Share on Facebook

Main News Page

ਅੰਮ੍ਰਿਤਸਰ ਵਿਖੇ ਨਾਮਧਾਰੀ ਧੜਿਆਂ 'ਚ ਝੜਪਾਂ, ਗੋਲੀਬਾਰੀ

ਅੰਮ੍ਰਿਤਸਰ - ਅੰਮ੍ਰਿਤਸਰ 'ਚ ਸੋਮਵਾਰ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਨਾਮਧਾਰੀ ਭਾਈਚਾਰੇ ਦਰਮਿਆਨ ਹੋਈ ਝੜਪ 'ਚ ਆਹਮੋ-ਸਾਹਮਣੇ ਗੋਲੀਆਂ ਚੱਲੀ ਗਈਆਂ ਜਿਸ 'ਚ 10 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨਾਮਧਾਰੀ ਧੜਿਆਂ ਦਿਲੀਪ ਸਿੰਘ ਅਤੇ ਉਦੈ ਸਿੰਘ ਦਰਮਿਆਨ ਗੱਦੀ ਦੀ ਮਾਲਕੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਅੱਜ ਰਾਮ ਬਾਗ ਇਲਾਕੇ 'ਚ ਇਕ ਧਾਰਮਿਕ ਪ੍ਰੋਗਰਾਮ ਸਤਗੁਰੂ ਜਗਜੀਤ ਸਿੰਘ ਜੀ ਦੀ ਯਾਦ 'ਚ ਚੱਲ ਰਿਹਾ ਸੀ ਕਿ ਦਲੀਪ ਸਿੰਘ ਧੜੇ ਦੇ ਮੈਂਬਰ ਜਦੋਂ ਸਮਾਗਮ 'ਚ ਲੱਗੀ ਸਟੇਜ 'ਤੇ ਜਾਣ ਲੱਗੇ, ਤਾਂ ਉਦੈ ਸਿੰਘ ਧੜੇ ਨੇ ਉਨ੍ਹਾਂ ਨੂੰ ਰੋਕਿਆ ਅਤੇ ਦੋਹਾਂ ਦਰਮਿਆਨ ਆਪਸ 'ਚ ਝੱਪ ਹੋ ਗਈ। ਇਸ ਝੜੱਪ 'ਚ ਗੋਲੀਆਂ ਤੱਕ ਚੱਲ ਗਈਆਂ। ਹੈਰਾਨ ਕਰਨ ਵਾਲੀ ਗੱਲ ਇਹ ਹੈ, ਕਿ ਇਸ ਸਮਾਗਮ 'ਚ ਇਕ ਗੁੱਟ ਦੇ ਮੈਂਬਰ ਦੂਜੇ ਗੁੱਟ 'ਤੇ ਹਮਲਾ ਕਰਦੇ ਨਜ਼ਰ ਆਏ। ਆਲਮ ਇਹ ਹੋਇਆ ਕਿ ਸ਼ਰੇ ਬਾਜ਼ਾਰ ਇਥੇ ਗੋਲੀਆਂ ਚੱਲਦੀਆਂ ਰਹੀਆਂ ਅਤੇ ਪੁਲਸ ਹੱਥ 'ਤੇ ਹੱਥ ਧਰੇ ਬੈਠੀ ਰਹੀ। ਉਧਰ ਇਸ ਮਾਮਲੇ 'ਚ ਦੋਵੇਂ ਗੁੱਟ ਇਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ।

ਉਧਰ ਇਸ ਮਾਮਲੇ 'ਚ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਰਾਮ ਸਿੰਘ ਦਾ ਕਹਿਣਾ ਹੈ ਕਿ ਅੱਜ ਇਥੇ ਨਾਮਧਾਰੀ ਸਮਾਗਮ 'ਚ ਦੋ ਡੀ. ਐਸ. ਪੀ. ਦੀ ਅਗਵਾਈ 'ਚ ਪੁਲਸ ਟੀਮ ਭੇਜੀ ਗਈ ਸੀ ਪਰ ਇਸ ਦੇ ਬਾਵਜੂਦ ਉਥੇ ਗੋਲੀਬਾਰੀ ਹੋਈ ਹੈ। ਇਸ ਮਾਮਲੇ 'ਚ ਪੁਲਸ ਕਾਰਵਾਈ ਕਰ ਰਹੀ ਹੈ ਅਤੇ ਨਾਲ ਹੀ ਪੁਲਸ ਦਾ ਕਹਿਣਾ ਹੈ ਕਿ ਗੋਲੀਬਾਰੀ ਨੂੰ ਰੋਕਿਆ ਕਿਉਂ ਨਹੀਂ ਗਿਆ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਲਾਕੇ 'ਚ ਕਾਨੂੰਨ ਵਿਵਸਥਾ ਨੂੰ ਠੀਕ ਕੀਤਾ ਜਾ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top