Share on Facebook

Main News Page

ਸ਼੍ਰੋਮਣੀ ਕਮੇਟੀ ਨੇ “ਸਾਡਾ ਹੱਕ” ਦੇ “ਹੱਕ” ਵਿਚ ਫਿਲਮ ਸੈਂਸਰ ਬੋਰਡ ਨੂੰ ਪੱਤਰਕਾ ਲਿਖਕੇ ਗਲਤੀ ਕੀਤੀ
- ਅਵਤਾਰ
ਮੱਕੜ

ਬੇਗੈਰਤ ਮੱਕੜ ਦਾ ਝੂਠ ਫੜਿਆ ਗਿਆ 

ਅੰਮ੍ਰਿਤਸਰ; (8 ਅਪ੍ਰੈਲ: ਨਰਿੰਦਰ ਪਾਲ ਸਿੰਘ): ਪੰਜਾਬ ਸਰਕਾਰ ਵਲੋਂ ਪੰਜਾਬੀ ਫਿਲਮ ਸਾਡਾ ਹੱਕ ਦੇ ਪ੍ਰਦਰਸ਼ਨ ਤੇ ਲਗਾਈ ਰੋਕ ਤੋਂ ਉਪਜੇ ਵਿਵਾਦ ਨੂੰ ਨਵੀਂ ਦਿਸ਼ਾ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਫਿਲਮ ਦੇ ਨਿਰਮਾਤਾ ਦੀ ਕੀਤੀ ਬੇਨਤੀ ਤੇ ਕਮੇਟੀ ਨੇ ਫਿਲਮ ਸੈਂਸਰ ਬੋਰਡ ਨੂੰ ਪੱਤਰਕਾ ਲਿਖਕੇ ਇਕ ਗਲਤੀ ਕੀਤੀ ਹੈ, ਅਤੇ ਅੱਗੇ ਤੋਂ ਅਜੇਹੇ ਮਾਮਲਿਆਂ ਵਿਚ ਕੀ ਕਰਨਾ ਹੈ ਇਸ ਬਾਰੇ ਵਿਚਾਰ ਕੀਤੀ ਜਾਵੇਗੀ।

ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਇਕ ਨਿਜੀ ਪ੍ਰਕਾਸ਼ਕ ਦੁਆਰਾ ਤਿਆਰ ਪੁਸਤਕ ਦੇ ਰਲੀਜ ਸਮਾਗਮ ਮੌਕੇ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਕਾਇਮ ਰੱਖਣ ਦੀ ਪੂਰੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੇਸ਼ ਵਿਚ ਬਹੁਤ ਸਾਰੀਆਂ ਫਿਲਮਾਂ ਰਲੀਜ ਲਈ ਤਿਆਰ ਹੋਈਆਂ ਲੇਕਿਨ ਅਮਨ ਕਾਨੂੰਨ ਭੰਗ ਹੋਣ ਦੇ ਖਦਸ਼ੇ ਕਾਰਣ ਉਨ੍ਹਾਂ ਫਿਲਮਾਂ ਦੇ ਪ੍ਰਦਰਸ਼ਨ ਤੇ ਰੋਕ ਲਗਾ ਦਿੱਤੀ ਗਈ।

ਇਕ ਸਵਾਲ ਦੇ ਜਵਾਬ ਵਿੱਚ ਸ੍ਰ. ਮੱਕੜ ਨੇ ਕਿਹਾ ਕਿ ਫਿਲਮ ਦੇ ਨਿਰਮਾਤਾ ਨੇ ਫਿਲਮ ਉਪਰ ਸੈਂਸਰ ਬੋਰਡ ਵਲੋਂ ਲਾਈ ਰੋਕ ਦੇ ਮਾਮਲੇ ਵਿਚ ਦਖਲ ਦੇਣ ਲਈ ਲਿਖਤੀ ਪੱਤਰ ਦਿੱਤਾ ਸੀ, ਕਮੇਟੀ ਨੇ ਇਸ ਬੇਨਤੀ ਅਨੁਸਾਰ ਹੀ ਕੇਂਦਰੀ ਸੈਨਸਰ ਬੋਰਡ ਨੂੰ ਪੱਤਰ ਲਿਖਿਆ ਸੀ, ਕਮੇਟੀ ਨੇ ਗਲਤੀ ਕੀਤੀ ਹੈ ਅਗੇ ਤੋਂ ਅਜੇਹੇ ਨਿਰਮਾਤਾਵਾਂ ਨਾਲ ਕਿਵੇਂ ਨਿਪਟਣਾ ਹੈ, ਅਸੀਂ ਵਿਚਾਰ ਕਰਾਂਗੇ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਮੱਲ੍ਹ ਸਿੰਘ ਵੀ ਮੌਜੂਦ ਸਨ।


ਟਿੱਪਣੀ:

ਬਾਦਲ ਦੀ ਘੁਰਕੀ ਤੋਂ ਬਾਅਦ ਇਸ ਦਾ ਪਜਾਮਾ ਵੀ .... ਹੋ ਗਿਆ ਹੋਣਾ। ਕੁੱਝ ਦਿਨ ਪਹਿਲਾਂ ਇਸ ਨੇ "ਸਾਡਾ ਹੱਕ" ਫਿਲਮ ਦੀ ਸਿਫਤ ਕੀਤੀ ਸੀ ਤੇ ਹੁਣ... ਬੇਗੈਰਤ ਮੱਕੜ ਦਾ ਝੂਠ ਫੜਿਆ ਗਿਆ। ਇਹ ਮੱਕੜ ਸਿਰੇ ਦਾ ਮੱਕਾਰ ਹੈ, ਤੇ ਸਿੱਖ ਇਹੋ ਜਿਹੇ ਬੰਦੇ ਦੇ ਨਾਮ 'ਤੇ ਕਲੰਕ ਨੂੰ ਪ੍ਰਧਾਨ ਮੰਨਦੇ ਹਨ। ਹਾਲੇ ਵੀ ਸਿੱਖੋ ਜਾਗ ਪਵੋ, ਨਹੀਂ ਤਾਂ ਮੱਕੜ ਜਿਹੇ ਬੇਗੈਰਤਾਂ ਨੇ ਪੱਪੂਆਂ ਦੀ ਮਦਦ ਨਾਲ ਸਿੱਖਾਂ ਦੇ ਕੋਈ ਹੱਕ ਹਕੂਕ ਨਹੀਂ ਰਹਿਣ ਦੇਣੇ, ਮਰਜ਼ੀ ਸਿੱਖਾਂ ਦੀ ਹੈ... ਕਿ ਹੱਕ ਲੈਣੇ ਹਨ ਜਾਂ ਇਸੇ ਤਰ੍ਹਾਂ ਬੇਗੈਰਤਾਂ ਦੇ ਹੱਥੋਂ ਬਦਨਾਮੀ ਖੱਟਣੀ ਹੈ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top