ਵਾਹਿਗੁਰੂ
ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ॥
ਸਮੂੰਹ ਕਨੇਡਾ ਨਿਵਾਸੀ ਗੁਰਸਿੱਖ ਸਾਧ ਸੰਗਤ ਨੂੰ ਸੂਚਿਤ ਕੀਤਾ
ਜਾਂਦਾ ਹੈ, ਕਿ ਇਕ ਸਰਕਾਰੀ ਸ੍ਹਾਨ (ਸਾਧ) ਹਰੀ ਪ੍ਰਸਾਦ ਰੰਧਾਵੇ ਵਾਲਾ, ਕਨੇਡਾ
ਦੀ ਧਰਤੀ ਤੇ ਆ ਵੜਿਆ ਹੈ, ਸਾਧ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਇਸ ਸਰਕਾਰੀ ਸ੍ਹਾਨ
ਦੇ ਅਖੌਤੀ ਪ੍ਰਚਾਰ ਤੋਂ, ਆਪਣੀ ਹੱਡ ਭੰਨਵੀਂ ਮਿਹਨਤ ਨਾਲ ਕਮਾਇਆ ਕੀਮਤੀ ਪੈਸਾ ਅਤੇ ਆਪਣੇ
ਗੁਰ ਸਿੱਖ ਬੱਚਿਆਂ ਨੂੰ ਬਚਾ ਕੇ ਰਖਣਾ ਜੀ।
ਇਸ ਅਖੌਤੀ ਸਾਧ ਦਾ ਏਜੰਡਾ ਕੀ ਹੈ??
1- ਝੂਠੀਆਂ ਕਰਾਮਾਤੀ ਕਹਾਣੀਆਂ ਸੁਣਾਕੇ ਸੰਗਤਾਂ ਨੂੰ ਬੇਫਕੂਫ ਬਣਾਉਣਾ
2- ਅਗਲੇ ਪਿਛਲੇ ਜਨਮਾਂ ਦਾ ਸਿੱਖ ਸੰਗਤਾਂ ਅੰਦਰ ਡਰ ਪੈਦਾ ਕਰਨਾ
3- ਗੁਰਬਾਣੀ ਦੇ ਅਰਥ ਹਿੰਦੂ ਗਰੰਥ ਗਰੁੜਪੁਰਾਣ ਦੇ ਅਨੁਸਾਰ ਕਰਨੇ
4- ਗੁਰਦਵਾਰਿਆਂ ਵਿਚ ਸੂਰਜ ਪ੍ਰਕਾਸ਼ ਦੀ ਕਥਾ ਅਰੰਭ ਕਰਵਾਣੀ
5- ਹਿੰਦੂ ਮਿਥਹਾਸ (ਗਪੌੜਾਂ) ਨਾਲ ਭਰੇ ਵੇਦਾਂ ਨੂੰ ਸਹੀ ਸਿੱਧ ਕਰਨਾ
6- ਅਖੌਤੀ ਦਸਮ ਗਰੰਥ ਵਿੱਚ ਗੁਰੂ ਗਰੰਥ ਸਾਹਿਬ ਜੀ ਨਾਲੋਂ ਵੱਧ ਗਿਆਨ ਸਿੱਧ ਕਰਨਾ
7- ਸ਼ਹੀਦ ਸਿੰਘਾ ਦੀਆਂ ਰੂਹਾਂ ਨੂੰ ਤੁਰੀਆਂ ਫਿਰਦੀਆਂ (ਭਟਕਦੀਆਂ) ਦੱਸਕੇ ਅਪਮਾਨ ਕਰਨਾ
8- ਚ੍ਰਿਤਰੋ ਪਖਿਆਨ ਜਿਹੇ ਚ੍ਰਿਤਰਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜਕੇ ਗੁਰੂ ਦਾ
ਅਪਮਾਨ ਕਰਨਾ
9- ਇਕ ਪਾਸੇ ਖਾਲਿਸਤਾਨ ਦੀ ਗੱਲ ਕਰਨੀ, ਦੂਜੇ ਪਾਸੇ ਗੁਰਬਾਣੀ ਨੂੰ ਹਿੰਦੂ ਗ੍ਰਥਾਂ ਦਾ
ਸਾਰ ਦੱਸਣਾ
10- ਅਖੌਤੀ ਕਿਤਾਬ ਗੁਰਬਿਲਾਸ ਪਾਤਸ਼ਾਹੀ ਛੇਵੀ ਨੂੰ ਸਹੀ ਦੱਸਕੇ, ਗੁਰੂ ਹਰਗੋਬਿੰਦ ਸਾਹਿਬ
ਜੀ ਦਾ ਅਪਮਾਨ ਕਰਨਾ
ਇਸ ਅਖੌਤੀ ਸਾਧ ਦੇ ਹੋਰ ਵੀ ਬਹੁਤ ਸਾਰੇ ਏਜੰਡੇ ਹਨ, ਸਿੱਖੀ ਨੂੰ
ਖਤਮ ਕਰਨ ਦੇ। ਸੋ, ਗੁਰੂ ਪਿਆਰੀ ਸਾਧ ਸੰਗਤ ਜੀ ਇਹੋ ਜਿਹੇ ਪਖੰਡੀ ਤੋਂ ਬਚਣਾਂ ਅਤੀ ਜਰੂਰੀ
ਹੈ ਜੀ।