Share on Facebook

Main News Page

ਵੇਸਾਖੀ ਸੰਦੇਸ਼
- ਪ੍ਰੋ. ਦਰਸ਼ਨ ਸਿੰਘ ਖਾਲਸਾ

ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ॥

ਨਿਰਮਲ ਪੰਥ – ਖ਼ਾਲਸਾ ਪੰਥ

ਨਿਰਮਲ ਪੰਥ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਅਤੇ ਇਸੇ ਲਈ ਦਸਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਹੀ ਪਹਿਲੀ ਵੇਸਾਖ {ਵੇਸਾਖੀ} ਨੂੰ ਖੰਡੇ ਦੇ ਅੰਮ੍ਰਿਤ ਰਾਹੀਂ, ਬਾਣੀ ਦੇ ਨਾਲ ਨਾਲ ਬਾਣੇ ਵਿੱਚ ਸਜਾ ਕੇ, ਉਸ ਨਿਰਮਲ ਪੰਥ ਨੂੰ ਖਾਲਸਾ ਪੰਥ ਨਾਮ ਹੇਠ ਸੰਪੂਰਣ ਰੂਪ ਮਾਨ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਆਪ ਖਾਲਸਾ ਪੰਥ ਨੂੰ ਸਦੀਵੀ ਸਦੀਵੀ ਕਰਣ ਲਈ "ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥" ਰੂਪ ਜੁਗੋ ਜੁਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਬਣਾ ਦਿਤਾ।

"ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥"  ਜਿਨਾਂ ਗੁਰਮੁੱਖ ਸਿੱਖਾਂ ਦੇ ਮਨ ਚਿਤ ਵਿਚ ਗੁਰੂ ਆ ਵਸਦਾ ਹੈ, ਗੁਰੂ ਉਨ੍ਹਾਂ ਦੀ ਝੋਲੀ ਭਾਓੁ {ਪਿਆਰ} ਪਾ ਦੇਂਦਾ ਹੈ, ਇਓਂ ਗੁਰ ਸਿੱਖਾਂ ਇਕੋ ਪਿਆਰ ਗੁਰ ਮਿਤਾਂ ਪੁਤਾਂ ਭਾਈਆਂ ਵਾਲਾ {ਪਿਆਰ} ਬਣ ਜਾਂਦਾ ਹੈ, ਅਤੇ ਗੁਰੂ ਅੱਗੇ ਸਮਰਪਨ ਹੋਏ ਸਿੱਖ, ਹਮੇਸ਼ਾਂ ਲਈ ਗੁਰੂ ਦੇ ਪਿਆਰੇ ਬਣ ਜਾਂਦੇ ਹਨ। ਵੇਸਾਖੀ ਦਾ ਦਿਹਾੜਾ ਇਸੇ ਸਿੱਧਾਂਤਕ ਸਚਾਈ ਦਾ ਪ੍ਰਤੀਕ ਹੈ, ਇਓਂ ਹੀ ਵੇਸਾਖੀ ਵਾਲੇ ਦਿਹਾੜੇ ਪੰਜ ਪਿਆਰੇ ਬਣੇ ਸਨ।

ਇਹ ਫੈਸਲਾ ਹੁਣ ਸਿੱਖ ਨੇ ਆਪ ਕਰਨਾ ਹੈ ਕਿ ਕੀ ਇਸ ਵਿਸਾਖੀ ‘ਤੇ ਉਸਨੇ ਗੁਰੂ ਪਿਆਰੇ ਬਨਣਾ ਹੈ ?

ਤਾਂ ਫਿਰ ਆਓ ਅੰਮ੍ਰਿਤ ਛੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਈਏ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top