Share on Facebook

Main News Page

ਚੋਰ ਤੇ ਕੁੱਤੀ ਦੋ ਜਾਣੇ, ਮੈਂ ਤੇ ਬਾਪੂ ਕੱਲੇ
- ਕੁਲਬੀਰ ਸਿੰਘ ਸ਼ੇਰਗਿੱਲ

ਇਹ ਸਹੀ ਹਾਲਤ ਅੱਜ ਦੇ ਮਜਦੂਰ ਦੀ ਹੋਈ ਪਈ ਹੈ। ਮੈਂ ਇਹ ਗੱਲ ਭਾਰਤ ਦੇ ਮਜਦੂਰ ਦੀ ਕਰ ਰਿਹਾ ਹਾਂ ਜਿਹੜਾ ਭਾਰਤ ਅੱਜ ਸੱਭ ਤੋਂ ਵੱਧ ਲੋਕਤੰਤਰ ਦਾ ਭਰਮ ਪਾਈ ਬੈਠਾ ਹੈ।

ਲੋਕਤੰਤਰ ਤਾਂ ਜਵਾਹਰ ਲਾਲ ਨਹਿਰੂ ਨੇ ਅਉਂਦੇ ਸਾਰ ਖਤਮ ਕਰਕੇ ਪ੍ਰਵਾਰ ਤੰਤਰ ਰਾਜ ਦੀ ਸਥਾਪਤ ਕਰ ਦਿੱਤਾ ਸੀ। ਵੈਸੇ ਪ੍ਰਧਾਨ ਮੰਤਰੀ ਬਣਨ ਦੀ ਕ੍ਰਿਆ ਨੂੰ ਤੋੜ ਕੇ ਹੀ ਨਹਿਰੂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਆਇਆ ਸੀ। ਰਾਜੀਵ ਦਿਕਸ਼ਿਤ ਮੁਤਾਬਕ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਤੇ ਮੁਹੰਮਦ ਅਲੀ ਜਿਨਹਾ ਨੂੰ ਇਕ ਇਕ ਵੋਟ ਪਈ ਸੀ, ਤੇ ਬਾਕੀ ਦੀਆਂ ਵੋਟਾਂ ਵੱਲਭ ਭਾਈ ਪਟੇਲ ਨੂੰ ਪਈਆਂ ਸਨ ਕਾਂਗਰਸ ਦੀ ਵਰਕਿੰਗ ਕਮੇਟੀ ਵਿਚ। ਇਹ ਗੱਲ ਉਦੋਂ ਦੀ ਹੈ ਜਦੋਂ ਇੰਡੀਅਨ ਇੰਡੀਪੇਂਡੈਂਟ ਐਕਟ ਬਣ ਚੁੱਕਾ ਸੀ ਤੇ ਕਾਂਗਰਸ ਨੂੰ ਪੁਛਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਕਿਸ ਨੇ ਬਣਨਾ ਹੈ। ਗਿਆਰਾਂ ਵੋਟਾਂ ਲੈਣ ਵਾਲਾ ਪਟੇਲ ਬੈਕ ਯਾਰਡ ਵਿਚ ਬਿਠਾਲ ਦਿੱਤਾ ਗਿਆ ਜਾਣੀ ਪਿਛੇ ਧੱਕ ਦਿੱਤਾ ਗਿਆ ਤੇ ਇਕ ਵੋਟ ਲੈਣ ਵਾਲਾ ਨਹਿਰੂ ਭਾਰਤ ਦਾ ਪ੍ਰਧਾਨ ਮੰਤਰੀ ਬਣ ਬੈਠਾ। ਇਸ ਵਿਚ ਮੋਹਣ ਦਾਸ ਗਾਂਧੀ ਦਾ ਹੱਥ ਵੀ ਸੀ ਜਿਸ ਨੇ ਪਟੇਲ ਨੂੰ ਵੋਟਾਂ ਪੈਣ ਦੇ ਵਾਵਜੂਦ ਵੀ ਪ੍ਰਧਾਨ ਮੰਤਰੀ ਬਣਨ ਤੋਂ ਹਟਣ ਲਈ ਮਨਾ ਲਿਆ।

ਹੁਣ ਅਸਲੀਅਤ ਵਿਚ ਲੋਕਤੰਤਰ ਤਾਂ ਮੂੱਢ ਤੋਂ ਹੀ ਨਹੀਂ ਰਿਹਾ। ਫਿਰ ਜਿੱਦਾਂ ਦੀ ਕੋਕੋ ਓਦਾਂ ਦੇ ਬੱਚੇ ਪੈਦਾ ਹੋਣੇ ਸੀ। ਰਾਜ ਪ੍ਰਬੰਧ ਵੀ ਉਸੇ ਤਰਾਂ ਦਾ ਮਿਲਿਆ। ਕਾਂਗਰਸ ਦੀਆਂ ਦੋ ਸੱਭ ਤੋਂ ਵੱਡੀਆਂ ਦੇਣਾ ਹਨ ਭਾਰਤ ਨੂੰ, ਇਕ ਤਾਂ ਉਹ ਜਿਸ ਨਾਲ ਭਾਰਤ ਦੇ ਸਦੀਆਂ ਤੋਂ ਗੁਲਾਮ ਲੋਕਾਂ ਨੂੰ ਵਕਤੀ ਤੋਰ ਤੇ ਸਾਹ ਆਇਆ ਉਹ ਸੀ ਰਾਖਵਾਂ-ਕਰਨ। ਰਾਖਵਾਂ-ਕਰਨ ਨਾਲ ਉਹਨਾਂ ਲੋਕਾਂ ਨੂੰ ਨੋਕਰੀਆਂ ਮੂਹੱਈਆ ਹੋਣ ਲੱਗੀਆਂ ਜਿਹੜੇ ਸਦੀਆਂ ਤੋਂ ਬ੍ਰਮਣਾਂ ਦੀ ਗੁਲਾਮੀ ਕਰ ਕਰ ਮਨੋਂ ਮਰ ਚੁਕੇ ਸਨ। ਸਰੀਰ ਵੀ ਗੁਲਾਮ ਸਨ। ਕੋਈ ਵੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਸਰਕਾਰੀ ਨੋਕਰੀ ਤਾਂ ਕਿਸੇ ਨੇ ਕੀ ਦੇਣੀ ਸੀ। ਉਹ ਵਿਚਾਰੇ ਸ਼ੂਦਰ ਅਖਵਾਉਨਦੇ ਸਨ ਤੇ ਗੋਹਾ ਕੂੜਾ ਚੁਕ ਕੇ ਮਸੀਂ ਰੋਟੀ ਖਾਂਦੇ ਸਨ। ਦੂਸਰੀ ਦੇਣ ਹੈ ਕੁਰੱਪਟ ਸਰਕਾਰੀ ਢਾਂਚਾ, ਜਿਸ ਨੇ ਆਮ ਲੋਕਾਂ ਦਾ ਲਹੂ ਨਿਚੋੜ ਕੇ ਰੱਖ ਦਿੱਤਾ ਹੈ।

ਇਸੇ ਕੁਰੱਪਟ ਸਰਕਾਰੀ ਢਾਂਚੇ ਦੀ ਗੱਲ ਕਰੀਏ ਤਾਂ ਗੱਲ ਸੱਮਝਣੀ ਤੇ ਸੱਮਝਾਉਂਣੀ ਸੋਖੀ ਹੋ ਜਾਵੇਗੀ। ਗਾਂਧੀ ਤੇ ਨਹਿਰੂ ਕੁਰੱਪਟ ਢਾਂਚੇ ਦੀ ਪੈਦਾਵਾਰ ਕਹਿ ਲਓ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਦੋਨੋਂ ਹੀ ਕੁਰੱਪਟ ਢਾਂਚੇ ਦੇ ਘਾੜੇ ਹਨ। ਅਸਲ ਵਿਚ ਕੁਰੱਪਸ਼ਨ ਸ਼ੁਰੂ ਹੀ ਇਹਨਾਂ ਦੋ ਬੰਦਿਆਂ ਤੋਂ ਹੂੰਦੀ ਹੈ। ‘ਚੋਰ ਤੇ ਕੂਤੀ ਦੋ ਜਾਣੇ ਮੈਂ ਤਾਂ ਬਾਪੂ ਕੱਲੇ’ ਇਹ ਗੱਲ ਮੈਂ ਦੋ ਵਾਰ ਕਹਾਂਗਾ। ਇਕ ਹੂਣ ਤੇ ਦੂਜੀ ਵਾਰ ਬਾਦ ਵਿਚ। ਕਿੳਕਿ ਇਹ ਦੋ ਚੋਰ ਅੰਗਰਜਾਂ ਨਾਲ ਮਿਲ ਗਏ ਸਨ ਤੇ ਉਹਨਾਂ ਨੇ ਪੱਕੀ ਧਾਰ ਲਈ ਸੀ ਕਿ ਸਾਡੇ ਤੇ ਇਹਨਾਂ ਦੋਹਨਾਂ ਵਿਚ ਕੋਈ ਫਰਕ ਨਹੀਂ ਹੈ। ਜਿਨੇ ਧੋਖਾਵਾਜ, ਦਗਾਵਾਜ ਅਸੀਂ ਅੰਗਰੇਜ ਹਾਂ ਉਹਨੇ ਹੀ ਇਹ ਦੋਨੋਂ ਨਹਿਰੂ ਤੇ ਗਾਂਧੀ ਹਨ। ਧੋਖੇਵਾਜ ਹੋਣ ਕਰਕੇ ਹੀ ਇਹਨਾਂ ਨੇ ਕਾਂਗਰਸ ਦੀ ਵਰਕਿੰਗ ਕਮੇਟੀ ਵਿਚ ਵੋਟ ਸਿਸਟਿਮ ਨੂੰ ਵੀ ਦਿਖਾਵੇ ਦੇ ਤੋਰ ਤੇ ਰੱਖਿਆ ਪਰ ਸਿੱਟਾ ਮੰਨ ਭਾਉਂਦਾ ਨਾ ਵੇਖ ਉਹਨਾਂ ਪਟੇਲ ਤੇ ਦਬਾਅ ਪਾ ਕੇ ਉਸ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਹਟਾ ਲਿਆ। ਉਧਰ ਮੁਸਲਮਾਨਾਂ ਦਾ ਆਪੇ ਬਣਿਆ ਲੀਡਰ ਮੁਹੰਮਦ ਅਲੀ ਜਿਨਹਾ ਵੀ ਪ੍ਰਧਾਨ ਮੰਤਰੀ ਬਣਨਾ ਚਾਹੂਦਾ ਸੀ। ਉਹ ਬਹਿੰਦਾ ਨਾ ਦੇਖ ਕੇ ਗਾਂਧੀ ਤੇ ਨਹਿਰੂ ਦੀ ਮਿਲੀ ਭੁਗਤ ਨੇ ਦੇਸ਼ ਦੇ ਟੋਟੇ ਹੋਣੇ ਪਸੰਟ ਕਰ ਲਏ ਪਰ ਆਪਣੀ ਜਿਦ ਨਹੀਂ ਛੱਡੀ।

ਹੁਣ ਗੱਲ ਆਉਂਦੀ ਹੈ ਸਰਕਾਰੀ ਢਾਂਚੇ ਨੂੰ ਬੰਨਣ ਦੀ। ਇਹ ਕੋਈ ਖਾਲਾ ਜੀ ਦਾ ਵਾੜਾ ਨਹੀ ਸੀ। ਗਾਂਧੀ ਨੂੰ ਨੱਥੂ ਰਾਮ ਨੇ ਮਾਰ ਦਿੱਤਾ ਸੀ। ਨਹਿਰੂ ਸਾਂਫ ਸੁਥਰਿਆਂ ਨੂੰ ਪਿਛੇ ਸੂੱਟ ਆਪਣੇ ਗੁਲਾਮ ਲੱਭਣ ਦੀ ਭਾਲ ਵਿਚ ਸੀ। ਇਥੋਂ ਹੀ ਪ੍ਰਵਾਰ ਤੰਤਰ ਦਾ ਮੂੱਢ ਬੱਝਦਾ ਹੈ ਤੇ ਲੋਕ ਤੰਤਰ ਦੇ ਘਾਣ ਦਾ। ਉਦਾਂ ਵੀ ਕੁੱਰਪਟ ਤੰਤਰ ਦਾ ਮੂੱਢ ਬੰਨਣਾ ਹੋਵੇ ਤਾਂ ਕੁੱਰਪਟ ਬੰਦੇ, ਕੱਰਪਟ ਮਨਿਸਟਰ ਤੇ ਕੱਰਪਟ ਸਰਕਾਰੀ ਅਮਲਾ ਚਾਹੀਦਾ ਹੈ। ਜਿਸ ਦੀ ਅੱਜ ਕੋਈ ਘਾਟ ਨਹੀ ਰਹੀ। ਪ੍ਰਧਾਨ ਮੰਤਰੀ ਉਮੀਦਵਾਰ ਦੀ ਚੋਣ ਲੋਕਤੰਤਰ ਤਰੀਕੇ ਰਾਹੀ ਜਦ ਨਹਿਰੂ ਨੇ ਆਪਣੀ ਨਹੀਂ ਕਰਵਾਈ ਤਾਂ ਇਹ ਲੋਕਤੰਤਰ ਨੂੰ ਕਿਸ ਤਰਾਂ ਲਾਗੂ ਕਰੇਗਾ। ਇਸ ਦੀ ਚੋਣ ਗਾਂਧੀ ਦੀ ਨੋਮੀਨੇਸ਼ਨ ਰਾਹੀ ਹੋਈ ਸੋ ਇਸ ਨੇ ਨੋਮੀਨੇਸ਼ਨ ਨੂੰ ਪਹਿਲ ਦਿੱਤੀ। ਜਾਣੀ ਆਪ ਚੁਣਨਾ। ਜਦੋਂ ਤੁਸੀਂ ਆਪ ਚੁਣਦੇ ਹੋ ਤਾਂ ਜਰੂਰੀ ਗੱਲ ਹੈ ਕਿ ਚਮਚਾ ਹੀ ਚੁਣੋਗੇ ਜਾਂ ਫਿਰ ਲੋੜ ਪੈਣ ਤੇ ਚਮਚਾ ਬਣ ਸਕੇ। ਇਹੀ ਸਿਸਟਮ ਭਾਰਤ ਵਿਚ ਅਜੇ ਤੱਕ ਚਲਿਆ ਅਉਂਦਾ ਹੈ ਤੇ ਹਰ ਪਾਰਟੀ ਵਿਚ ਲਾਗੂ ਹੈ। ਉਮੀਦਵਾਰ ਦੀ ਚੋਣ ਜਦੋਂ ਤੱਕ ਲੋਕਤੰਤਰ ਤਰੀਕੇ ਨਾਲ ਨਹੀ ਹੂੰਦੀ ਭਾਰਤ ਵਿਚ ਲੋਕ ਤੰਤਰ ਨਹੀਂ ਆ ਸਕਦਾ। ਪ੍ਰਵਾਰਕ ਤਾਨਾਸ਼ਾਹੀ ਜਾਂ ਕੁਝ ਲੋਕਾਂ ਦੀ ਤਾਨਾਸ਼ਾਹੀ ਹੀ ਰਹੇਗੀ ਨਾਮ ਭਾਂਵੇ ਲੋਕ ਤੰਤਰ ਦਾ ਦੇ ਦਿਓ ਜਾਂ ਹੋਰ ਕੋਈ।

ਹੁਣ ਇਸ ਤੋਂ ਵੀ ਅੱਗੇ ਚੱਲੀਏ ਤਾਂ ਸਾਨੂੰ ਪ੍ਰਵਾਰਕ ਤਾਨਾਸ਼ਾਹੀ ਤੇ ਕੁਝ ਲੋਕਾਂ ਦੀ ਮਿਲੀ ਭੁਗਤ ਨਜ਼ਰ ਆਉਂਦੀ ਹੈ। ਉਹ ਕੁਝ ਲੋਕ ਕੋਣ ਹਨ ਜੋ ਪ੍ਰਵਾਰਕ ਤਾਨਾਸ਼ਾਹੀ ਨੂੰ ਵੀ ਵਰਤ ਰਹੇ ਹਨ। ਉਹ ਹਨ ਲੁਟੇਰੇ। ਅਮੀਰ ਲੋਕਾਂ ਨੇ ਇਸ ਪ੍ਰਵਾਰਕ ਤਾਨਾਸ਼ਾਹੀ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਇਸੇ ਦੇ ਲੁਕਮੇ ਪਰਦੇ ਥੱਲੇ ਲੋਕਾਂ ਦੀ ਲੁੱਟ ਕਰ ਰਹੇ ਹਨ। ਇਸ ਤਾਨਾਸ਼ਾਹੀ ਪ੍ਰਵਾਰ ਤੋਂ ਆਪਾਂ ਸੱਭ ਜਾਣੂ ਹਾਂ ਨਾਮ ਲੈਣ ਦੀ ਲੋੜ ਨਹੀਂ। ਇਸੇ ਤਾਨਾਸ਼ਾਹ ਪ੍ਰਵਾਰ ਹੱਥ ਇਕ ਚਿੱੜੀ ਆ ਗਈ ਹੈ ਜਿਸ ਨੂੰ ਇਹ ਤੇ ਇਹਨਾਂ ਦੇ ਮਿੱਤਰ ਨੋਚ ਨੋਚ ਕੇ ਖਾ ਰਹੇ ਹਨ। ਉਸ ਚਿੱੜੀ ਦਾ ਨਾਂਮ ਹੈ ਮਨਮੋਹਨ ਸਿੰਘ

ਭਾਰਤ ਵਿਚ ਸਾਮਰਾਜ ਇਕ ਵੱਖਰੀ ਕਿਸਮ ਦਾ ਸਾਮਰਾਹ ਹੈ। ਇਸ ਨੂੰ ਅਸਲ ਵਿਚ ਹਿੰਦੂ ਸਾਮਰਾਜ ਕਿਹਾ ਜਾ ਸਕਦਾ ਹੈ। ਇਸ ਦਾ ਪਸਾਰਾ ਵੀ ਅਮਰੀਕਣ ਸਾਮਰਾਜ ਵਾਂਗੂੰ ਦੇਸ਼ਾ ਵਿਦੇਸ਼ਾਂ ਵਿਚ ਹੋ ਰਿਹਾ ਹੈ। ਇਸ ਦੀ ਕ੍ਰਿਆ ਪਰਖਣੀ ਹੋਵੇ ਤਾਂ ਹਿੰਦੂ ਲੋਕਾਂ ਦੇ ਕੰਮਾਂ ਨੂੰ ਪਰਖਣਾ ਹੋਵੇਗਾ ਜੋ ਬਾਹਰ ਦੇ ਦੇਸ਼ਾਂ ਵਿਚ ਰਹਿ ਰਹੇ ਹਨ। ਹਿੰਦੂ ਲੋਕਾਂ ਦੀਆਂ ਕੰਪਨੀਆਂ ਵਿਚ ਕੰਪਨੀ ਦੀ ਤਰੱਕੀ ਤਾਂ ਭਾਵੇ ਹੋਈ ਹੋਵੇਗੀ ਪਰ ਮਜਦੂਰਾਂ ਦਾ ਰਹਿਣ ਸਹਿਣ ਗਿਰਿਆ ਹੋਇਆ ਹੈ। ਗੋਰੇ ਮਾਲਕ ਇਹਨਾਂ ਨਾਲੋਂ ਵੱਧ ਪੈਸੇ ਦਿੰਦੇ ਸਨ ਤੇ ਹੁਣ ਉਹ ਵੀ ਇਹਨਾਂ ਦੀ ਨਕਲ ਕਰਨ ਲੱਗ ਪਏ ਹਨ ਤੇ ਮਜ਼ਦੂਰ ਦਾ ਗਲਾ ਘੁਟਣਾ ਸ਼ੁਰੂ ਹੋ ਗਿਆ ਹੈ।

ਗੱਲ ਭਾਰਤ ਵਾਲੇ ਪਾਸੇ ਹੀ ਰੱਖੀਏ ਤਾਂ ਠੀਕ ਰਹੇਗਾ। ਭਾਰਤ ਵਿਚ ਹਿੰਦੂ ਸਾਮਰਾਜ ਸੱਭ ਤੋਂ ਖਤਰਨਾਕ ਸਾਮਰਾਜ ਹੈ। ਇਸ ਨੇ ਜੇ ਲੋਕਾਂ ਤੇ ਜੁਲਮ ਕਰਨਾ ਹੂੰਦਾ ਹੈ ਤਾਂ ਇਹ ਵੀ ਮੁਸਮਮਾਨਾਂ ਵਾਂਗ ਧਰਮ ਦੀ ਮੋਹਰ ਲੁਆ ਕੇ ਕਰਦਾ ਹੈ। ਮੁਸਲਮਾਨਾਂ ਦੀ ਨਿਆਪਾਲਕਾ ਦੇ ਫੈਸਲਿਆਂ ਵਿਚ ਕਾਜੀਆਂ ਦੀ ਤੇ ਉਹਨਾਂ ਦੇ ਫਤਵਿਆ ਦੀ ਜਾਂ ਉਹਨਾਂ ਦੇ ਘਸੇ ਪਿੱਟੇ ਰੀਤੀ ਰਿਵਾਜਾਂ ਦੀ ਤੱਕੜੀ ਭਾਰੂ ਰਹਿੰਦੀ ਹੈ। ਤੇ ਇਸੇ ਤਰਾਂ ਭਾਰਤ ਵਿਚ ਵੀ ਹਿੰਦੂ ਧਰਮ ਦੀ ਭਾਰਤੀ ਨਿਆਂਪਾਲਕਾ ਉਤੇ ਤੱਕੜੀ ਭਾਰੂ ਹੈ। ਭਾਰਤ ਵਿਚ ਸਿੱਖਾਂ ਨਾਲ ਨਿਆਇਕ ਵਿਤਕਰਾ ਸਾਫ ਤੇ ਸਪੱਸ਼ਟ ਹੈ। ਦਿੱਲੀ ਵਿਚ ਮਰੇ ਲੋਕਾਂ ਨੂੰ ਇਨਸਾਫ ਦੇਣ ਵਿਚ ਨਿਆਪਲਕਾ ਜਾਣ ਬੂਝ ਕੇ ਸਾਧ ਬਣੀ ਬੈਠੀ ਹੈ। ਭਾਰਤ ਦੀ ਸਰਕਾਰ ਖੂਲੇ ਤੌਰ ਤੇ ਸਿੱਖਾਂ ਦੇ ਖਿਲਾਫ ਕੰਮ ਕਰ ਹਰੀ ਹੈ ਤੇ ਉਹਨਾਂ ਦੇ ਉਜਾੜੇ ਨੂੰ ਜਾਣ ਬੂਝ ਕੇ ਉਤਸ਼ਾਹਿਤ ਕਰ ਰਹੀ ਹੈ। ਪੰਜਾਬ ਵਿਚ ਡਰੱਗ ਕਾਰਟੈਲ ਨੂੰ ਖੁਲ੍ਹੇਆਮ ਸੋਦਾ ਵੇਚਣ ਦੀ ਇਜਾਜਤ ਦੇ ਕੇ ਰਹਿੰਦੇ ਖੁੰਹਦੇ ਪੰਜਾਬੀਆਂ ਨੂੰ ਮਾਰਨ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ।

ਗੱਲ ਹੋਰ ਪਾਸੇ ਨੂੰ ਨਾ ਲੈ ਜਾਵਾ ਮੈਂ ਭਾਰਤ ਦੇ ਮਜਦੂਰ ਦੀ ਕਰਨੀ ਹੈ। ਭਾਰਤ ਦਾ ਮਜਦੂਰ ਜਿਥੇ ਸ਼ੂਦਰ ਕਹਾਉਂਦਾ ਸੀ ਅੱਜ ਉਹ ਆਰਥਿੱਕ ਵੰਡ ਵਿਚ ਵੀ ਆ ਗਿਆ ਹੈ। ਹੁਣ ਮਜਦੂਰ ਭਾਂਵੇ ਉਹ ਬ੍ਰਹਮਣ ਹੈ, ਖੱਤਰੀ ਹੈ, ਵੈਸ਼ ਹੈ ਜਾਂ ਸ਼ੂਦਰ ਉਸ ਦੀ ਇਕ ਸ਼੍ਰੈਣੀ ਬਣ ਗਈ ਹੈ ਜਿਸ ਦਾ ਨਾਪ ਤੋਲ ਆਰਥਿਕਤਾ ਹੈ। ਭਾਰਤ ਦੀ ਲੋਟੂ ਜਮਾਤ ਵਿਚ ਬ੍ਰਹਮਣ ਅਜੇ ਵੀ ਭਾਰੂ ਹਨ ਤੇ ਉਹਨਾਂ ਨੇ ਹੇਠਲੀ ਜਮਾਤ ਨੂੰ ਜਿਹਨਾਂ ਨੂੰ ਉਹ ਸ਼ੂਦਰ ਕਹਿੰਦੇ ਸਨ ਇਸ ਜਮਾਤ ਨੂੰ ਰਾਖਵਾਂਕਰਨ ਦੇ ਕੇ ਆਪਣੇ ਨਾਲ ਗੰਢਿਆ ਹੋਇਆ ਹੈ। ਇਸ ਵਕਤ ਇਹ ਜਮਾਤ ਇਹਨਾਂ ਦੀ ਰਖਵਾਲੀ ਬਣੀ ਹੋਈ ਹੈ। ਇਸ ਜਮਾਤ ਵਿਚੋਂ ਕੰਮ ਕਰਦੇ ਸਰਕਾਰੀ ਨੋਕਰ ਖਾਸ ਕਰਕੇ ਪੂਲਿਸ ਤੇ ਫੋਜ ਦੇ ਮਹਿਕਮੇ ਦੇ ਲੋਕ ਇਹਨਾਂ ਦੇ ਹਰ ਹੁਕਮ ਨੂੰ ਸੱਤ ਕਰਕੇ ਮੰਨਦੇ ਹਨ। ਕਾਂਗਰਸ ਤੇ ਬੀ ਜੇ ਪੀ ਦੇ ਪਿਛੇ ਲੋਟੂ ਜਮਾਤ ਭਾਰੂ ਹੈ ਤੇ ਉਹ ਆਪਣੀ ਰਖਵਾਲੀ ਲਈ ਇਹਨਾਂ ਨੂੰ ਮੋਹਰਾ ਬਣਾ ਕੇ ਚੱਲ ਰਹੀ ਹੈ।

ਦੇਸ਼ ਦੀ ਗਰੀਬੀ ਨੂੰ ਖਤਮ ਕਰਨ ਹੋਵੇ ਤਾਂ ਮਨਮੋਹਣ ਸਿੰਘ ਲਈ ਕੋਈ ਔਖਾ ਕੰਮ ਨਹੀ ਪਰ ਕਿਉਂਕਿ ਉਸ ਕੋਲ ਕੋਈ ਤਾਕਤ ਨਹੀ ਹੈ ਇਸ ਲਈ ਉਹ ਨਹੀਂ ਕਰ ਸਕਦਾ। ਤਾਕਤ ਪਿਛੇ ਬੈਠ ਬੰਦਿਆ ਕੋਲ ਹੈ ਜੋ ਇਕ ਜੂਡਲੀ ਬਣਾ ਕੇ ਦੇਸ਼ ਦੀ ਸਰਕਾਰ ਚਲਾ ਰਹੇ ਹਨ। ਇਸੇ ਕਰਕੇ ਸਰਕਾਰ ਬੱਦਲਣ ਤੇ ਲੋਕਾਂ ਦੀ ਸਥਿਤੀ ਵਿਚ ਕੋਈ ਵੀ ਬੱਦਲਾਓ ਨਹੀਂ ਆ ਰਿਹਾ।

ਦੇਸ਼ ਦੇ ਲੋਕਾਂ ਦੀ ਗਰੀਬੀ ਦੂਰ ਕਰਨ ਲਈ ਇਕੋ ਇਕ ਪੈਮਾਨਾ ਹੂੰਦਾ ਹੈ – ਮੂੱਢਲੀ ਤਨਖਾਹ ਜਾਂ ਘੱਟੋ ਘੱਟ ਤਨਖਾਹ ਜਿਸ ਨੂੰ ਅੰਗਰਜੀ ਵਿਚ ਬੇਸਿਕ ਪੇਅ ਕਹਿੰਦੇ ਹਨ। ਜਦੋਂ ਤੱਕ ਕੋਈ ਸਰਕਾਰ ਬੇਸਿਕ ਪੇਅ ਵੱਲ ਧਿਆਨ ਨਹੀਂ ਦੇਵੇਗੀ ਉਹ ਲੋਕਾਂ ਦੀ ਗਰੀਬੀ ਦੂਰ ਨਹੀਂ ਕਰ ਸਕਦੀ। ਬੇਸਿਕ ਪੇਅ ਹੀ ਹੈ ਜਿਸ ਤੇ ਪ੍ਰਵਾਰ ਦਾ ਸਾਰਾ ਖਰਚਾ ਨਿਰਭਰ ਹੂੰਦਾ ਹੈ। ਉਸ ਨੇ ਰੋਟੀ, ਕਪੜਾ, ਮਕਾਨ ਤੇ ਬੱਚਿਆ ਦੀ ਪ੍ਰਵਰਿਸ਼ ਇਸ ਤੋਂ ਹੀ ਕਰਨੀ ਹੂੰਦੀ ਹੈ। ਇਸ ਲਈ ਕੋਈ ਨਿਰਧਾਰਤ ਕਾਨੂੰਨ ਨਹੀਂ ਹੈ। ਜੇ ਹੈ ਤਾਂ ਇਸ ਦੀ ਅੱਪਡੇਟ ਨਹੀ ਹੈ ਜਾਣੀ ਇਸ ਨੂੰ ਸਮੇ ਦੇ ਅਨੁਕੂਲ ਸੋਧਿਆ ਨਹੀਂ ਜਾਂਦਾ। ਮਹਿਗਾਈ ਮੁਤਾਬਕ ਬੇਸਿਕ ਪੇਅ ਉਪਰ ਨਜ਼ਰੇਸਾਨੀ ਦੀ ਲੋੜ ਹੂੰਦੀ ਹੈ। ਇਹ ਨਜ਼ਰੇਸਾਨੀ ਲੋਟੂ ਜਮਾਤ ਦੇ ਹੱਥ ਵਿਚ ਹੈ ਜਿਸ ਨੂੰ ਉਹ ਵੇਖਣ ਲਈ ਤਿਆਰ ਨਹੀ ਹਨ। ਸਰਕਾਰੀ ਨੋਕਰਾਂ ਨੂੰ ਆਪਣੇ ਨਾਲ ਰੱਖਣ ਲਈ ਪੇਅ ਕਮਿਸ਼ਨ ਬਿਠਾਲ ਦਿੰਦੇ ਹਨ ਤੇ ਉਹ ਉਹਨਾਂ ਦੀ ਰੱਜ ਕੇ ਤਨਖਾਹ ਵਧਾਉਣ ਦੀ ਸਿਫਾਰਸ਼ ਕਰ ਦਿੰਦੇ ਹਨ ਤੇ ਅਮਲਾ ਫੈਲਾ ਚੁੱਪ ਕਰ ਜਾਂਦਾ ਹੈ। ਕਈ ਤਾਂ ਮੂੰਹ ਵਿਚ ਉੰਗਲਾਂ ਪਾ ਕੇ ਆਪੇ ਨੂੰ ਹੀ ਪੁੱਛ ਬੈਠਦੇ ਨੇ ਕਿ ਯਾਰ ਇਹ ਤਨਖਾਹ ਤਾਂ ਬਹੂਤ ਜਿਆਦਾ ਹੈ।

ਪਰ ਕਾਰਖਾਨਿਆਂ ਦੇ ਮਜਦੂਰਾਂ ਤੇ ਖੇਤਾਂ ਵਿਚ ਕੰਮ ਕਰਨ ਵਾਲਿਆ ਵਲੱ ਕੋਈ ਧਿਆਨ ਹੀ ਨਹੀ ਦੇ ਰਿਹਾ ਜਿਸ ਤੋਂ ਪਤਾ ਚੱਲਣਾ ਹੈ ਕਿ ਦੇਸ਼ ਦੇ ਲੋਕਾਂ ਨੇ ਕਿੰਨੀ ਤਰੱਕੀ ਕੀਤੀ ਹੈ। ਉਹ ਵੇਚਾਰਾ ਭੱਠੇ ਦੇ ਸੇਕ ਨਾਲ ਸੱੜ ਰਿਹਾ ਹੈ, ਖੇਤ ਵਿਚ ਮਿੱਟੀ ਨਾਲ ਮਿੱਟੀ ਹੋ ਰਿਹਾ ਹੈ ਤੇ ਸੰਤ ਰਾਮ ਉਦਾਸੀ ਦੇ ਕਹਿਣ ਮੁਤਾਬਕ “ਕਾਰਖਾਨਿਆਂ ਦੀਆਂ ਕਾਲੀਆਂ ਚਿਮਨੀਆਂ ‘ਚੋਂ” ਆਪਣੇ ਵੱਲਵਲੇ ਧੂੰਏ ਦੇ ਰੂਪ ਵਿਚ ਵੇਖ ਰਿਹਾ ਹੈ। ਕਿਉਂ ਨਹੀ ਉਸ ਦੀ ਦਿਹਾੜੀ ਦੀ ਕੋਈ ਪੱਕੀ ਤਨਖਾਹ ਬੰਨਦਾ। ਜੇ ਅੱਜ ਕੱਲ ਦੀ ਮਹਿਗਾਈ ਮੁਤਾਬਕ ਘੱਟੋ ਘੱਟ ਪੰਜ ਜਾਂ ਸੱਤ ਸੋਅ ਰੁਪਏ ਮਜਦੂਰ ਦੀ ਦਿਹਾੜੀ ਬੰਨੀ ਜਾਵੇ ਤਾਂ ਕੋਈ ਕਾਰਨ ਨਹੀਂ ਕਿ ਮਜਦੂਰ ਦੀ ਹਾਲਤ ਨਾ ਸੁਧਰੇ। ਕਾਰਨ ਹਿੰਦੂ ਸਾਮਰਾਜ ਦਾ ਸਰਕਾਰ ਉਤੇ ਕੱਬਜਾ ਹੈ ਤੇ ਹਿੰਦੂ ਨਹੀਂ ਚਾਹੂੰਦਾ ਕਿ ਉਸ ਦੇ ਲਾਗੇ ਛਾਗੇ ਕੋਈ ਆ ਢੂਕੇ।

ਅਸਲ ਵਿਚ ਭਾਰਤੀ ਸਰਕਾਰ ਤੇ ਉਸ ਦੀ ਜੁਤੀ ਚੱਟ ਫੋਜ ਤੇ ਪੁਲਿਸ ਜਿਸ ਵਿਚ ਨਿਆਂ-ਪਾਲਕਾ ਵੀ ਸ਼ਾਮਲ ਹੈ, ਰੱਲ ਗੱਡ ਹੋ ਗਏ ਹਨ। ਤੇ ਭਾਰਤ ਦਾ ਮਜਦੂਰ ਗਿਣਤੀ ਵਿਚ ਜਿਆਦਾ ਹੋਣ ਦੇ ਬਾਵਜੂਦ ਵੀ ਇਕੱਲਾ ਰਹਿ ਗਿਆ ਹੈ। ਇਸੇ ਲਈ ਇਹ ਕਹਿਣਾ ਮੁਨਾਸਿਬ ਹੀ ਹੋਵੇਗਾ ਕਿ ਚੋਰ ਤੇ ਕੁੱਤੀ ਦੋ ਜਾਣੇ ਮੈਂ ਤੇ ਬਾਪੂ ਕੱਲੇ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top