Share on Facebook

Main News Page

ਸ਼੍ਰੋਮਣੀ ਕਮੇਟੀ ਦਾ ਨਵਾਂ ਕਾਰਨਾਮਾ, ਅਖੇ ਅਨੰਦ ਸਾਹਿਬ ਵਿਚ ਚੌਥੇ ਤੇ ਪੰਜਵੇ ਪਾਤਸ਼ਾਹ ਨੇ ਵੀ ਬਾਣੀ ਉਚਾਰੀ

ਅਨੰਦਪੁਰ ਸਾਹਿਬ, 17 ਫਰਵਰੀ (ਸੁਰਿੰਦਰ ਸਿੰਘ ਸੋਨੀ): ਭਾਂਵੇ ਇਹ ਜਗਤ ਪ੍ਰਸਿੱਧ ਸਚਾਈ ਹੈ ਕਿ ਅਨੰਦ ਸਾਹਿਬ ਦੀ ਪਾਵਨ ਬਾਣੀ ਤੀਜੇ ਪਾਤਸ਼ਾਹ ਸ਼੍ਰੀ ਗੁਰੁ ਅਮਰਦਾਸ ਜੀ ਨੇ ਉਚਾਰਨ ਕੀਤੀ ਹੋਈ ਹੈ, ਪਰ ਸਿੱਖ ਕੌਮ ਦੀ ਕੇਂਦਰੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਬਾਰੇ ਕੁਛ ਹੋਰ ਹੀ ਮੰਨਣਾ ਹੈ।

ਜੀ ਹਾਂ, ਸ਼੍ਰੋਮਣੀ ਕਮੇਟੀ ਵਲੋ ਪ੍ਰਕਾਸ਼ਿਤ ਸ਼ਬਦਾਰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਤੀਜੀ ਦੇ ਪੰਨਾ 922 'ਤੇ ਲਿਖਿਆ ਗਿਆ ਹੈ, ਕਿ ਪੁਰਾਣੀ ਰਿਵਾਇਤ ਹੈ ਕਿ 39 ਵੀਂ ਪਉੜੀ ਚੌਥੇ ਪਾਤਸ਼ਾਹ ਜੀ ਦੀ ਅਤੇ 40 ਵੀਂ ਪਉੜੀ ਪੰਜਵੇ ਪਾਤਸ਼ਾਹ ਜੀ ਦੀ ਹੈ। ਇਸ ਗੱਲ ਦਾ ਭੇਤ ਖੋਲਦੇ ਹੋਏ ਇਲਾਕੇ ਦੇ ਪ੍ਰਸਿੱਧ ਕਥਾਵਾਚਕ ਭਾਈ ਦਵਿੰਦਰ ਸਿੰਘ ਨੇ ਦੱਸਿਆ, ਕਿ ਜਦੋਂ ਉਹ ਸਟੱਡੀ ਕਰ ਰਹੇ ਸਨ, ਤਾਂ ਇਹ ਪੜ ਕੇ ਬਹੁਤ ਹੈਰਾਨ ਹੋ ਗਏ ਕਿ ਅਨੰਦ ਸਾਹਿਬ ਦੀ ਪਾਵਨ ਬਾਣੀ ਬਾਰੇ ਕੀ ਲਿਖਿਆ ਗਿਆ ਹੈ।

ਉਨਾਂ ਕਿਹਾ ਕਿ ਅਨੰਦ ਸਾਹਿਬ ਜੀ ਦੀਆਂ 40 ਪਉੜੀਆਂ ਹਨ ਤੇ ਇਹ ਸਾਰੀਆਂ ਹੀ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਉਨਾਂ ਕਿਹਾ ਇਹ ਹੀ ਸਚਾਈ ਹੈ, ਪਰ ਅਫਸੋਸ ਏਨੀ ਵੱਡੀ ਸੰਸਥਾ ਵਲੋਂ ਇਹ ਕਿਵੇਂ ਲਿਖ ਦਿਤਾ ਗਿਆ। ਉਨਾਂ ਕਿਹਾ ਜੇਕਰ ਸ਼੍ਰੋਮਣੀ ਕਮੇਟੀ ਵਲੋਂ ਇਹ ਗੱਲ ਨਾ ਲਿਖੀ ਜਾਂਦੀ ਤਾਂ ਕੀ ਘਾਟਾ ਪੈ ਜਾਣਾ ਸੀ, ਪਰ ਇਹ ਗੱਲ ਲਿਖ ਕੇ ਸ਼੍ਰੋਮਣੀ ਕਮੇਟੀ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਹੈ, ਕਿ ਇਸ ਸੰਸਥਾ ਵਿਚ ਗੈਰ ਜਿੰਮੇਵਾਰੀ ਤੋਂ ਕੰਮ ਲਿਆ ਜਾਂਦਾ ਹੈ ਤੇ ਇਹ ਪੋਥੀ ਇਸਦੀ ਸਪੱਸ਼ਟ ਉਦਾਹਰਨ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top