ਹੁਣ
ਫੁੱਲਾਂ ਦੇ ਹਾਰਾਂ ਦੀ ਨਾ ਰੱਖ ਉਡੀਕ ਜੀ
ਜਥੇਦਾਰੀ ਤੋਂ ਖਿਸਕਾਉਣ ਦੀ ਆ ਰਹੀ ਤਾਰੀਕ ਜੀ
ਬਣਿਆ ਬਾਦਲ ਨਹੀ ਅੱਜ ਤੀਕ ਕਿਸੇ ਦਾ ਮਿੱਤ ਜੀ,
ਚੂਪ ਕੇ ਅੰਬ ਸੁੱਟ ਦਿੰਦਾ ਪਰੇ ਗਿੱਟ ਜੀ,
ਲੱਭ ਲੈਣਾ ਉਨਾਂ ਤੇਰਾ ਨਵਾਂ ਸ਼ਰੀਕ ਜੀ।
ਹੁਣ ਫੁੱਲਾਂ ਦੇ ਹਾਰਾਂ ਦੀ ਨਾ ਰੱਖ ਉਡੀਕ ਜੀ।
ਸਿੰਘਾਂ ਨੇ ਜੁੱਤੀ ਦੀ ਨੋਕ ਤੇ
ਠੁਕਰਾ ਦਿੱਤੀ ਨਵਾਬੀ,
ਪੰਥ ਦੀ ਖਾਤਰ ਖਾਲਸੇ ਨੇ,
ਵਾਰ ਦਿੱਤੀ ਜੇ ਖਿਤਾਬੀ,
ਕਿਉ ਭੁੱਲ ਗਿਆ ਸਿੰਘਾਂ ਵਾਲੀ ਤੂੰ ਰੀਤ ਜੀ।
ਹੁਣ ਫੁੱਲਾਂ ਦੇ ਹਾਰਾਂ ਦੀ ਨਾ ਰੱਖ ਉਡੀਕ ਜੀ।
ਮਿਲੀ ਸੀ ਜੇ,
ਜਥੇਦਾਰੀ ਤੈਨੂੰ
ਖਾਲਸਾ ਪੰਥ ਦੀ
ਲੈਣੀ ਚਾਹਿਦੀ ਸੀ ਉਟ ਤੈਨੂੰ ਗੁਰੂ ਗਰੰਥ ਦੀ
ਪਰ ਤੇਰੀ ਡੁੱਲ ਬੈਠੀ ਮਾਇਆ ਦੇ ਗੱਫੇ ਤੇ ਨੀਤ ਜੀ।
ਹੁਣ ਫੁੱਲਾਂ ਦੇ ਹਾਰਾਂ ਦੀ ਨਾ ਰੱਖ ਉਡੀਕ ਜੀ।
|
|
ਕੁੱਤੀ ਚੋਰਾਂ ਨਾਲ ਜਦੋਂ ਜਾਂਦੀ
ਰੱਲ ਜੀ
ਘਰ ਲੁੱਟਣ ਨੂੰ ਚੋਰ ਲਾਵੇ ਨਾ ਇੱਕ ਪੱਲ ਜੀ
ਘਰ ਦਾ ਭੇਤੀ ਲੰਕਾਂ ਢਾਹਵੇ ਕਿਹਾ ਸਿਆਣਿਆ ਠੀਕ ਜੀ।
ਹੁਣ ਫੁੱਲਾਂ ਦੇ ਹਾਰਾਂ ਦੀ ਨਾ ਰੱਖ ਉਡੀਕ ਜੀ।
ਬਾਬਾ ਬਹੋੜ ਕੌਮ ਦਾ ਅਜੇ ਵੀ ਗੱਜ
ਰਿਹਾ,
ਦੇਸ਼ ਵਿਦੇਸ਼ ਸਿੱਖੀ ਪ੍ਰਚਾਰ ਕਰ ਰਿਹਾ ਹੈ,
ਵਾਹਿਗੁਰੂ, ਸਦਾ ਰੱਖੀ ਸਿਹਤ ਉਨਾਂ ਦੀ ਠੀਕ ਜੀ।
ਹੁਣ ਫੁੱਲਾਂ ਦੇ ਹਾਰਾਂ ਦੀ ਨਾ ਰੱਖ ਉਡੀਕ ਜੀ।
ਸੱਚ ਨੂੰ ਤੂੰ ਫਤਵੇ ਬਹੁਤ ਲਾਏ ਨੇ,
ਗੈਰਾਂ ਹੁਕਮਾਂ ਤੇ ਤੂੰ ਫੁੱਲ ਚੜਾਏ ਨੇ,
ਜਾਗਰੂਕ ਸਿੰਘਾਂ ਸੱਚ ਦੀ ਹੁਣੀ ਸਦਾ ਜੀਤ ਜੀ।
ਹੁਣ ਫੁੱਲਾਂ ਦੇ ਹਾਰਾਂ ਦੀ ਨਾ ਰੱਖ ਉਡੀਕ
ਜੀ।
ਗਿੱਟ.............ਗਿੱਟਕ
ਬਾਬਾ ਬੋਹੜ.......ਕੌਮ ਦੀ ਸਿਰਮੌਰ ਹਸਤੀ ਪ੍ਰੋ. ਦਰਸ਼ਨ ਸਿੰਘ ਖਾਲਸਾ
|