Share on Facebook

Main News Page

ਸੌਦਾ ਸਾਧ ਦੇ ਸਮਾਗਮ ਕਰਾਉਣ ਦੇ ਦੋਸ਼ ਵਿੱਚ ਬਾਦਲ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ
- ਕੁਲਦੀਪ ਸਿੰਘ ਕਾਨਪੁਰ

ਅੰਮ੍ਰਿਤਸਰ 24 ਫਰਵਰੀ (ਜਸਬੀਰ ਸਿੰਘ): ਸ੍ਰੀ ਗੁਰੂ ਸਿੰਘ ਸਭਾ ਕਾਨਪੁਰ ਦੇ ਮੁੱਖੀ ਕੁਲਦੀਪ ਸਿੰਘ ਕਾਨਪੁਰ ਆਪਣੇ ਕੁਝ ਸਾਥੀਆਂ ਸਮੇਤ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਪ੍ਰੋ. ਦਰਸ਼ਨ ਸਿੰਘ ਵੱਲੋਂ ਕਾਨਪੁਰ ਵਿਖੇ ਕੀਤੇ ਗਏ ਕੀਰਤਨ ਨੂੰ ਲੈ ਕੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਨ ਲਈ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੁੱਜੇ, ਪਰ ਜਥੇਦਾਰ ਵੱਲੋਂ ਸ਼ਾਮੀ ਚਾਰ ਵਜੇ ਦਾ ਸਮਾਂ ਦੇਣ ਦੇ ਬਾਵਜੂਦ ਵੀ ਮੁਲਾਕਾਤ ਨਹੀਂ ਹੋ ਸਕੀ ਤੇ ਹੁਣ ਉਹ ਭਲਕੇ 25 ਫਰਵਰੀ ਨੂੰ ਅਕਾਲ ਤਖਤ ਦੇ ਸਕੱਤਰੇਤ ਵਿਖੇ ਜਥੇਦਾਰ ਨਾਲ ਸਵੇਰੇ 10 ਵਜੇ ਮੁਲਾਕਾਤ ਕਰਕੇ ਗੱਲਬਾਤ ਕਰਨਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ. ਕੁਲਦੀਪ ਸਿੰਘ ਨੇ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਨੂੰ ਭਾਂਵੇ ਸ੍ਰੀ ਅਕਾਲ ਤਖਤ ਤੋ ਹੁਕਮਨਾਮਾ ਜਾਰੀ ਕਰਕੇ ਪੰਥ ਵਿੱਚੋ ਛੇਕਿਆ ਗਿਆ ਹੈ, ਪਰ ਫਿਰ ਵੀ ਉਸ ਵੱਲੋਂ ਸੰਗਤੀ ਰੂਪ ਵਿੱਚ ਕੀਰਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨੀ ਜਦੋਂ ਪ੍ਰੋ. ਦਰਸ਼ਨ ਸਿੰਘ ਕਾਨਪੁਰ ਵਿਖੇ ਕੀਤਰਨ ਕਰਨ ਲਈ ਪੁੱਜੇ ਤਾਂ ਉਹਨਾਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਵੀ ਉਹ ਕੀਰਤਨ ਕਰਨ ਵਿੱਚ ਸਫਲ ਹੋਏ।

ਉਹਨਾਂ ਕਿਹਾ ਕਿ ਪ੍ਰੋ.ਦਰਸ਼ਨ ਸਿੰਘ ਨਾਲ ਰੋਟੀ ਬੇਟੀ ਦੀ ਸਾਂਝ ਰੱਖਣ ਦਾ ਹੁਕਮਨਾਮਾ ਸ੍ਰੀ ਅਕਾਲ ਤਖਤ ਤੋਂ ਹੋਇਆ ਹੈ, ਕਿਉਕਿ ਉਹਨਾਂ ਤੇ ਦੋਸ਼ ਹੈ ਕਿ ਉਹ ਦਸਮ ਗ੍ਰੰਥ ਦਾ ਵਿਰੋਧ ਕਰ ਰਹੇ ਹਨ, ਫਿਰ ਵੀ ਸਿੱਖਾਂ ਵੱਲੋਂ ਉਸ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ, ਅਤੇ ਉਹਨਾਂ ਦੀ ਮੰਗ ਹੈ ਕਿ ਜਿਹੜੇ ਸਿੱਖਾਂ ਨੇ ਕਾਨਪੁਰ ਵਿਖੇ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਵਿੱਚ ਭਾਗ ਲਿਆ ਹੈ, ਉਹਨਾਂ ਵਿਰੁੱਧ ਵੀ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।

ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਜਾਣਕਾਰੀ ਹੈ ਕਿ ਸੌਦਾ ਸਾਧ ਦੇ ਵਿਰੁੱਧ ਵੀ ਸ੍ਰੀ ਅਕਾਲ ਤਖਤ ਤੋ ਹੁਕਮਨਾਮਾ ਹੋਇਆ ਹੈ, ਕਿ ਉਸ ਦਾ ਕੋਈ ਸਮਾਗਮ ਪੰਜਾਬ ਵਿੱਚ ਨਾ ਹੋਣ ਦਿੱਤਾ ਜਾਵੇ ਪਰ ਪੰਜਾਬ ਦੀ ਅਕਾਲੀ ਸਰਕਾਰ ਵੱਲੋ ਉਸ ਦੇ ਸਮਾਗਮ ਸਰਕਾਰੀ ਸੁਰੱਖਿਆ ਹੇਠ ਕਰਵਾਏ ਜਾ ਰਹੇ ਹਨ।

ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ, ਜੇਕਰ ਅਜਿਹਾ ਹੈ, ਤਾਂ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸ੍ਰੀ ਅਕਾਲ ਤਖਤ ਤੇ ਤਲਬ ਕੀਤਾ ਜਾਣਾ ਚਾਹੀਦਾ ਹੈ।

ਪ੍ਰੋ.ਦਰਸ਼ਨ ਸਿੰਘ ਵੱਲੋ ਕੀਤੇ ਗਏ ਕੀਰਤਨ ਬਾਰੇ ਉਹਨਾਂ ਨੂੰ ਦੱਸਿਆ ਗਿਆ ਕਿ ਗੁਰੂਬਾਣੀ ਦਾ ਕੀਤਰਨ ਕਰਨ ਤੋਂ ਤਾਂ ਕਿਸੇ ਨੂੰ ਵੀ ਰੋਕਿਆ ਨਹੀਂ ਜਾ ਸਕਦਾ, ਭਾਂਵੇ ਉਹ ਕੋਈ ਵੀ ਹੋਵੇ ਕਿਉਕਿ ਗੁਰੂਬਾਣੀ ਕਿਸੇ ਦੀ ਜਰ ਖਰੀਦ ਨਹੀਂ, ਸਗੋਂ ਇਹ ਧੁਰ ਬਾਣੀ ਹੈ ਅਤੇ ਪ੍ਰੋ. ਸਾਹਿਬ ਨੂੰ ਗੁਰਬਾਣੀ ਦਾ ਕੀਰਤਨ ਕਰਨ ਤੋਂ ਰੋਕਣਾ ਹੀ ਗਲਤ ਹੈ। ਉਹਨਾਂ ਕਿਹਾ ਕਿ ਜਥੇਦਾਰ ਫਿਰ ਹੁਕਮਨਾਮੇ ਕਿਉਂ ਜਾਰੀ ਕਰ ਦਿੰਦੇ ਹਨ। ਪੱਤਰਕਾਰਾਂ ਨੇ ਕਿਹਾ ਕਿ ਇਸ ਜਵਾਬ ਜਥੇਦਾਰਾਂ ਨੂੰ ਪੁੱਛਿਆ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੂੰ ਸਾਰੀ ਗੱਲ ਦੀ ਸਮਝ ਲੱਗ ਗਈ ਹੈ, ਅਤੇ ਉਹ ਭਲਕੇ ਜਥੇਦਾਰ ਅਕਾਲ ਤਖਤ ਨਾਲ ਮੀਟਿੰਗ ਕਰਕੇ ਸਾਰੇ ਸਵਾਲ ਵਿਸਥਾਰ ਨਾਲ ਕਰਨਗੇ ਤੇ ਉਸ ਤੋ ਬਾਅਦ ਪੱਤਰਕਾਰਾਂ ਨਾਲ ਆਪਣੀ ਗੱਲ ਕਰਕੇ ਵਾਪਸ ਚੱਲੇ ਜਾਣਗੇ।

ਉਹਨਾਂ ਕਿਹਾ ਕਿ ਪੰਜਾਬ ਦੀਆਂ ਖਬਰਾਂ ਉਹਨਾਂ ਨੂੰ ਕਾਨਪੁਰ ਵਿਖੇ ਨਹੀਂ ਮਿਲਦੀਆਂ ਅਤੇ ਜਿਸ ਕਰਕੇ ਬਹੁਤ ਸਾਰੀਆਂ ਘਟਨਾਵਾਂ ਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ। ਜਦੋ ਉਹਨਾਂ ਨੂੰ ਦੱਸਿਆ ਗਿਆ ਕਿ ਜਥੇਦਾਰਾਂ ਨੇ ਹੁਕਮਨਾਮਾ ਜਾਰੀ ਕੀਤਾ ਹੈ, ਕਿ ਪ੍ਰੋ. ਦਰਸ਼ਨ ਸਿੰਘ ਨੂੰ ਅਕਾਲ ਤਖਤ ਤੇ ਬੁਲਾਇਆ ਸੀ, ਪਰ ਉਹ ਨਹੀਂ ਆਇਆ, ਜਦ ਕਿ ਪ੍ਰੋ. ਦਰਸ਼ਨ ਸਿੰਘ ਉਸ ਦਿਨ ਕਰੀਬ ਤਿੰਨ ਘੰਟੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਬੈਠੇ ਰਹੇ, ਜਦ ਕਿ ਜਥੇਦਾਰ ਉਹਨਾਂ ਨਾਲ ਇੱਕ ਬੰਦ ਕਮਰੇ ਵਿੱਚ ਗੱਲ ਕਰਨਾ ਚਾਹੁੰਦੇ ਸਨ, ਪਰ ਪ੍ਰੋ. ਦਰਸ਼ਨ ਸਿੰਘ ਸੰਗਤੀ ਰੂਪ ਵਿੱਚ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੇ ਸਨ, ਪਰ ਜਥੇਦਾਰਾਂ ਦੀ ਹਿੰਮਤ ਹੀ ਨਹੀਂ ਹੋਈ ਕਿ ਉਹ ਸੰਗਤਾਂ ਦੇ ਸਾਹਮਣੇ ਉਹਨਾਂ ਨਾਲ ਵਾਰਤਾਲਾਪ ਕਰ ਸਕਣ। ਪ੍ਰੋ. ਦਰਸ਼ਨ ਸਿੰਘ ਜਾਣ ਲੱਗੇ ਗੁਰੂ ਦਾ ਬਖਸ਼ਿਆ ਹੋਇਆ ਜੈਕਾਰਾ ਬੁਲਾ ਕੇ ਗਏ ਸਨ, ਜਿਹੜਾ ਕਮਰੇ ਦੇ ਅੰਦਰ ਬੈਠੇ ਜਥੇਦਾਰਾਂ ਦੇ ਕੰਨਾਂ ਵਿੱਚ ਵੀ ਜਰੂਰ ਪਿਆ ਹੋਵੇਗਾ। ਪ੍ਰੋ. ਦਰਸ਼ਨ ਸਿੰਘ ਨੂੰ ਛੇਕਣ ਦਾ ਫੈਸਲਾ ਸਿਆਸੀ ਸੀ ਨਾ ਕਿ ਧਾਰਮਿਕ।


ਟਿੱਪਣੀ: ਕੁਲਦੀਪ ਸਿੰਘ ਕਿਹੜੀ ਦੁਨੀਆਂ 'ਚ ਰਹਿੰਦਾ ਹੈ, ਜਿਹੜੀ ਉਸਨੂੰ ਪੰਜਾਬ ਦੀਆਂ ਖਬਰਾਂ ਕਾਨਪੁਰ ਨਹੀਂ ਮਿਲਦੀਆਂ। ਜਿਹੜੇ ਜਾਗਰੂਕ ਵੀਰਾਂ ਨੇ ਸਮਾਗਮ ਕਰਵਾਇਆ ਉਹ ਵੀ ਤਾਂ ਕਾਨਪੁਰ ਹੀ ਰਹਿੰਦੇ ਹਨ। ਜਦੋਂ ਇਸ ਨੂੰ ਅਖੌਤੀ ਕੂੜ੍ਹਨਾਮੇ ਬਾਰੇ ਪਤਾ ਹੈ, ਤਾਂ ਬਾਕੀ ਕੁੱਝ ਵੀ ਪਤਾ ਹੀ ਹੋਣਾ ਹੈ। ਸਭ ਬਹਾਨੇਬਾਜ਼ੀ ਹੈ, ਹੁਣ ਜਦ ਸਮਾਗਮ ਹੋ ਚੁਕਿਆ ਹੈ ਤਾਂ, ਤੜਫੜਾ ਰਿਹਾ ਹੈ, ਆਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top