Share on Facebook

Main News Page

ਸਮੇਂ ਦੀ ਲੋੜ
- ਟਾਈਗਰ ਜਥਾ ਯੂਕੇ

ਟਾਈਗਰ ਜਥੇ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਕੋਸਿਸ਼ ਕੀਤੀ ਜਾ ਰਹੀ ਹੈ, ਕਿ ਕੋਈ ਪੰਥ ਦਾ ਆਜ਼ਾਦ ਮੀਡੀਆ ਹੋਂਦ ਵਿਚ ਲਿਆਂਦਾ ਜਾਵੇ, ਜਿਥੋਂ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪਰਚਾਰਿਆ ਜਾਵੇ। ਇਸ ਨੂੰ ਮੁੱਖ ਰੱਖ ਕੇ ਅਸੀਂ ਔਨ-ਲਾਈਨ ਟੀ.ਵੀ. ਨੂੰ ਹੋਂਦ ਵਿਚ ਲਿਆਉਣ ਲਈ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਹਾਂ।

ਇਸ ਪ੍ਰੋਜੈਕਟ ਸੰਬੰਧੀ ਯੂ.ਐੱਸ.ਏ, ਜਰਮਨੀ, ਕੈਨੇਡਾ, ਇੰਡੀਆ ਵਿੱਚ ਬਹੁਤ ਪੰਥ ਦਰਦੀਆਂ ਨਾਲ ਗੱਲਬਾਤ ਹੋ ਚੁੱਕੀ ਹੈ, ਕਿਉਂਕਿ ਇਸਨੂੰ ਕੇਵਲ ਯੂ.ਕੇ. ਵਿੱਚ ਹੀ ਨਹੀਂ, ਸਗੋਂ ਇੰਨ੍ਹਾਂ ਸਾਰੇ ਦੇਸ਼ਾਂ ਵਿੱਚ ਇਸੇ ਹੀ ਔਨ ਲਾਈਨ ਟੀ.ਵੀ. ਚੈਨਲ ਦੇ ਸਟੂਡਿਓ ਖੋਲੇ ਜਾਣਗੇ, ਅਤੇ ਇੱਕ-ਇੱਕ ਘੰਟੇ ਦਾ ਪ੍ਰੋਗਰਾਮ ਹਰ ਦੇਸ਼ ਤੋਂ ਲਾਇਵ ਹੋਇਆ ਕਰੇਗਾ।

ਇਸ ਪ੍ਰੋਜੈਕਟ ਲਈ ਸਾਨੂੰ ਆਪ ਸਭ ਪੰਥ ਦਰਦੀਆਂ ਦੇ ਸਹਿਯੋਗ ਦੀ ਲੋੜ ਹੈ। ਜੋ ਵੀ ਸਹਿਯੋਗੀ ਸੱਜਣ ਹਨ ਆਪਣਾ ਫਰਜ਼ ਪਹਿਚਾਣ ਦੇ ਹੋਏ, ਕਿਸੇ ਪ੍ਰਕਾਰ ਦਾ ਵੀ ਸਹਿਯੋਗ ਦੇਣ ਦੇ ਚਾਹਵਾਨ ਹਨ, ਤਾਂ ਸਾਨੂੰ ਹੇਠਾਂ ਦਿੱਤੀ ਹੋਈ ਈ-ਮੇਲ 'ਤੇ ਆਪਣਾ ਨਾਮ ਅਤੇ ਫੋਨ ਨੰਬਰ ਭੇਜ ਸਕਦੇ ਹਨ। ਆਪ ਜੀ ਵੱਲੋਂ ਦਿੱਤਾ ਹੋਇਆ ਕਿਸੇ ਪ੍ਰਕਾਰ ਦਾ ਭੀ ਸਹਿਯੋਗ ਵੈਬਸਾਇਟ ਰਾਹੀਂ ਜਨਤਕ ਕਰ ਦਿੱਤਾ ਜਾਵੇਗਾ।

p_deep_singh@yahoo.com

tigerjathauk10@yahoo.com


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top