Share on Facebook

Main News Page

ਸ਼੍ਰੋਮਣੀ ਕਮੇਟੀ ਦੇ ਅਧੀਨ ਪੈਂਦੇ ਗੁਰਦੁਆਰੇ ਦੇ ਹੈਡ ਗ੍ਰੰਥੀ ਨੇ ਸੌਦਾ ਸਾਧ ਦੇ ਸਤਿਸੰਗ ਵਿੱਚ ਭਰੀ ਹਾਜਰੀ, ਸਿੱਖਾਂ ਵਿਚ ਰੋਹ

ਚੰਡੀਗੜ() ਸ਼੍ਰੋਮਣੀ ਕਮੇਟੀ ਦੀ ਲੋਕਲ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਧੀਨ ਗੂ. ਬਾਬਾ ਤਪਾ ਜੀ ਦੇ ਹੈਡ ਗ੍ਰੰਥੀ ਨੇ ਸੌਦਾ ਸਾਧ ਦੇ ਕਰਨਾਲ ਵਿਖੇ ਹੋਇ ਸਤਿਸੰਗ ਵਿਚ ਹਾਜਰੀ ਭਰ ਕੇ ਸਿੱਖ ਹਲਕਿਆ ਵਿਚ ਨਵੀਂ ਚਰਚਾ ਛੇੜ ਦਿਤੀ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀ ਕਰਨਾਲ ਵਿਚ ਸੌਦਾ ਸਾਧ ਦਾ ਸਤਿਸੰਗ ਸੀ ਅਤੇ ਅਖੋਤੀ ਗ੍ਰੰਥੀ ਨੇ ਸਤਿਸੰਗ ਵਿਚ ਹਾਜਰੀ ਭਰੀ ਸੀ, ਇਸ ਗਲ ਦਾ ਖੁਲਾਸਾ ਕਰਦੇ ਹੋਇ ਗੁਰੂ ਗਰੰਥ ਸਾਹਿਬ ਸਤਿਕਾਰ ਸਭਾ ਦੇ ਮੈਂਬਰ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੁਵਾ ਜਰਨਲ ਸੱਕਤਰ ਭਾਈ ਅੰਗ੍ਰੇਜ ਸਿੰਘ ਪੰਨੂ ਨੇ ਫੋਨ ਰਾਹੀ ਦਸਿਆ ਕਿ ਸ਼ਰੋਮਣੀ ਕਮੇਟੀ ਦੇ ਅਧੀਨ ਪੈਂਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੂ. ਬਾਬਾ ਤਪਾ ਜੀ ਦੇ ਹੈਡ ਗ੍ਰੰਥੀ ਨੇ ਸੌਦਾ ਸਾਧ ਦੇ ਕਰਨਾਲ ਵਿਖੇ ਹੋਇ ਸਤਿਸੰਗ ਵਿਚ ਹਾਜਰੀ ਭਰੀ ਸੀ ਅਤੇ ਬੀਤੀ 24 ਤਰੀਕ ਨੂੰ ਕਰਨਾਲ ਵਿਖੇ ਹੋ ਚੁਕੇ ਸੌਦਾ ਸਾਧ ਦੇ ਸਤਿਸੰਗ ਵਿਚ ਬਾਬਾ ਸੂਬਾ ਸਿੰਘ ਨੇ ਮੈਨੂੰ ਵੀ ਨਾਲ ਚਲਣ ਲਈ ਕਿਹਾ ਸੀ, ਪਰ ਉਸਦੇ ਨਾਲ ਚਲਣ ਤੋਂ ਮਨਾ ਕਰ ਦਿਤਾ ਸੀ, ਜਦੋਂ ਕੁਝ ਦਿਨ ਬਾਅਦ ਸੁਬਾ ਸਿੰਘ ਮਿਲਿਆ ਤਾ ਉਸਨੇ ਦਸਿਆ ਕਿ ਉਹ ਸਤਿਸੰਗ ਵਿਚ ਗਿਆ ਸੀ ਅਤੇ ਉਸਨੂੰ ਸੌਦੇ ਸਾਧ ਦੀ ਗਡੀ ਸਪੈਸ਼ਲ ਲੈਣ ਆਈ ਸੀ ਅਤੇ ਉਸਨੂੰ ਖਾਸ ਵੀ ਆਈ ਪੀ ਵਾਲੀ ਥਾਂ ਤੇ ਬਿਠਾਇਆ ਗਿਆ ਸੀ।

ਭਾਈ ਅੰਗ੍ਰੇਜ ਸਿੰਘ ਨੇ ਖਦਸ਼ਾ ਜਾਹਿਰ ਕੀਤਾ ਕਿ ਸੌਦਾ ਸਾਧ ਸਿੱਖਾਂ ਨੂੰ ਆਪਣੇ ਵਲ ਕਰਨ ਲਈ ਗੁਰਦਆਰਿਆਂ ਦੇ ਗ੍ਰੰਥੀਆਂ ਨੂੰ ਆਪਣੇ ਨਾਲ ਜੋੜਨ ਦੇ ਯਤਨ ਕਰਣ ਲਗ ਪਿਆ ਹੈ, ਅਤੇ ਦੁਜੇ ਪਾਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਭ ਕਰਣੀ ਨੀਂਦ ਸੁਤੀ ਪਈ ਹੈ ਅਤੇ ਉਹਨਾਂ ਦੇ ਰਖੇ ਹੋਏ ਗ੍ਰੰਥੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਟਿਚ ਸਮਝਦੇ ਹਨ ਅਤੇ ਪੰਥ ਵਿਰੋਧੀ ਨੀਚ ਹਰਕਤਾਂ ਕਰਦੇ ਰਹਿੰਦੇ ਹਨ। ਭਾਈ ਪਨੂੰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਜਲਦ ਤੋ ਜਲਦ ਇਕ ਪੰਜ ਮੈਂਬਰੀ ਕਮੇਟੀ ਬਣਾਕੇ ਉਚਿੱਤ ਕਾਰਵਾਈ ਕਰ ਦੋਸ਼ੀ ਗ੍ਰਥੀ ਨੂੰ ਸਜਾ ਦਿਤੀ ਜਾਵੇ ਅਤੇ ਗ੍ਰੰਥੀ ਨੂੰ ਫੋਰਨ ਡਿਯੁਟੀ ਤੋ ਫਾਰਗ ਕੀਤਾ ਜਾਵੇ ਤਾਂ ਜੋ ਸਿੱਖ ਪੰਥ ਅਤੇ ਸਿੱਖੀ ਨੂੰ ਬਚਾ ਸਕੀਏ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top