•
ਆਪਾਂ ਤਾਂ ਇਸ ਵਾਰ ਜਲੇਬੀਆਂ 8 ਦਿਨ ਨਹੀਂ ਮੁੱਕਣ ਦੇਣੀਆਂ ।
• ਤੇ ਅਸੀਂ 4 ਦਿਨ ਬਾਦਾਮਾਂ ਵਾਲਾ ਦੁੱਧ ਵਰਤਾਉਣਾ ਬੇਰੋਕ ।
• ਪਰ ਸਾਡਾ ਇਸ ਵਾਰ ਪ੍ਰੋਗ੍ਰਾਮ ਆਲੂ, ਮੇਥੀ, ਗੋਭੀ ਦੇ ਪਰੌਂਠੇ ਵਰਤਾਉਣ ਦਾ।
• ਅਸੀਂ ਤਾਂ ਸਾਰਾ ਦਸਵੰਧ ਦਾਲ ਚੌਲ ਦੇ ਲੰਗਰ ‘ਤੇ ਲਾਉਣਾ ।
• 5 ਕੁਇੰਟਲ ਗਾਜਰ ਲਿਆਂਦੀ ਗਜਰੇਲਾ ਬਣਾ ਕੇ ਵੰਡਣ ਲਈ ।
• ਮੇਰਾ ਇਰਾਦਾ ਇਸ ਵਾਰ ਰੋਅ (ਗੰਨੇ ਦਾ ਰਸ) ਵਰਤਾਉਣ ਦਾ ਹੈ।
• ਆਪਾਂ 5 ਲੱਖ ਰੁਪਿਆ ‘ਕੱਠਾ ਕੀਤਾ, ਡਰਾਈ ਫਰੂਟ ਲਈ, ਵੇਖੀਂ ਸੱਭ ਤੋਂ ਵੱਧ ਰਸ਼ ਇੱਧਰ
ਹੀ ਹੋਊ ।
• ਮੈਂ ਤਾਂ ਭਰਾਵਾ ਹੁਣੇ ਪੰਜਾਬੀ ਗਾਇਕਾਂ ਦੀਆਂ ਧਾਰਮਿਕ ਟੇਪਾਂ ਲਿਆਇਆਂ ।
• ਮੈਂ ਵੀ ਚੱਲਿਆਂ ਵਾਲ ਕਟਾ ਕੇ, ਵਿੱਚ ਖੰਡੇ ਦਾ ਡਿਜ਼ਾਇਨ ਪੁਵਾਉਣ ।
• ਅਸੀਂ ਤਿੰਨਾਂ ਨੇ ਨੱਤੀਆਂ ਮੰਗਵਾਈਆਂ ਕੰਨਾ ‘ਚ ਪਾ ਕੇ ਮੇਲਾ ਘੁਮਾਂਗੇ ।
• ਅਸੀਂ 5 ਮੋਟਰਸਾਈਕਲ ਖੜ੍ਹਨੇ ਨਾਲ, ਹੁਣ ਸਿਲੰਸਰ ਪੜਵਾ ਕੇ ਲਿਆਇਆਂ ਗੱਡੀਆਂ ਦੇ,
ਪੜ-ਪੜ ਕਰਦੇ ਜਾਣਗੇ ।
• ਆਪਾਂ ਤਾਂ ਟਰਾਲੀ ਤੇ ਡੀ.ਜੇ. ਰਖਵਾਲਿਆ, ਬੱਲੇ ਬੱਲੇ ਕਰਵਾਉਣੀ ਐਤਕੀ ਮੇਲੇ ‘ਚ ।
• ਆਪਣੀਆਂ ਗੱਡੀਆਂ ਚਮਕਾ ਲਉ, ਨੱਢੀਆਂ ਬਹੁਤ ਆਉਣੀਆਂ ਮੇਲੇ ‘ਚ।