Share on Facebook

Main News Page

ਵਿੱਦਿਅਕ ਕੇਂਦਰਾਂ ਵਿੱਚ ਫਿਲਮ ਪ੍ਰਮੋਸ਼ਨ ਤੇ ਪਾਬੰਦੀ ਦੀ ਮੰਗ

* ਸਕੂਲਾਂ/ਕਾਲਜਾਂ ਵਿੱਚ ਫਿਲਮਾਂ ਦਾ ਪ੍ਰਮੋਸ਼ਨ ਵਿਦਿਆਰਥੀ ਜੀਵਣ ਨੂੰ ਭਟਕਾਉਣ ਵਿੱਚ ਮੱਦਦ ਕਰ ਰਿਹੈ: ਪੱਟੀ

ਅੰਮ੍ਰਿਤਸਰ: ਬੀਤੇ ਸਮੇਂ ਵਿੱਚ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਅਸਲ਼ੀਲ਼ ਹਰਕਤਾਂ ਵਿੱਚ ਵਾਧਾ ਹੋਇਆ ਹੈ, ਉਥੇ ਲੜਕੀਆਂ ਨਾਲ ਛੇੜਛਾੜ ਦੇ ਮਾਮਲਿਆਂ ਦੀ ਗਿਣਤੀ ਵੀ ਵਧੀ ਹੈ, ਜਿਸਦਾ ਮੁੱਖ ਕਾਰਣ ਇਲੈਕਟ੍ਰਾਨਿਕ ਮੀਡੀਏ ਵਿੱਚ ਫਿਲਮਾਂ/ਗੀਤਾਂ ਰਾਹੀਂ ਦਿਖਾਇਆ ਜਾਂਦਾ ਲੱਚਰਪੁਣਾ ਅਸ਼ਲੀਲਪੁਣਾ ਵੀ ਮੁੱਖ ਤੌਰ 'ਤੇ ਜਿੰਮੇਵਾਰ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਰਤਨ ਇੰਸਟੀਚਿਊਟ ਆਫ ਐਜੁਕੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਤੇ ਵਿਰਾਸਤ ਰੇਡੀਉ/ਮੈਗਜੀਨ ਕੈਨੇਡਾ ਦੇ ਸੰਪਾਦਕ ਇਕਵਾਕ ਸਿੰਘ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਹਨਾਂ ਕਿਹਾ ਪਿਛਲੇ ਸਮੇਂ ਤੋਂ ਪੰਜਾਬ ਵਿੱਚ ਕੁੱਝ ਗਾਇਕਾਂ ਵੱਲੋਂ ਜੋ ਅਸ਼ਲੀਲ ਗਾਉਣ ਅਤੇ ਫਿਲਮਾਉਣ ਲਈ ਜਿੰਮੇਵਾਰ ਮੰਨੇ ਜਾਂਦੇ ਹਨ ਵੱਲੋਂ ਆਪਣੀਆਂ ਫਿਲਮਾਂ ਦਾ ਪ੍ਰਮੋਸ਼ਨ ਕਰਨ ਲਈ ਵਿੱਦਿਅਕ ਅਦਾਰੇ ਸਕੂਲ, ਕਾਲਜ, ਯੂਨੀਵਰਸੀਟੀਆਂ ਹੀ ਚੁਣੇ ਜਾਂਦੇ ਹਨ, ਤਾਂ ਕਿ ਨੌਜਵਾਨ ਵੱਧ ਤੋਂ ਵੱਧ ਉਹਨਾਂ ਦੀਆਂ ਫਿਲਮਾਂ ਦੇਖਣ ਆਉਣ ਪਰ ਫਿਲਮਾਂ ਵਿੱਚ ਅਤਿ ਦਰਜੇ ਦੀ ਅਸ਼ਲੀਲਤਾ, ਕਾਮੁਕਤਾ ਅਤੇ ਲੱਚਰਤਾ ਪੰਜਾਬੀ ਸੱਭਿਆਚਾਰ ਦੇ ਨਾਮ ਤੇ ਪਰੋਸੀ ਜਾਂਦੀ ਹੈ, ਜੋ ਵਿਦਿਆਰਥੀ ਜੀਵਨ ਨੂੰ ਭਟਕਾਉਣਾ ਦਾ ਕੰਮ ਕਰਦੀ ਹੈ।

ਜਦ ਇਸ ਸਬੰਧੀ ਗੁਰੂ ਨਾਨਕ ਮਿਸ਼ਨ ਯੂਥ ਕਲੱਬ ਦੇ ਸਰਬਜੀਤ ਸਿੰਘ, ਪਵਿੱਤਰਜੀਤ ਸਿੰਘ ਰਤਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਇਸੇ ਤਰ੍ਹਾਂ ਮਿਸ ਪੂਜਾ ਦੀ ਆਉਣ ਵਾਲੀ ਫਿਲਮ ਨੂੰ ਫੈਮਿਲੀ ਵਾਲੀ ਫਿਲਮ ਪ੍ਰਚਾਰਿਆ ਜਾ ਰਿਹਾ ਹੈ, ਜਦ ਕਿ ਇਸੇ ਫਿਲਮ ਦਾ ਆਈਟਮ ਗੀਤ ਦੀ ਸ਼ਬਦਾਵਲੀ ਸਖਤ ਇਰਤਾਜਯੋਗ ਹੈ ਅਤੇ ਪੰਜਾਬੀ ਸੱਭਿਆਚਾਰ ਨੂੰ ਕਲੰਕਿਤ ਕਰਨ ਵਾਲਾ ਹੈ। ਗੁਰਮਾਤ ਟਕਸਾਲ ਦੇ ਸ. ਹਰਪ੍ਰੀਤ ਸਿੰਘ ਨੇ ਇਸ ਵਿਸ਼ੇ ਤੇ ਚਿੰਤਾ ਵਿਅਕਤ ਕਰਦੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਦਿਆ ਕੇਂਦਰਾਂ ਵਿੱਚ ਨੈਤਿਕ ਸਿੱਖਿਆ ਲੈਣ ਲਈ ਭੇਜ ਦੇ ਹਾਂ ਨਾ ਕਿ ਫਿਲਮਾਂ ਵੇਖਣ ਲਈ ਉਕਸਾਉਣ ਲਈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top