Share on Facebook

Main News Page

ਲਵ ਕੁਸ਼ ਦੀ ਔਲਾਦ ਗਿਆਨੀ ਪੂਰਨ ਸਿੰਘ ਦੇ ਸਪੁੱਤਰ ਵਲੋਂ ਵਿਦੇਸ਼ੀ ਲੜਕੀ ਨਾਲ ਛੇੜਛਾੜ, ਕੈਲਗਰੀ ਦੀ ਜੇਲ 'ਚ ਬੰਦ
Feb 27, 2:45 AM

* ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਲੋਂ ਵਿਦੇਸ਼ੀ ਲੜਕੀ ਨਾਲ ਛੇੜਛਾੜ

ਅੰਮ੍ਰਿਤਸਰ: ਆਰ.ਐਸ.ਐਸ ਨਾਲ ਗੂੜ੍ਹੇ ਸੰਬੰਧ ਰੱਖਣ ਵਾਲੇ, ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦੱਸਣ ਵਾਲੇ ਅਤੇ ਕ੍ਰਿਸ਼ਨ ਦੀ ਪੂਜਾ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦੇ ਸਪੁੱਤਰ ਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੈ ਸਿੰਘ ਦੇ ਇਕ ਕੇਸ 'ਚ ਕੈਲਗਰੀ ਦੀ ਜੇਲ 'ਚ ਬੰਦ ਹੋਣ ਦੀ ਸੂਚਨਾ ਮਿਲਦਿਆਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਸਨੂੰ ਮੁਅੱਤਲ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਇਸਦੀ ਪੁਸ਼ਟੀ ਨਹੀਂ ਕੀਤੀ, ਪਰ ਜਥੇਦਾਰ ਮੱਕੜ ਨੇ ਜੈ ਸਿੰਘ ਵਿਰੁੱਧ ਕਾਰਵਾਈ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੈ ਸਿੰਘ 'ਤੇ ਛੇੜਛਾੜ ਦਾ ਇਕ ਮਾਮਲਾ ਦਰਜ ਹੋਇਆ ਹੈ।

ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਅਜਿਹੀ ਕਿਸੇ ਵੀ ਘਟਨਾ ਦੇ ਦੋਸ਼ੀ ਨਾਲ ਰਿਆਇਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਾਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਅਸੀਂ ਸ਼ਿਕਾਇਤਕਰਤਾ ਕੋਲੋਂ ਸ਼ਿਕਾਇਤ ਦੀ ਕਾਪੀ ਮੰਗਵਾਈ, ਜਿਸ ਦੇ ਆਧਾਰ 'ਤੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਗਈ। ਜੈ ਸਿੰਘ ਕੁਝ ਦਿਨਾਂ ਤੋਂ ਨਿੱਜੀ ਫੇਰੀ 'ਤੇ ਵਿਦੇਸ਼ ਗਿਆ ਹੋਇਆ ਸੀ, ਜਿਥੇ ਇਸ ਨੇ ਕਿਸੇ ਵਿਦੇਸ਼ੀ ਮੂਲ ਦੀ ਲੜਕੀ ਨਾਲ ਇਹ ਹਰਕਤ ਕੀਤੀ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top