ਸ. ਹਰਚਰਨ ਸਿੰਘ ਨਾਰਵੇ ਵਾਲਿਆਂ ਦੇ ਬੇਟੇ ਦਾ ਸ਼ੁਭ
ਅਨੰਦ ਕਾਰਜ ਗੁਰ ਮਰੀਯਾਦਾ ਅਨੁਸਾਰ ਇਤਿਹਾਸਕ ਗੁਰਦਵਾਰਾ ਪਲਾਹੀ ਸਾਹਿਬ ਫਗਵਾੜਾ ਵਿਖੇ
ਹੋਇਆ, ਜਿਸ ਵਿਚ ਪ੍ਰੋ. ਦਰਸ਼ਨ ਸਿੰਘ ਖਾਲਸਾ, ਗਿ: ਰਣਜੋਧ ਸਿੰਘ ਜੀ, ਜੱਥੇਦਾਰ ਸ: ਸੰਤੋਖ
ਸਿੰਘ ਜੀ ਨਾਰਵੇ, ਕੰਵਰਪਾਲ ਸਿੰਘ ਜੀ ਦਲ ਖਾਲਸਾ ਅਤੇ ਹੋਰ ਬਹੁਤ ਸਾਰੀਆਂ ਭਾਰਤ, ਅਮਰੀਕਾ,
ਕੈਨੇਡਾ, ਜਰਮਨੀ, ਨੌਰਵੇ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ। ਜਿਥੇ ਗਿ: ਰਣਜੋਧ ਸਿੰਘ
ਜੀ ਨੇ ਸਟੇਜ ਦੀ ਸੇਵਾ ਨਿਭਾਈ, ਪਲਾਹੀ ਸਾਹਿਬ ਹਜੂਰੀ ਜੱਥੇ ਨੇ ਕੀਰਤਨ ਕੀਤਾ, ਪ੍ਰੋ.
ਦਰਸ਼ਨ ਸਿੰਘ ਖਾਲਸਾ ਜੀ ਨੇ ਜੋੜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ
ਸੁਖੀ ਜੀਵਨ ਮੰਜ਼ਲ ਪ੍ਰਾਪਤ ਕਰਨ ਦੀ ਸਿਖਿਆ ਦਿਤੀ।