Share on Facebook

Main News Page

ਹਜਾਰਾਂ ਸੰਗਤਾਂ ਦੇ ਵਿਸ਼ਾਲ ਕਾਫਲੇ ਵਾਲਾ ਇਨਸਾਫ ਮਾਰਚ ਦਿੱਲੀ ਲਈ ਰਵਾਨਾ ਹੋਇਆ

ਪ੍ਰੈਸ ਨੋਟ

* 81 ਲੱਖ ਦਸਤਖਤਾਂ ਵਾਲੀ ਪਟੀਸ਼ਨ ਕੱਲ ਰਾਸ਼ਟਰਪਤੀ ਨੂੰ ਸੌਂਪੀ ਜਾਵੇਗੀ

ਅੱਜ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਪਹਿਰੇਦਾਰ ਅਖਬਾਰ ਵੱਲੌ ਸਮੁੱਚੀਆਂ ਪੰਥਕ ਜੱਥੇਬੰਦੀਆਂ ਦੇ ਤਾਲਮੇਲ ਤੇ ਸਰਗਰਮ ਸਹਿਯੋਗ ਨਾਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋ ਪੌਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਖਿਲਾਫ ਇਨਸਾਫ ਮਾਰਚ ਹਜਾਰਾਂ ਸੰਗਤਾਂ ਦੇ ਵਿਸ਼ਾਲ ਕਾਫਲੇ ਨਾਲ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਇੰਡੀਆ ਦੇ ਰਾਸ਼ਟਰਪਤੀ ਨੂੰ 81 ਲੱਖ ਦਸਤਖਤਾਂ ਵਾਲੀ ਪਟੀਸ਼ਨ ਦਿੱਤੀ ਜਾਵੇਗੀ।

ਅੱਜ ਦੇ ਇਸ ਇਨਸਾਫ ਮਾਰਚ ਵਿੱਚ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਸ. ਸਿਮਰਨਜੀਤ ਸਿੰਘ ਮਾਨ, ਬਾਬਾ ਬਲਜੀਤ ਸਿੰਘ ਦਾਦੂਵਾਲ, ਸ. ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ, ਭਾਈ ਮੋਹਕਮ ਸਿੰਘ ਸਪੋਕਸਮੈਨ ਦਮਦਮੀ ਟਕਸਾਲ, ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਪਹਿਰੇਦਾਰ, ਸਾਬਕਾ ਐਮ ਪੀ ਭਾਈ ਧਿਆਨ ਸਿੰਘ ਮੰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ, ਐਡਵੋਕੇਟ ਨਵਕਿਰਨ ਸਿੰਘ, ਐਡਵੋਕੇਟ ਅਮਰ ਸਿੰਘ ਚਹਿਲ, ਐਡਵੋਕੇਟ ਤੇਜਿੰਦਰ ਸਿੰਘ ਸੂਦਨ, ਸ. ਗੁਰਤੇਜ ਸਿੰਘ ਆਈ.ਏ.ਐਸ ਰਿਟਾਇਰਡ ਅਤੇ ਰਿਟਾਇਰਡ ਜਸਟਿਸ ਹਾਈ ਕੋਰਟ, ਸ੍ਰ. ਅਜੀਤ ਸਿੰਘ ਬੈਂਸ ਹਾਜ਼ਿਰ ਸਨ। ਇਹ ਮਾਰਚ 500 ਤੋਂ ਵੱਧ ਵਹੀਕਲਾਂ ਨਾਲ ਦਿੱਲੀ ਨੂੰ ਰਵਾਨਾ ਹੋਇਆ।

ਜਾਰੀ ਕਰਤਾ:
ਕਰਨੈਲ ਸਿੰਘ ਪੀਰ ਮੁਹੰਮਦ
ਪ੍ਰਧਾਨ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top