Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰਦੁਆਰਾ ਹਿਡਨ ਫਾਲਸ, Plymouth (Detroit), USA ਵਿਖੇ ਕੀਰਤਨ ਕੀਤਾ

13 ਅਪ੍ਰੈਲ 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰਦੁਆਰਾ ਹਿਡਨ ਫਾਲਸ, ਪਲੀਮਥ (ਡਿਟਰੌਇਟ), ਅਮਰੀਕਾ ਵਿਖੇ ਸ਼ਾਮ ਦੇ ਦੀਵਾਨ 'ਚ ਖ਼ਾਲਸਾ ਸੰਪੂਰਨਤਾ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਕੀਰਤਨ ਕੀਤਾ।

ਉਨ੍ਹਾਂ ਨੇ ਸੂਹੀ ਮਹਲਾ ੫ ॥ ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥ ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥ ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥ ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥ ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥ ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥ {ਪੰਨਾ 778} ਦਾ ਕੀਰਤਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਇਹ ਦਿਹਾੜਾ ਖ਼ਾਲਸਾ ਸਾਜਨਾ ਦਾ ਨਹੀਂ, ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ, ਤੋਂ ਹੁੰਦਾ ਹੋਇਆ, ਗੁਰੂ ਅੰਗਦ ਸਾਹਿਬ ਦੇ ਧਰਮ ਪੰਥ (ਲਹਣੈ ਪੰਥੁ ਧਰਮ ਕਾ ਕੀਆ॥), ਗੁਰੂ ਤੇਗ ਬਹਾਦੁਰ ਸਾਹਿਬ ਦੇ ਮੁਕਤ ਪੰਥ (ਮ:9 ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ॥) ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਖ਼ਾਲਸੇ ਦੇ ਰੂਪ ਵਿੱਚ ਸੰਪੂਰਨਤਾ ਦਾ ਦਿਹਾੜਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਦਿਹਾੜਾ ਹੀ ਕਿਉਂ ਚੁਣਿਆ, ਕੀ ਵਿਸਾਖੀ 1699 ਤੋਂ ਪਹਿਲਾਂ ਨਹੀਂ ਮਨਾਈ ਜਾਂਦੀ ਸੀ? ਇਸ ਦੇ ਜਵਾਬ ਵਿੱਚ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਪਹਿਲੀ ਵੈਸਾਖ ਨੂੰ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਹੈ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਦਿਨ ਚੁਣਿਆ ਅਤੇ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਨੂੰ ਸੰਪੂਰਨਤਾ ਬਖਸ਼ੀ।

ਉਨ੍ਹਾਂ ਨੇ ਸਿੱਖਾਂ ਨੂੰ ਇਸੇ ਦਿਹਾੜੇ ਹੀ ਗੁਰੂ ਨਾਨਕ ਸਾਹਿਬ ਅਤੇ ਖ਼ਾਲਸਾ ਸੰਪੂਰਨਤਾ ਦਿਹਾੜਾ ਮਨਾਉਣ ਲਈ ਪ੍ਰੇਰਿਆ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵਲੋਂ 1999 ਵਿੱਚ ਜਾਰੀ ਨਾਨਕਸ਼ਾਹੀ ਜੰਤਰੀ ਦਾ ਹਵਾਲਾ ਵੀ ਦਿੱਤਾ ਜੋ ਉਸ ਵੇਲੇ ਦੇ ਪ੍ਰਧਾਨ ਸ. ਗੁਰਚਰਣ ਸਿੰਘ ਟੌਹੜਾ ਨੇ ਰੀਲੀਜ਼ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ 'ਤੇ ਵੀ ਗੁਰੂ ਨਾਨਕ ਸਾਹਿਬ ਦਾ ਜਨਮ ਪਹਿਲੀ ਵੈਸਾਖ ਦਾ ਹੀ ਲਿਖਿਆ ਹੋਇਆ ਹੈ।

ਕੱਲ 14 ਅਪ੍ਰੈਲ ਨੂੰ ਸਵੇਰ ਦੇ ਦੀਵਾਨ 'ਚ ਇਸ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤਾ ਜਾਵੇਗਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top