Share on Facebook

Main News Page

ਕੂਕਰ, ਲੂੰਬੜ ਅਤੇ ਸਿਆਰ
- ਕੰਵਲਪਾਲ ਸਿੰਘ, ਕਾਨਪੁਰ

ਰਾਜੇ ਦੇ ਦਰਬਾਰ ਵਿਚ ਖੁਸ਼ੀਆਂ ਹੀ ਤੇ ਹਨ, ਸਾਰੇ ਹੀ ਜੀਵ ਬਿਨਾ ਕਿਸੇ ਵਿਤਕਰੇ ਦੇ ਰਾਜੇ ਕੋਲੋਂ ਦਾਤਾ ਲੈਣ ਆਂਦੇ ਨੇ ਤੇ ਕਿਰਪਾਲੂ ਰਾਜਾ ਵੀ ਦਾਤਾਂ ਦੇਈ ਹੀ ਜਾ ਰਿਆ ਹੈ, ਕਮਾਲ ਦੀ ਗੱਲ ਇਹ ਹੈ ਕਿ "ਦਦਾ ਦਾਤਾ ਏਕੁ ਹੈ, ਸਭ ਕੋ ਦੇਵਨਹਾਰ ਦੇਂਦੇ ਤੋਂਟਿ ਆਵਈ ਅਗਨਤ ਭਰੇ ਭੰਡਾਰ॥" ਦੇ ਸਿਧਾਂਤ ਅਨੁਸਾਰ ਬੇਅੰਤ ਦਾਤਾਂ ਵੰਡਨ ਦੇ ਬਾਵਜੂਦ ਇਹ ਦਾਤਾਂ ਮੁਕਦਿਆ ਹੀ ਨਹੀ। ਰਾਜੇ ਦੇ ਦਰਬਾਰ ਦੀ ਸ਼ੋਭਾ ਜਦੋਂ ਕੂਕਰ ਨੇ ਸੁਣੀ ਤਾਂ ਬਿਸਮਾਦ ਹੋ ਗਿਆ, ਬੜਾ ਸਮਝਦਾਰ ਸੀ ਅਤੇ ਰਾਜੇ ਦੀ ਅਪਾਰ ਕਿਰਪਾ ਸਦਕਾ ਉਸਨੇ ਅਪਨਾ ਗੁਣ ਵੀ ਪਛਾਣ ਲਿਆ ਸੀ, ਇਸੇ ਲਈ ਕੂਕਰ ਸੱਚੇ ਮਨ ,ਤਨ ਨਾਲ ਰਾਜੇ ਦੇ ਦਰਬਾਰ ਦੀ ਸੇਵਾ ਕਰਨ ਲਗ ਪਿਆ, ਕਿਤੇ ਕੋਈ ਆਹਟ ਹੋਵੇ, ਕੂਕਰ ਭੌਂਕ ਭੌਂਕ ਕੇ ਸਭ ਨੂੰ ਸੁਚੇਤ ਕਰ ਦੇਂਦਾ, ਕਿਤੇ ਕੋਈ ਗਲਤ ਨਿਅਤ ਨਾਲ ਰਾਜੇ ਦੇ ਦਰਬਾਰ ਦੀ ਮਰਿਯਾਦਾ ਦਾ ਘਾਣ ਕਰੇ ਕੂਕਰ ਉਸਨੂ ਕਟਣ ਤੋਂ ਵੀ ਗੁਰੇਜ ਨਾ ਕਰੇ, ਆਖਿਰ ਕ੍ਯੋਂ ਨਾ ਭੌਂਕੇ? ਮਾਲਿਕ (ਰਾਜੇ) ਦਾ ਵਫਾਦਾਰ ਜੋ ਹੈ।

ਕੂਕਰ ਦੀ ਵਫਾਦਾਰੀ ਤੋਂ ਜਿਥੇ ਰਾਜਾ ਸਮੇਤ ਸਾਰੀ ਹੀ ਪ੍ਰਜਾ ਖੁਸ਼ ਸੀ, ਉੱਥੇ ਹੀ ਲੂੰਬੜਾਂ ਦਾ ਟੋਲਾ ਬੜਾ ਹੀ ਪਰੇਸ਼ਾਨ ਰਹਿਂਦਾ ਸੀ, ਪਰੇਸ਼ਾਨ ਤਾ ਹੋਣਾ ਹੀ ਸੀ, ਕਿਉਕੀ ਰਾਜੇ ਨੇ ਐਸੇ ਸੁਨਿਹਰੀ ਉਪਦੇਸ਼ ਇਸ ਸੰਸਾਰ ਨੂ ਦਿਤੇ ਕਿ ਲੂੰਬੜਾਂ ਦੇ ਟੋਲੇ ਦਾ ਵਰ੍ਹਿਆਂ ਤੋਂ ਬਣਿਆ ਭਰਮ ਜਾਲ ਟੁੱਟ ਗਿਆ ਅਤੇ ਹਰ ਪਾਸੇ ਰਾਜੇ ਦੀ ਵਾਹ ਵਾਹ ਹੋਣ ਲਗੀ । ਸਮਾਂ ਬੀਤਦਾ ਗਿਆ ਅਤੇ ਸਮੇ ਦੇ ਨਾਲ ਨਾਲ ਹਾਲਾਤ ਵੀ ਬਦਲਦੇ ਗਏ, ਪਰ ਅੱਜ ਵੀ ਜੇ ਕੁਛ ਨਹੀ ਬਦਲਿਆ, ਤੇ ਲੂੰਬੜਾਂ ਦੇ ਟੋਲੇ ਦੀ ਰਾਜੇ ਦੇ ਦਰਬਾਰ ਪ੍ਰਤੀ ਈਰਖਾ, ਅਤੇ ਕੂਕਰ ਦੀ ਰਾਜੇ ਦੇ ਦਰਬਾਰ ਪ੍ਰਤੀ ਵਫਾਦਾਰੀ।

ਸਮੇ ਦੇ ਨਾਲ ਨਾਲ ਲੂੰਬੜ ਨੇ ਕੁਛ ਸਿਆਰ ਢੂੰਢੇ, ਜੋ ਸੀ ਤੇ ਕੂਕਰ ਦੇ ਭਾਈਵਾਲ ਹੀ, ਪਰ ਲੂੰਬੜ ਨੇ ਉਹਨਾਂ ਨੂੰ ਕੁਛ ਇਸ ਤਰਾਂ ਵਰਤਿਆ ਕਿ ਇਹ ਸਿਆਰ ਰਾਜੇ ਦੇ ਉਪਦੇਸ਼ ਭੁਲਾ ਕੇ ਲੂੰਬੜਾਂ ਦੀ ਸਿਆਸਤੀ ਚਾਲਾਂ ਨੂੰ ਹੀ ਜੀਵਨ ਦਾ ਅਧਾਰ ਸਮਝ ਬੈਠੇ ਅਤੇ ਇਨਾਂ ਸਿਆਸਤੀ ਚਾਲਾਂ ਦੇ ਪਿਛੇ ਲਗ ਕੇ ਰਾਜੇ ਦੇ ਦਰਬਾਰ ਦੇ ਸਭ ਤੋਂ ਵਫਾਦਾਰ ਜੀਵ "ਕੂਕਰ" ਨੂੰ ਹੀ ਦੁਸ਼ਮਣ ਸਮਝ ਲਿਆ ਤੇ ਭਰਾ-ਮਾਰੂ ਜੰਗ ਸ਼ੁਰੂ ਕਰ ਦਿਤੀ, ਜਿਹੜਾ ਕੂਕਰ ਚੋਰਾਂ ‘ਤੇ ਭੌਂਕਦਾ ਸੀ, ਦੁਸ਼ਮਨਾਂ (ਲੂੰਬੜਾਂ) ਦੀ ਚਾਲਾਂ ਬਾਰੇ ਸਮੂਹ ਜੀਵਾਂ ਨੂੰ ਸੁਚੇਤ ਕਰਦਾ ਸੀ, ਅੱਜ ਉਸੇ ਤੇ ਹੀ ਸਿਆਰਾਂ ਨੇ ਅਪਣੀ ਚਤੁਰਤਾ (ਮੂਰਖਤਾ) ਦਾ ਨਮੂਨਾ ਪੇਸ਼ ਕਰ ਕੇ ਪਹਿਰੇ ਲਾ ਦਿੱਤੇ, ਉਸਦੇ ਭੌਂਕਣ ‘ਤੇ ਰੋਕ ਲਾ ਤੀ ਗਈ।

ਸਿਆਰਾਂ ਨੇ ਮੈਨੇਜਮੈਂਟ ਤਾਂ ਸਂਭਾਲੀ ਪਰ ਰਾਜੇ ਦੇ ਸੁਨਿਹਰੀ ਉਪਦੇਸ਼ ਤੋਂ ਸਖਣੇ ਹੀ ਰਹਿ ਗਏ ਅਤੇ ਲੂੰਬੜ ਦੇ ਪਿਛੇ ਲਗ ਕੇ "Quantitative" ਬਣ ਗਏ, ਅਤੇ ਲੂੰਬੜ ਦੀ ਬਨਾਈ "Number Game" ਦੇ ਪਿਛੇ ਲਗ ਕੇ, ਅਪਣੇ ਹੀ ਕੁਨਬੇ ਦੇ ਵਫਾਦਾਰ ਜੀਵ "ਕੂਕਰ" ਨੂੰ ਜਕੜ ਕੇ ਬਨ੍ਹਣਾ ਚਾਹੁੰਦੇ ਹਨ। ਅੱਜ ਆਮ ਜੀਵ, ਸਿਆਰਾਂ, ਲੂੰਬੜਾਂ ਦੀ ਚਾਲਾਂ ਤੋਂ ਅਨਜਾਣ ਹਨ ਤੇ ਜਿਸ ਦਰਬਾਰ ਵਿਚ ਸੱਚ ਹੀ ਸੱਚ ਵਰਤਦਾ ਸੀ ਉਥੇ ਅੱਜ ਲੂੰਬੜਾਂ ਦੇ ਵਿਛਾਏ ਜਾਲ ਦਾ ਹੀ ਬੋਲ ਬਾਲਾ ਹੈ, ਕੂਕਰ ਨੂੰ ਜੰਜ਼ੀਰ ਪਾਈ ਜਾ ਰਹੀ ਹੈ ਤੇ ਉਸਦੇ ਭੌਕਣੇ ਤੇ ਰੋਕ ਲਗਾ ਤੀ ਗਈ ਹੈ।

ਆਸ ਹੈ ਕਿ ਸਿਆਰ, ਰਾਜੇ ਦੇ ਬਖਸ਼ੇ ਸਿਧਾਂਤਾ ਤੋਂ ਜਾਨੂ ਹੋਣ ਤੇ ਮੁੜ ਕੂਕਰ ਨੂੰ ਇਸ ਸ਼ਾਹੀ ਰਾਜ ਘਰਾਨੇ ਦੀ ਰਖਵਾਲੀ ਕਰਨ ਲਈ ਖੁੱਲ ਕੇ ਭੌਕਣ ਦੇਣ ਤੇ ਕੂਕਰ ਵੀ ਰਾਜੇ ਦੇ ਦਰਬਾਰ ਵਿਚ ਸਿਰ ਉਠਾ ਕਿ ਬੋਲ ਸਕੇ -

ਹਮ ਕੂਕਰ ਤੇਰੇ ਦਰਬਾਰ॥ ਭਉਕਹਿ ਆਗੈ ਬਦਨੁ ਪਸਾਰਿ॥


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top