Share on Facebook

Main News Page

ਨਰਿੰਦਰ ਮੋਦੀ ਹਥਿਆਰਾਂ ਦੀ ਪੂਜਾ ਕਰੇ ਤਾਂ ਦੇਸ਼ ਭਗਤ, ਪਰ ਜੇ ਸਿੱਖ ਹਥਿਆਰਾਂ ਨਾਲ ਪਿਆਰ ਕਰਨ ਤਾਂ ਦਹਿਸ਼ਤਗਰਦ

ਬਰਨਾਲਾ, 21 ਅਪ੍ਰੈਲ (ਜਗਸੀਰ ਸਿੰਘ ਸੰਧੂ): ਭਾਜਪਾ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਰਤ ਸੰਭਾਵੀ ਪ੍ਰਧਾਨ ਮੰਤਰੀ ਵੱਜੋਂ ਪ੍ਰਚਾਰੇ ਜਾ ਰਹੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਭਾਵੇਂ ਗੁਜਰਾਤ ਦੰਗਿਆਂ ਦੌਰਾਨ ਮੁਸਲਮਾਨ ਭਾਈਚਾਰੇ ਦੀ ਹੋਏ ਕਤਲੇਆਮ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਸਮਝੇ ਜਾਂਦੇ ਹਨ, ਪਰ ਹਥਿਆਰਾਂ ਦੀ ਪੂਜਾ ਕਰਦੇ ਨਰਿੰਦਰ ਮੋਦੀ ਦੀਆਂ ਜਨਤਕ ਹੋਈਆਂ ਤਸਵੀਰਾਂ, ਦੇਸ਼ ਦੀਆਂ ਘੱਟਗਿਣਤੀਆਂ ਨੂੰ ਮੋਦੀ ਦੀ ਫਿਰਕਾਵਾਰਾਨਾ ਸੋਚ ਦਾ ਪ੍ਰਤੱਖ ਦਰਸ਼ਨ ਕਰਵਾਉਂਦੀਆਂ ਨਜਰ ਆ ਰਹੀਆਂ ਹਨ।

 

ਇੱਕ ਪਾਸੇ ਜਿਥੇ ਭਾਰਤ ਦਾ ਸਾਰਾ ਹਿੰਦੂਵਾਦੀ ਮੀਡੀਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਹਥਿਆਰਾਂ ਨਾਲ ਪਿਆਰ ਕਰਨ ਬਦਲੇ ਖਤਰਨਾਕ ਦਹਿਸਤਗਰਦ ਤੱਕ ਗਰਦਾਨਦਾ ਆ ਰਿਹਾ ਹੈ, ਉਥੇ ਇੱਕ ਮੂਰਤੀ (ਭਾਰਤ ਮਾਤਾ ਦੀ ਮੂਰਤੀ) ਅੱਗੇ ਚੀਨ ਦੀ ਬਣੀਆਂ ਅਸਾਲਟ ਰਾਇਫਲਾਂ ਅਤੇ ਪਿਸਟਲ ਅਤੇ ਹੋਰ ਖਤਰਨਾਕ ਹਥਿਆਰ ਰੱਖ ਕੇ ਪੂਜਾ ਕਰ ਰਹੇ ਨਰਿਦਰ ਮੋਦੀ ਨੂੰ ਦੇਸ਼ ਦਾ ਅਗਾਮੀ ਪ੍ਰਧਾਨ ਮੰਤਰੀ ਬਣਾਉਣ ਲਈ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਿਹਾ ਹੈ।

ਇਥੇ ਵਰਨਣਯੋਗ ਹੈ ਕਿ ਜੇ ਕਿਤੇ ਨਰਿੰਦਰ ਮੋਦੀ ਦੀ ਤਰਾਂ ਕਿਸੇ ਸਿੱਖ ਆਗੂ ਦੀ ਤਸਵੀਰ ਹਥਿਆਰਾਂ ਸਮੇਤ ਪ੍ਰਕਾਸ਼ਿਤ ਹੋ ਜਾਵੇ ਤਾਂ ਭਾਰਤ ਦਾ ਸਾਰਾ ਹਿੰਦੂਵਾਦੀ ਮੀਡੀਆ ਉਸ ਸਿੱਖ ਆਗੂ ਵਿਰੁੱਧ ਜਹਿਰ ਉਗਲਣੀ ਸੁਰੂ ਕਰ ਦੇਵੇਗਾ।

ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਨਰਿੰਦਰ ਮੋਦੀ ਜਿਹੇ ਕੱਟੜ ਫਿਰਕਾਪ੍ਰਸਤ ਹਿੰਦੂ ਆਗੂ ਨੂੰ ਅੱਖਾਂ ਮੀਚ ਕੇ ਦੇਸ਼ ਦਾ ਅਗਾਮੀ ਪ੍ਰਧਾਨ ਮੰਤਰੀ ਬਣਾਉਣ ਲਈ ਭਾਜਪਾ ਨਾਲ ਸਹਿਮਤ ਹੋ ਰਹੇ ਹਨ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਰੱਦ ਕਰਵਾਉਣ ਲਈ ਸਿੱਖ ਅਵਾਮ ਵੱਲੋਂ ਵਿੱਢੀ ਮੁਹਿੰਮ ’ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਭਾਜਪਾ ਵੱਲੋਂ ਆਪਣਾ ਸਿੱਖ ਵਿਰੋਧੀ ਚਿਹਰਾ ਪੂਰੀ ਤਰਾਂ ਨੰਗਾ ਕੀਤਾ ਜਾ ਚੁਕਿਆ ਹੈ, ਪਰ ਪੰਜਾਬ ਮੁੱਖ ਮੰਤਰੀ ਅਤੇ ਸ਼ੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਪਤੀ ਪਤਨੀ ਵਾਲਾ ਰਿਸਤਾ ਦੱਸੀ ਜਾ ਰਹੇ ਅਤੇ ਘੱਟਗਿਣਤੀਆਂ ਨੂੰ ਖਤਮ ਕਰਨ ਲਈ ਹਥਿਆਰਾਂ ਦੀ ਪੂਜਾ ਕਰ ਰਹੇ ਨਰਿੰਦਰ ਮੋਦੀ ਨੂੰ ਭਾਰਤ ਦਾ ਆਗਾਮੀ ਭਾਰਤ ਮੰਤਰੀ ਦੇਖਣਾ ਚਾਹੁੰਦੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top