Share on Facebook

Main News Page

ਹਿੰਦੂਵਾਦੀ ਮੀਡੀਆ ਝੂਠੀਆਂ ਖਬਰਾਂ ਪ੍ਰਕਾਸ਼ਿਤ ਕਰਕੇ, ਸਿੱਖ ਨੌਜਵਾਨਾਂ ’ਤੇ ਦਮਨ ਚੱਕਰ ਚਲਾਉਣ ਲਈ ਰਾਹ ਪੱਧਰਾ ਕਰਨ ਲੱਗਾ

* ਪ੍ਰੋ: ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਉਠੀ ‘ਫਤਹਿ ਲਹਿਰ’ ਤੋਂ ਘਬਰਾਈ ਹਕੂਮਤੀ ਮਸ਼ੀਨਰੀ

 

ਬਰਨਾਲਾ, 1 ਅਪ੍ਰੈਲ ( ਜਗਸੀਰ ਸਿੰਘ ਸੰਧੂ) : ਹਿੰਦੂਵਾਦੀ ਮੀਡੀਆ ਇੱਕ ਵਾਰ ਫੇਰ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਮਨਸ਼ੇ ਨਾਲ ਬਿਨਾਂ ਸਿਰਪੈਰ ਆਪੇ ਸਿਰਜੀਆਂ ਅਜਿਹੀਆਂ ਖਬਰਾਂ ਪ੍ਰਕਾਸ਼ਿਤ ਕਰਨ ਲੱਗ ਪਿਆ ਹੈ, ਤਾਂ ਕਿ ਭਾਰਤੀ ਖੁਫੀਆ ਏਜੰਸੀਆਂ ਦੇ ਇਸਾਰੇ ’ਤੇ ਸੁਰੱਖਿਆ ਬਲਾਂ ਨੂੰ ਸਿੱਖ ਨੌਜਵਾਨਾਂ ’ਤੇ ਦਮਨ ਚੱਕਰ ਚਲਾਉਣ ਦਾ ਮੌਕਾ ਪ੍ਰਦਾਨ ਕਰ ਦਿੱਤਾ ਜਾਵੇ। ਬਹੁਤ ਹੀ ਭੜਕਾਊ ਅਤੇ ਆਪੇ ਸਿਰਜੀਆਂ ਖਬਰਾਂ ਪ੍ਰਕਾਸ਼ਿਤ ਕਰਨ ਲਈ ਮਸਹੂਰ ਇੱਕ ਨੈਸ਼ਨਲ ਹਿੰਦੀ ਨਿਊਜ ਚੈਨਲ ਵੱਲੋਂ ਬੀਤੇ ਦਿਨ ਬਹੁਤ ਹੀ ਜ਼ੋਰ ਸ਼ੋਰ ਨਾਲ ਇਹ ਖਬਰ ਨਸਰ ਕੀਤੀ ਗਈ ਹੈ ਕਿ ਦੇਸ਼ ਦੀ ਉਚ ਸੁਰੱਖਿਆ ਵਾਲੀ ਦਿੱਲੀ ਦੀ ਤਿਹਾੜ ਜ਼ੇਲ ਵਿੱਚ ਬੰਦ ਸਿੱਖ ਖਾੜਕੂ ਜਗਤਾਰ ਸਿੰਘ ਹਵਾਰਾ ਕੋਲ ਮੋਬਾਇਲ ਫੋਨ ਹੈ ਅਤੇ ਜ਼ੇਲ ਵਿੱਚੋਂ ਉਸਨੇ ਮੋਬਾਇਲ ਫੋਨ ਰਾਹੀਂ ਇੰਗਲੈਂਡ ਅਤੇ ਜਰਮਨੀ ਵਿੱਚ ਬੈਠੇ ਸਿੱਖ ਖਾੜਕੂਆਂ ਨਾਲ ਸੰਪਰਕ ਕਰਕੇ ਪੰਜਾਬ ਵਿੱਚ ਅੱਤਵਾਦ ਫੈਲਾਉਣ ਲਈ ਕਰੋੜਾਂ ਰੁਪਈਆ ਇੱਕਠਾ ਕਰ ਲਿਆ ਹੈ।

ਕਮਾਲ ਦੀ ਗੱਲ ਹੈ ਕਿ ਜਿਸ ਹਿੰਦੂਵਾਦੀ ਭਾਰਤੀ ਮੀਡੀਏ ਨੂੰ ਕਸਾਬ ਅਤੇ ਅਫਜ਼ਲ ਗੁਰੂ ਨੂੰ ਜੇਲ ਵਿੱਚ ਫਾਂਸੀ ਦਿੱਤੇ ਜਾਣ ਤੋਂ ਵੀ ਬਾਅਦ ਪਤਾ ਲੱਗ ਸਕਿਆ ਸੀ, ਉਸ ਮੀਡੀਏ ਨੂੰ ਹਵਾਰਾ ਕੋਲ ਮੋਬਾਇਲ ਅਤੇ ਉਸ ਮੋਬਾਇਲ ਦੇ ਨੰਬਰ ਸਮੇਤ ਇੰਗਲੈਂਡ ਤੇ ਜਰਮਨੀ ਦੇ ਉਹ ਨੰਬਰ ਵੀ ਪਤਾ ਲੱਗ ਗਿਆ, ਜਿਸ ’ਤੇ ਹਵਾਰਾ ਅਖੌਤੀ ਗੱਲਬਾਤ ਕਰ ਰਿਹਾ ਹੈ। ਪੰਥਕ ਹਲਕਿਆਂ ਵਿੱਚ ਇਹਨਾਂ ਹਿੰਦੂਵਾਈ ਮੀਡੀਏ ਵੱਲੋਂ ਬਣਾਈਆਂ ਜਾ ਰਹੀਆਂ ਇਹਨਾਂ ਖਬਰਾਂ ਨੂੰ ਲੈ ਕੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ।

ਕੁਝ ਹਲਕਿਆਂ ਦਾ ਮੰਨਣਾ ਹੈ ਕਿ ਲੱਖ ਕੋਸ਼ਿਸਾਂ ਦੇ ਬਾਅਦ ਭਾਈ ਹਵਾਰਾ ਦੀ ਸਿੱਖ ਜਗਤ ਵਿੱਚ ਵੱਧ ਰਹੀ ਲੋਕਪ੍ਰਿਅਤਾ ਨੂੰ ਲੈ ਕੇ ਚਿੰਤਤ ਹੋਈ ਭਾਰਤੀ ਦੀ ਹਕੂਮਤੀ ਮਸ਼ੀਨਰੀ ਵੱਲੋਂ ਹਿੰਦੂਵਾਦੀ ਮੀਡੀਏ ਨੂੰ ਵਰਤ ਕੇ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਪੰਜ ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਸਾਡਾ ਹੱਕ’ ਨੂੰ ਕਿਸੇ ਤਰਾਂ ਰੋਕਿਆ ਜਾ ਸਕੇ। ਦੂਸਰੇ ਪਾਸੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸ਼ਜਾ ਨੂੰ ਰੱਦ ਕਰਵਾਉਣ ਲਈ ਬਣ ਰਹੀ ‘ਫਤਹਿ ਲਹਿਰ’ ਤੋਂ ਘਬਰਾਈ ਭਾਰਤੀ ਦੀ ਹਕੂਮਤੀ ਮਸ਼ੀਨਰੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ ਤਾਂ ਕਿ ਜ਼ੇਲਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਲੋਕਾਂ ’ਤੇ ਸਿਕੰਜਾ ਕਸਣ ਲਈ ਰਾਹ ਪੱਧਰਾ ਕੀਤਾ ਜਾ ਸਕੇ।

Source: http://www.punjabspectrum.com/2013/04/2991


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top