ਚੰਬਲ ਘਾਟੀ ਦਾ ਇਹ ਬਿਰਦ ਡਾਕੂ, ਜਿਸ ਨੇ ਅਪਣੀ ਜ਼ਿਲੱਤ ਭਰੀ ਜ਼ਿੰਦਗੀ
ਅਤੇ ਗਿਰਦੀ ਹੋਈ ਸਾਖ ਨੂੰ ਦੇਖ ਕੇ ਬੌਖਲਾ ਗਿਆ ਹੈ, ਤੇ ਘਾਟੀ ਦੇ ਗ਼ੱਦਾਰ, ਬਾਂਦਰ ਸੈਨਾ
(ਬਾਦਲ, ਬੀਜੇਪੀ, ਆਰ ਐਸ ਐਸ ) ਨਾਲ ਸਮਝੌਤਾ ਕਰ ਕੇ, ਖ਼ੂਬਸੂਰਤ ਘਾਟੀ (ਪੰਜਾਬ) ਦੀ ਸ਼ਾਂਤੀ
ਨੂੰ ਅੱਗ ਲਗਾਉਣ ਤੇ ਤੁਲਿਆ ਹੋਇਆ ਹੈ, ਸਾਰੇ ਹੀ ਖ਼ੂਬਸੂਰਤ ਪੰਛੀਆਂ ( ਖ਼ਾਲਸਾ ਪੰਥ ) ਨੂੰ
ਆਪਸ ਵਿਚ ਲੜਾ ਕੇ, ਘਾਟੀ ਵਿਚ ਗਿਦੱੜ ਰਾਜ ਕਾਇਮ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ।
ਇਸ ਗ਼ੱਦਾਰ ਨੂੰ ਇਕ ਨ ਇਕ ਦਿਨ ਸ਼ੇਰਾਂ ( ਖ਼ਾਲਸੇ ) ਦੀ ਕਚਹਿਰੀ ਵਿਚ
ਹਾਜ਼ਿਰ ਹੋਣਾ ਹੀ ਪਵੇਗਾ। ਜੰਗਲ ਦੇ ਰਾਜੇ, ਸ਼ੇਰਾਂ ( ਸਿੰਘਾਂ ) ਦਾ, ਘਾਟੀ ਦੇ ਸਮੂਹ ਪੰਛੀ
ਅਤੇ ਪਸ਼ੂਆਂ ( ਜੋ ਇਸ ਨੂੰ ਅਕਾਲ ਤਖ਼ਤ ਸਾਹਿਬ ਸਮਝ ਬੈਠੇ ਹਨ ) ਨੂੰ ਫੁਰਮਾਨ ਜਾਰੀ ਕੀਤਾ
ਜਾਂਦਾ ਹੈ, ਕਿ ਜਦ ਤਕ ਇਹ ਅਪਣੀ ਘਟੀਆ ਅਤੇ ਕਮੀਨੀ, ਹਰਕਤਾਂ ਤੋਂ ਬਾਜ਼ ਨਹੀਂ ਆ ਜਾਂਦਾ,
ਤਦ ਤੱਕ ਜਿਥੇ ਕਿਥੇ ਭੀ ਇਹ ਡਾਕੂ, ਬਾਂਦਰ ਸੈਨਾ ਦਾ ਗ਼ੁਲਾਮ ਦਿਖਾਈ ਦੇਵੇ, ਤੁਸੀਂ ਸਾਰੇ
ਅਪਣੀ ਅਪਣੀ ਭਾਸ਼ਾ ਵਿਚ ਇਸ ਨੂੰ "ਸ਼ੇਮ ਸ਼ੇਮ"
ਕਹਿ ਕੇ ਪਾਗਲ ਕਰ ਦੇਵੋ।