Share on Facebook

Main News Page

ਫਤਿਹ ਮਲਟੀਮੀਡੀਆ ਦੇ ਸਤਪਾਲ ਸਿੰਘ ਦੁੱਗਰੀ ਦੀ ਖੜ੍ਹੀ ਗੱਡੀ ਦੀ ਭੰਨ ਤੋੜ

ਲੁਧਿਆਣਾ (21 ਅਫ੍ਰੈਲ 2013): ਅੱਜ ਸਥਾਨਕ ਫਤਹਿ ਮਲਟੀਮੀਡੀਆ ਦੇ ਫਾਉਂਡਰ ਸ. ਸਤਪਾਲ ਸਿੰਘ ਦੁੱਗਰੀ ਦੀ ਮਾਰੂਤੀ ੲੈਸਟੀਮ Maruti Esteem ਕਾਰ ਨੰਬਰ PB10 C 0107 ਦੀ ਦੇਰ ਰਾਤ ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਭੰਨ ਤੋੜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਸਤਪਾਲ ਸਿੰਘ ਦਾ ਨਾਮ ਪੰਥਕ ਖੇਤਰ ਵਿੱਚ ਇੱਜ਼ਤ ਅਤੇ ਮਾਣ ਨਾਲ ਲਿਆ ਜਾਂਦਾ ਹੈ ਅਤੇ ਸਤਿਕਾਰਯੋਗ ਹਸਤੀ ਹੈ ਅਤੇ ਫਤਿਹ ਮਲਟੀਮੀਡੀਆ ਅਦਾਰੇ ਵੱਲੋਂ 22 ਅਪ੍ਰੈਲ ਤੋਂ ਆਨਲਾਈਨ ਸਿੱਖ ਚੈਨਲ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਠੀਕ ਇੱਕ ਦਿਨ ਪਹਿਲਾਂ ਅਜਿਹੀ ਘਟਨਾ ਵਾਪਰਣਾ ਮੰਦਭਾਗਾ ਹੈ।

ਇਸ ਬਾਰੇ ਗੱਲਬਾਤ ਕਰਦਿਆਂ ਸ. ਸਤਪਾਲ ਸਿੰਘ ਦੁੱਗਰੀ ਨੇ ਕਿਹਾ ਕਿ, ‘ਅੱਜ ਸਵੇਰੇ ਜਦ ਉਹ ਆਪਣੀ ਗੱਡੀ ਲੈਣ ਲਈ ਉਸ ਖਾਲੀ ਪਲਾਟ ਵਿੱਚ ਪਹੁੰਚੇ, ਜਿੱਥੇ ਗੱਡੀ ਪਾਰਕ ਕੀਤੀ ਸੀ, ਤਾਂ ਦੇਖਿਆ ਕਿ ਗੱਡੀ ਦੇ ਸਾਰੇ ਸ਼ੀਸ਼ੇ ਟੁੱਟੇ ਪਏ ਸਨ। ਜਦਕਿ ਨੇੜੇ ਹੋਰ ਵੀ ਕਈ ਗੱਡੀਆਂ ਖੜ੍ਹੀਆਂ ਸਨ, ਪਰ ਹੋਰ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ, ਕੇਵਲ ਸਾਡੀ ਗੱਡੀ ਦੀ ਹੀ ਭੰਨ ਤੋੜ ਕੀਤੀ ਗਈ। ਜਦ ਇਲਾਕੇ ਦੇ ਲੋਕਾਂ ਕੋਲੋਂ ਜਾਣਕਾਰੀ ਮੰਗੀ ਤਾਂ ਉਹਨਾਂ ਦੱਸਿਆਂ ਕਿ ਰਾਤ 12:30 ਜਾਂ 1 ਵਜੇ ਦੀ ਕਰੀਬ ਜ਼ੋਰ ਦੀ ਖੜਕਾ ਤਾਂ ਹੋਇਆ ਸੀ, ਪਰ ਕਿਸੇ ਨੇ ਗੌਰ ਨਹੀਂ ਕੀਤਾ। ਇਸ ਸਬੰਧੀ ਦੁੱਗਰੀ ਇਲਾਕੇ ਦੇ ਥਾਣੇ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ। ਪੁਲਿਸ ਨੇ ਮੌਕਾ ਦੇਖਣ ਤੋਂ ਬਾਅਦ ਅਗਲੇਰੀ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਇਸ ਕਾਰੇ ਦੀ ਨਿਖੇਦੀ ਕਰਦਿਆਂ ਰਤਨ ਇੰਸਟੀਚਿਊਟ ਦੇ ਐੱਮ.ਡੀ ਅਤੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ, ਗੁਰਮਤਿ ਟਕਸਾਲ ਅੰਮ੍ਰਿਤਸਰ ਦੇ ਹਰਪ੍ਰੀਤ ਸਿੰਘ ਸੁਲਤਾਨਵਿੰਡ, ਸਿੰਘ ਸਭਾ ਯੂ.ਐੱਸ.ਏ. ਵੈਬਸਾਈਟ ਦੇ ਸੰਪਾਦਕ ਸ. ਗੁਰਮੀਤ ਸਿੰਘ, ਸਿੱਖ ਲੇਖਕ ਸ. ਤਰਲੋਕ ਸਿੰਘ ਹੁੰਦਲ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਉਕਤ ਅਣਪਛਾਤੇ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਵਿਰੁੱਧ ਠੋਸ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਭਵਿੱਖ ਵਿੱਚ ਅਜਿਹੀ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ।

ਟਿੱਪਣੀ:

ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਪੰਜਾਬ ਸਰਕਾਰ ਅਤੇ ਗੁਰਮਤਿ ਵਿਰੋਧੀ ਅਨਸਰ ਹਰ ਹੀਲਾ ਵਰਤਣਗੇ, ਅਤੇ ਇਹੋ ਜਿਹਿਆਂ ਘਟਨਾਵਾਂ ਅਤੇ ਇਸ ਤੋਂ ਮਾੜੀਆਂ ਹੋਣ ਦੀ ਸੰਭਨਾਵਾਂ ਹਨ। ਇਸ ਲਈ ਤੈਸ਼ ਵਿੱਚ ਆਕੇ ਕੋਈ ਐਸਾ ਕਦਮ ਨਾ ਚੁਕਿਆ ਜਾਵੇ ਜਿਸ ਨਾਲ ਹੋਰ ਨੁਕਸਾਨ ਹੋਵੇ। ਖ਼ਾਲਸਾ ਨਿਊਜ਼ ਇਸ ਘਟਨਾ ਦੀ ਨਿਖੇਦੀ ਕਰਦੀ ਹੈ, ਅਤੇ ਕੁੱਝ ਸੁਝਾਅ ਪੇਸ਼ ਕਰਨਾ ਚਾਹੁੰਦੀ ਹੈ:

ਸਮਾਧਾਨ:

  1. ਇੱਕਲੇ ਇੱਕਲੇ ਕੰਮ ਕਰਨ ਦੀ ਬਜਾਏ, ਇੱਕਠੇ ਹੋ ਕੇ ਚੱਲਿਆ ਜਾਵੇ।
  2. ਆਪਣੇ ਕੀਤੇ ਸਾਰੇ ਕੰਮਾਂ ਦਾ ਬੈਕਅੱਪ ਜ਼ਰੂਰ ਰੱਖਿਆ ਜਾਵੇ, ਜਿਸ ਤਰ੍ਹਾਂ ਫਤਹਿ ਮਲਟੀਮੀਡੀਆ ਦਾ ਯੂ.ਟਿਯੂਬ ਚੈਨਲ ਬੰਦ ਕੀਤਾ ਗਿਆ, ਬੈਕਅਪ ਹੋਣ ਦੀ ਸੂਰਤ 'ਚ ਫਿਰ ਤੋਂ ਅਪਲੋਡ ਕੀਤਾ ਜਾ ਸਕਦਾ ਸੀ।
  3. ਆਪਣੀਆਂ ਗੱਡੀਆਂ 'ਤੇ ਨਾਮ ਵਗੈਰਾ ਨਾ ਲਿਖਿਆ ਜਾਵੇ। ਇਸ ਨਾਲ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ। ਜਿਸਨੂੰ ਨਹੀਂ ਵੀ ਪਤਾ ਹੁੰਦਾ ਉਨ੍ਹਾਂ ਨੂੰ ਵੀ ਸੱਦਾ ਦੇਣ ਦੇ ਹਾਲਾਤ ਪੈਦਾ ਹੁੰਦੇ ਹਨ। ਇਹ ਕੋਈ ਡਰ ਕਾਰਣ ਨਹੀਂ, ਆਪਣੀ ਸੇਫਟੀ ਲਈ ਹੈ। Its Better to be Safe, than Sorry.
  4. ਜਿੱਥੇ ਵੀ ਜਾਇਆ ਜਾਵੇ, ਪੂਰੀ ਟੀਮ ਨਾਲ ਜਾਇਆ ਜਾਵੇ।
ਭੰਨਤੋੜ ਦੀ ਜਾਂਚ ਕਰਦੀ ਹੋਈ ਪੁਲਿਸ
ਕਾਰ ਦੀ ਅਗਲੀ ਵਿੰਡਸ਼ੀਲਡ Front Windshield

ਕਾਰ ਦੀ ਪਿਛਲੀ ਵਿੰਡਸ਼ੀਲਡ Rear Windshield


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top