Share on Facebook

Main News Page

ਬਾਦਲ ਦੇ ਪੱਪੂਓ, ਹੁਣ ਕੀ ਖਿਆਲ ਹੈ ਆਪਣੇ ਆਕਾ ਬਾਰੇ, ਸ਼ਰਮ ਨਾਲ ਡੁੱਬ ਮਰੋ
- ਸੰਪਾਦਕ ਖ਼ਾਲਸਾ ਨਿਊਜ਼

ਹਿੰਦ ਸਮਾਚਾਰ ਗਰੁੱਪ ਦੇ ਮੁੱਖ ਸੰਪਾਦਕ ਵਿਜੇ ਕੁਮਾਰ ਚੋਪੜਾ ਦੇ ਨਿਵਾਸ ਅਸਥਾਨ 'ਤੇ ਰਾਮਨਵਮੀ ਦੇ ਮੌਕੇ 'ਤੇ ਹਨੂਮਾਨ ਪੂਜਾ ਕਰਦੇ ਹੋਏ ਅਖੌਤੀ "ਫਖਰ-ਏ-ਕੌਮ" ਪ੍ਰਕਾਸ਼ ਸਿੰਘ ਬਾਦਲ।

ਇਹ ਹੈ ਉਹ ਗੱਦਾਰ, ਜਿਸਨੇ ਸਮੇਂ ਸਮੇਂ ਸਿੱਖਾਂ ਨਾਲ ਬੇਵਫਾਈ ਕਰਕੇ ਸਿੱਖਾਂ ਅਤੇ ਸਿੱਖੀ ਦਾ ਨਾਸ਼ ਕੀਤਾ। 1978 ਤੋਂ ਲੈਕੇ ਅੱਜ ਦੀ ਤਰੀਕ ਤੱਕ ਬਾਦਲ ਨੇ ਕੋਈ ਐਸਾ ਕੰਮ ਨਹੀਂ ਛਡਿਆ, ਜਿਸ ਨਾਲ ਸਿੱਖਾਂ ਦੀ ਬਰਬਾਦੀ ਨਾ ਹੋਵੇ। ਆਰ.ਐਸ.ਐਸ ਨੇ ਇੱਕ ਐਸਾ ਲੀਡਰ ਚੁਣਿਆ ਜੋ ਉਪਰੋਂ ਤਾਂ ਸਿੱਖ ਲਗਦਾ ਹੋਵੇ, ਪਰ ਅੰਦਰੋਂ ਹੋਵੇ ਸਿੱਖੀ ਦਾ ਦੁਸ਼ਮਨ, ਉਸ ਸੀ ਅਤੇ ਹੈ ਪ੍ਰਕਾਸ਼ ਸਿੰਘ ਬਾਦਲ।

ਹੁਣੇ ਹੁਣੇ ਫਿਲਮ ਸਾਡਾ ਹੱਕ 'ਤੇ ਪੰਜਾਬ 'ਚ ਪਾਬੰਦੀ ਲਗਾਈ ਗਈ। ਭਾਰਤੀ ਸੈਂਸਰ ਬੋਰਡ ਨੇ ਇਹ ਫਿਲਮ ਪਾਸ ਕੀਤੀ, ਸ਼੍ਰੋਮਣੀ ਕਮੇਟੀ ਨੇ ਦੇਖੀ। ਆਪਣੇ ਆਕਾ ਦੇ ਕਹਿਣ 'ਤੇ ਝੂਠ ਬੋਲਿਆ ਗਿਆ। ਜੇ ਸੈਂਸਰ ਬੋਰਡ ਇਸ ਫਿਲਮ 'ਤੇ ਰੋਕ ਲਾ ਦਿੰਦਾ ਤਾਂ ਇਸੇ ਬਾਦਲ ਨੇ ਸਰਕਾਰ ਦੇ ਖਿਲਾਫ ਮੋਰਚਾ ਲਾਉਣਾ ਸੀ।

ਪਹਿਲਾਂ ਪ੍ਰੋ. ਭੁੱਲਰ ਨੂੰ ਅਤਿਵਾਦੀ ਕਹਿਣਾ, ਹੁਣ ਸੁਪਰੀਮ ਕੋਰਟ ਵਲੋਂ ਪ੍ਰੋ. ਭੁੱਲਰ ਨੂੰ ਫਾਂਸੀ ਦੀ ਸਜ਼ਾ ਬਰਕਰਾਰ ਰੱਖੇ ਜਾਣ 'ਤੇ ਹੁਣ ਇਹੀ ਬਾਦਲ ਕਦੀ ਪ੍ਰਧਾਨਮੰਤ੍ਰੀ ਮਨਮੋਹਨ ਸਿੰਘ, ਤੇ ਕਦੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਜਾ ਜਾ ਕੇ ਮਿਲ ਰਹੇ ਨੇ, ਮਗਰਮੱਛ ਦੇ ਹੰਝੂ ਵਹਾ ਰਿਹਾ ਹੈ। ਤੇ ਲੋਕਾਂ ਨੇ ਫਿਰ ਭੁੱਲ ਜਾਣਾ ਹੈ।

ਰੱਬ ਜਾਣੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਕਦੋਂ ਖੁਲਣਗੀਆਂ!!!


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top