Share on Facebook

Main News Page

ਹਿੰਦੂ ਅੱਤਵਾਦੀਆਂ ਵਲੋਂ ਜੈਜ਼ੀ ਬੀ ਅਤੇ ਬੱਬੂ ਮਾਨ ਨੂੰ ਮਾਰਨ ਦੀ ਧਮਕੀ?

ਪੰਜਾਬ ਦੀ ਸਿੱਖ ਵਿਰੋਧੀ ਅਖਬਾਰ ਦੀਆਂ ਖਬਰਾਂ ਕੁਝ ਇਸ ਤਰ੍ਹਾਂ ਦੀਆਂ ਰਹੀਆਂ ਹਨ, ਯਾਦ ਰਹੇ ਕਿ ਇਸ ਅਖਬਾਰ ਵਲੋਂ ਲਗਾਈ ਅੱਗ ਕਾਰਨ ਹੀ ਪੰਜਾਬ ਨੂੰ 20 ਸਾਲ ਸੰਤਾਪ ਭੋਗਣਾ ਪਿਆ ਸੀ- ਅੱਗ ਲਾਊ ਅਖਬਾਰ ਦੀਆਂ ਪਿਛਲੇ ਕੁਝ ਦਿਨਾਂ ਦੀਆਂ ਖਬਰਾਂ ਸ਼ਿਵ ਸੈਨਾ ਪੰਜਾਬ ਨੇ ਪੰਜਾਬ ਸਰਕਾਰ ਤੋਂ ਫਿਲਮ "ਸਾਡਾ ਹੱਕ" 'ਤੇ ਪਾਬੰਦੀ ਲਗਾਉਣ ਦੀ ਚੇਤਾਵਨੀ ਦੇ ਕੇ ਐਲਾਨ ਕੀਤਾ ਹੈ ਕਿ ਉਹ ਇਸ ਫਿਲਮ ਨੂੰ ਸਿਨੇਮਾ ਘਰਾਂ ਵਿਚ ਨਹੀਂ ਚੱਲਣ ਦੇਣਗੇ।

ਸ਼ਿਵ ਸੈਨਾ ਦਾ ਦੋਸ਼ ਸੀ ਕਿ ਇਸ ਫਿਲਮ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਸਮੇਤ ਜਗਤਾਰ ਸਿੰਘ ਹਵਾਰਾ ਅਤੇ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਸ਼ਹੀਦ ਭਗਤ ਸਿੰਘ ਦੇ ਬਰਾਬਰ ਦਰਸਾਇਆ ਗਿਆ ਹੈ, ਜਿਸ ਨੂੰ ਸ਼ਿਵ ਸੈਨਾ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ। ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਭਾਰੀ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਿਵ ਸੈਨਾ ਪੰਜਾਬ, ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਹਮੇਸ਼ਾ ਕੰਮ ਕਰਦੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਪੰਜਾਬੀ ਗਾਇਕ ਜੈਜ਼ੀ-ਬੀ ਦੀ ਨਵੀਂ ਕੈਸੇਟ ਦੇ ਇਕ ਗੀਤ ਬਾਗੀ 'ਤੇ ਤੁਰੰਤ ਪਾਬੰਦੀ ਲਗਾਉਣ ਅਤੇ ਜੈਜ਼ੀ-ਬੀ 'ਤੇ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਗੀਤ ਦੇ ਵੀਡੀਓ ਵਿਚ ਦਿਖਾਏ ਦ੍ਰਿਸ਼ਾਂ ਵਿਚ ਨੌਜਵਾਨਾਂ ਦੇ ਹੱਥ ਵਿਚ ਕਿਤਾਬਾਂ ਦੀ ਜਗ੍ਹਾ ਹਥਿਆਰਾਂ ਨੂੰ ਦਿਖਾਇਆ ਗਿਆ ਹੈ, ਜੋ ਪੰਜਾਬ ਦੀ ਸ਼ਾਂਤੀ ਨੂੰ ਫਿਰ ਤੋਂ ਭੰਗ ਕਰਨ ਦੀ ਸਾਜ਼ਿਸ਼ ਹੈ।

ਇਸ ਮੌਕੇ ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਅਸ਼ਵਨੀ ਚੋਪੜਾ, ਜ਼ਿਲਾ ਮੁਖੀ ਰਾਕੇਸ਼ ਕਪੂਰ, ਜ਼ਿਲਾ ਉਪ ਪ੍ਰਧਾਨ ਸੰਜੀਵ ਘਈ, ਸ਼ਕਤੀ ਡਾਬੀ, ਯਸ਼ਪਾਲ ਸਿੰਘ, ਜਤਿੰਦਰ ਕੁਮਾਰ, ਬਿੱਟੂ ਮਾਇਆਪੁਰੀ, ਅਜੇ ਰਾਮ ਵਰਮਾ, ਗਗਨ ਸ਼ਰਮਾ, ਪੰਕਜ ਮਹਿਤਾ ਤੇ ਹੋਰ ਮੌਜੂਦ ਸਨ। ਫਿਲਮ "ਸਾਡਾ ਹੱਕ" ਨੂੰ ਲੈ ਕੇ ਇਕ ਵਾਰ ਫਿਰ ਤੋਂ ਵਿਵਾਦ ਸ਼ੁਰੂ ਹੋ ਗਿਆ। ਰਾਸ਼ਟਰੀ ਹਿੰਦੂ ਮੰਚ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੂੰ ਲਿਖੇ ਪੱਤਰ 'ਚ ਅੱਤਵਾਦ ਨੂੰ ਹਵਾ ਦੇਣ ਵਾਲੀ ਇਸ ਫਿਲਮ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਹੈ। ਮੰਚ ਦੇ ਰਾਸ਼ਟਰੀ ਪ੍ਰਧਾਨ ਪਵਨ ਸ਼ਰਮਾ ਨੇ ਤਿਵਾੜੀ ਨੂੰ ਲਿਖੇ ਪੱਤਰ 'ਚ ਕਿਹਾ ਕਿ "ਸਾਡਾ ਹੱਕ" ਨਾਂ ਦੀ ਫਿਲਮ 'ਚ ਅੱਤਵਾਦੀ ਭਿੰਡਰਾਂਵਾਲਾ, ਬਲਵੰਤ ਸਿੰਘ ਰਾਜੋਆਣਾ ਅਤੇ ਹਵਾਰਾ ਵਰਗੇ ਖੂੰਖਾਰ ਅੱਤਵਾਦੀਆਂ ਨੂੰ ਦਰਸਾਇਆ ਗਿਆ ਹੈ। ਸ਼ਹੀਦਾਂ ਦੇ ਨਾਲ ਅੱਤਵਾਦੀਆਂ ਨੂੰ ਦਰਸਾਉਣ ਨਾਲ ਜਿਥੇ ਅੱਤਵਾਦ ਨੂੰ ਬਲ ਮਿਲੇਗਾ, ਉਥੇ ਪੰਜਾਬ 'ਚ ਅੱਤਵਾਦ ਦੇ ਦੌਰਾਨ ਮਾਰੇ ਗਏ 25 ਹਜ਼ਾਰ ਨਿਰਦੋਸ਼ ਪਰਿਵਾਰਾਂ ਦੇ ਜ਼ਖਮ ਵੀ ਹਰੇ ਹੋ ਜਾਣਗੇ। ਇਸ ਲਈ ਰਾਸ਼ਟਰੀ ਮੰਚ ਫਿਲਮ "ਸਾਡਾ ਹੱਕ" ਦੇ ਡਾਇਰੈਕਟਰ ਅਤੇ ਗਾਇਕ ਜੈਜ਼ੀ ਬੀ ਦੇ ਵਿਰੁੱਧ ਦੇਸ਼-ਧ੍ਰੋਹ ਦਾ ਮਾਮਲਾ ਦਰਜ ਕਰਨ ਅਤੇ ਫਿਲਮ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕਰਦਾ ਹੈ। ਇਸ ਫਿਲਮ ਨਾਲ ਪੰਜਾਬ 'ਚ ਅੱਤਵਾਦ ਫਿਰ ਜੀਵਤ ਹੋਵੇਗਾ ਅਤੇ ਹਾਲਾਤ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਵੇਗਾ, ਜਿਸਦੀ ਪੂਰੀ ਜ਼ਿੰਮੇਦਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਜੈਜ਼ੀ ਬੈਂਸ ਦਾ ਵਿਵਾਦਿਤ ਗੀਤ ਫਿਲਮ "ਸਾਡਾ ਹੱਕ" ਦਾ ਹਿੱਸਾ ਹੀ ਨਹੀਂ
- ਦਿਨੇਸ਼ ਸੂਦ

ਬਹੁ-ਚਰਚਿਤ ਪੰਜਾਬੀ ਫਿਲਮ "ਸਾਡਾ ਹੱਕ" ਦੇ ਪ੍ਰੋਡਿਊਸਰ ਦਿਨੇਸ਼ ਸੂਦ ਨੇ ਅੱਜ ਇਥੇ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਕੁਝ ਹਿੰਦੂ ਸੰਗਠਨਾਂ ਵਲੋਂ ਜੈਜ਼ੀ ਬੈਂਸ ਦੇ ਗੀਤ "ਬਾਗੀ" ਨੂੰ ਫਿਲਮ ਸਾਡਾ ਹੱਕ ਦਾ ਹਿੱਸਾ ਦੱਸ ਕੇ ਫਿਲਮ ਅਤੇ ਗੀਤ ਦਾ ਵਿਰੋਧ ਜਤਾ ਕੇ ਗੀਤ ਨੂੰ ਫਿਲਮ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ, ਜਦਕਿ ਇਹ ਗੀਤ ਤਾਂ ਪਹਿਲਾਂ ਹੀ ਇਸ ਫਿਲਮ ਦਾ ਹਿੱਸਾ ਨਹੀਂ ਹੈ। ਉਨ੍ਹਾਂ ਦੱਸਿਆ ਕਿ "ਬਾਗੀ" ਗੀਤ ਜੈਜ਼ੀ ਨੇ ਸਿਰਫ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਪ੍ਰੋਮੋਸ਼ਨਲ ਟਰੈਕ ਦੇ ਤੌਰ 'ਤੇ ਤਿਆਰ ਕੀਤਾ ਹੈ । ਉਨ੍ਹਾਂ ਕਿਹਾ ਕਿ ਇਹ ਫਿਲਮ ਹਿੰਦੂ-ਸਿੱਖ ਭਾਈਚਾਰੇ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਬਣਾਈ ਗਈ ਹੈ ਅਤੇ ਇਸ ਫਿਲਮ ਵਿਚ ਕਿਸੇ ਵੀ ਧਰਮ ਅਤੇ ਕੌਮ ਦੇ ਵਿਰੁੱਧ ਕੋਈ ਵੀ ਇਤਰਾਜ਼ਯੋਗ ਸ਼ਬਦ ਇਸਤੇਮਾਲ ਨਹੀਂ ਕੀਤਾ ਗਿਆ।

ਅੱਗ ਲਾਊ ਹਿੰਦੂ ਚੈਨਲ ਦੀ ਅੱਜ ਦੀ ਖਬਰ

ਸ਼ਿਵ ਸੈਨਾ ਬਾਲ ਠਾਕਰੇ ਯੂਥ ਵਿੰਗ ਦੀ ਹੰਗਾਮੀ ਮੀਟਿੰਗ ਪੰਜਾਬ ਪ੍ਰਧਾਨ ਸੁਖਦੇਵ ਸੰਧੂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸੰਧੂ ਨੇ ਕਿਹਾ ਕਿ 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ "ਸਾਡਾ ਹੱਕ" ਦੇ ਰਿਲੀਜ਼ ਹੋਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਨਾਲ ਪੰਜਾਬ ਦੇ ਨੌਜਵਾਨ ਗੁੰਮਰਾਹ ਹੋ ਸਕਦੇ ਹਨ, ਜੋ ਪੰਜਾਬ ਲਈ ਨੁਕਸਾਨਦੇਹ ਹੈ। ਇਸ ਫਿਲਮ ਵਿਚ 1984 ਦੇ ਹਾਲਾਤ ਨੂੰ ਪੇਸ਼ ਕੀਤਾ ਗਿਆ ਹੈ। ਇਹ ਫਿਲਮ ਪੰਜਾਬ ਵਿਚ ਹਿੰਦੂ-ਸਿੱਖ ਏਕਤਾ ਨੂੰ ਢਾਅ ਲਗਾ ਸਕਦੀ ਹੈ ਅਤੇ ਪੰਜਾਬ ਵਿਚ ਅੱਤਵਾਦ ਦੌਰਾਨ ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ਅਤੇ ਹਿੰਦੂਆਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦਾ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਨੂੰ ਕੁਝ ਕੱਟੜਪੰਥੀ ਸੰਗਠਨਾਂ ਦੀ ਸ਼ਹਿ ਪ੍ਰਾਪਤ ਹੈ, ਜੋ ਸੂਬੇ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ।

ਸੰਧੂ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮੁਨੀਸ਼ ਤਿਵਾੜੀ ਅਤੇ ਸੈਂਸਰ ਬੋਰਡ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਫਿਲਮ 'ਤੇ ਰੋਕ ਲਗਾਈ ਜਾਵੇ ਅਤੇ ਗਾਇਕ ਜੈਜ਼ੀ ਬੈਂਸ ਅਤੇ ਫਿਲਮ ਦੇ ਡਾਇਰੈਕਟਰ 'ਤੇ ਦੇਸ਼ ਧ੍ਰੋਹ ਦਾ ਮਾਮਲਾ ਵੀ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਫਿਲਮ ਰਿਲੀਜ਼ ਕੀਤੀ ਗਈ ਤਾਂ ਸ਼ਿਵ ਸੈਨਾ ਬਾਲ ਠਾਕਰੇ ਯੂਥ ਵਿੰਗ ਦੇ ਵਰਕਰ ਸਿਨੇਮਾਘਰਾਂ ਵਿਚ ਜਾ ਕੇ ਫਿਲਮ ਦਾ ਵਿਰੋਧ ਕਰਨਗੇ, ਜਿਸ ਨਾਲ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ 'ਤੇ ਪੰਜਾਬ ਮੀਤ ਪ੍ਰਧਾਨ ਗੁਰਸ਼ਿੰਦਰ ਬਾਕਸਰ, ਜ਼ਿਲਾ ਪ੍ਰਧਾਨ ਰਜਿੰਦਰ ਸਹਿਦੇਵ, ਜਗਤਾਰ ਮਨੀ, ਸ਼ਿਵ ਸ਼ੰਕਰ, ਅਜੈ ਕੁਮਾਰ, ਡਾ. ਰਾਕੇਸ਼ ਚੌਧਰੀ, ਗੁਰਵੇਲ ਨੀਟੂ, ਪਿੰਟੀਪਾਲ ਸਿੰਘ, ਨਰਿੰਦਰ, ਮੱਟੂ ਪਹਿਲਵਾਨ, ਰਾਜਨ ਆਦਿ ਸ਼ਿਵ ਸੈਨਿਕ ਵੀ ਹਾਜ਼ਰ ਸਨ।

ਜਦੋਂ ਇਨ੍ਹਾਂ ਖਬਰਾਂ ਨਾਲ ਗਲ੍ਹ ਨਾਂ ਬਣੀ ਤਾਂ ਹਿੰਦੂ ਚੈਨਲ ਜਿਸ ਨੇ ਆਪਣਾ ਨਾਂ ਵੀ ਅੰਗਰੇਜ਼ੀ ਚੈਨਲਾਂ ਦੀ ਨਕਲ ਨਾਲ ਰੱਖਿਆ ਸੀ ਨੇ ਭਾਈ ਜਗਤਾਰ ਸਿੰਘ ਹਵਾਰਾ ਬਾਰੇ ਕੋਲੋਂ ਬਣਾ ਕੇ ਖਬਰ ਬਣ ਦਿੱਤੀ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top