸਾਰੇ ਕੇਸ ਵੀ ਦਰਜ ਹੋਏ ਹਨ, ਜਿਸ ਤਹਿਤ ਬਾਬਾ ਜੇਲ ਦੀ ਹਵਾ ਵੀ ਖਾਣ ਗਿਆ ਉਥੇ ਕੁਝ ਸਿੰਘਾਂ ਨੇ ਇਸ ਨੂੰ ਕਾਫੀ ਕੁਟਿਆ ਸੀ ਕਾਫੀ ਮਾਰ ਪੈਣ ਕਰਕੇ ਬਾਬਾ ਜੀ ਨੂੰ ਹਸਪਤਾਲ ਵਿਚ ਵੀ ਭਰਤੀ ਕਰਾਉਣਾ ਪਿਆ ਸੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top