Share on Facebook

Main News Page

ਪੱਪੂ ਗੁਰਬਚਨ ਸਿੰਘ ਨੇ "ਸਾਡਾ ਹੱਕ" ਟੀਮ ਨੂੰ ਮਿਲਣ ਤੋਂ ਨਾਂਹ ਕੀਤੀ

"ਸਾਡਾ ਹੱਕ" ਦੀ ਟੀਮ ਫਿਲਮ ਤੇ ਲੱਗੇ ਨਜ਼ਾਇਜ਼ ਬੈਨ ਦੇ ਖਿਲਾਫ ਟੀਮ ਨੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਸੀ ਅਤੇ ਜਥੇਦਾਰ ਸਾਹਿਬ ਨੇ ਭਰੋਸਾ ਦਿਵਾਇਆ ਸੀ ਕਿ ਉਹ ਇਸ ਸੰਬੰਧੀ ਵੈਸਾਖੀ ਤੋਂ ਬਾਅਦ ਫੈਸਲਾ ਲੈਣਗੇ। ਪਰ ਜਦੋਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੇ ਕੀਤੇ ਵਾਅਦੇ ਤੋਂ ਮੁਨਕਰ ਹੋ ਗਏ।

ਅਜ ਜਥੇਦਾਰ ਸਾਹਿਬ ਨੇ ਸਾਡਾ ਹੱਕ ਦੀ ਟੀਮ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਫੋਨ ਵੀ ਨਹੀਂ ਕਿਆ। ਸਾਡਾ ਹੱਕ ਦੀ ਟੀਮ ਨੇ ਸਾਰੀ ਸਿੱਖ ਕੌਮ ਨੂੰ ਜਥੇਦਾਰ ਸਾਹਿਬ ਨੂੰ ਅਪੀਲ ਕਰਨ ਦੀ ਅਪੀਲ ਕੀਤੀ ਹੈ ਕਿ ਉਹ ਜਥੇਦਾਰ ਨੂੰ ਬੇਨਤੀ ਕਰਨ ਅਤੇ ਕਿ ਉਹ ਅਕਾਲੀ ਸਰਕਾਰ ਤੋਂ ਪੁੱਛਣ ਕਿ ਫਿਲਮ ਤੇ ਬੈਨ ਕਿਉਂ ਲਗਾਇਆ।


ਟਿੱਪਣੀ:

ਸਿੱਧੂ ਸਾਬ੍ਹ, ਇਨ੍ਹਾਂ ਬਾਦਲ ਦੇ ਪੱਪੂਆਂ ਕੋਲ਼ ਲੇਲੜੀਆਂ ਕੱਢਣ ਨਾਲ ਤੁਸੀਂ ਆਪਣੀ ਗੈਰਤ ਨਾਲ ਖਿਲਵਾੜ ਨਾ ਕਰੋ। ਇਨ੍ਹਾਂ ਨੇ ਉਹੋ ਕਰਨਾ ਹੈ, ਜੋ ਬਾਦਲ ਨੇ ਕਿਹਾ। ਤੁਹਾਨੂੰ ਆਪਣਾ ਹੱਕ ਨਹੀਂ ਜੇ ਮਿਲਣਾ, ਸਾਡਾ ਹੱਕ ਲੈਣ ਲਈ ਉਹੀ ਕੁੱਝ ਕਰਨਾ ਪੈਣਾ ਹੈ, ਜੋ ਫਿਲਮ 'ਚ ਦਿਖਾਇਆ ਗਿਆ ਹੈ। ਜੇ ਆਪਜੀ ਨੂੰ ਆਪਣੀ ਫਿਲਮ ਹੀ ਫਿਲਮ ਤੋਂ ਕੁੱਝ ਸਿੱਖਣ ਨੂੰ ਨਹੀਂ ਮਿਲਆ ਤਾਂ, ਮੁਆਫ ਕਰਨਾ ਇਹ ਦੀਵੇ ਥੱਲੇ ਹਨੇਰੇ ਦੇ ਸਮਾਨ ਹੈ। ਤੁਸੀਂ ਇਨ੍ਹਾਂ ਬੇਗੈਰਤਾਂ ਅੱਗੇ ਬੇਨਤੀਆਂ ਕਰਨ ਦੀ ਬਜਾਏ, ਕਾਨੂੰਨੀ ਕਾਰਵਾਈ ਕਰਕੇ ਇਨ੍ਹਾਂ ਨੂੰ ਕੋਰਟ 'ਚ ਘੜੀਸੋ। ਬਾਹਰਲੇ ਮੁਲਕਾਂ 'ਚ "ਸਾਡਾ ਹੱਕ" ਬਹੁਤ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ, ਸਾਰੇ ਸ਼ੋ ਹਾਊਸ ਫੁੱਲ ਹਨ। ਤੁਸੀਂ ਦਲੇਰੀ ਨਾਲ ਕੰਮ ਕਰੋ, ਇਨ੍ਹਾਂ ਪੱਪੂਆਂ ਅਤੇ ਇਨ੍ਹਾਂ ਦੇ ਆਕਾ ਦੀਆਂ ਧੱਜੀਆਂ, ਆਉਣ ਵਾਲਾ ਸਮਾਂ ਉੜਾਏਗਾ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top