Share on Facebook

Main News Page

ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਜੀ ਨੂੰ ਕੁੱਝ ਸੁਝਾਅ

ਅੱਜ ਮਿਤੀ 05.04.2013 ਦੀ "ਸਿੱਖ ਸਪੋਕਸਮੈਨ" ਅਖਬਾਰ ਵਿੱਚ ਛਪੀ ਖਬਰ ਅਨੁਸਾਰ, ਦਿੱਲੀ ਕਮੇਟੀ ਦੇ ਨਵੇਂ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਨੇ ਇਹ ਐਲਾਨ ਕੀਤਾ ਹੈ, ਕਿ ਦਿੱਲੀ ਦੇ ਗੁਰਦੁਆਰਿਆਂ ਵਿੱਚ ਦਸਮ ਬਾਣੀ ਦਾ ਕੀਰਤਨ ਕਰਵਾਇਆ ਜਾਵੇਗਾ। ਦਸਮ ਦੀ ਬਾਣੀ ਪੜ੍ਹਨ ਤੇ ਕੋਈ ਰੋਕ ਨਹੀਂ ਹੋਵੇਗੀ।

ਅੱਜ ਕਲ ਤਾਂ ਪੰਥ ਦਰਦੀ, ਕਿਸੇ ਚੰਗੀ ਪੰਥਿਕ ਖਬਰ ਪੜ੍ਹਨ ਨੂੰ ਹੀ ਤਰਸ ਗਏ ਹਨ, ਕਿਉਂਕਿ ਜਿਨੀਆਂ ਵੀ ਖਬਰਾਂ ਆਉਂਦੀਆਂ ਨੇ ਉਹ ਕੌਮ ਦੇ ਨਿਘਾਰ ਦੀਆਂ ਹੀ ਹੁੰਦੀਆਂ ਨੇ। ਸ. ਮਨਜੀਤ ਸਿੰਘ ਜੀ. ਕੇ. ਜੀ ਆਪ ਜੀ ਦੀ ਜੀ.ਕੇ. (ਜਨਰਲ ਨਾਲੇਜ) ਵਧਾਉਣ ਲਈ ਇਹ ਬੇਹਦ ਜਰੂਰੀ ਹੈ, ਕਿ ਜੇ ਤੁਸੀ ਇਹ ਸ਼ੁਭ ਕਮ ਕਰਣ ਜਾ ਹੀ ਰਹੇ ਹੋ, ਤਾਂ ਇਸ ਗ੍ਰੰਥ ਵਿਚੋਂ ਗਿਣੀਆਂ ਚੁਣੀਆਂ ਰਚਨਾਵਾਂ ਤੋਂ ਅਲਾਵਾਂ, ਜੋ ਆਮ ਹੀ ਪੜ੍ਹੀਆਂ ਜਾਂਦੀਆਂ ਨੇ, ਇਸ ਗ੍ਰੰਥ ਵਿਚੋਂ ਹੋਰ ਵੀ ਰਚਨਾਵਾਂ ਦਾ ਕੀਰਤਨ ਕਰਵਾਉਣ ਦੀ ਕਿਰਪਾਲਤਾ ਜਰੂਰ ਕਰੋਗੇ ।

ਇਸ ਗ੍ਰੰਥ ਨੂੰ ਦਸਮ ਬਾਣੀ ਕਹਿਣ ਵਾਲੇ ਵੀਰਾਂ ਨੇ ਕੁਝ ਕੁ ਚੋਣਵੀਆਂ ਰਚਨਾਵਾਂ ਨੂੰ ਛੱਡ ਕੇ ਬਾਕੀ ਦੀਆਂ ਬਹੁਤੀਆਂ ਰਚਨਾਵਾਂ ਨੂੰ 300 ਵਰ੍ਹਿਆਂ ਤੋਂ ਸੰਗਤ ਕੋਲੋਂ ਲੁਕਾ ਕੇ ਰਖਿਆ ਹੋਇਆ ਹੈ, ਜੋ ਇਸ ਗ੍ਰੰਥ ਬਾਰੇ ਆਸਥਾ ਰੱਖਣ ਵਾਲਿਆਂ ਨਾਲ ਬਹੁਤ ਵੱਡਾ ਧ੍ਰੋਅ ਹੈ। ਇਸ ਕਿਤਾਬ ਦੀਆਂ ਕੁਝ ਚੋਣਵੀਆਂ ਰਚਨਾਵਾਂ ਨੂੰ ਸੁਣ ਸੁਣ ਕੇ ਤਾਂ ਕੌਮ ਦੇ ਕੰਨ ਪੱਕ ਚੁਕੇ ਹਣ। ਕੀ ਇਸ ਗ੍ਰੰਥ ਵਿੱਚ ਸਿਰਫ ਇਹ ਹੀ ਰਚਨਾਵਾਂ ਹਨ ਜਿਨਾਂ ਦਾ ਕੀਰਤਨ ਕਰਣਾਂ ਅਤੇ ਕਰਵਾਉਣਾਂ ਗੁਰਦੁਆਰਿਆਂ ਦੇ ਪ੍ਰਬੰਧਕ ਅਪਣਾਂ ਫਰਜ ਸਮਝਦੇ ਹਨ? ਦੇਹ ਸਿਵਾ ਬਰ ਮੋਹੇ......ਮਿਤਰ ਪਿਆਰੇ ਨੂੰ, ਜਾਗੜਦੰਗ, ਬਾਗੜ ਦੰਗ...... ਆਦਿਕ ਸ਼ਬਦਾਂ ਤੋਂ ਅਲਾਵਾ ਵੀ ਇਸ ਗ੍ਰੰਥ ਵਿੱਚ ਬਹੁਤ ਸਾਰੀਆਂ ਐਸੀਆਂ ਰਚਨਾਵਾਂ ਹੋਰ ਹਨ, ਜਿਨਾਂ ਦਾ ਕੀਰਤਨ ਕਿਸੇ ਰਾਗੀ ਨੇ ਅੱਜ ਤਕ ਨਹੀਂ ਕੀਤਾ ਹੈ। ਅੱਜ ਤਕ ਰੁਮਾਲੇ ਪਾ ਪਾ ਕੇ ਇਨਾਂ ਰਚਨਾਵਾਂ ਨੂੰ ਸਿੱਖਾਂ ਕੋਲੋਂ ਛੁਪਾਇਆ ਜਾਂਦਾ ਰਿਹਾ ਹੈ? ਆਪ ਜੀ ਦੇ ਇਸ ਐਲਾਨ ਨਾਲ ਕੁਝ ਆਸ ਬੰਧੀ ਹੈ, ਕਿ ਆਪ ਉਨਾਂ ਰਚਨਾਵਾਂ ਦਾ ਵੀ ਕੀਰਤਨ ਜਰੂਰ ਕਰਾਉਗੇ, ਜਿਨਾਂ ਦਾ ਕੀਰਤਨ ਕਰਨ ਦੀ ਹਿੱਮਤ ਅੱਜ ਤਕ ਕਿਸੇ ਰਾਗੀ ਨੇ ਨਹੀਂ ਕੀਤੀ।

ਇਸ ਕਿਤਾਬ ਬਾਰੇ ਆਪ ਜੀ ਦੀ ਜੀ. ਕੇ. (ਜਨਰਲ ਨਾਲੇਜ) ਵਿੱਚ ਵਾਧਾ ਕਰਣਾ ਬਹੁਤ ਜਰੂਰੀ ਹੈ, ਤਾਂਕਿ ਆਪ ਇਸ ਦੇ ਵਿਚੋ ਜੋ ਰਚਨਾਵਾਂ ਅੱਜ ਤਕ ਪੜ੍ਹਨ ਦੀ ਕਿਸੇ ਨੇ ਹਿੱਮਤ ਨਹੀਂ ਕੀਤੀ, ਉਨ੍ਹਾਂ ਦਾ ਕੀਰਤਨ ਵੀ ਬੰਗਲਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਕਰਵਾ ਸਕੋ। ਜੇ ਆਪ ਜੀ ਅਪਣੇ ਗੁਰੂ ਦੀ ਬਾਣੀ ਦਾ ਕੀਰਤਨ ਕਰਵਾਉਣ ਹੀ ਲਗੇ ਹੋ, ਤਾਂ ਪੇਜ ਨੰ 809 ਤੋਂ ਲੈ ਕੇ 1388 (ਕੁਲ 579 ਪੰਨੇ) ਕਿਉਂ ਛੱਡ ਦਿਤੇ ਜਾਂਦੇ ਹਨ? ਇਨਾਂ ਦਾ ਕੀਰਤਨ ਵੀ ਕਲ ਤੋਂ ਹੀ ਬੰਗਲਾ ਸਾਹਿਬ ਤੋਂ ਲਾਈਵ ਕਰਵਾਉਣ ਦਾ ਸ਼ੁਭ ਕਮ ਸ਼ੁਰੂ ਕਰ ਦਿਉ। ਪੂਰਾ ਪੰਥ ਤੁਹਾਨੂੰ ਸਿਰ ਤੇ ਚੁੱਕ ਲਵੇਗਾ। ਜੇ ਆਪ ਨੇ ਵੀ ਉਨਾਂ ਗਿਣੀਆਂ ਚੁਣੀਆਂ ਰਚਨਾਵਾਂ ਦਾ ਹੀ ਕੀਰਤਨ ਕਰਵਾਉਣਾਂ ਹੈ, ਜਿਸਨੂੰ ਪੰਥ ਤਿਨ ਸੌ ਸਾਲਾ ਦਾ ਸੁਣਦਾ ਚਲਾ ਆ ਰਿਹਾ ਹੈ ਤਾਂ ਫਿਰ ਆਪਜੀ ਅਤੇ ਪੁਰਾਣੇ ਪ੍ਰਬੰਧਕਾਂ ਵਿੱਚ ਕੇੜ੍ਹਾ ਫਰਕ ਰਹਿ ਜਾਏਗਾ।

ਜੇ ਇਹ 579 ਪੰਨੇ ਤੁਹਾਨੂੰ ਅਸ਼ਲੀਲ ਜਾਂ ਗੰਦੇ ਲਗਣ, ਬੇਸ਼ਰਮ ਤੋਂ ਬੇਸ਼ਰਮ ਰਾਗੀ ਨੂੰ ਵੀ ਇਸ ਬਾਣੀ ਦਾ ਕੀਰਤਨ ਕਰਨ ਵਿੱਚ ਸ਼ਰਮ ਆ ਜਾਵੇ, ਤਾਂ ਇਸ ਕਿਤਾਬ ਵਿੱਚ ਬਹੁਤ ਸਾਰੀਆਂ ਹੋਰ ਵੀ ਰਚਨਾਵਾਂ ਹਨ, ਉਨਾਂ ਦਾ ਕੀਰਤਨ ਵੀ ਆਪ ਦਿੱਲੀ ਦੇ ਗੁਰਦੁਆਰਿਆਂ ਵਿੱਚ ਕਰਵਾ ਸਕਦੇ ਹੋ ਜੀ। ਤੁਹਾਡੀ ਇਸ ਦਸਮ ਬਾਣੀ ਦਾ ਕੁਝ ਬਿਉਰਾ ਹੇਠ ਦੇ ਰਿਹਾ ਹਾਂ ਜੀ, ਕਿਰਪਾ ਕਰਕੇ ਕਲ ਤੋਂ ਹੀ ਰਾਗੀਆਂ ਨੂੰ ਇਨ੍ਹਾਂ ਦਾ ਕੀਰਤਨ ਕਰਣ ਦੀ ਹਿਦਾਇਤ ਦੇਣੀ ਜੀ, ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।

  1. ਕਾਲ ਉਸਤਤਿ ਪੰਨਾ ਨੰ 11 - 13 ਤਕ ਕੁਲ ਪੰਨੇ 02
  2. ਸ਼੍ਰੀ ਕਾਲ ਜੀ ਕੀ ਉਸਤਤਿ ਪੰਨਾ ਨੰ 35- 49 ਤਕ ਕੁਲ ਪੰਨੇ 14
  3. ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਪੰਨਾ ਨੰ 74-119 ਤਕ ਕੁਲ ਪੰਨੇ 45
  4. ਅਥ ਗਿਆਨ ਪ੍ਰਬੋਧ ਪੰਨਾ ਨੰ 127-155 ਤਕ ਕੁਲ ਪੰਨੇ 28
  5. ਅਥ ਚਉਬੀਸ ਅਵਤਾਰ ਪੰਨਾ ਨੰ 155-669 ਤਕ ਕੁਲ ਪੰਨੇ 514
  6. ਸ਼ਸਤ੍ਰ ਨਾਮ ਮਾਲਾ ਪੰਨਾ ਨੰ 717- 743 ਤਕ ਕੁਲ ਪਮਨੇ 26
  7. ਅਥ ਪਖਯਾਨ ਚਰਿਤ੍ਰ ਪੰਨਾ ਨੰ 809- 1388 ਤਕ ਕੁਲ ਪੰਨੇ 579

ਸਾਰੇ ਕੁਲ ਪੰਨੇ 1208

1428 ਪੰਨਿਆਂ ਵਾਲੀ ਇਸ ਕਿਤਾਬ ਦੇ 1208 ਪੰਨਿਆਂ ਦਾ ਜੇ ਕੀਰਤਨ ਨਹੀਂ ਹੋ ਸਕਦਾ ਅਤੇ ਉਸਦਾ ਪਾਠ ਸੰਗਤ ਵਿੱਚ ਨਹੀਂ ਹੋ ਸਕਦਾ, ਤਾਂ ਇਸ ਕਿਤਾਬ ਦੀ ਅਹਿਮਿਅਤ ਹੀ ਕੀ ਰਹਿ ਜਾਏਗੀ? ਇਸ ਨੂੰ ਦਸ਼ਮੇਸ ਬਾਣੀ ਕੌਣ ਕਹੇਗਾ? ਕੀ ਦਸਮ ਗ੍ਰੰਥੀਆਂ ਦੇ ਗੁਰੂ ਨੇ ਇਨਾਂ ਬਾਣੀਆਂ ਨੂੰ ਸਿਰਫ ਅਪਣੇ ਸਿੱਖਾਂ ਤੋਂ ਛੁਪਾਉਣ ਲਈ ਹੀ ਲਿਖਿਆ ਸੀ? ਹੁਣ ਤੇ ਇਨਾਂ ਬਾਣੀਆਂ ਨੂੰ ਸੰਗਤ ਦੇ ਸਾਮ੍ਹਣੇ ਆਉਣ ਦਿਉ, ਤਿਨ ਸਦੀਆਂ ਹੋ ਗਈਆਂ ਇਸ ਨੂੰ ਲਕੋੰਦੇ ਲੁਕੋੰਦੇ, ਹੁਣ ਹੋਰ ਕਿੰਨੀਆਂ ਸਦੀਆਂ ਇਨਾਂ ਨੂੰ ਕੌਮ ਤੋਂ ਛੁਪਾਂਦੇ ਰਹੋਗੇ?

ਆਪ ਜੀ ਦੇ ਇਸ ਐਲਾਨ ਨਾਲ ਇਹ ਯਕੀਨ ਬੰਧਿਆ ਹੈ ਕਿ ਜੋ ਕੰਮ 300 ਸਾਲਾਂ ਦਾ ਕੋਈ ਕੀਰਤਨੀਆ ਨਹੀਂ ਕਰ ਸਕਿਆ, ਤੁਸੀਂ ਉਸ ਨੂੰ ਜਰੂਰ ਕਰ ਵਖਾਉਗੇ ਅਤੇ ਇਸ ਬਾਣੀ ਅਤੇ ਇਸ ਦਸਮ ਦੀ ਕਿਤਾਬ ਦਾ ਸਤਕਾਰ ਜਰੂਰ ਬਹਾਲ ਕਰੋਗੇ। ਇਸ ਗ੍ਰੰਥ ਦੇ ਵਿਰੋਧੀਆਂ ਨੂੰ ਮੂਹ ਤੋੜ ਕੇ ਜਵਾਬ ਦਿਉ, ਅਤੇ ਪੰਨਾ ਨੂੰ 809 ਤੋਂ ਲੈਕੇ 1288 ਤਕ ਦਾ ਲਾਈਵ ਕੀਰਤਨ ਬੰਗਲਾ ਸਾਹਿਬ ਤੋਂ ਸ਼ੁਰੂ ਕਰਵਾ ਕੇ, ਉਨਾਂ ਨੂੰ ਇਹ ਦਸ ਦਿਉ ਕਿ ਕੌਣ ਕਹਿੰਦਾ ਹੈ ਕਿ ਇਹ ਦਸਮ ਬਾਣੀ ਨਹੀਂ ਹੈ?

ਵੈਸੇ ਤਾਂ ਕੀਰਤਨੀਆਂ ਨੂੰ ਕਿਸੇ ਵੀ ਤਰੀਕੇ ਦੀ ਫਰਮਾਇਸ਼ ਕਰਨਾ ਗੁਰਮਤਿ ਦੇ ਅਧੀਨ ਨਹੀਂ ਹੇ, ਲੇਕਿਨ ਇਸ ਕਿਤਾਬ ਦੀਆਂ ਕੁਝ ਰਚਨਾਵਾਂ ਉਪਰ ਲਿਖੇ 1208 ਪੰਨਿਆਂ ਵਿੱਚ ਐਸੀਆਂ ਵੀ ਹਨ, ਜਿਨਾਂ ਦਾ ਕੀਰਤ ਕਰਵਾਉਣ ਦੀ ਫਰਮਾਇਸ਼ ਕੀਤੇ ਬਿਨਾ ਰਿਹਾ ਵੀ ਨਹੀਂ ਜਾ ਸਕਦਾ। ਇਨ੍ਹਾਂ ਵਿਚੋਂ ਕੁਝ ਰਚਨਾਵਾਂ ਦਾ ਕੀਰਤਨ ਕਰਵਾਉਣ ਲਈ ਦਾਸ ਆਪਜੀ ਤੋਂ ਆਸ ਕਰਦਾ ਹੈ। ਆਪ ਜੀ ਦੇ ਰਾਗੀਆ ਅਤੇ ਕੀਰਤਨੀਆਂ ਨੂੰ ਇਹ ਸ਼ਬਦ ਲਭਣ ਵਿੱਚ ਕੋਈ ਦਿਕੱਤ ਨਾਂ ਹੋਵੇ , ਇਸ ਲਈ ਤੁਹਾਡੇ ਦਸਮ ਗ੍ਰੰਥ ਦੇ ਪੰਨਾ ਨੰ ਵੀ ਇਥੇ ਲਿਖ ਰਿਹਾ ਹਾਂ ਜੀ।

ਅਥ ਦੇਵੀ ਜੂ ਕੀ ਉਸਤਤ ਕਥਨੰ ॥

ਤੁਹੀ ਅਸਤ੍ਰਣੀ ਆਪ “ਰੂਪਾ” ॥ ਤੁਹੀ “ਅੰਬਕਾ” ਜੰਭ ਹੰਤੀ ਅਨੂਪਾ ॥ ਤੁਹੀ ਅੰਬਕਾ, ਸੀਤਲਾ, ਤੋਤਲਾ ਹੈ ॥.........ਪਣੀ ਸੁੱਧ ਸਿੱਧਿਆ ॥ ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰ ਧਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥ ਪੰਨਾ ਨੰ 309

ਉਠਿ ਕਰਿ ਕੁਅਰਿ ਅਲਿੰਗਨ ਕਿਯੋ ॥ ਭਾਤਿ ਭਾਤਿ ਚੁੰਬਨ ਤਿਹ ਲਿਯੋ ॥
ਕਾਮ ਕੇਲ ਰੁਚਿ ਮਾਨ ਕਮਾਯੋ ॥ ਭਾਂਗਿ ਅਫੀਮ ਸਰਾਬ ਚੜਾਯੋ ॥੮॥
ਆਇ ਨਾਰਦ ਇਮ ਸਿਵਹਿ ਜਤਾਈ ॥ ਕਹਾਂ ਬੈਠਿਹੋ ਭਾਂਗ ਚੜਾਈ ॥
ਪੰਨਾ 478

ਜੜ ਪ੍ਰਾਨਨ ਕੀ ਆਸਾ ਤਜੁ ॥ ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ ॥
ਕੈ ਤੁਹਿ ਕਾਟਿ ਕਰੈ ਸਤ ਖੰਡਾ ॥ ਕੈ ਦੈ ਮੋਰਿ "
ਭਗ" ਬਿਖੈ "ਲੰਡਾ" ॥੧੧॥ ਪੇਜ ਨੰ1267 , ਚਰਿਤ੍ਰ ਨੰ 312

ਪ੍ਥਮ ਜਾਰ ਜਬ ਧਕਾ ਲਗਾਯੋ ॥ ਤਬ ਰਾਨੀ ਲੈ ਢੋਲ ਬਜਾਯੋ ॥
ਜਬ ਤਿਹ "
ਲਿੰਗ" ਸੁ "ਭਗ" ਤੇ ਕਾਢਾ ॥ ਤ੍ਰਿਯ ਦਿਯ ਢੋਲ ਢਮਾਕਾ ਗਾਢਾ ॥੧੦॥ ਪੇਜ 1342, ਚਰਿਤ੍ਰ 387

ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥
ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ "ਭਗ" ਮੋ ਭਏ ॥੨੪॥
ਪੇਜ 1358, ਚਰਿਤ੍ਰ 402

"ਭਗ" ਮੋ "ਲਿੰਗ" ਦਿਯੋ ਰਾਜਾ ਜਬ ॥ ਰੁਚਿ ਉਪਜੀ ਤਰਨੀ ਕੇ ਜਿਯ ਤਬ ॥
ਲਪਟਿ ਲਪਟਿ ਆਸਨ ਤਰ ਗਈ ॥ ਚੁੰਬਨ ਕਰਤ ਭੂਪਨ ਕੇ ਭਈ ॥੨੫॥
ਪੇਜ ਨੰ 1358, ਚਰਿਤ੍ਰ 402

ਚੌਪਈ॥ ਇਕ ਦਿਨ ਬਾਗ ਚੰਚਲਾ ਗਈ................................ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ॥11॥1॥ ਅਖੌਤੀ ਦਸਮ ਗ੍ਰੰਥ, ਪੇਜ 1082, ਚਰਿਤ੍ਰ 190

ਰਬ ਦੇਸ ਏਕ ਨ੍ਰਿਪ ਰਹੇ..................................................ਕੋਰੋ ਅਪਨੋ ਮੂਡ ਮੁਡਾਵੈ॥34॥1॥ ਪੇਜ 1234 , ਚਰਿਤ੍ਰ 390

ਪੋਸਤ ਭਾਂਗ ਅਫੀਮ ਮੰਗਾਈ ॥ ਏਕ ਸੇਜ ਪਰ ਬੈਠਿ ਚੜਾਈ ॥ ਜਬ ਮਦ ਸੋ ਮਤਵਾਰੇ ਭਏ ॥ ਤਬ ਹੀ ਸੋਕ ਬਿਸਰਿ ਸਭ ਗਏ ॥੫॥ ਪੇਜ 1237

ਪੋਸਤ ਭਾਂਗ ਅਫੀਮ ਚੜਾਵੋ ॥ ਰੇਤੀ ਮਾਂਝ ਚਰਿਤ੍ਰ ਦਿਖਾਵੋ ॥੪੦॥ ਪੇਜ 1248 ਅਖੌਤੀ ਦਸਮ ਗ੍ਰੰਥ
ਪੋਸਤ ਭਾਂਗ ਅਫੀਮ ਮੰਗਾਈ ॥ ਪਾਨਿ ਡਾਰਿ ਕਰਿ ਭਾਂਗ ਘੁਟਾਈ ॥ ਪਾਨ ਕਿਯਾ ਦੁਹੁੰ ਬੈਠਿ ਪ੍ਰਜੰਕਹਿ ॥ ਰਤਿ ਮਾਨੀ ਭਰਿ ਭਰਿ ਦ੍ਰਿੜ ਅੰਕਹਿ ॥੫॥ ਪੇਜ 1302

ਪੋਸਤ ਭਾਂਗ ਅਫੀਮ ਮੰਗਾਈ ॥ ਦੁਹੁੰ ਖਾਟ ਪਰ ਬੈਠਿ ਚੜਾਈ ॥ ਚਾਰਿ ਪਹਰ ਤਾ ਸੌ ਕਰਿ ਭੋਗਾ ॥ ਭੇਦ ਨ ਲਖਾ ਦੂਸਰੇ ਲੋਗਾ ॥੧੧॥ ਪੇਜ 1313

ਚਾਰਿ ਪਹਰ ਨਿਸੁ ਕਿਯਾ ਬਿਲਾਸਾ ॥ ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ ॥ ਪੋਸਤ ਭਾਂਗਿ ਅਫੀਮ ਮੰਗਾਵਹਿ ॥ ਏਕ ਸੇਜ ਦੋਊ ਬੈਠ ਚੜਾਵਹਿ ॥੭॥ ਪੇਜ 521

ਪੋਸਤ ਭਾਂਗ ਅਫੀਮ ਮੰਗਾਈ ॥ ਏਕ ਸੇਜ ਚੜਿ ਦੁਹੁੰ ਚੜਾਈ ॥ ਭਾਤਿ ਅਨਿਕ ਤਨ ਕਿਯੇ ਬਿਲਾਸਾ ॥ ਮਾਤ ਪਿਤਾ ਕੋ ਮਨ ਨ ਤ੍ਰਾਸਾ ॥੪॥ ਪੇਜ 1336

ਪੋਸਤ ਭਾਂਗ ਅਫੀਮ ਮੰਗਾਵਹਿ ॥ ਏਕ ਖਾਟ ਪਰ ਬੈਠ ਚੜਾਵਹਿ ॥ ਤਰੁਨ ਤਰੁਨਿ ਉਰ ਸੌ ਉਰਝਾਈ ॥ ਰਸਿ ਰਸਿ ਕਸਿ ਕਸਿ ਭੋਗ ਕਮਾਈ ॥੫॥ ਪੇਜ 1352

ਪਠੈ ਸਹਚਰੀ ਲਿਯੋ ਬੁਲਾਇ ॥ ਪੋਸਤ ਭਾਂਗ ਅਫੀਮ ਮੰਗਾਇ ॥ ਭਾਤਿ ਭਾਤਿ ਤਨ ਤਾਹਿ ਪਿਵਾਯੋ ॥ ਅਧਿਕ ਮਤ ਕਰਿ ਗਰੈ ਲਗਾਯੋ ॥੩॥ ਪੇਜ 1354

ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥ ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨॥ ਪੇਜ 1358

ਪੋਸਤ ਭਾਂਗ ਅਫੀਮ ਘਨੋ ਮਦ ਪੀਵਨ ਕੇ ਤਿਨ ਕਾਜ ਮੰਗਾਯੋ ॥ ਮੰਗਨ ਲੋਗਨ ਬੋਲ ਪਠਯੋ ਬਹੁ ਆਵਤ ਭੇ ਜਨਿ ਪਾਰ ਨ ਪਾਯੋ ॥੨੧੧੨॥ ਪੇਜ 521

ਤਿਨ ਕੋ ਬਹੁ ਦੈ ਸੰਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਧਾਰਯੋ ॥ਪੋਸਤ ਭਾਂਗ ਅਫੀਮ ਮੰਗਾਇ ਪੀਯੋ ਮਦ ਸ਼ੋਕ ਬਿਦਾ ਕਰਿ ਡਾਰਯੋ ॥ ਪੇਜ 522

ਇਕ ਦਿਨ ਭਾਂਗ ਮਿਤ੍ਰ ਤਿਹ ਲਈ ॥ ਪੋਸਤ ਸਹਿਤ ਅਫੀਮ ਚੜਈ ॥ ਬਹੁ ਰਤਿ ਕਰੀ ਨ ਬੀਰਜ ਗਿਰਾਈ ॥ ਆਠ ਪਹਿਰ ਲਗਿ ਕੁਅਰਿ ਬਜਾਈ ॥੧੦॥ ਪੇਜ 1290

ਸੋ ਨਰ ਪਿਯਤ ਨ ਭਾਂਗ ਰਹੈ ਕੌਡੀ ਮਹਿ ਜਿਹ ਚਿਤ ॥ ਸੋ ਨਰ ਅਮਲ ਨ ਪਿਯੈ ਦਾਨ ਭੇ ਨਹਿ ਜਾ ਕੋ ਹਿਤ ॥
ਸ੍ਯਾਨੋ ਅਧਿਕ ਕਹਾਇ ਕਾਕ ਕੀ ਉਪਮਾ ਪਾਵਹਿ ॥ ਅੰਤ ਸ੍ਵਾਨ ਜ੍ਯੋ ਮਰੈ ਦੀਨ ਦੁਨਿਯਾ ਪਛੁਤਾਵਹਿ ॥੨੦॥
ਅਖੌਤੀ ਦਸਮ ਗ੍ਰੰਥ ਪੰਨਾ 1161

ਵੀਰ ਮਨਜੀਤ ਸਿੰਘ ਜੀ, ਇਹ ਸਾਰੇ 1208 ਪੰਨੇ ਹੀ ਸੁਨਣ ਵਾਲੇ ਅਤੇ ਕੀਰਤਨ ਕਰਵਾਉਣ ਵਾਲੇ ਹ , ਇਥੇ ਕਿਨੇ ਕੁ ਲਿਖਾਂਗਾ? ਆਪ ਜੀ ਦਾ ਇਹ ਸ਼ੁਭ ਕੰਮ ਕਦੋ ਤੋਂ ਸ਼ੁਰੂ ਹੁੰਦਾ ਹੈ, ਇਸ ਦੀ ਉਡੀਕ ਸਾਰਾ ਪੰਥ ਕਰੇਗਾ। ਇਨਾਂ 1208 ਪੰਨਿਆਂ ਦਾ ਕੀਰਤਨ ਕਰਵਾਉਣ ਵਾਲਾ ਇਹ ਕੰਮ, ਜੇ ਆਪ ਜੀ ਨੇ ਸਿਰੇ ਚਾੜ੍ਹ ਦਿਤਾ, ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਥ ਬਹੁਤ ਅਭਾਰੀ ਹੋਵੇਗਾ। ਜੇ ਹੋਰਨਾਂ ਪ੍ਰਧਾਨਾਂ ਅਤੇ ਕੀਰਤਨੀਆਂ ਵਾਂਗ ਤੁਸਾਂ ਵੀ ਇਨਾਂ 1208 ਪੰਨਿਆਂ 'ਤੇ ਰੁਮਾਲੇ ਪਾ ਪਾ ਕੇ ਢੱਕੀ ਰਖਿਆ ਅਤੇ ਉਸ ਵਿਚੋਂ ਦਸਮ ਗ੍ਰੰਥੀਆਂ ਵਲੋ ਗਿਣੀਆਂ ਚੁੰਣੀਆਂ ਰਚਨਾਵਾਂ ਹੀ ਤੁਸੀਂ ਵੀ ਪੜ੍ਹਵਾਂਉਦੇ ਰਹੇ ਤਾਂ ਫਿਰ ਤੁਹਾਡਾ ਇਹ ਐਲਾਨ ਕਿਸ ਕੰਮ ਦਾ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top