Share on Facebook

Main News Page

'ਸਾਡਾ ਹੱਕ' ਫ਼ਿਲਮ ਦਾ ਅਸਲ ਸੁਨੇਹਾ ਕੀ ਹੈ?

'ਸਾਡਾ ਹੱਕ' ਫ਼ਿਲਮ ਵਿਚ ਵਿਖਾਈ ਗਈ ਹਰ ਗੱਲ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਪਰ ਉਸ ਦਾ ਇਕੋ ਇਕ ਮਕਸਦ ਜੇ ਇਹ ਦਸਣਾ ਹੈ ਕਿ 'ਅਸੀ ਅਤਿਵਾਦੀ ਨਹੀਂ' ਸਗੋਂ ਭਗਤ ਸਿੰਘ, ਸਰਾਭਾ ਤੇ ਊਧਮ ਸਿੰਘ, ਗੜਗੱਜ ਵਾਂਗ ਹੀ, ਜ਼ੁਲਮ ਨੂੰ ਰੋਕਣ ਲਈ ਹਿੰਸਾ ਦੇ ਰਾਹ ਪੈਣ ਲਈ ਮਜਬੂਰ ਹੋਏ ਸੀ -- ਤਾਂ ਇਸ ਯਤਨ ਨੂੰ ਤਾਂ ਜੀ ਆਇਆਂ ਆਖਣਾ ਹੀ ਚਾਹੀਦਾ ਹੈ।

ਸ਼ਾਇਦ ਫ਼ਿਲਮ ਦੀਆਂ ਕਈ ਗੱਲਾਂ ਨਾਲ ਇਸ ਦੇ ਸਾਰੇ ਦਰਸ਼ਕ ਵੀ ਸਹਿਮਤ ਨਹੀਂ ਹੋਣਗੇ ਪਰ ਸਿੱਖ ਖਾੜਕੂਆਂ ਉਤੇ ਲੱਗੇ ਉਪ੍ਰੋਕਤ ਦੋਸ਼ ਨੂੰ ਗ਼ਲਤ ਸਾਬਤ ਕਰਨ ਦਾ ਅਧਿਕਾਰ ਉਨ੍ਹਾਂ ਤੋਂ ਖੋਹਿਆ ਤਾਂ ਨਹੀਂ ਜਾਣਾ ਚਾਹੀਦਾ। 'ਸਾਡਾ ਹੱਕ' ਉਤੇ ਪਾਬੰਦੀ ਲਾ ਕੇ, ਇਹ ਹੱਕ ਖੋਹਿਆ ਗਿਆ ਹੈ। ਸਾਰੇ ਦੇਸ਼ ਦੇ ਮੀਡੀਏ ਵਿਚ ਹੀ ਇਹ ਪ੍ਰਚਾਰ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ ਕਿ ਸਿੱਖ 'ਅਤਿਵਾਦੀ' ਹਨ। ਇਹ ਫ਼ਿਲਮ ਇਸ ਇਲਜ਼ਾਮ ਦਾ ਜਵਾਬ, ਦਲੀਲ ਨਾਲ ਤੇ ਸਬੂਤਾਂ ਸਹਿਤ ਦੇਣਾ ਚਾਹੁੰਦੀ ਹੈ, ਤਾਂ ਕਿਉਂ ਨਾ ਸਿੱਖਾਂ ਨੂੰ ਵੀ ਅਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦਾ ਮੌਕਾ ਦਿਤਾ ਜਾਏ?

ਇਹੀ ਹੈ ਇਸ ਫ਼ਿਲਮ ਦਾ ਅਸਲ ਸੁਨੇਹਾ। ਤੇ ਕੀ ਗ਼ਲਤੀ ਹੈ ਇਸ ਸੁਨੇਹੇ ਵਿਚ? ਜਿਹੜਾ ਕੋਈ ਸਿੱਖਾਂ ਉਤੇ 'ਅਤਿਵਾਦੀ' ਹੋਣ ਦੇ ਗ਼ਲਤ ਇਲਜ਼ਾਮ ਨੂੰ ਲਗਾਈ ਰਖਣਾ ਚਾਹੁੰਦਾ ਹੈ, ਉਹੀ ਫ਼ਿਲਮ ਉਤੇ ਪਾਬੰਦੀ ਦੇ ਹੱਕ ਵਿਚ ਨਿਤਰੇਗਾ ਪਰ ਜੋ ਕੋਈ ਸਿੱਖਾਂ ਨੂੰ ਅਪਣੀ ਸਫ਼ਾਈ ਦੇਣ ਦਾ ਅਧਿਕਾਰ ਦੇਣਾ ਚਾਹੁੰਦਾ ਹੈ, ਉਹ 'ਸਾਡਾ ਹੱਕ' ਉਤੇ ਪਾਬੰਦੀ ਨੂੰ ਗ਼ਲਤ ਹੀ ਆਖੇਗਾ।

Rozana Spokesman


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top